ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪੰਜਾਬ ਦੇ ਕਿਸਾਨਾਂ ਦੇ ਖਾਤੇ ਵਿਚ ਉਨ੍ਹਾਂ ਦੀ ਕਣਕ ਦੀ ਫਸਲ ਦੀ ਵਿੱਕਰੀ ਲਈ ਤਕਰੀਬਨ 22,215.93 ਕਰੋੜ ਰੁਪਏ ਪਹਿਲਾਂ ਹੀ ਸਿੱਧੇ ਤਬਦੀਲ ਕੀਤੇ ਜਾ ਚੁੱਕੇ ਹਨ
ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸਾਨ ਆਪਣੇ ਬੈਂਕ ਖਾਤਿਆਂ ਵਿਚ ਸਿੱਧੀ ਅਦਾਇਗੀ ਪ੍ਰਾਪਤ ਕਰ ਰਹੇ ਹਨ
ਭਾਰਤ ਸਰਕਾਰ ਅਧੀਨ ਐਫਸੀਆਈ ਅਤੇ ਹੋਰ ਏਜੰਸੀਆਂ ਨੇ 10 ਮਈ, 2021 ਤੱਕ ਕੇਂਦਰੀ ਪੂਲ ਵਿਚ 341.77 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਸੀ ਜਦਕਿ ਇਸੇ ਅਰਸੇ ਦੌਰਾਨ ਪਿਛਲੇ ਸਾਲ 252.50 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ
ਰੱਬੀ ਮਾਰਕੀਟਿੰਗ ਸੀਜ਼ਨ 2021-22 ਦੌਰਾਨ ਐਮਐਸਪੀ ਆਪ੍ਰੇਸ਼ਨ ਪੂਰੇ ਜ਼ੋਰਾਂ ਤੇ ਹਨ
ਮਿਸ਼ਨ "ਇਕ ਰਾਸ਼ਟਰ, ਇਕ ਐਮਐਸਪੀ, ਇਕ ਡੀਬੀਟੀ" ਠੋਸ ਰੂਪ ਧਾਰਨ ਕਰ ਰਿਹਾ ਹੈ
Posted On:
11 MAY 2021 5:39PM by PIB Chandigarh
ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸਾਨ ਆਪਣੀ ਕਣਕ ਦੀ ਫਸਲ ਦੀ ਵਿੱਕਰੀ ਲਈ ਆਪਣੇ ਖਾਤਿਆਂ ਵਿਚ ਸਿੱਧੀ ਅਦਾਇਗੀ ਪ੍ਰਾਪਤ ਕਰਨੀ ਸ਼ੁਰੂ ਕਰ ਰਹੇ ਹਨ। ਤਕਰੀਬਨ 22,215.93 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਦੇ ਖਾਤੇ ਵਿਚ ਸਿੱਧੇ ਤਬਦੀਲ ਕੀਤੇ ਜਾ ਚੁੱਕੇ ਹਨ।
ਚੱਲ ਰਹੇ ਰੱਬੀ ਮਾਰਕੀਟਿੰਗ ਸੀਜ਼ਨ (ਆਰਐਮਐਸ) 2021-22 ਵਿਚ ਭਾਰਤ ਸਰਕਾਰ ਕਿਸਾਨਾਂ ਤੋਂ ਮੌਜੂਦਾ ਮੁੱਲ ਸਮਰਥਨ ਸਕੀਮ ਅਨੁਸਾਰ ਐਮਐਸਪੀ ਤੇ ਰੱਬੀ ਫਸਲਾਂ ਦੀ ਖਰੀਦ ਜਾਰੀ ਰੱਖ ਰਹੀ ਹੈ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗਡ਼੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਅਤੇ 10 ਮਈ, 2021 ਤੱਕ 341.77 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਸੀ ਜਦਕਿ ਇਸੇ ਅਰਸੇ ਦੌਰਾਨ ਪਿਛਲੇ ਸਾਲ 252.50 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ।
341.77 ਲੱਖ ਮੀਟ੍ਰਿਕ ਟਨ ਦੀ ਕੁਲ ਖਰੀਦ ਵਿਚ ਮੁੱਖ ਯੋਗਦਾਨ ਪੰਜਾਬ - 129.35 ਲੱਖ ਮੀਟ੍ਰਿਕ ਟਨ (37.84%), ਹਰਿਆਣਾ 80.80 ਲੱਖ ਮੀਟ੍ਰਿਕ ਟਨ (23.64%) ਅਤੇ ਮੱਧ ਪ੍ਰਦੇਸ਼ 97.54 ਲੱਖ ਮੀਟ੍ਰਿਕ ਟਨ (28.53%) ਦਾ ਹੈ, ਜੋ 10 ਮਈ, 2021 ਤੱਕ ਖਰੀਦੀ ਜਾ ਚੁੱਕੀ ਸੀ।
ਤਕਰੀਬਨ 34.57 ਲੱਖ ਕਣਕ ਉਤਪਾਦਕ ਕਿਸਾਨਾਂ ਨੂੰ ਚੱਲ ਰਹੇ ਕਣਕ ਖਰੀਦ ਆਪ੍ਰੇਸ਼ਨ ਤੋਂ ਪਹਿਲਾਂ ਹੀ ਲਾਭ ਮਿਲ ਚੁੱਕਾ ਹੈ।
ਇਸ ਸਾਲ ਜਨਤਕ ਖਰੀਦ ਦੇ ਇਤਿਹਾਸ ਵਿਚ ਉਸ ਵੇਲੇ ਇੱਕ ਨਵਾਂ ਅਧਿਆਏ ਜੁੜਿਆ ਜਦੋਂ ਹਰਿਆਣਾ ਅਤੇ ਪੰਜਾਬ ਨੇ ਵੀ ਐਮਐਸਪੀ ਦੀ ਅਸਿੱਧੀ ਅਦਾਇਗੀ ਤੋਂ ਭਾਰਤ ਸਰਕਾਰ ਦੇ ਨਿਰਦੇਸ਼ ਅਨੁਸਾਰ ਸਾਰੀਆਂ ਹੀ ਖਰੀਦ ਏਜੰਸੀਆਂ ਵਲੋਂ ਕਿਸਾਨਾਂ ਦੇ ਲਾਭ ਉਨ੍ਹਾਂ ਦੇ ਬੈਂਕ ਖਾਤੇ ਵਿਚ ਸਿੱਧੇ ਔਨਲਾਈਨ ਤਬਦੀਲ ਕਰਨ ਦੀ ਦਿਸ਼ਾ ਵੱਲ ਆਪਣੀ ਪ੍ਰਕ੍ਰਿਆ ਬਦਲੀ ਜਿਸ ਲਈ ਪੰਜਾਬ/ ਹਰਿਆਣਾ ਦੇ ਕਿਸਾਨਾਂ ਵਲੋਂ ਪਹਿਲੀ ਵਾਰ ਖੁਸ਼ੀ ਵਿਅਕਤ ਕੀਤੀ ਜਾ ਰਹੀ ਹੈ ਕਿਉਂਕਿ ਉਹ ਪਹਿਲੀ ਵਾਰ ਆਪਣੀ ਸਖਤ ਮਿਹਨਤ ਦੀਆਂ ਫਸਲਾਂ ਦੀ ਵਿੱਕਰੀ ਦੇ ਸਿੱਧੇ ਲਾਭ ਅਤੇ ਉਹ ਵੀ ਬਿਨਾਂ ਕਿਸੇ ਦੇਰ ਅਤੇ ਕਟੌਤੀ ਦੇ "ਇਕ ਰਾਸ਼ਟਰ, ਇਕ ਐਮਐਸਪੀ, ਇਕ ਡੀਬੀਟੀ" ਅਧੀਨ ਪ੍ਰਾਪਤ ਕਰ ਰਹੇ ਹਨ।
ਪੰਜਾਬ ਵਿਚ ਤਕਰੀਬਨ 22,215.93 ਕਰੋੜ ਅਤੇ ਹਰਿਆਣਾ ਵਿਚ 12384.11 ਕਰੋੜ ਰੁਪਏ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤਬਦੀਲ ਕੀਤੇ ਜਾ ਚੁੱਕੇ ਹਨ।
------------------------------------------
ਡੀਜੇਐਨ/ ਐਮਐਸ
(Release ID: 1717827)
Visitor Counter : 181