ਬਿਜਲੀ ਮੰਤਰਾਲਾ

ਐੱਨਐੱਚਪੀਸੀ ਲਿਮਿਟੇਡ ਨੇ ਕੋਵਿਡ-19 ਟੀਕਾਕਰਨ ਦੇ ਲਈ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਕੋਲਡ ਚੇਨ ਉਪਕਰਣ ਉਪਲਬਧ ਕਰਵਾਏ

Posted On: 15 MAY 2021 6:16PM by PIB Chandigarh

 

E:\surjeet pib work\2021\may\16 May\nhpc.jpg


ਐੱਨਐੱਚਪੀਸੀ ਲਿਮਿਟੇਡ ਦੀ 2880 ਮੈਗਾਵਾਟ ਸਮਰੱਥਾ ਦਾ ਦਿਬਾਂਗ ਬਹੁਉਦੇਸ਼ੀ ਪ੍ਰੋਜੈਕਟ (ਅਰੁਣਾਚਲ ਪ੍ਰਦੇਸ਼) ਨੇ ਕਾਰਪੋਰੇਟ ਸਮਾਜਕ ਫਰਜ਼ ਦੇ ਤਹਿਤ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੇ ਲਈ ਕੋਲਡ ਚੇਨ ਉਪਕਰਣ ਉਪਲਬਧ ਕਰਾਇਆ ਹੈ।

ਕੱਲ ਡਾ. ਈ. ਰੂਮੀ, ਪਰਿਵਾਰ ਕਲਿਆਣ ਡਾਇਰੈਕਟਰ, ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ 25 ਆਈਸ ਲਾਈਨਡ ਰੈਫ੍ਰੀਜਰੇਟਰ ਸੌਂਪੇ ਗਏ। ਇਸ ਤੋਂ ਪਹਿਲਾਂ, 07.01.2021 ਨੂੰ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ 13 ਡੀਪ ਫ੍ਰੀਜ਼ਰ ਸੌਂਪ ਗਏ ਸੀ। ਉਪਲਬਧ ਕਰਵਾਏ ਗਏ ਕੋਲਡ ਚੇਨ ਉਪਕਰਣ ਦੀ ਲਾਗਤ 29.7 ਲੱਖ ਰੁਪਏ ਹੈ।

ਐੱਨਐੱਚਪੀਸੀ ਲਿਮਿਟੇਡ ਬਿਜਲੀ ਮੰਤਰਾਲੇ ਦੇ ਤਹਿਤ ਆਉਣ ਵਾਲੀ ਮਿੰਨੀ ਰਤਨ ਸ਼੍ਰੇਣੀ ਦੀ ਪੀਐੱਸਯੂ ਅਤੇ ਭਾਰਤ ਦੀ ਪ੍ਰਮੁੱਖ ਪਣਬਿਜਲੀ ਕੰਪਨੀ ਹੈ।

***

ਐੱਸਐੱਸ/ਆਈਜੀ
 



(Release ID: 1719220) Visitor Counter : 159


Read this release in: English , Urdu , Hindi , Telugu