ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਰਿਸਰਚ ਅਤੇ ਟੈਕਸਟਿੰਗ ਸੁਵਿਧਾਵਾਂ ਤੱਕ ਪਹੁੰਚ ਵਧਾਉਣ ਦੇ ਲਈ ਪ੍ਰਮੁੱਖ ਵਿਸ਼ਲੇਸ਼ਣਾਤਮਕ ਉਪਕਰਣਾਂ ਵਾਲੇ ਕੇਂਦਰ ਸਥਾਪਿਤ ਕੀਤੇ ਹਨ

Posted On: 14 MAY 2021 7:22PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਉੱਚ ਪੱਧਰ ਦੇ ਵਿਸ਼ਲੇਸ਼ਣਾਤਮਕ ਟੈਸਟਿੰਗ ਦੀਆਂ ਆਮ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਕਈ ਪ੍ਰਮੁੱਖ ਵਿਸ਼ਲੇਸ਼ਣਾਤਮਕ ਉਪਕਰਣਾਂ ਵਾਲੇ ਕਈ ਕੇਂਦਰ ਸਥਾਪਿਤ ਕੀਤਾ ਜਾ ਰਹੇ ਹਨ, ਇਸ ਪ੍ਰਕਾਰ ਨਕਲ ਕਰਨ ਤੋਂ ਬਚਿਆ ਜਾ ਸਕੇਗਾ ਅਤੇ ਵਿਦੇਸ਼ੀ ਸਰੋਤਾਂ ‘ਤੇ ਨਿਰਭਰਤਾ ਘੱਟ ਕੀਤੀ ਜਾ ਸਕੇਗੀ।

ਭਾਰਤੀ ਟੈਕਨੋਲੋਜੀ ਸੰਸਥਾਨ- ਆਈਆਈਟੀ ਖੜਗਪੁਰ, ਭਾਰਤੀ ਟੈਕਨੋਲੋਜੀ ਸੰਸਥਾਨ-ਆਈਆਈਟੀ ਦਿੱਲੀ ਅਤੇ ਬੀਐੱਚਯੂ ਵਾਰਾਣਸੀ ਵਿੱਚ ਸਥਾਪਿਤ ਅਜਿਹੇ ਤਿੰਨ ਕੇਂਦਰਾਂ ਨੂੰ ਪਾਰਦਰਸ਼ੀ, ਖੁੱਲ੍ਹੀ ਪਹੁੰਚ ਦੀ ਨੀਤੀ ਦੇ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ‘ਸੋਫਿਸਟੀਕੇਟਿਡ ਐਨਾਲਿਟੀਕਲ ਅਤੇ ਟੈਕਨੀਕਲ ਸਹਾਇਤਾ ਸੰਸਥਾਨ (ਸਾਥੀ)’ ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ ਇਹ ਕੇਂਦਰ ਦੇਸ਼ ਵਿੱਚ ਸਾਂਝਾ, ਪੇਸ਼ੇਵਰ ਰੂਪ ਨਾਲ ਪ੍ਰਬੰਧਿਤ, ਅਤੇ ਮਜ਼ਬੂਤ ਵਿਗਿਆਨ ਅਤੇ ਟੈਕਨੋਲੋਜੀ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਪੂਰਾ ਕਰਨਗੇ, ਜੋ ਸਿੱਖਿਆ, ਸਟਾਰਟ-ਅਪਸ, ਨਿਰਮਾਣ, ਉਦਯੋਗ ਅਤੇ ਰਿਸਰਚ ਅਤੇ ਡਿਵੈਲਪਮੈਂਟ ਲੈਬੋਰੇਟਰੀਆਂ ਦੇ ਲਈ ਅਸਾਨੀ ਨਾਲ ਪਹੁੰਚਯੋਗ ਹੋਣਗੀਆਂ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਅਗਲੇ ਚਾਰ ਵਰ੍ਹਿਆਂ ਦੇ ਲਈ ਹਰ ਸਾਲ ਪੰਜ ਸਾਥੀ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਸਾਥੀ ਸਾਡੇ ਸੰਸਥਾਨਾਂ ਵਿੱਚ ਮਹਿੰਗੇ ਉਪਕਰਣਾਂ ਦੀ ਪਹੁੰਚ, ਰੱਖ-ਰਖਾਵ, ਰਿਡੰਡੈਂਸੀ ਅਤੇ ਨਕਲ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ, ਜਦਕਿ ਜ਼ਰੂਰਤਮੰਦ ਕੰਮ ਸਪੰਨ ਸੰਗਠਨਾਂ, ਜਿਵੇਂ ਉਦਯੋਗ, ਐੱਮਐੱਸਐੱਮਈ, ਸਟਾਰਟਅਪ ਅਤੇ ਰਾਜ ਯੂਨੀਵਰਸਿਟੀਆਂ ਤੱਕ ਪਹੁੰਚ ਬਣਾਵੇਗਾ। ਇਹ ਵੱਖ-ਵੱਖ ਖੇਤਰਾਂ ਵਿੱਚ ਵਿਕਾਸ, ਇਨੋਵੇਸ਼ਨਾਂ ਅਤੇ ਮਾਹਿਰਾਂ ਦਾ ਲਾਭ ਉਠਾਉਣ ਦੇ ਲਈ ਸੰਸਥਾਨਾਂ ਅਤੇ ਸਾਰੇ ਵਿਸ਼ਿਆਂ ਦਰਮਿਆਨ ਸਹਿਯੋਗ ਦੀ ਇੱਕ ਮਜ਼ਬੂਤ ਸੰਸਕ੍ਰਿਤੀ ਨੂੰ ਵੀ ਹੁਲਾਰਾ ਦੇਵੇਗਾ।

ਸਾਥੀ ਪਹਿਲ ਦੇ ਇਲਾਵਾ, ਯੂਨੀਵਰਸਿਟੀਆਂ ਅਤੇ ਆਈਆਈਟੀ ਵਿੱਚ ਉੱਚ ਪ੍ਰਦਰਸ਼ਨ ਕਰਨ ਵਾਲੇ 100 ਵਿਭਾਗਾਂ ਅਤੇ ਉਨ੍ਹਾਂ ਦੀਆਂ ਸ਼ੋਧ ਸੁਵਿਧਾਵਾਂ ਨੂੰ ਆਲਮੀ ਬੈਂਚਮਾਰਕ ਤੱਕ ਵਧਾਉਣ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਹਿਯੋਗੀ ਵਿਭਾਗਾਂ ਦੇ ਸ਼ੋਧ ਪ੍ਰੋਫਾਈਲ ਨੂੰ ਨਿਰਮਾਣ, ਵੇਸਟ ਪ੍ਰੋਸੈਸਿੰਗ, ਸਵੱਛ ਊਰਜਾ ਅਤੇ ਜਲ, ਸਟਾਰਟ-ਅਪ ਇੰਡੀਆ ਆਦਿ ਵਿੱਚ ਉਤਕ੍ਰਿਸ਼ਟਤਾ ਦੀ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਨਾਲ ਜੋੜਿਆ ਜਾ ਰਿਹਾ ਹੈ।

E:\surjeet pib work\2021\may\16 May\2.jpg

****

ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)


(Release ID: 1719218) Visitor Counter : 205


Read this release in: English , Urdu , Hindi