ਜਲ ਸ਼ਕਤੀ ਮੰਤਰਾਲਾ
ਕੌਮੀ ਜਲ ਜੀਵਨ ਮਿਸ਼ਨ ਨੇ ਖੇਤਰ ਭਾਈਵਾਲਾਂ ਨਾਲ ਇੱਕ ਵੈਬੀਨਾਰ ਆਯੋਜਿਤ ਕੀਤਾ
ਜਲ ਜੀਵਨ ਮਿਸ਼ਨ ਦਾ ਆਦਰਸ਼ "ਭਾਈਵਾਲ ਬਣਾਉਣਾ ਤੇ ਜਿ਼ੰਦਗੀਆਂ ਬਦਲਣਾ" ਹੈ
Posted On:
14 MAY 2021 4:20PM by PIB Chandigarh
ਜਲ ਸ਼ਕਤੀ ਮੰਤਰਾਲੇ ਦੇ ਪੀਣ ਯੋਗ ਪਾਣੀ ਤੇ ਸਾਫ ਸਫਾਈ ਵਿਭਾਗ ਵੱਲੋਂ ਕੌਮੀ ਜਲ ਜੀਵਨ ਮਿਸ਼ਨ (ਐੱਨ ਜੇ ਜੇ ਐੱਮ) ਲਈ ਚੁਣੇ ਖੇਤਰ ਭਾਈਵਾਲਾਂ ਨਾਲ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ । ਵਧੀਕ ਸਕੱਤਰ ਤੇ ਮਿਸ਼ਨ ਡਾਇਰੈਟਰ ਐੱਨ ਜੇ ਜੇ ਐੱਮ ਕੂੰਜੀਵਤ ਬੁਲਾਰੇ ਸਨ । ਖੇਤਰ ਭਾਈਵਾਲਾਂ ਵੱਲੋਂ ਕੌਮੀ ਮਿਸ਼ਨ / ਸੂਬਿਆਂ ਨਾਲ ਨੇੜੇ ਹੋ ਕੇ ਕੰਮ ਕਰਨ ਰਾਹੀਂ ਜੇ ਜੇ ਐੱਮ ਨੂੰ ਲਾਗੂ ਕਰਨ ਲਈ ਸਹਾਇਤਾ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ ।
ਵੈਬੀਨਾਰ ਵਿੱਚ , ਵਧੀਕ ਸਕੱਤਰ ਤੇ ਮਿਸ਼ਨ ਡਾਇਰੈਕਟਰ ਐੱਨ ਜੇ ਜੇ ਐੱਮ ਨੇ ਵਿਸਥਾਰ ਵਿੱਚ ਪ੍ਰੋਗਰਾਮ ਦੇ ਉਦੇਸ਼ ਅਤੇ ਦਰਸ਼ਨ ਨੂੰ ਦੱਸਿਆ । ਖੇਤਰ ਭਾਈਵਾਲਾਂ ਨੂੰ ਚੁਣੌਤੀਆਂ ਜਿਵੇਂ ਘੱਟ ਰਹੇ ਪਾਣੀ ਸਰੋਤ , ਪੇਂਡੂ ਬੁਨਿਆਦੀ ਢਾਂਚੇ ਵਿੱਚ ਪਾਣੀ ਗੁਣਵਤਾ ਦੇ ਵੱਧ ਰਹੇ ਮੁੱਦੇ , ਸੰਚਾਲਨ ਤੇ ਰੱਖ ਰਖਾਵ , ਸਰੋਤਾਂ ਦੀ ਕੁਸ਼ਲਤਾ ਦੀ ਕਮੀ , ਵੱਖ ਵੱਖ ਖੇਤਰਾਂ ਤੋਂ ਪਾਣੀ ਮੰਗਾਂ ਨੂੰ ਪੂਰਾ ਕਰਨ ਲਈ ਸੰਪੂਰਨ ਤੌਰ ਤੇ ਹੱਲ ਕਰਨ ਲਈ ਜਿ਼ੰਮੇਵਾਰ ਤੇ ਹੁੰਗਾਰਾ ਪਹੁੰਚ ਨਾਲ ਮਿਸ਼ਨ ਲਈ ਕੰਮ ਕਰਨ ਲਈ ਅਪੀਲ ਕੀਤੀ ।
ਖੇਤਰ ਭਾਈਵਾਲਾਂ ਵੱਲੋਂ ਕੌਮੀ ਮਿਸ਼ਨ ਅਤੇ ਸੂਬਿਆਂ ਦੇ ਖੇਤਰਾਂ ਜਿਵੇਂ ਪ੍ਰੋਗਰਾਮ ਪ੍ਰਬੰਧਨ , ਜਾਣਕਾਰੀ ਸਿੱਖਿਆ ਅਤੇ ਸੰਚਾਰ ਰਣਨੀਤੀਆਂ , ਭਾਈਚਾਰੇ ਦੀ ਲਾਮਬੰਦੀ , ਸਮਰੱਥਾ ਉਸਾਰੀ ਅਤੇ ਸਿੱਖਿਆ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ , ਇਹੋ ਜਿਹੇ ਪ੍ਰੋਗਰਾਮਾਂ ਦੇ ਮਾਡਲਾਂ ਲਈ ਸਫ਼ਲਤਾਪੂਰਵਕ ਪਛਾਣ , ਵਧੀਆ ਅਭਿਆਸਾਂ ਦਾ ਦਸਤਾਵੇਜ਼ੀਕਰਨ , ਸਮਾਜਿਕ ਆਡਿਟ ਕਰਾਉਣਾ , ਕਾਨਫਰੰਸਾਂ , ਵਰਕਸ਼ਾਪਾਂ ਆਯੋਜਿਤ ਕਰਨ ਵਿੱਚ ਸਹਾਇਤਾ ਆਦਿ ਲਈ ਨੇੜੇ ਹੋ ਕੇ ਕੰਮ ਕਰਕੇ ਜੇ ਜੇ ਐੱਮ ਨੂੰ ਲਾਗੂ ਕਰਨ ਲਈ ਸਹਾਇਤਾ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ ਸੈਕਟਰ ਭਾਈਵਾਲ ਦੇ ਸਿੱਖਿਆ ਦੇ ਖੇਤਰ ਵਿੱਚ ਮਾਸਟਰ ਟ੍ਰੇਨਰ ਵਜੋਂ ਕੰਮ ਕਰ ਸਕਦੇ ਹਨ ਅਤੇ ਪਿੰਡ , ਵਸੋਂ ਪੱਧਰ ਤੇ ਭਾਈਚਾਰੇ ਨਾਲ ਗੱਲਬਾਤ ਕਰ ਸਕਦੇ ਹਨ ।
ਸੈਕਟਰ ਭਾਈਵਾਲਾਂ ਨੂੰ ਵੱਖ ਵੱਖ ਪੱਧਰਾਂ , ਜਿਵੇਂ ਕੌਮੀ , ਸੂਬਾ ਅਤੇ ਜਿ਼ਲ੍ਹਾ ਪੱਧਰ ਤੇ ਕਰਨ ਵਾਲੀਆਂ ਗਤੀਵਿਧੀਆਂ ਨੂੰ ਉਜਾਗਰ ਕਰਦੇ ਆਪਣੀ ਸਲਾਨਾ ਤੇ ਤਿਮਾਹੀ ਯੋਜਨਾ 2024 ਤੱਕ ਦਾਇਰ ਕਰਨੀ ਹੋਵੇਗੀ ।
ਇਸ ਤੋਂ ਪਹਿਲਾਂ ਮਿਸ਼ਨ ਨੇ ਵੱਖ ਵੱਖ ਏਜੰਸੀਆਂ/ਸੰਸਥਾਵਾਂ ਜਿਵੇਂ ਯੂ ਐੱਨ ਏਜੰਸੀਆਂ , ਐੱਨ ਜੀ ਓਜ਼ , ਟਰਸਟਾਂ ਆਦਿ ਜੋ ਪਾਣੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ , ਤੋਂ ਦਿਲਚਸਪੀ ਦਾ ਪ੍ਰਗਟਾਵਾ ਮੰਗਿਆ ਸੀ । ਜਿਸ ਦੇ ਹੁੰਗਾਰੇ ਵਜੋਂ ਵੱਖ ਵੱਖ ਸੰਸਥਾਵਾਂ ਤੋਂ ਕੁਲ 330 ਅਰਜ਼ੀਆਂ ਪ੍ਰਾਪਤ ਹੋਈਆਂ ਸਨ , ਜਿਹਨਾਂ ਨੇ ਖੇਤਰ ਭਾਈਵਾਲ ਬਨਣ ਬਾਰੇ ਦਿਲਚਸਪੀ ਦਿਖਾਈ ਸੀ ਅਤੇ ਮਿਸ਼ਨ ਨਾਲ ਹੱਥ ਮਿਲਾ ਕੇ ਅਰਥ ਭਰਪੂਰ ਯੋਗਦਾਨ ਪਾਉਣ ਲਈ ਰਾਜ਼ੀ ਹੋਏ ਸਨ । ਪਾਣੀ ਸਪਲਾਈ ਨਾਲ ਸੰਬੰਧਤ ਵਿਸਿ਼ਆਂ ਅਤੇ ਪੇਂਡੂ ਇਲਾਕਿਆਂ ਵਿੱਚ ਕੰਮ ਕਰਨ ਦੇ ਉਹਨਾਂ ਦੇ ਪਿਛਲੇ ਤਜ਼ਰਬੇ ਤੇ ਅਧਾਰਿਤ ਅਰਜ਼ੀਆਂ ਦੀ ਜਾਂਚ ਕੀਤੀ ਗਈ ਸੀ ਅਤੇ 175 ਸੰਸਥਾਵਾਂ ਨੂੰ ਮਿਸ਼ਨ ਲਈ ਖੇਤਰ ਭਾਈਵਾਲ ਸੂਚੀਬਧ ਕੀਤਾ ਗਿਆ ਸੀ ।
ਪ੍ਰਧਾਨ ਮੰਤਰੀ ਵੱਲੋਂ 15 ਅਗਸਤ 2019 ਨੂੰ ਐਲਾਨਿਆ ਗਿਆ ਜਲ ਜੀਵਨ ਮਿਸ਼ਨ ਸੂਬਿਆਂ ਨਾਲ ਭਾਈਵਾਲੀ ਤਹਿਤ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਰਾਹੀਂ 2024 ਤੱਕ ਦੇਸ਼ ਦੇ ਹਰੇਕ ਪੇਂਡੂ ਘਰ ਨੂੰ ਟੂਟੀ ਵਾਲਾ ਪਾਣੀ ਕਨੈਕਸ਼ਨ ਦਿੱਤਾ ਜਾਣਾ ਹੈ । ਐਲਾਨ ਦੇ ਸਮੇਂ ਤਕਰੀਬਨ 3.23 ਕਰੋੜ ਪੇਂਡੂ ਘਰਾਂ (17%) ਕੋਲ ਟੂਟੀ ਵਾਲੇ ਪਾਣੀ ਕਨੈਕਸ਼ਨ ਸਨ , ਉਦੋਂ ਤੋਂ ਲੈ ਕੇ ਹੁਣ ਤੱਕ ਕੋਵਿਡ 19 ਮਹਾਮਾਰੀ ਦੇ ਬਾਵਜੂਦ 4.17 ਕਰੋੜ ਪੇਂਡੂ ਘਰਾਂ ਨੂੰ ਨਵੇਂ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕੀਤੇ ਗਏ ਹਨ, ਜਿਸ ਦੇ ਸਿੱਟੇ ਵਜੋਂ 7.41 ਕਰੋੜ (38.6%) ਤੋਂ ਵੱਧ ਦੇਸ਼ ਦੇ ਪੇਂਡੂ ਘਰਾਂ ਵਿੱਚ ਯਕੀਨਨ ਟੂਟੀ ਵਾਲਾ ਪਾਣੀ ਮਿਲ ਰਿਹਾ ਹੈ ।
ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ, ਸਬਕਾ ਸਾਥ , ਸਬਕਾ ਵਿਕਾਸ ਨੂੰ ਧਰਤੀ ਤੇ ਉਤਾਰਨ ਲਈ ਜਲ ਜੀਵਨ ਮਿਸ਼ਨ ਤਹਿਤ "ਕੋਈ ਵੀ ਇਸ ਤੋਂ ਬਾਹਰ ਨਾ ਰਹੇ" ਨੂੰ ਯਕੀਨੀ ਬਣਾਉਦ ਲਈ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਜਿਸ ਦੇ ਨਤੀਜੇ ਵਜੋਂ 61 ਜਿ਼ਲਿ੍ਆਂ , 732 ਬਲਾਕਾਂ ਅਤੇ 89,248 ਪਿੰਡਾਂ ਵਿੱਚ ਸੁਨਿਸ਼ਚਿਤ ਪਾਣੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ ।
ਜਲ ਜੀਵਨ ਮਿਸ਼ਨ ਦਾ ਆਦਰਸ਼ "ਭਾਈਵਾਲ ਬਣਾਉਣਾ ਤੇ ਜਿ਼ੰਦਗੀਆਂ ਬਦਲਣਾ" ਹੈ । ਪਾਣੀ ਨੂੰ ਹਰੇਕ ਲਈ ਕਾਰੋਬਾਰ ਬਣਾਉਣ ਲਈ ਮਿਸ਼ਨ ਭਾਈਵਾਲੀ ਉਸਾਰ ਰਿਹਾ ਹੈ ਅਤੇ ਵੱਖ ਵੱਖ ਸੰਸਥਾਵਾਂ ਅਤੇ ਵਿਅਕਤੀਆਂ ਨਾਲ ਮਿਲ ਕੇ ਪੇਂਡੂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸੁਰੱਖਿਆ ਨੂੰ ਪ੍ਰਾਪਤ ਕਰ ਰਿਹਾ ਹੈ । ਮਿਸ਼ਨ ਦਾ ਆਪਣੇ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਸਥਾਨਕ ਪੇਂਡੂ ਭਾਈਚਾਰੇ ਨੂੰ ਸ਼ਕਤੀਸ਼ਾਲੀ ਬਣਾਉਣ , ਸਥਾਪਿਤ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਰੱਖ ਰਖਾਵ ਅਤੇ ਪਾਣੀ ਸਪਲਾਈ ਬੁਨਿਆਦੀ ਢਾਂਚੇ ਦੇ ਮਾਲਕਾਂ ਵਜੋਂ ਮਿਆਰੀ ਸੇਵਾਵਾਂ ਸੁਨਿਸ਼ਚਿਤ ਕਰਨ ਦਾ ਟੀਚਾ ਹੈ ।
***************************
ਬੀ ਵਾਈ / ਏ ਐੱਸ
(Release ID: 1718734)
Visitor Counter : 161