ਰੱਖਿਆ ਮੰਤਰਾਲਾ

ਈ-ਸੰਜੀਵਨੀ ਪੋਰਟਲ 'ਤੇ ਡਿਫੈਂਸ ਨੈਸ਼ਨਲ ਓਪੀਡੀ ਦੀ ਸ਼ੁਰੂਆਤ

Posted On: 14 MAY 2021 6:35PM by PIB Chandigarh

ਵਿਸ਼ੇਸ਼ ਮੁਹਾਰਤ ਪ੍ਰਾਪਤ  ਮੈਡੀਕਲ ਮਨੁੱਖੀ ਸ਼ਕਤੀ ਦੀ ਉਲਬੱਧਤਾ ਦੀ ਗੰਭੀਰ ਕਮੀ ਨੂੰ ਘਟਾਉਣ ਲਈ, ਵੈਟਰਨ ਰੱਖਿਆ ਡਾਕਟਰ ਰਾਸ਼ਟਰ ਦੇ ਸੱਦੇ ਦਾ ਜਵਾਬ ਦਿੰਦਿਆਂ ਈ-ਸੰਜੀਵਨੀ ਪਲੇਟਫਾਰਮ 'ਤੇ ਮੁਫਤ ਆਨਲਾਈਨ ਸਲਾਹ ਮਸ਼ਵਰਾ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਆਏ ਹਨ। ਇਹ ਦੇਸ਼ ਦੇ ਸਾਥੀ ਨਾਗਰਿਕਾਂ ਲਈ ਵੈਟਰਨ ਡਿਫੈਂਸ ਮੈਡੀਕਲ ਪੇਸ਼ੇਵਰਾਂ ਦੇ ਵੱਡਮੁੱਲੇ ਤਜਰਬੇ ਨੂੰ ਉਪਲਬਧ ਕਰਾਉਣ  ਵਿਚ ਸਹਾਇਤਾ ਕਰੇਗਾ। 

ਈ-ਸੰਜੀਵਨੀ ਓਪੀਡੀ, ਭਾਰਤ ਸਰਕਾਰ ਦਾ ਫਲੈਗਸ਼ਿਪ ਟੈਲੀਮੇਡਿਸਿਨ  ਪਲੇਟਫਾਰਮ ਹੈ, ਜੋ ਸੀ-ਡੈਕ, ਮੁਹਾਲੀ ਵੱਲੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਅਗਵਾਈ ਹੇਠ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫਤ ਆਨਲਾਈਨ ਡਾਕਟਰੀ ਸਲਾਹ-ਮਸ਼ਵਰੇ  ਦੇ ਨਾਲ ਨਾਲ ਦਵਾਈਆਂ ਦੇ ਆਨਲਾਈਨ ਨੁਸਖੇ ਪ੍ਰਦਾਨ ਕਰਦਾ ਹੈ। 

 ‘ਐਕਸ ਡਿਫੈਂਸ ਓਪੀਡੀ’ 07 ਮਈ 2021 ਨੂੰ ਆਰੰਭ ਕੀਤੀ ਗਈ ਸੀ ਜਿਸ ਨੂੰ ਪੜਾਅਵਾਰ ਰੱਖਿਆ ਸੱਕਤਰ ਡਾ ਅਜੈ ਕੁਮਾਰ ਅਤੇ ਸਰਜਨ ਵਾਈਸ ਐਡਮਿਰਲ ਰਜਤ ਦੱਤਾ , ਡਾਇਰੈਕਟਰ ਜਨਰਲ , ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼   ਵੱਲੋਂ ਸ਼ੁਰੂ ਕੀਤਾ ਗਿਆ ਸੀ। ਸ਼ੁਰੂਆਤੀ ਤੌਰ 'ਤੇ ਉੱਤਰ ਪ੍ਰਦੇਸ਼ ਲਈ ਉਪਲਬਧ, ਇਸ ਨੂੰ 10 ਮਈ ਨੂੰ ਰਾਜਸਥਾਨ ਅਤੇ 11 ਮਈ ਨੂੰ ਉੱਤਰਾਖੰਡ ਤਕ ਵਧਾ ਦਿੱਤਾ ਗਿਆ ਸੀ ਕਿਉਂਜੋ ਹੋਰ ਵੈਟਰਨ ਰੱਖਿਆ ਡਾਕਟਰ ਆਨਬੋਰਡ ਆ ਗਏ ਸਨ।    ਅੱਜ ਤਕ, 85 ਵੈਟਰਨ ਰੱਖਿਆ ਡਾਕਟਰ ਪੋਰਟਲ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ 1000 ਤੋਂ ਵੱਧ ਮਰੀਜ਼ਾਂ ਨੂੰ ਆਨਲਾਈਨ ਸਲਾਹ-ਮਸ਼ਵਰਾ ਪ੍ਰਦਾਨ ਕਰ ਰਹੇ ਹਨ। 

3 ਰਾਜਾਂ ਵਿੱਚ ਸਫਲਤਾਪੂਰਵਕ ਰੋਲ ਆਉਟ ਕਰਨ ਤੋਂ ਬਾਅਦ, ਸਾਐਕਸ -ਡਿਫੈਂਸ ਓਪੀਡੀ, ਜਿਸਦਾ ਨਾਮ ਹੁਣ ਡਿਫੈਂਸ ਨੈਸ਼ਨਲ ਓਪੀਡੀ ਰੱਖਿਆ ਗਿਆ ਹੈ, ਨੂੰ 14 ਮਈ 2021 ਨੂੰ ਪੈਨ ਇੰਡੀਆ ਵਿੱਚ ਰੋਲ ਆਊਟ ਕੀਤਾ ਗਿਆ ਹੈ ਅਤੇ www.esanjeevaniopd.in ਉੱਤੇ ਉਪਲਬਧ ਹੈ।

ਭਾਰਤ ਸਰਕਾਰ ਦੇ ਇਸ ਪਲੇਟਫਾਰਮ 'ਤੇ ਵੈਟਰਨ ਰੱਖਿਆ ਮੈਡੀਕਲ ਪੇਸ਼ੇਵਰਾਂ ਦੀ ਉਪਲਬਧਤਾ ਨੇ ਸਟੇਅ ਹੋਮ ਓਪੀਡੀ ਨੂੰ ਵਾਧੂ ਉਤਸ਼ਾਹ ਪ੍ਰਦਾਨ ਕੀਤਾ ਹੈ।  ਉਨ੍ਹਾਂ ਦੇ ਵਿਸ਼ਾਲ ਤਜ਼ਰਬੇ ਅਤੇ ਮਹਾਰਤ ਦੀ ਵਰਤੋਂ ਦੇਸ਼ ਭਰ ਦੇ ਮਰੀਜ਼ਾਂ ਵੱਲੋਂ ਵੱਧ ਤੋਂ ਵੱਧ ਉਪਯੋਗ ਕੀਤੀ ਜਾ ਰਾਹੀ ਹੈ। ਇਹ ਪਹਿਲ ਮਰੀਜ਼ਾਂ ਦੇ ਘਰਾਂ ਦੇ ਸੁਰੱਖਿਅਤ ਮਾਹੌਲ ਵਿਚ ਲੋੜੀਂਦੀ ਡਾਕਟਰੀ ਸਲਾਹ ਅਤੇ ਕੰਸਲਟੇਸ਼ਨ ਹਾਸਿਲ ਕਰਨ ਅਤੇ ਹਸਪਤਾਲਾਂ ਵਿਚ ਬੇਲੋੜੀਆਂ ਮੁਲਾਕਾਤਾਂ ਅਤੇ ਕੋਵਿਡ ਤੋਂ ਸੰਕਰਮਿਤ ਹੋਣ ਦੇ ਵਧਦੇ ਜੋਖਮ ਤੋਂ ਬਚਾਉਣ ਅਤੇ ਭਾਰੀ ਬੋਝ ਥੱਲੇ ਆਏ ਸੀਮਤ ਸਿਹਤ ਸਾਧਨਾਂ ਦੀ ਮਦਦ ਵਿੱਚ ਬਹੁਤ ਅੱਗੇ ਵਧੇਗੀ। 

ਸਾਰੇ ਹੀ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਵਿਲੱਖਣ ਸਹੂਲਤ ਦੀ ਵਰਤੋਂ ਲਈ esanjeevaniopd.in. ਤੇ ਲੋਗ ਇਨ ਕਰਨ। 

 --------------------------- 

ਏ ਬੀ ਬੀ /ਨੈਮਪੀ/ਕੇ ਏ /ਡੀ ਕੇ /ਸੈਵੀ /ਏ ਡੀ ਏ  



(Release ID: 1718736) Visitor Counter : 195


Read this release in: English , Urdu , Hindi , Tamil , Telugu