ਬਿਜਲੀ ਮੰਤਰਾਲਾ
ਬੀਬੀਐੱਮਬੀ ਨੇ ਨੰਗਲ ਵਿੱਚ ਕੋਵਿਡ-19 ਵਿਰੁੱਧ ਲੜਾਈ ਲਈ ਮੋਰਚਾ ਖੋਲ੍ਹਿਆ
Posted On:
15 MAY 2021 5:25PM by PIB Chandigarh
ਬਿਜਲੀ ਮੰਤਰਾਲਾ ਦੇ ਤਹਿਤ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਕਹਿਰ ਨੂੰ ਰੋਕਣ ਲਈ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ ।
ਬੀਬੀਐੱਮਬੀ ਨੇ ਕੋਵਿਡ-19 ਸੰਕ੍ਰਮਿਤ ਰੋਗੀਆਂ ਦੇ ਇਲਾਜ ਦੁਆਰਾ ਸਮਾਜ ਦੀ ਸੇਵਾ ਕਰਨ ਲਈ ਬੀਬੀਐੱਮਬੀ ਹਸਪਤਾਲ ਨੰਗਲ ਟਾਊਨਸ਼ਿਪ ਵਿੱਚ ਕੋਵਿਡ ਆਇਸੋਲੇਸ਼ਨ ਸੈਂਟਰ ਦੀ ਸਥਾਪਨਾ ਕਰਨ ਲਈ ਬੁਨਿਆਦੀ ਢਾਂਚੇ ਦਾ ਸਿਰਜਣ ਕੀਤਾ ਹੈ ਅਤੇ ਇਸ ਦੇ ਜ਼ਰੀਏ ਇਸ ਵਾਇਰਸ ਨਾਲ ਲੜਨ ਲਈ ਕਈ ਕਦਮ ਚੁੱਕੇ ਹਨ । ਇਸ ਸਮਰਪਿਤ ਕੋਵਿਡ ਆਇਸੋਲੇਸ਼ਨ ਸੈਂਟਰ ਦਾ ਰਖ-ਰਖਾਅ ਆਕਸੀਜਨ ਸਹੂਲਤ ਨਾਲ ਸੁਸੱਜਿਤ 65 ਆਇਸੋਲੇਸ਼ਨ ਬੈੱਡਾਂ ਦੇ ਨਾਲ ਕੀਤਾ ਜਾ ਰਿਹਾ ਹੈ। ਇਹ ਹਸਪਤਾਲ ਇਸ ਮਹੱਤਵਪੂਰਨ ਪੜਾਅ ਦੇ ਦੌਰਾਨ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ, ਠੇਕੇ ਤੇ ਕੰਮ ਕਰਨ ਵਾਲੇ ਕਾਮਿਆਂ ਅਤੇ ਸਥਾਨਕ ਸਮਾਜ ਨੂੰ ਵੀ ਸ਼ਾਨਦਾਰ ਸਿਹਤ ਸੇਵਾਵਾਂ ਉਪਲੱਬਧ ਕਰਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਕੋਰੋਨਾ ਦੇ ਲੱਛਣਾਂ ਨਾਲ ਲੜਨ ਲਈ ਅਤੇ ਉਨ੍ਹਾਂ ਨੂੰ ਹੋਮ ਆਇਸੋਲੇਸ਼ਨ ਲਈ ਪ੍ਰੋਤਸਾਹਿਤ ਕਰਨ ਲਈ ਸ਼ੁਰੂਆਤੀ ਸੁਝਾਅ / ਸਹਾਇਤਾ ਦੇ ਟਿਪਸ ਅਤੇ ਦਿਸ਼ਾ-ਨਿਰਦੇਸ਼ ਦੇਣ ਲਈ ਨੋਡਲ ਡਾਕਟਰ ਸਹੂਲਤ ਦੇ ਨਾਲ ਹੈਲਥ ਗਰੁੱਪਸ ਦਾ ਨਿਰਮਾਣ ਕੀਤਾ ਹੈ।
ਵਿਸ਼ੇਸ਼ ਕੋਵਿਡ ਹੋਮ ਆਇਸੋਲੇਸ਼ਨ ਟੀਮਾਂ ਮੈਡੀਕਲ ਕਿਟਸ ਅਤੇ ਹੋਮ ਕੁਆਰੰਟਾਇਨ ਰੋਗੀਆਂ ਲਈ ਜ਼ਰੂਰੀ ਸਾਰੀਆਂ ਸਹਾਇਤਾ ਉਪਲੱਬਧ ਕਰਾ ਰਹੀਆਂ ਹਨ ਅਤੇ ਇਹ ਸਹਾਇਕ ਟੀਮਾਂ ਹਮੇਸ਼ਾ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੀਆਂ ਹਨ । ਸਾਰੇ ਸਥਾਨਕ ਨਿਵਾਸੀਆਂ ਨੂੰ ਹਸਪਤਾਲਾਂ ਵਿੱਚ ਫਰੀ ਆਰਟੀਪੀਸੀਆਰ ਟੈਸਟਿੰਗ ਸਹੂਲਤਾਂ ਵੀ ਉਪਲੱਬਧ ਕਰਾਈਆਂ ਜਾ ਰਹੀਆਂ ਹਨ । ਪ੍ਰਤੀ ਦਿਨ 200 ਵਿਅਕਤੀਆਂ ਦੇ ਔਸਤ ਤੋਂ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ, ਠੇਕੇ ਤੇ ਕੰਮ ਕਰਨ ਵਾਲੇ ਕਾਮਿਆਂ ਅਤੇ ਆਮ ਜਨਤਾ ਲਈ ਵੀ ਟੀਕਾਕਰਣ ਅਭਿਆਨ ਚਲਾਇਆ ਜਾ ਰਿਹਾ ਹੈ। ਮੌਤ ਹੋਣ ਦੀ ਸਥਿਤੀ ਵਿੱਚ, ਨੰਗਲ ਹਸਪਤਾਲ ਦੇ ਕਰਮਚਾਰੀ ਕੋਵਿਡ ਪ੍ਰੋਟੋਕੋਲ ਦੇ ਨਾਲ ਅਤੇ ਰੀਤੀ ਰਿਵਾਜਾਂ ਦਾ ਪਾਲਣ ਕਰਦੇ ਹੋਏ ਅੰਤਮ ਸੰਸਕਾਰ ਵਿੱਚ ਵੀ ਸਹਾਇਤਾ ਕਰ ਰਹੇ ਹਨ ।
ਬੀਬੀਐੱਮਬੀ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਸਮਾਨ, ਸੰਕਟ ਦੇ ਇਸ ਸਮੇਂ ਵਿੱਚ ਖੇਤਰ ਵਿੱਚ ਬੇਹੱਦ ਜ਼ਰੂਰੀ ਚਿਕਿਤਸਾ ਸਹਾਇਤਾ ਉਪਲੱਬਧ ਕਰਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ।
*****
ਐੱਸਐੱਸ/ਆਈਜੀ
(Release ID: 1718971)
Visitor Counter : 201