ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਪਹਿਲੀ ਤਲਵਾਰਬਾਜ਼ ਭਵਾਨੀ ਦੇਵੀ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਾਤਾ-ਪਿਤਾ ਨੂੰ ਧੰਨਵਾਦ ਦਿੱਤਾ
Posted On:
13 MAY 2021 4:56PM by PIB Chandigarh
ਓਲੰਪਿਕ ਖੇਡਾਂ ਦੇ ਲਈ ਕੁਆਲਿਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣ ਕੇ ਇਤਿਹਾਸ ਰਚਣ ਵਾਲੀ ਤਲਵਾਰਬਾਜ਼ ਭਵਾਨੀ ਦੇਵੀ ਨੇ ਕਿਹਾ ਕਿ ਉਹ ਟੋਕਿਓ ਓਲੰਪਿਕ-2020 ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ ਦੇ ਲਈ ਉਤਸੁਕ ਹਨ। ਉਨ੍ਹਾਂ ਨੇ ਕਿਹਾ, “ਇਹ ਪਹਿਲੀ ਬਾਰ ਹੋਵੇਗਾ ਜਦੋਂ ਸਾਡੇ ਦੇਸ਼ ਦੇ ਜ਼ਿਆਦਾਤਰ ਲੋਕ ਤਲਵਾਰਬਾਜ਼ੀ ਦੇਖਣਗੇ ਅਤੇ ਮੈਨੂੰ ਖੇਡਦੇ ਹੋਏ ਦੇਖਣਗੇ, ਇਸ ਲਈ ਮੈਂ ਉਨ੍ਹਾਂ ਦੇ ਸਾਹਮਣੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਵਾਂਗੀ।”
ਇਸ ਵਰ੍ਹੇ ਮਾਰਚ ਵਿੱਚ ਬੁਡਾਪੇਸਟ ਵਿਸ਼ਵ ਕੱਪ ਦੇ ਬਾਅਦ ਸਮਾਯੋਜਿਤ ਅਧਿਕਾਰਿਕ ਰੈਕਿੰਗ (ਏਓਆਰ) ਤਰੀਕੇ ਜ਼ਰੀਏ ਕੋਟਾ ਹਾਸਲ ਕਰਨ ਦੇ ਬਾਅਦ, ਚੇਨੱਈ ਦੀ 27 ਵਰ੍ਹੇ ਦੀ ਭਵਾਨੀ ਨੇ ਇੱਕ ਲੰਬੀ ਯਾਤਰਾ ਦੇ ਬਾਅਦ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਬਾਂਸ ਦੇ ਡੰਡੇ ਤੋਂ ਟਰੇਨਿੰਗ ਲੈ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਓਲੰਪਿਕ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੀ ਪਹਿਲੀ ਤਲਵਾਰਬਾਜ਼ ਬਣਨ ‘ਤੇ ਉਤਸ਼ਾਹ ਦਾ ਭਾਵ ਭਵਾਨੀ ਨੇ ਨਹੀਂ ਗੁਆਇਆ ਹੈ।
ਮੌਜੂਦਾ ਕੋਵਿਡ-19 ਸਥਿਤੀ ਨੂੰ ਦੇਖਦੇ ਹੋਏ ਅਤੇ ਟੂਰਨਾਮੈਂਟ ਰੱਦ ਹੋਣ ਦੀ ਸੰਭਾਵਨਾ ਦੇ ਨਾਲ, ਭਵਾਨੀ ਦੇਵੀ ਨੂੰ ਓਲੰਪਿਕ ਖੇਡਾਂ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਇਟਲੀ ਵਿੱਚ ਟਰੇਨਿੰਗ ਜਾਰੀ ਰੱਖਣ ਦੀ ਉਮੀਦ ਹੈ। ਅਪ੍ਰੈਲ ਵਿੱਚ ਟੀਚਾ ਓਲੰਪਿਕ ਪੋਡੀਯਮ ਯੋਜਨਾ ਵਿੱਚ ਸ਼ਾਮਲ ਹੋਣ ਵਾਲੀ, ਭਵਾਨੀ ਹੁਣ ਮਈ ਦੇ ਮਹੀਨੇ ਵਿੱਚ ਤਿੰਨ ਹਫਤਿਆਂ ਦੇ ਕੈਂਪ ਵਿੱਚ ਹਿੱਸਾ ਲੈ ਰਹੀ ਹੈ, ਜਿੱਥੇ ਉਹ ਇਟਲੀ ਦੀ ਰਾਸ਼ਟਰੀ ਟੀਮ ਦੇ ਨਾਲ ਟਰੇਨਿੰਗ ਲੈ ਰਹੀ ਹੈ।
ਭਵਾਨੀ ਦੇਵੀ ਦੇ ਦਿਵਗੰਤ ਪਿਤਾ ਇੱਕ ਪੁਜਾਰੀ ਸਨ ਅਤੇ ਮਾਂ ਇੱਕ ਘਰੇਲੂ ਹਨ। ਭਵਾਨੀ ਹਰ ਕਦਮ ‘ਤੇ ਆਪਣੇ ਮਾਤਾ-ਪਿਤਾ ਤੋਂ ਮਿਲੇ ਸਮਰਥਨ ਦੇ ਲਈ ਆਭਾਰੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਭਾਰਤੀ ਖੇਡ ਅਥਾਰਿਟੀ ਦੁਆਰਾ ਆਯੋਜਿਤ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, “ਸਿਰਫ ਆਪਣੇ ਮਾਤਾ-ਪਿਤਾ ਦੀ ਵਜ੍ਹਾ ਤੋਂ, ਮੈਂ ਕਠਿਨਾਈਆਂ ਨੂੰ ਦੂਰ ਕਰ ਕੇ ਅੱਗੇ ਵਧਣ ਵਿੱਚ ਸਫਲ ਹੋਈ ਹਾਂ।”
“ਮੇਰੀ ਮਾਂ ਨੇ ਮੈਨੂੰ ਹਮੇਸ਼ਾ ਪ੍ਰੋਤਸਾਹਿਤ ਕੀਤਾ। ਉਹ ਮੈਨੂੰ ਹਮੇਸ਼ਾ ਕਹਿੰਦੀ ਹੈ, “ਅਗਰ ਅੱਜ ਚੰਗਾ ਨਹੀਂ ਹੈ, ਤਾਂ ਕੱਲ੍ਹ ਜ਼ਰੂਰ ਬਿਹਤਰ ਹੋਵੇਗਾ। ਜੇਕਰ ਤੁਸੀਂ 100 ਪ੍ਰਤੀਸ਼ਤ ਦਿੰਦੇ ਹੋ, ਤਾਂ ਤੁਸੀਂ ਨਿਸ਼ਚਿਤ ਰੂਪ ਨਾਲ ਉਸ ਦਾ ਪਰਿਣਾਮ ਪ੍ਰਾਪਤ ਕਰੋਗੇ।” ਭਵਾਨੀ ਦੇਵੀ ਨੇ ਕਿਹਾ, “ਇੱਥੇ ਤੱਕ ਕਿ ਕੋਵਿਡ-19 ਦੇ ਉਪਚਾਰ ਦੇ ਦੌਰਾਨ ਵੀ ਹਸਪਤਾਲ ਦੇ ਬਿਸਤਰ ਨਾਲ ਉਨ੍ਹਾਂ ਨੇ ਮੈਨੂੰ ਆਪਣੇ ਸੁਪਨੇ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਘਰ ਵਾਪਸ ਆ ਕੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਜਗ੍ਹਾਂ, ਬੁਡਾਪੇਸਟ ਵਿਸ਼ਵ ਕੱਪ ਵਿੱਚ ਖੇਡਣ ਦੇ ਲਈ ਕਿਹਾ ਸੀ।”
ਭਵਾਨੀ ਦੇਵੀ ਨੇ ਕਿਹਾ ਕਿ ਜਦੋਂ ਓਲੰਪਿਕ ਦੇ ਲਈ ਯੋਗਤਾ ਪ੍ਰਾਪਤ ਕਰਨਾ ਦੂਰ ਦਾ ਸੁਪਨਾ ਲਗ ਰਿਹਾ ਸੀ, ਤਦ ਲੋਕਾਂ ਨੇ ਉਸ ਨੂੰ ਤਲਵਾਰਬਾਜ਼ੀ ਜਾਰੀ ਰੱਖਣ ਤੋਂ ਮਨਾ ਕਰ ਦਿੱਤਾ ਸੀ, ਲੇਕਿਨ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਅੱਗੇ ਵਧਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਜਦੋਂ ਮੇਰੀ ਰੈਂਕਿੰਗ ਯੋਗਤਾ ਦੇ ਕਰੀਬ ਨਹੀਂ ਸੀ, ਤਾਂ ਲੋਕ ਪੁਛਦੇ ਸਨ ਕਿ ਉਹ ਇੰਨਾ ਸਮਾਂ ਕਿਉਂ ਲਗਾ ਰਹੀ ਹੈ ਖੇਡ ਵਿੱਚ। ਉਹ ਇੱਕ ਮਹਿਲਾ ਹੈ, ਉਹ ਸਿੱਖਿਆ ਪ੍ਰਾਪਤ ਕਰ ਸਕਦੀ ਹੈ ਅਤੇ ਕੁਝ ਨੌਕਰੀ ਪਾਉਣ ਦੀ ਸੋਚ ਸਕਦੀ ਹੈ। ਮੈਨੂੰ ਬਾਹਰ ਤੋਂ ਪ੍ਰੋਤਸਾਹਨ ਨਹੀਂ ਮਿਲਿਆ, ਲੇਕਿਨ ਮੇਰੇ ਮਾਤਾ ਅਤੇ ਪਿਤਾ ਨੇ ਮੈਨੂੰ ਚਿੰਤਾ ਨਾ ਕਰਨ ਦੇ ਲਈ ਕਿਹਾ।”
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 2019-20 ਵਿੱਚ 16.94 ਕਰੋੜ ਰੁਪਏ ਦੇ ਬਜਟ ਦੇ ਨਾਲ ਸਲਾਨਾ ਕੈਲੰਡਰ ਆਫ੍ ਟਰੇਨਿੰਗ ਐਂਡ ਕੰਪੀਟਿਸ਼ਨ (ਐੱਸਟੀਸੀ) ਦੇ ਜ਼ਰੀਏ ਭਾਰਤੀ ਤਲਵਾਰਬਾਜ਼ੀ ਸੰਘ ਦਾ ਸਮਰਥਨ ਕੀਤਾ ਹੈ। ਟੀਚਾ ਓਲੰਪਿਕ ਪੋਡੀਯਮ ਯੋਜਨਾ ਟੋਪਸ ਵਿੱਚ ਸ਼ਾਮਲ ਹੋਣ ਤੋ ਪਹਿਲਾਂ, ਭਵਾਨੀ ਦੇਵੀ ਨੂੰ ਐੱਸਟੀਸੀ ਦੇ ਤਹਿਤ 20 ਲੱਖ ਰੁਪਏ ਦਾ ਵਿਸ਼ੇਸ਼ ਅਨੁਦਾਨ ਮਿਲਿਆ। ਹੁਣ, ਓਲੰਪਿਕ ਤੱਕ ਉਸ ਦੇ ਕੋਚਿੰਗ ਸ਼ੁਲਕ ਅਤੇ ਵਿਸ਼ੇਸ਼ ਉਪਕਰਣਾਂ ਦੀ ਖਰੀਦ ਦੇ ਲਈ, ਮਿਸ਼ਨ ਓਲੰਪਿਕ ਸੇਲ ਦੁਆਰਾ 19.28 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ।
*******
ਐੱਨਬੀ/ਓਏ
(Release ID: 1718974)
Visitor Counter : 167