ਕਬਾਇਲੀ ਮਾਮਲੇ ਮੰਤਰਾਲਾ
ਸਿੱਕਮ 80 ਅਤੇ ਅਰੁਣਾਚਲ ਪ੍ਰਦੇਸ਼ 85 ਵਨ ਧਨ ਵਿਕਾਸ ਕੇਂਦਰ ਕਲੱਸਟਰਾਂ ਦੇ ਅਧੀਨ ਆਉਣ ਵਾਲੇ ਕ੍ਰਮਵਾਰ 1250 ਅਤੇ 1330 ਵਨ ਧਨ ਵਿਕਾਸ ਕੇਂਦਰਾਂ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ
Posted On:
15 MAY 2021 6:26PM by PIB Chandigarh
ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਫੇਡ ਨੇ ਹਾਲ ਹੀ ਵਿੱਚ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ - ਦੋ ਉੱਤਰ-ਪੂਰਬੀ ਰਾਜਾਂ ਦੀਆਂ ਰਾਜ ਪੱਧਰੀ ਟੀਮਾਂ ਅਤੇ ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇਜ਼) ਨਾਲ ਇੱਕ ਆਊਟਰੀਚ ਸੈਸ਼ਨ ਦਾ ਆਯੋਜਨ ਕੀਤਾ। ਇਹ ਸੈਸ਼ਨ ਵਨ ਧਨ ਪਹਿਲ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਕੀਤੀ ਗਈ ਰਾਜ ਪੱਧਰੀ ਵੈਬੀਨਾਰਾਂ ਦੀ ਲੜੀ ਵਿਚੋਂ ਇੱਕ ਸੀ। ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਉੱਤਰ-ਪੂਰਬ ਤੋਂ ਇਸ ਲੜੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਰਾਜ ਹਨ। ਦੋਵਾਂ ਰਾਜਾਂ (ਐੱਸਆਈਏ, ਐੱਸਐੱਨਏ, ਵੀਡੀਵੀਕੇ) ਤੋਂ ਹਿੱਸਾ ਲੈਣ ਵਾਲੇ ਸਾਰੇ 1250 ਅਤੇ 1330 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇਜ਼) ਨੂੰ ਲਾਂਚ ਕਰਨ ਲਈ ਤਿਆਰ ਹਨ ਜੋ ਕਿ ਸਿੱਕਮ ਵਿੱਚ 80 ਵੀਡੀਵੀਕੇ ਕਲੱਸਟਰਾਂ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 85 ਵੀਡੀਵੀਕੇ ਕਲੱਸਟਰਾਂ ਵਿੱਚ ਸ਼ਾਮਲ ਹੋ ਜਾਣਗੇ।
ਵੈਬੀਨਾਰ ਦੀ ਸ਼ੁਰੂਆਤ ਸ਼੍ਰੀ ਪ੍ਰਵੀਰ ਕ੍ਰਿਸ਼ਨ ਐੱਮਡੀ, ਟ੍ਰਾਈਫੇਡ ਦੁਆਰਾ ਇੱਕ ਭਾਸ਼ਣ ਨਾਲ ਕੀਤੀ ਗਈ ਜਿਨ੍ਹਾਂ ਨੇ ਐੱਮਐੱਫਪੀ ਸਕੀਮ, ਵਨ ਧਨ ਯੋਜਨਾ ਅਤੇ ਹੋਰ ਪਰਿਵਰਤਨ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਲੋੜ ਅਤੇ ਮਹੱਤਤਾ ਨੂੰ ਦੁਹਰਾਇਆ ਜੋ ਕਿ ਮਹਾਮਾਰੀ ਦੇ ਇਸ ਸਮੇਂ ਦੌਰਾਨ ਪੂਰਨ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਕਬਾਇਲੀ ਲੋਕਾਂ ਲਈ ਰੋਜ਼ਗਾਰ ਅਤੇ ਆਮਦਨੀ ਪੈਦਾ ਕਰਨ ਵਿੱਚ ਸਹਾਇਤਾ ਕਰਦੇ ਹਨ।
ਇਸ ਤੋਂ ਬਾਅਦ ਦੋਵਾਂ ਰਾਜਾਂ ਦੇ ਨੁਮਾਇੰਦਿਆਂ ਦੁਆਰਾ ਐੱਮਐੱਫਪੀ ਸਕੀਮ ਅਤੇ ਵਨ ਧਨ ਯੋਜਨਾ ਲਈ ਐੱਮਐੱਸਪੀ ਨੂੰ ਲਾਗੂ ਕਰਨ ਦੀ ਸਥਿਤੀ ਬਾਰੇ ਇੱਕ ਜਲਦ ਪ੍ਰਗਤੀ ਰਿਪੋਰਟ ਅਪਡੇਟ ਕੀਤੀ ਗਈ। ਅਰੁਣਾਚਲ ਪ੍ਰਦੇਸ਼ ਵਿੱਚ, 85 ਵੀਡੀਵੀਕੇਸੀਸ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿੱਤੀ ਜਾਵੇ।
ਸਿੱਕਮ ਲਈ ਵਨ ਧਨ ਯੋਜਨਾ ਲਈ 1200 ਲੱਖ ਰੁਪਏ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਸਾਰੇ 80 ਵਨ ਧਨ ਵਿਕਾਸ ਕੇਂਦਰ ਸਮੂਹਾਂ (VDVKCs) ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਲਈ ਤਨਦੇਹੀ ਨਾਲ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ। ਇਸ ਟੀਚੇ ਵੱਲ ਤੁਰੰਤ ਅਗਲੇ ਕਦਮਾਂ ਦੇ ਹਿੱਸੇ ਵਜੋਂ, ਇਹ ਫੈਸਲਾ ਲਿਆ ਗਿਆ ਹੈ ਕਿ ਦੋਵਾਂ ਰਾਜਾਂ ਦੀਆਂ ਸਟੇਟ ਏਜੰਸੀਆਂ ਐੱਮਐੱਸਪੀ ਖਰੀਦ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀਆਂ ਯੋਜਨਾਵਾਂ ਦੀ ਤਿਆਰੀ ਸ਼ੁਰੂ ਕਰ ਦੇਣਗੀਆਂ। ਹਰੇਕ ਵੀਡੀਵੀਕੇਸੀ ਲਈ ਪੰਜ-ਪੜਾਵਾਂ ਵਾਲੀ ਯੋਜਨਾ ਵੀ ਤਿਆਰ ਕੀਤੀ ਜਾਏਗੀ। ਪਹਿਲੇ ਪੜਾਅ ਵਿੱਚ ਹਰੇਕ ਵੀਡੀਵੀਕੇਸੀ ਵਿੱਚ ਐੱਮਐੱਫਪੀਐੱਸ ਦੀ ਖਰੀਦ ਲਈ ਆਈਟਮਾਂ ਦੀ ਪਹਿਚਾਣ ਕਰਨਾ ਅਤੇ ਖਰੀਦ ਸ਼ੈੱਡਾਂ ਅਤੇ ਗੋਦਾਮਾਂ ਸਮੇਤ ਬੁਨਿਆਦੀ ਢਾਂਚੇ ਦੇ ਯੋਜਨਾਬੱਧ ਵਿਕਾਸ ਨਾਲ ਇਸ ਨੂੰ ਮਜ਼ਬੂਤ ਕੀਤਾ ਜਾਣਾ ਸ਼ਾਮਲ ਹੈ। ਪੜਾਅ 2 ਵਿੱਚ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਗੈਰ ਸਰਕਾਰੀ ਸੰਗਠਨਾਂ ਜਾਂ ਐੱਨਆਰਐੱਲਐੱਮ ਅਧਿਕਾਰੀਆਂ ਦੀ ਹਰੇਕ ਕਲੱਸਟਰ ਲਈ ਸਲਾਹਕਾਰਾਂ ਵਜੋਂ ਨਿਯੁਕਤੀ ਅਤੇ ਹਰੇਕ ਕਲੱਸਟਰ ਦੇ ਖਾਤੇ ਵਿੱਚ 10 ਲੱਖ ਰੁਪਏ ਟ੍ਰਾਂਸਫਰ ਕਰਕੇ ਹਰ ਕਲੱਸਟਰ ਨੂੰ ਪੈਸੇ ਜਾਰੀ ਕੀਤੇ ਜਾਣਾ ਸ਼ਾਮਲ ਹੈ। ਪੜਾਅ 3 ਵਿੱਚ ਹਰੇਕ ਕਲੱਸਟਰ ਲਈ ਮੁੱਲ ਵਾਧੇ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਵਪਾਰਕ ਯੋਜਨਾਵਾਂ ਦੀ ਤਿਆਰੀ ਦੀ ਜ਼ਰੂਰਤ ਹੋਏਗੀ, ਜਿਸ ਵਿੱਚ ਹਰ ਇੱਕ ਵੀਡੀਵੀਕੇ ਕਲੱਸਟਰ ਅਤੇ ਵੀਡੀਵੀਕੇ ਦੀ ਪਹਿਚਾਣ ਲਈ ਬੈਂਕ ਖਾਤਾ ਖੋਲ੍ਹਣਾ ਅਤੇ ਸੰਕੇਤਾਂ ਅਤੇ ਬੋਰਡਾਂ ਨੂੰ ਸਥਾਪਤ ਕਰਨਾ ਸ਼ਾਮਲ ਹੈ। ਪੜਾਅ 4 ਬਿਜ਼ਨਸ ਪਲਾਨ ਦੇ ਅਨੁਸਾਰ ਇਸਦੇ ਚੁਣੇ ਹੋਏ ਉਤਪਾਦਾਂ ਦੇ ਉਤਪਾਦਨ, ਬ੍ਰਾਂਡਿੰਗ, ਪੈਕੇਜਿੰਗ ਅਤੇ ਵਿਕਰੀ ਵਿੱਚ ਹਰੇਕ ਸਮੂਹ ਦੀ ਯੋਜਨਾ ਬਣਾਉਣ ਅਤੇ ਸਹੂਲਤ ਦੇਣ ਦੀ ਕਲਪਨਾ ਕਰਦਾ ਹੈ। ਅਤੇ ਪੜਾਅ 5 ਵਿੱਚ, ਈਐੱਸਡੀਪੀ, ਸਫੂਰਤੀ (SFURTI) ਅਤੇ ਟ੍ਰਾਈਫੂਡ ਸਕੀਮਾਂ ਨੂੰ ਪ੍ਰੋਗਰਾਮ ਦੇ ਦਾਇਰੇ ਵਿੱਚ ਵਾਧਾ ਕਰਨ ਲਈ ਹੌਲੀ ਹੌਲੀ ਸੰਬੰਧਿਤ ਕਲੱਸਟਰਾਂ ਨਾਲ ਜੋੜਿਆ ਜਾਵੇਗਾ।
ਬਾਕੀ ਵੈਬੀਨਾਰ ਰਾਜਾਂ ਦੀਆਂ ਟੀਮਾਂ ਜਾਂ ਵਨ ਧਨ ਵਿਕਾਸ ਕੇਂਦਰਾਂ ਦੇ ਨੁਮਾਇੰਦਿਆਂ ਜਾਂ ਕਲੱਸਟਰਾਂ ਵਿਚੋਂ ਕਿਸੇ ਵੀ ਸਬੰਧਤ ਪੁੱਛਗਿੱਛ ਦੀ ਸਪਸ਼ਟੀਕਰਨ 'ਤੇ ਕੇਂਦ੍ਰਤ ਸੀ। ਕੋਵਿਡ ਦੇ ਦੌਰਾਨ ਸੁਰੱਖਿਅਤ ਅਭਿਆਸਾਂ ਬਾਰੇ ਵੀਡੀਵੀਕੇ ਦੇ ਮੈਂਬਰਾਂ ਦਾ ਮਾਰਗ ਦਰਸ਼ਨ ਕਰਨ ਲਈ ਵੈਬੀਨਾਰ ਵਿੱਚ ਯੂਨੀਸੈੱਫ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਹ ਰਾਜ ਦੇ ਉਤਸ਼ਾਹੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਲਈ ਵਿਹਾਰਕ ਪਾੜੇ ਦੀ ਫੰਡਿੰਗ ਵਜੋਂ ਸਥਾਨਕ ਵਸਨੀਕ ਅਧਾਰ ਅਤੇ ਉੱਥੋਂ ਦੇ ਵਸਨੀਕਾਂ ਦੇ ਹੁਨਰ ਸੈੱਟਾਂ ਦੇ ਅਧਾਰ ‘ਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਉਪਰੋਕਤ ਹਰ ਗਤੀਵਿਧੀਆਂ ਲਈ ਗ੍ਰਾਂਟਾਂ ਦੇ ਅਧਾਰ ‘ਤੇ ਵਧੇਰੇ ਕਬਾਇਲੀ ਪਰਿਵਾਰਾਂ ਨੂੰ ਟਿਕਾਊ ਆਜੀਵਕਾ
ਮੁਹੱਈਆ ਕਰਵਾਏਗਾ।
ਦੇਸ਼ ਭਰ ਦੇ ਬਾਕੀ ਭਾਈਵਾਲ ਰਾਜਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਰ ਵੈਬੀਨਾਰਾਂ ਦੀ ਇੱਕ ਲੜੀ ਅਗਲੇ ਦੋ ਹਫ਼ਤਿਆਂ ਲਈ 28 ਮਈ, 2021 ਤੱਕ ਦੀ ਯੋਜਨਾ ਬਣਾਈ ਗਈ ਹੈ।
ਮਾਈਨਰ ਜੰਗਲੀ ਉਤਪਾਦ (ਐੱਮਐੱਫਪੀ) ਅਤੇ ਇਸ ਦੇ ਹਿੱਸੇ, ਵਨ ਧਨ ਆਦਿਵਾਸੀ ਸਟਾਰਟਅੱਪ ਦੀ ਮਾਰਕੀਟਿੰਗ ਲਈ ਵਿਧੀ ਦੀ ਪਹਿਲ ਕਬਾਇਲੀ ਆਬਾਦੀ ਦੀ ਆਮਦਨੀ ਅਤੇ ਆਜੀਵਕਾ ਪੈਦਾ ਕਰਨ ਪ੍ਰਤੀ ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਫੇਡ ਦੁਆਰਾ ਲਾਗੂ ਕੀਤੀ ਗਈ ਇੱਕ ਪਹਿਲ ਹੈ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਫਲੈਗਸ਼ਿਪ ਸਕੀਮ, ਜੋ ਕਿ 2005 ਦੇ ਜੰਗਲਾਤ ਅਧਿਕਾਰ ਐਕਟ ਤੋਂ ਪ੍ਰਭਾਵਤ ਹੋਈ ਹੈ, ਐੱਮਐੱਸਪੀ ਫਾਰ ਐੱਮਐੱਫਪੀ ਸਕੀਮ ਦਾ ਉਦੇਸ਼ ਜੰਗਲਾਤ ਉਤਪਾਦਾਂ ਦੇ ਕਬਾਇਲੀ ਇਕੱਤਰਿਆਂ ਨੂੰ ਮਿਹਨਤਾਨੇ ਅਤੇ ਉਚਿਤ ਕੀਮਤਾਂ ਪ੍ਰਦਾਨ ਕਰਨਾ ਹੈ, ਜੋ ਉਨ੍ਹਾਂ ਦੀ ਆਮਦਨੀ ਨੂੰ ਤਿੰਨ ਗੁਣਾ ਕਰਦੇ ਹੋਏ, ਵਿਚੋਲੀਏ ਤੋਂ ਉਨ੍ਹਾਂ ਲਈ ਲਗਭਗ ਤਿੰਨ ਗੁਣਾ ਵਧੇਰੇ ਉਪਲਬਧ ਹੋਵੇਗਾ।
ਵਨ ਧਨ ਕਬਾਇਲੀ ਸਟਾਰਟਅੱਪ, ਜੰਗਲਾਤ ਅਧਾਰਤ ਕਬਾਇਲੀਆਂ ਲਈ ਟਿਕਾਊ ਆਜੀਵਕਾ ਦੀ ਸਿਰਜਣਾ ਲਈ ਵਨ ਧਨ ਕੇਂਦਰ ਸਥਾਪਤ ਕਰਕੇ ਮਾਈਨਰ ਜੰਗਲਾਤ ਉਤਪਾਦਾਂ ਦੇ ਮੁੱਲ ਵਾਧੇ, ਬ੍ਰਾਂਡਿੰਗ ਅਤੇ ਮਾਰਕੀਟਿੰਗ ਬਾਰੇ ਇੱਕ ਪ੍ਰੋਗਰਾਮ ਹੈ। ਇੱਕ ਆਮ ਵਨ ਧਨ ਵਿਕਾਸ ਕੇਂਦਰ ਵਿੱਚ 20 ਕਬਾਇਲੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ਵਨ ਧਨ ਵਿਕਾਸ ਕੇਂਦਰ ਮਿਲਾ ਕੇ 1 ਵਨ ਧਨ ਵਿਕਾਸ ਕੇਂਦਰ ਕਲੱਸਟਰ ਬਣਦਾ ਹੈ। ਵਨ ਧਨ ਵਿਕਾਸ ਕੇਂਦਰ ਕਲੱਸਟਰ (VDVKCs) ਵਨ ਧਨ ਵਿਕਾਸ ਕੇਂਦਰਾਂ (VDVKs) ਨੂੰ ਆਰਥਿਕ ਪੈਮਾਨੇ, ਆਜੀਵਕਾ ਅਤੇ ਮਾਰਕੀਟ ਲਿੰਕੇਜ ਦੇ ਨਾਲ ਨਾਲ ਉੱਦਮਤਾ ਦੇ ਅਵਸਰ ਪ੍ਰਦਾਨ ਕਰਦੇ ਹਨ।
ਦੋਵੇਂ ਯੋਜਨਾਵਾਂ ਮਿਲ ਕੇ ਆਦਿਵਾਸੀਆਂ ਨੂੰ ਆਪਣੀ ਆਮਦਨੀ ਅਤੇ ਰੋਜ਼ਗਾਰ ਵਿੱਚ ਸੁਧਾਰ ਕਰਨ ਲਈ ਇੱਕ ਵਧੀਆ ਅਵਸਰ ਪ੍ਰਦਾਨ ਕਰਦੀਆਂ ਹਨ। ਲਾਗੂਕਰਨ ਵਿੱਚ ਹੋਈ ਤਰੱਕੀ ਨੂੰ ਜਾਰੀ ਰੱਖਣ ਅਤੇ ਇਸ ਨੂੰ ਅਗਲੇ ਪੱਧਰ ਤਕ ਲੈ ਜਾਣ ਲਈ, ਵਨ ਧਨ ਯੋਜਨਾ ਨੂੰ ਐੱਮਐੱਫਪੀ ਲਈ ਐੱਮਐੱਸਪੀ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ। ਅਜਿਹਾ ਕਰਨ ਦਾ ਇੱਕ ਤਰੀਕਾ ਵਨ ਧਨ ਯੋਜਨਾ ਨੂੰ ਐਂਟਰਪ੍ਰਾਈਜ਼ ਮਾਡਲ ਵਿੱਚ ਲਿਆਉਣ ਦੁਆਰਾ ਹੈ: ਸਫੂਰਤੀ-SFURTI (ਰਵਾਇਤੀ ਉਦਯੋਗਾਂ ਦੇ ਪੁਨਰ ਵਿਕਾਸ ਲਈ ਫੰਡ ਦੀ ਯੋਜਨਾ) ਅਤੇ ਟ੍ਰਾਈਫੂਡ ਦੇ ਅਧੀਨ ਪ੍ਰੋਸੈਸਿੰਗ ਤੋਂ ਕਲੱਸਟਰ ਵਿਕਾਸ ਤੱਕ।
ਇਸ ਮਹੀਨੇ ਵਿੱਚ ਰੱਖੇ ਜਾ ਰਹੇ ਵੈਬੀਨਾਰ ਰਾਜਾਂ ਦੀਆਂ ਲਾਗੂਕਰਨ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਨੂੰ ਕਾਰਜਾਂ ਨੂੰ ਜੋੜਨ, ਸਮੀਖਿਆ ਕਰਨ ਅਤੇ ਸਹੀ ਕਰਨ ਦਾ ਇੱਕ ਅਵਸਰ ਹਨ ਤਾਂ ਜੋ ਇਨ੍ਹਾਂ ਯੋਜਨਾਵਾਂ ਦੇ ਕੁਸ਼ਲਤਾ ਨਾਲ ਲਾਗੂ ਹੋਣ ਨਾਲ ਵੱਧ ਤੋਂ ਵੱਧ ਲਾਭ ਆਦਿਵਾਸੀ ਆਬਾਦੀ ਨੂੰ ਮਿਲ ਸਕੇ।
ਇਨ੍ਹਾਂ ਯੋਜਨਾਬੱਧ ਉੱਦਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਨਾਲ, ਟ੍ਰਾਈਫੇਡ ਦੁਆਰਾ, ਆਦਿਵਾਸੀ ਵਾਤਾਵਰਣ ਪ੍ਰਣਾਲੀ ਦੇ ਪਰਿਵਰਤਨ ਅਤੇ ਦੇਸ਼ ਭਰ ਦੇ ਆਦਿਵਾਸੀਆਂ ਵਿੱਚ ਅਮੂਲ ਵਰਗੀ ਕ੍ਰਾਂਤੀ ਲਿਆਉਣ ਦੀ ਦਿਸ਼ਾ ਵੱਲ ਕੰਮ ਕੀਤਾ ਜਾ ਰਿਹਾ ਹੈ।
***********
ਐੱਨਬੀ/ਯੂਡੀ
(Release ID: 1719214)
Visitor Counter : 189