ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੋਵਿਡ ਪ੍ਰਬੰਧਾਂ ਦੀ ਸਮੀਖਿਆ ਕੀਤੀ


ਕੇਂਦਰੀ ਮੰਤਰੀ ਨੇ ਕੋਵਿਡ ਦੇਖਭਾਲ ਲਈ ਐੱਮਪੀ ਫੰਡ ਵਿਚੋਂ 2.5 ਕਰੋੜ ਰੁਪਏ ਅਲਾਟ ਕੀਤੇ

Posted On: 13 MAY 2021 5:53PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨੇਰ), ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ,  ਡਾ. ਜਿਤੇਂਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਜੰਮੂ ਸਬੰਧੀ ਜਨਤਾ ਦੁਆਰਾ ਉਠਾਏ ਗਏ ਕੁਝ ਸਰੋਕਾਰਾਂ ਨੂੰ ਹੱਲ ਕਰਨ ਲਈ ਕੱਲ੍ਹ ਕੀਤੀ ਗਈ ਜ਼ਰੂਰੀ ਮੀਟਿੰਗ ਤੋਂ ਬਾਅਦ ਅੱਜ ਸਮੀਖਿਆ ਬੈਠਕ ਕੀਤੀ। ਇਸ ਦੇ ਨਾਲ ਹੀ ਉਨ੍ਹਾਂ, ਕਠੂਆ, ਰਾਜੌਰੀ ਅਤੇ ਡੋਡਾ ਤੋਂ ਇਲਾਵਾ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਐੱਸਕੇਆਈਐੱਮਐੱਸ), ਸੌਰ, ਕਸ਼ਮੀਰ ਸਮੇਤ ਹੋਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੋਵਿਡ ਪ੍ਰਬੰਧਨ ਦਾ ਜਾਇਜ਼ਾ ਵੀ ਲਿਆ।

 

 ਮੀਟਿੰਗ ਵਿੱਚ ਡਾ. ਜਿਤੇਂਦਰ ਸਿੰਘ ਨੂੰ ਜੀਐੱਮਸੀ ਦੇ ਪ੍ਰਿੰਸੀਪਲ ਡਾ. ਸ਼ਸ਼ੀ ਸੂਦਨ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਆਡਿਟ ਦਾ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਨੇ ਇਹ ਵੀ ਦੱਸਿਆ ਕਿ ਐੱਮਬੀਬੀਐੱਸ ਅਤੇ ਪੀਜੀ ਵਿਦਿਆਰਥੀਆਂ ਨੂੰ ਵਾਰਡ ਕੰਮਾਂ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਆਰੰਭ ਹੋ ਗਈ ਹੈ।

 

 ਡਾ. ਸ਼ਸ਼ੀ ਸੂਦਨ ਸ਼ਰਮਾ ਨੇ ਮੰਤਰੀ ਨੂੰ ਅੱਗੇ ਦੱਸਿਆ ਕਿ ਉਨ੍ਹਾਂ ਦੇ ਕੱਲ੍ਹ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਰ ਐੱਨ ਚੋਪੜਾ ਨਰਸਿੰਗ ਹੋਮ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਦੇ ਕਬਜ਼ੇ ਵਾਲੇ ਚੈਂਬਰ/ਕਮਰੇ ਇਸ ਤੋਂ ਬਾਅਦ ਕੋਵਿਡ ਮਰੀਜ਼ਾਂ ਲਈ ਵਰਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੀਐੱਮ ਕੇਅਰ ਅਧੀਨ ਵੈਂਟੀਲੇਟਰ ਪ੍ਰਾਪਤ ਹੋ ਗਏ ਹਨ ਅਤੇ ਕੁਝ ਤਕਨੀਕੀ ਕਾਰਵਾਈਆਂ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਘੱਟ ਤੋਂ ਘੱਟ ਸਮੇਂ ਅੰਦਰ ਵਰਤੋਂ ਵਿੱਚ ਲਿਆਂਦਾ ਜਾਵੇਗਾ।



 

ਡਾ. ਸ਼ਾਹਿਦ ਇਕਬਾਲ, ਆਈਏਐੱਸ, ਸੱਕਤਰ, ਇੰਚਾਰਜ ਕੋਵਿਡ ਕੇਅਰ, ਜੋ ਕਿ ਇਸ ਮੀਟਿੰਗ ਵਿੱਚ ਮੌਜੂਦ ਸਨ, ਨੇ ਦੱਸਿਆ ਕਿ ਕੱਲ੍ਹ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਬੜੇ ਧਿਆਨ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਆਡਿਟ ਦੇ ਮਕਸਦ ਨਾਲ ਇੱਕ ਵੱਖਰੀ ਕਮੇਟੀ ਵੀ ਬਣਾਈ ਗਈ ਹੈ।

 

 ਇਸ ਦੌਰਾਨ ਡਾਕਟਰ ਜਿਤੇਂਦਰ ਸਿੰਘ ਨੇ ਡਿਪਟੀ ਕਮਿਸ਼ਨਰ ਕਠੂਆ, ਰਾਹੁਲ ਯਾਦਵ, ਜੋ ਕਿ ਊਧਮਪੁਰ-ਕਠੂਆ-ਡੋਡਾ ਲੋਕ ਸਭਾ ਹਲਕੇ ਲਈ ਨੋਡਲ ਅਥਾਰਟੀ ਹਨ, ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੇ ਸੰਸਦ ਮੈਂਬਰ ਫੰਡ ਖਾਤੇ ਵਿੱਚ ਮੌਜੂਦ 2.5 ਕਰੋੜ ਰੁਪਏ ਦੀ ਰਕਮ ਉਨ੍ਹਾਂ ਦੇ ਹਲਕੇ ਵਿੱਚ ਆਕਸੀਜਨ ਉਤਪਾਦਨ ਪਲਾਂਟਾਂ ਅਤੇ ਕੋਵਿਡ ਨਾਲ ਸਬੰਧਤ ਹੋਰ ਸੁਵਿਧਾਵਾਂ ਸਥਾਪਿਤ ਕਰਨ ਲਈ ਅਲਾਟ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ਉਨ੍ਹਾਂ ਇਹ ਫੈਸਲਾ ਮਹਾਮਾਰੀ ਦੇ ਕਾਰਨ ਪੈਦਾ ਹੋਏ ਬੇਮਿਸਾਲ ਸੰਕਟ ਦੇ ਮੱਦੇਨਜ਼ਰ ਲਿਆ ਹੈ, ਜਿਸਦੇ ਲਈ ਸਾਡੇ ਵਿਚੋਂ ਹਰ ਇੱਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਵੀ ਸੰਸਾਧਨ ਉਪਲਬਧ ਹੋਣ ਯੋਗਦਾਨ ਪਾਇਆ ਜਾਏ।

 

 ਪ੍ਰਿੰਸੀਪਲ ਜੀਐੱਮਸੀ ਜੰਮੂ ਨੇ ਮੰਤਰੀ ਨੂੰ ਅਪਡੇਟ ਕੀਤਾ ਕਿ ਜੀਐੱਮਸੀ ਜੰਮੂ ਵਿਖੇ ਹਰੇਕ ਦੀ 1200 ਐੱਲਪੀਐੱਮ ਦੀ ਸਮਰੱਥਾ ਦੇ ਦੋ ਆਕਸੀਜਨ ਪਲਾਂਟ ਸਥਾਪਤ ਕੀਤੇ ਗਏ ਹਨ। 1000 ਐੱਲਪੀਐੱਮ ਦੀ ਸਮਰੱਥਾ ਵਾਲਾ ਆਕਸੀਜਨ ਪਲਾਂਟ ਜੰਮੂ ਦੇ ਚੈਸਟ ਅਤੇ ਡਿਜ਼ੀਜਜ਼ ਹਸਪਤਾਲ ਵਿੱਚ ਵੀ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰੀ ਹਸਪਤਾਲ, ਗਾਂਧੀ ਨਗਰ ਵਿਖੇ ਇੱਕ ਹੋਰ 1000 ਐੱਲਪੀਐੱਮ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਆਕਸੀਜਨ ਸਮਰੱਥਾ ਵਧਾਉਣ ਲਈ ਜੀਐੱਮਸੀ ਜੰਮੂ ਵਿਖੇ ਦੋ ਹੋਰ ਪਲਾਂਟ ਲਗਾਏ ਜਾ ਰਹੇ ਹਨ। ਆਕਸੀਜਨ ਸਿਲੰਡਰਾਂ ਦੇ ਬਫਰ ਸਟਾਕ ਦੇ ਸਬੰਧ ਵਿੱਚ, ਡਾ. ਸਿੰਘ ਨੂੰ ਦੱਸਿਆ ਗਿਆ ਕਿ ਇਸ ਵੇਲੇ ਜੀਐੱਮਸੀ ਜੰਮੂ ਵਿਖੇ 400 ਸਿਲੰਡਰਾਂ ਦਾ ਬਫਰ ਸਟਾਕ ਮੌਜੂਦ ਹੈ।

 

 ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਐੱਸਕੇਆਈਐੱਮਐੱਸ, ਸ੍ਰੀਨਗਰ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਵਿੱਚ ਜਾਇਜ਼ਾ ਲੈ ਰਹੇ ਸਨ।  ਉਨ੍ਹਾਂ ਜੀਐੱਮਸੀ ਜੰਮੂ ਵਿਖੇ ਆਕਸੀਜਨ ਸਿਲੰਡਰਾਂ ਅਤੇ ਵੈਂਟੀਲੇਟਰਾਂ ਦੇ ਆਡਿਟ ਲਈ ਕੱਲ੍ਹ ਦੇ ਫੈਸਲੇ 'ਤੇ ਅਪਡੇਟ ਕਰਨ ਲਈ ਵੀ ਕਿਹਾ।

 

 ਮੀਟਿੰਗ ਦੌਰਾਨ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਅਤੇ ਆਕਸੀਜਨ ਦੀ ਸਮਰੱਥਾ ਵਧਾਉਣ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਤਾਂ ਜੋ ਕਿਸੇ ਨੂੰ ਵੀ ਵੈਂਟੀਲੇਟਰਾਂ ਅਤੇ ਆਕਸੀਜਨ ਦੀ ਘਾਟ ਕਰਕੇ ਪ੍ਰੇਸ਼ਾਨੀ ਨਾ ਹੋਵੇ।

 

 ਡਾ. ਜਿਤੇਂਦਰ ਸਿੰਘ ਨੇ ਮੁੜ ਜ਼ੋਰ ਦੇ ਕੇ ਕਿਹਾ ਕਿ ਆਕਸੀਜਨ ਸਿਲੰਡਰਾਂ ਅਤੇ ਵੈਂਟੀਲੇਟਰਾਂ ਦਾ ਆਡਿਟ ਕਰਵਾਉਣਾ ਲਾਜ਼ਮੀ ਹੈ ਅਤੇ ਇਸ ਨੂੰ ਗੰਭੀਰ ਮਰੀਜ਼ਾਂ ਲਈ ਪ੍ਰੇਸ਼ਾਨੀ ਦੇ ਸਮੇਂ ਬਰਾਬਰ ਵੰਡ ਅਤੇ ਲੋਕਾਂ ਵਿੱਚ ਸ਼ੰਕੇ ਦੂਰ ਕਰਨ ਲਈ ਪ੍ਰਕਾਸ਼ਤ ਕੀਤਾ ਜਾਣਾ ਚਾਹੀਦਾ ਹੈ।

 

 ਮੰਤਰੀ ਨੇ ਸਲਾਹ ਦਿੱਤੀ ਕਿ ਪੋਸਟ ਗ੍ਰੈਜੂਏਟ ਅਤੇ ਅੰਤਮ ਸਾਲ ਦੇ ਅੰਡਰਗ੍ਰੈਜੁਏਟ ਮੈਡੀਸਿਨ ਦੇ ਵਿਦਿਆਰਥੀਆਂ ਨੂੰ ਜੀਐੱਮਸੀ ਅਤੇ ਹੋਰ ਸਬੰਧਤ ਹਸਪਤਾਲਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਐੱਨਜੀਓਜ਼, ਸਮਾਜ ਸੇਵਕਾਂ ਨੂੰ ਵੀ ਇਸ ਮਹਾਮਾਰੀ ਵਿੱਚ ਸਹਾਇਤਾ ਕਰਨ ਅਤੇ ਮਨੁੱਖੀ ਸੰਸਾਧਨਾਂ ਦੀ ਘਾਟ ਦੀ ਸਮੱਸਿਆ ਨਾਲ ਨਜਿਠਣ ਲਈ ਬੁਲਾਇਆ ਜਾ ਸਕਦਾ ਹੈ।

 

 ਡਾ. ਜਿਤੇਂਦਰ ਸਿੰਘ ਨੇ ਮੀਟਿੰਗ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਜਿਥੇ ਵੀ ਆਕਸੀਜਨ ਪਲਾਂਟਾਂ ਜਾਂ ਵੈਂਟੀਲੇਟਰਾਂ ਦੀ ਵਰਤੋਂ ਸੰਬੰਧੀ ਤਕਨੀਕੀ ਕਠਿਨਾਈਆਂ ਖੜਕਦੀਆਂ ਹਨ, ਉਨ੍ਹਾਂ ਬਾਰੇ ਅਸਲ ਸਮੇਂ ਵਿੱਚ ਸਬੰਧਤ ਅਧਿਕਾਰੀਆਂ ਜਾਂ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਤਜਰਬੇਕਾਰ ਮਕੈਨੀਕਲ ਇੰਜੀਨੀਅਰਾਂ, ਬਾਇਓ ਮੈਡੀਕਲ ਇੰਜੀਨੀਅਰਾਂ ਜਾਂ ਹੋਰ ਤਕਨੀਕੀ ਸਟਾਫ ਦੀ ਵਰਤੋਂ ਨਾਲ ਇਸ ਨੂੰ ਸਹੀ ਕੀਤਾ ਜਾ ਸਕੇ।

 

 ਜੀਐੱਮਸੀ, ਸ਼੍ਰੀਨਗਰ ਦੇ ਪ੍ਰਿੰਸੀਪਲ, ਡਾ. ਸਾਮੀਆ ਰਾਸ਼ਿਦ ਨੇ ਮੰਤਰੀ ਨੂੰ ਦੱਸਿਆ ਕਿ ਹੁਣ ਤੱਕ ਹਰ ਚੀਜ਼ ਨਿਯੰਤਰਣ ਅਧੀਨ ਹੈ, ਜਦੋਂ ਕਿ ਕਈ ਵਾਰ ਕੋਮੋਰਬਿਡਿਟੀਜ਼ ਦੇ ਮਰੀਜ਼, ਜ਼ਿਆਦਾਤਰ ਜਵਾਨ, ਕਈ ਵਾਰ ਡਬਲ ਨਮੂਨੀਆ ਵਾਲੇ ਵੀ, ਹਸਪਤਾਲ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਵਧੇਰੇ ਸਮੇਂ ਲਈ ਦਾਖਲ ਹੋਣਾ ਪੈਂਦਾ ਹੈ।

 

ਜੀਐੱਮਸੀ ਸ਼੍ਰੀਨਗਰ ਅਤੇ ਸਬੰਧਤ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੀ ਰਿਕਵਰੀ ਦਰ ਸੰਤੁਸ਼ਟੀਜਨਕ ਹੈ ਕਿਉਂਕਿ ਆਕਸੀਜਨ ਜਾਂ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਆਕਸੀਜਨ ਪਲਾਂਟ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਬਹੁਤ ਸਾਰੇ ਆਉਂਦੇ ਸਮੇਂ ਵਿੱਚ ਸਥਾਪਤ ਕੀਤੇ ਜਾਣ ਵਾਲੇ ਹਨ।

 

 ਪ੍ਰਿੰਸੀਪਲ ਜੀਐੱਮਸੀ ਡੋਡਾ, ਡਾ. ਦਿਨੇਸ਼ ਕੁਮਾਰ ਨੇ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਵੇਲੇ 270 ਕੋਵਿਡ ਬਿਸਤਰੇ ਉਪਲਬਧ ਹਨ ਅਤੇ ਕੇਵਲ 30-40 ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ ਕੋਵਿਡ ਮਰੀਜ਼ਾਂ ਦੀ ਰਿਕਵਰੀ ਦਰ ਬਹੁਤ ਜ਼ਿਆਦਾ ਹੈ। ਆਕਸੀਜਨ ਜਾਂ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਹਾਲ ਹੀ ਵਿੱਚ 750 ਐੱਲਪੀਐੱਮ ਆਕਸੀਜਨ ਪਲਾਂਟ ਲਗਾਇਆ ਗਿਆ ਹੈ।

 

ਜੀਐੱਮਸੀ ਕਠੂਆ ਦੇ ਪ੍ਰਿੰਸੀਪਲ ਨੇ ਜੀਐੱਮਸੀ ਵਿਖੇ ਆਕਸੀਜਨ ਉਤਪਾਦਨ ਪਲਾਂਟ ਵਿਖੇ ਤਕਨੀਕੀ ਵਿਘਨ ਦੇ ਨੋਟਿਸ ’ਤੇ ਸਮੇਂ ਸਿਰ ਕਦਮ ਚੁੱਕਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਡਾਕਟਰ ਜਿਤੇਂਦਰ ਸਿੰਘ ਦੇ ਦਖਲ ਤੋਂ ਬਾਅਦ ਸਪਲਾਈ ਸ਼ੁਰੂ ਹੋ ਗਈ ਹੈ।

 

 ਡਾ. ਜਿਤੇਂਦਰ ਸਿੰਘ ਨੇ ਪ੍ਰਿੰਸੀਪਲਾਂ ਨੂੰ ਇਹ ਵੀ ਕਿਹਾ ਕਿ ਲੋਕਾਂ ਵਿੱਚ ਇੱਕ ਆਤਮ-ਵਿਸ਼ਵਾਸ ਵਧਾਉਣ ਵਾਲਾ ਸੁਨੇਹਾ ਜਾਣਾ ਚਾਹੀਦਾ ਹੈ ਅਤੇ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਜੀਐੱਮਸੀ ਵਰਗੇ ਪ੍ਰਮੁੱਖ ਅਦਾਰੇ ਇਹ ਸੁਨਿਸ਼ਚਿਤ ਕਰਨਗੇ ਕਿ ਆਕਸੀਜਨ ਦੀ ਅਣਹੋਂਦ ਕਾਰਨ ਇੱਕ ਵੀ ਮੌਤ ਨਹੀਂ ਵਾਪਰਦੀ। 

 

 ਡਾ. ਸਿੰਘ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਯੂਟੀ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀ ਹਰ ਮੰਗ ਦੀ ਪੂਰਤੀ ਲਈ ਪ੍ਰਤੀਬੱਧ ਹੈ, ਤਾਂ ਜੋ ਜਾਨਾਂ ਬਚਾਈਆਂ ਜਾ ਸਕਣ ਅਤੇ ਯੂਟੀ ਦੇ ਸਿਹਤ ਢਾਂਚੇ ਵਿੱਚ ਸੁਧਾਰ ਕੀਤਾ ਜਾ ਸਕੇ। 

 

 ਸਕੱਤਰ, ਆਦਿਵਾਸੀ ਮਾਮਲੇ ਅਤੇ ਇੰਚਾਰਜ ਕੋਵਿਡ 19 ਉਪਚਾਰ, ਜੰਮੂ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਜੰਮੂ ਡਵੀਜ਼ਨ ਵਿੱਚ ਆਕਸੀਜਨ ਪਲਾਂਟਾਂ ਅਤੇ ਕੋਵਿਡ 19 ਬਿਸਤਰਿਆਂ ਦੇ ਵਾਧੇ ਦਾ ਵੇਰਵਾ ਦਿੰਦੇ ਹੋਏ ਮੰਤਰੀ ਨੂੰ ਦੱਸਿਆ ਕਿ ਜੀਐੱਮਸੀ ਡੋਡਾ ਲਈ 3000 ਐੱਲਪੀਐੱਮ ਆਕਸੀਜਨ ਪਲਾਂਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਵਿਚੋਂ 750 ਐੱਲਪੀਐੱਮ ਆਕਸੀਜਨ ਪਲਾਂਟ ਨਿਰਮਾਣ ਅਧੀਨ ਹੈ। ਜੀਐੱਮਸੀ, ਕਠੂਆ ਵਿਖੇ, ਪ੍ਰਵਾਨਿਤ 3000 ਐੱਲਪੀਐੱਮ ਵਿਚੋਂ 2250 ਐੱਲਪੀਐੱਮ ਲਗਾਇਆ ਜਾ ਚੁੱਕਾ ਹੈ। ਜ਼ਿਲ੍ਹਾ ਹਸਪਤਾਲ ਰਿਆਸੀ ਵਿਖੇ, ਮਨਜ਼ੂਰਸ਼ੁਦਾ 1200 ਐੱਲਪੀਐੱਮ ਵਿਚੋਂ 1000 ਐੱਲਪੀਐੱਮ ਸਥਾਪਤ ਕੀਤੀ ਗਈ ਹੈ, ਰਾਮਬਨ ਵਿਖੇ, ਪ੍ਰਵਾਨਿਤ 1500 ਐੱਲਪੀਐੱਮ ਵਿਚੋਂ, 1000 ਐੱਲਪੀਐੱਮ ਲਈ ਮਸ਼ੀਨਰੀ ਪ੍ਰਾਪਤ ਕਰ ਲਈ ਗਈ ਹੈ ਅਤੇ ਅਡੀਸ਼ਨਲ 500 ਐੱਲਪੀਐੱਮ ਲਈ ਐੱਲਓਆਈ ਜਾਰੀ ਕੀਤਾ ਗਿਆ ਹੈ। ਊਧਮਪੁਰ ਵਿਖੇ, ਮਨਜ਼ੂਰਸ਼ੁਦਾ 3000 ਐੱਲਪੀਐੱਮ ਪਲਾਂਟ ਵਿਚੋਂ, ਜਲਦੀ ਹੀ 1000 ਐੱਲਪੀਐੱਮ ਸਥਾਪਿਤ ਕੀਤਾ ਜਾਏਗਾ ਅਤੇ ਇੱਕ ਹੋਰ 2000 ਐੱਲਪੀਐੱਮ ਲਈ ਐੱਲਓਆਈ ਜਾਰੀ ਕੀਤਾ ਗਿਆ ਹੈ। ਕਿਸ਼ਤਵਾੜ ਵਿਖੇ, 1500 ਐੱਲਪੀਐੱਮ ਲਈ ਐੱਲਓਆਈ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁੰਛ, ਮੰਡੀ, ਕਿਸ਼ਤਵਾੜ ਅਤੇ ਰਾਜੌਰੀ ਲਈ ਉਦੇਸ਼ ਪੱਤਰ (ਐੱਲਓਆਈ) ਜਾਰੀ ਕੀਤਾ ਗਿਆ ਹੈ। ਕੋਵਿਡ 19 ਬੈੱਡਾਂ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ ਜੰਮੂ ਪ੍ਰਾਂਤ ਦੇ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੋਵਿਡ 19 ਬੈੱਡਾਂ ਦੀ ਸਮਰੱਥਾ 5417 ਹੈ, ਜਿਨ੍ਹਾਂ ਵਿੱਚੋਂ 3243 ਬੈੱਡ ਆਕਸੀਜਨ ਨਾਲ ਲੈਸ ਹਨ।


 

***********

 

 ਐੱਸਐੱਨਸੀ



(Release ID: 1718750) Visitor Counter : 128


Read this release in: English , Urdu , Hindi , Tamil