ਵਿੱਤ ਮੰਤਰਾਲਾ
ਸੋਵਰੇਨ ਗੋਲਡ ਬਾਂਡ ਸਕੀਮ 2021-22 (ਸੀਰੀਜ਼ I) - ਇਸ਼ੂ ਕੀਮਤ
प्रविष्टि तिथि:
14 MAY 2021 7:00PM by PIB Chandigarh
ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰ. 4 (5) -ਬੀ (ਡਬਲਯੂ ਐਂਡ ਐਮ) / 2021 ਮਿਤੀ 12 ਮਈ, 2021 ਦੇ ਅਨੁਸਾਰ, ਸੋਵਰੇਨ ਗੋਲਡ ਬਾਂਡ 2021-22 (ਸੀਰੀਜ਼ I) ਬੰ25 ਮਈ, 2021 ਦੀ ਸੈਟਲਮੈਂਟ ਮਿਤੀ ਨਾਲ 17-21 ਮਈ, 2021 ਦੀ ਮਿਆਦ ਲਈ ਖੋਲ੍ਹਿਆ ਜਾਵੇਗਾ। ਸਬਸਕ੍ਰਿਪਸ਼ਨ ਦੇ ਅਰਸੇ ਦੌਰਾਨ ਬਾਂਡ ਦੀ ਇਸ਼ੂ ਪ੍ਰਾਈਸ 4,777 ਰੁਪਏ (ਸਿਰਫ ਚਾਰ ਹਜ਼ਾਰ ਸੱਤ ਸੌ ਸੱਤਤਰ ਰੁਪਏ) ਪ੍ਰਤੀ ਗ੍ਰਾਮ ਹੋਵੇਗੀ, ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ 14 ਮਈ, 2021 ਨੂੰ ਆਪਣੀ ਪ੍ਰੈਸ ਰਿਲੀਜ਼ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।
ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰੇ ਨਾਲ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਨਿਵੇਸ਼ਕਾਂ ਨੂੰ ਇਸ਼ੂ ਪ੍ਰਾਈਸ ਤੇ 50 ਰੁਪਏ ਪ੍ਰਤੀ ਗਰਾਮ (ਸਿਰਫ ਪੰਜਾਹ ਰੁਪਏ) ਦੀ ਛੋਟ ਦੇਣ ਦੀ ਇਜਾਜ਼ਤ ਦੇਣਗੇ ਜੋ ਆਨਲਾਈਨ ਅਪਲਾਈ ਕਰਨਗੇ ਅਤੇ ਭੁਗਤਾਨ ਡਿਜੀਟਲ ਵਿਧੀ ਰਾਹੀਂ ਕੀਤਾ ਜਾਂਦਾ ਹੈ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਇਸ਼ੂ ਪ੍ਰਾਈਸ 4,727 ਰੁਪਏ (ਸਿਰਫ ਚਾਰ ਹਜ਼ਾਰ ਸੱਤ ਸੌ ਸਤਾਈ ਰੁਪਏ) ਪ੍ਰਤੀ ਗ੍ਰਾਮ ਸੋਨਾ ਹੋਵੇਗੀ।
------------------------------
ਆਰ ਐਮ/ਐਮ ਵੀ/ਕੇ ਐਮ ਐਨ
(रिलीज़ आईडी: 1718738)
आगंतुक पटल : 216