ਜਲ ਸ਼ਕਤੀ ਮੰਤਰਾਲਾ

ਕੇਂਦਰ ਨੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੂਟੀ ਵਾਲੇ ਪਾਣੀ ਕਨੈਕਸ਼ਨਜ਼ ਪਿੰਡਾਂ ਵਿੱਚ 90% ਕਵਰੇਜ਼ ਤੋਂ ਜਿ਼ਆਦਾ ਕਰਕੇ "ਕਿਸੇ ਨੂੰ ਵੀ ਬਾਹਰ ਨਾ ਰੱਖਣ" ਨੂੰ ਯਕੀਨੀ ਬਣਾਉਣ ਲਈ ਤਰਜੀਹ ਦੇਣ ਲਈ ਸਲਾਹ ਦਿੱਤੀ ਹੈ

Posted On: 12 MAY 2021 5:41PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਪੀਣ ਯੋਗ ਪਾਣੀ ਅਤੇ ਸਾਫ ਸਫਾਈ ਵਿਭਾਗ (ਡੀ ਡੀ ਡਬਲਯੁ ਐੱਸ) ਤਹਿਤ ਰਾਸ਼ਟਰੀ ਜਲ ਜੀਵਨ ਮਿਸ਼ਨ (ਐੱਨ ਜੇ ਜੇ ਐੱਮ) ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ 90% ਤੋਂ ਵੱਧ ਕਵਰੇਜ਼ ਵਾਲੇ ਘਰਾਂ ਵਿੱਚ ਟੂਟੀ ਵਾਲੇ ਪਾਣੀ ਕਨੈਕਸ਼ਨਜ਼ ਵਾਲੇ ਪਿੰਡਾਂ ਵਿੱਚ ਬਾਕੀ ਰਹਿੰਦੇ ਕੁਝ ਘਰਾਂ ਨੂੰ ਵੀ ਤਰਜੀਹ ਤੇ ਟੂਟੀ ਦੇ ਪਾਣੀ ਕਨੈਕਸ਼ਨ ਮੁਹੱਈਆ ਕਰਨ । ਸੂਬਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲ ਜੀਵਨ ਮਿਸ਼ਨ ਤਹਿਤ ਸਮੁੱਚਤਾ ਅਤੇ ਬਰਾਬਰਤਾ ਦੇ ਸਿਧਾਂਤ ਤੇ ਅਧਾਰਿਤ ਪਿੰਡ ਵਿੱਚ "ਸਾਰੇ ਘਰਾਂ" ਨੂੰ ਪੀਣ ਯੋਗ ਪਾਣੀ ਦੀ ਵਿਵਸਥਾ ਦੇਣ । ਜੇ ਜੇ ਐੱਮ ਤਹਿਤ ਹਰੇਕ ਪੇਂਡੂ ਘਰ ਨੂੰ ਕਾਫ਼ੀ ਮਾਤਰਾ ਵਿੱਚ ਨਿਰਧਾਰਿਤ ਮਿਆਰੀ ਲਗਾਤਾਰ ਤੇ ਲੰਮੇ ਸਮੇਂ ਦੇ ਅਧਾਰ ਤੇ ਟੂਟੀ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਕੇ ਇਹ ਯਕੀਨੀ ਬਣਾਉਣ "ਕੋਈ ਵੀ ਇਸ ਸਹੂਲਤ ਤੋਂ ਬਾਹਰ ਨਾ ਰਹੇ" । ਇਹ ਵੀ ਯਾਦ ਦਿਵਾਇਆ ਗਿਆ ਕਿ ਹਰੇਕ ਪਿੰਡ ਨੂੰ "ਹਰ ਘਰ ਜਲ" ਪਿੰਡ ਬਣਾਉਣ ਲਈ ਇਸ ਦੇ ਬਰਾਬਰਤਾ ਅਤੇ ਸਮੁੱਚਤ ਪਹੁੰਚ ਦੇ ਟੀਚੇ ਅਨੁਸਾਰ ਚੱਲਿਆ ਜਾਵੇ । ਹੋਰ ਇਹਨਾਂ ਘਰਾਂ ਦੀ ਕਬਜ਼ ਨਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪਿੰਡਾਂ ਵਿੱਚ , "ਹਰ ਘਰ ਜਲ" ਦੀ ਗਿਣਤੀ ਵਿੱਚ ਵੀ ਸੁਧਾਰ ਹੋਵੇਗਾ ।
ਜਿਵੇਂ ਕਿ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਦੱਸਿਆ ਹੈ ਕਿ ਦੇਸ਼ ਵਿੱਚ 21,000 ਤੋਂ ਵੱਧ ਪਿੰਡ ਹਨ , ਜਿੱਥੇ ਬਾਕੀ ਰਹਿੰਦੇ 10% ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਅਜੇ ਵੀ ਮੁਹੱਈਆ ਕੀਤੀ ਜਾਣੀ ਹੈ । ਇਹ ਜ਼ੋਰ ਦੇ ਕੇ ਕਿਹਾ ਗਿਆ ਕਿ ਇਹਨਾਂ ਘਰਾਂ ਨੂੰ ਮੌਜੂਦਾ ਪੀਣ ਯੋਗ ਪਾਣੀ ਸਪਲਾਈ ਪ੍ਰਣਾਲੀਆਂ ਦੇ ਕੰਮਕਾਜ ਨੂੰ ਵਧਾ ਕੇ ਅਤੇ ਠੀਕ ਠਾਕ ਕਰਕੇ ਬੜੀ ਅਸਾਨੀ ਨਾਲ ਕਵਰ ਕੀਤਾ ਜਾ ਸਕਦਾ ਹੈ । ਇਸ ਲਈ ਬਿਨਾਂ ਦੇਰੀ ਤੋਂ ਇਸ ਦਾ ਤਰਜੀਹੀਕਰਨ ਕੀਤਾ ਜਾਵੇ ਅਤੇ ਇਸ ਮਹੀਨੇ ਦੇ ਅੰਤ ਤੱਕ 100% ਕਵਰੇਜ ਯਕੀਨੀ ਬਣਾਈ ਜਾਵੇ । ਇਸ ਮੁੱਦੇ ਦੀ ਲਗਾਤਾਰ ਸਮੀਖਿਆ ਵੀ ਕੀਤੀ ਜਾਵੇਗੀ ।
ਜਲ ਜੀਵਨ ਮਿਸ਼ਨ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ , ਜੋ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਜਿ਼ੰਦਗੀ ਦਾ ਮਿਆਰ ਸੁਧਾਰਨ ਦਾ ਟੀਚਾ ਰੱਖਦਾ ਹੈ ਅਤੇ ਇਸ ਰਾਹੀਂ 2024 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦਾ ਕਨੈਕਸ਼ਨ ਮੁਹੱਈਆ ਕਰਨਾ ਹੈ । ਮਿਸ਼ਨ ਦੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਅਤੇ ਕੋਵਿਡ 19 ਮਹਾਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਦੇ ਬਾਵਜੂਦ 4.17 ਕਰੋੜ ਤੋਂ ਵੱਧ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਦਿੱਤੇ ਗਏ ਹਨ । 61 ਜਿ਼ਲਿ੍ਆਂ , 731 ਬਲਾਕਾਂ ਅਤੇ 89,000 ਤੋਂ ਵੱਧ ਪਿੰਡ ਵੀ "ਹਰ ਘਰ ਜਲ" ਬਣ ਗਏ ਹਨ, ਜਿਸ ਦਾ ਮਤਲਬ ਹੈ ਕਿ 100% ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕੀਤੀ ਗਈ ਹੈ । ਜਿਸ ਦੇ ਸਿੱਟੇ ਵਜੋਂ ਦੇਸ਼ ਵਿੱਚ 7.41 ਕਰੋੜ (38.6%) ਪੇਂਡੂ ਘਰਾਂ ਤੋਂ ਵੱਧ ਆਪਣੇ ਘਰਾਂ ਵਿੱਚ ਪੀਣ ਯੋਗ ਪਾਣੀ ਪ੍ਰਾਪਤ ਕਰ ਰਹੇ ਹਨ ।
ਯਕੀਨੀ ਟੂਟੀ ਵਾਲੇ ਪਾਣੀ ਦੀ ਸਪਲਾਈ ਦੀ ਹਰ ਘਰ ਲਈ ਵਿਵਸਥਾ ਪੇਂਡੂ ਸਮੂਹ ਲਈ "ਈਜ਼ ਆਫ ਲਿਵਿੰਗ" ਦਿੰਦੀ ਹੈ । ਖਾਸ ਤੌਰ ਤੇ ਕਾਫੀ ਦੂਰ ਤੋਂ ਪਾਣੀ ਲਿਆਉਣ ਵਾਲੀਆਂ ਮਹਿਲਾਵਾਂ ਨੂੰ ਰਾਹਤ ਦਿੰਦੀ ਹੈ । ਘਰਾਂ ਵਿੱਚ ਸੁਰੱਖਿਅਤ ਪਾਣੀ ਲੋਕਾਂ ਨੂੰ ਆਪਣੀ ਰੋਜ਼ਾਨਾ ਹੱਥ ਧੋਣ ਦੀ ਆਦਤ ਅਤੇ ਜਨਤਕ ਥਾਵਾਂ ਤੇ ਲੰਬੀਆਂ ਕਤਾਰਾਂ ਨੂੰ ਟਾਲ ਕੇ ਸਰੀਰਿਕ ਦੂਰੀ ਕਾਇਮ ਰੱਖਣ ਵਿੱਚ ਮਦਦ ਕਰਦੀ ਹੈ, ਜੋ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਉਪਾਅ ਹਨ ।

 

ਬੀ ਵਾਈ / ਏ ਐੱਸ



(Release ID: 1718122) Visitor Counter : 123


Read this release in: English , Urdu , Hindi , Marathi