PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
10 MAY 2021 6:54PM by PIB Chandigarh
-
ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਣ ਦੀਆਂ 17 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣਿਆ।
-
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਕਰੀਬਨ 18 ਕਰੋੜ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ।
-
"ਹਾਲ ਆਵ੍ ਗੋਰਮਿੰਟ" ਪਹੁੰਚ ਰਾਹੀਂ ਭਾਰਤ ਸਰਕਾਰ ਨੇ ਤੇਜ਼ੀ ਨਾਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸ਼ਵ ਸਹਾਇਤਾ ਡਿਲਿਵਰ ਕੀਤੀ ਹੈ।
-
ਹੁਣ ਤੱਕ 8,900 ਆਕਸੀਜਨ ਕੰਸੰਟ੍ਰੇਟਰਸ, 5,043 ਆਕਸੀਜਨ ਸਿਲੰਡਰ, 18 ਆਕਸੀਜਨ ਜਨਰੇਸ਼ਨ ਪਲਾਂਟ, 5,698 ਵੈਂਟੀਲੇਟਰਸ/ਬੀਆਈਪੀਏਪੀ, ਤਕਰੀਬਨ 3.4 ਲੱਖ ਰੇਮਡੇਸਿਵਿਰ ਟੀਕੇ ਡਿਲਿਵਰ/ਡਿਸਪੈਚ ਕੀਤੇ ਗਏ ਹਨ
-
ਉੱਚ ਉਤਪਾਦਨ ਤੇ ਆਯਾਤ, ਪੀਐੱਸਏ ਪਲਾਂਟਾਂ ਦੀ ਸਥਾਪਣਾ ਅਤੇ ਆਕਸੀਜਨ ਕੰਸੰਟ੍ਰੇਟਰਾਂ ਦੀ ਖਰੀਦ ਜ਼ਰੀਏ ਆਕਸੀਜਨ ਦੀ ਉਪਲਬਧਤਾ ਵਿੱਚ ਵਧਾਈ ਗਈ।
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਕਰੀਬਨ 18 ਕਰੋੜ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 1 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ।
ਇਸ ਤੋਂ ਇਲਾਵਾ 9 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।
https://www.pib.gov.in/PressReleasePage.aspx?PRID=1717358
ਕੋਵਿਡ ਰਾਹਤ ਸਹਾਇਤਾ ਬਾਰੇ ਅਪਡੇਟ: ਹੁਣ ਤੱਕ 8,900 ਆਕਸੀਜਨ ਕੰਸੰਟ੍ਰੇਟਰਸ, 5,043 ਆਕਸੀਜਨ ਸਿਲੰਡਰ, 18 ਆਕਸੀਜਨ ਜਨਰੇਸ਼ਨ ਪਲਾਂਟ, 5,698 ਵੈਂਟੀਲੇਟਰਸ/ਬੀਆਈਪੀਏਪੀ, ਤਕਰੀਬਨ 3.4 ਲੱਖ ਰੇਮਡੇਸਿਵਿਰ ਟੀਕੇ ਡਿਲਿਵਰ/ਡਿਸਪੈਚ ਕੀਤੇ ਗਏ ਹਨ
ਦੇਸ਼ ਵਿੱਚ ਕੋਵਿਡ-19 ਦੇ ਬੇਮਿਸਾਲ ਉਛਾਲ ਨਾਲ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ/ਵੱਖ ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ-19 ਸਹਾਇਤਾ ਲਈ ਰਾਹਤ ਮੈਡੀਕਲ ਸਪਲਾਈ ਅਤੇ ਉਪਕਰਣ ਭਾਰਤ ਸਰਕਾਰ ਨੂੰ ਪ੍ਰਾਪਤ ਹੋ ਰਹੇ ਹਨ। ਇੱਕ ਸੁਚੱਜੀ ਅਤੇ ਨਿਯਮਿਤ ਢੰਗ ਤਰੀਕੇ ਰਾਹੀਂ "ਹਾਲ ਆਫ ਗੋਰਮਿੰਟ ਪਹੁੰਚ" ਤਹਿਤ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ/ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਪੁਰਦ ਕਰ ਰਹੇ ਹਨ। ਕੁੱਲ ਮਿਲਾ ਕੇ 8,900 ਆਕਸੀਜਨ ਕੰਸੰਟ੍ਰੇਟਰਸ, 5,043 ਆਕਸੀਜਨ ਸਿਲੰਡਰ, 18 ਆਕਸੀਜਨ ਜਨਰੇਸ਼ਨ ਪਲਾਂਟ, 5,698 ਵੈਂਟੀਲੇਟਰਸ/ਬੀਆਈਪੀਏਪੀ, ਤਕਰੀਬਨ 3.4 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 09 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਭੇਜੇ ਗਏ ਹਨ।
https://www.pib.gov.in/PressReleasePage.aspx?PRID=1717439
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17 ਕਰੋੜ ਖੁਰਾਕਾਂ ਦੇ ਮੀਲ ਪੱਥਰ ਨੂੰ ਪ੍ਰਾਪਤ ਕਰ ਗਿਆ ਹੈ; ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਣ ਦੀਆਂ 17 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣਿਆ
-
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17 ਕਰੋੜ ਖੁਰਾਕਾਂ ਦੇ ਮੀਲ ਪੱਥਰ ਨੂੰ ਪ੍ਰਾਪਤ ਕਰ ਗਿਆ ਹੈ।
-
ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਣ ਦੀਆਂ 17 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨ ਵਾਲਾ ਦੇਸ਼ ਬਣਿਆ।
-
18-44 ਸਾਲ ਦੇ ਉਮਰ ਸਮੂਹ ਤਹਿਤ 20.31 ਲੱਖ ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਗਿਆ।
-
ਪਿਛਲੇ 10 ਦਿਨਾਂ ਦੌਰਾਨ ਰੋਜ਼ਾਨਾ ਅੋਸਤਨ ਰਿਕਵਰੀ ਦੇ 3.28 ਲੱਖ ਤੋਂ ਵੱਧ ਮਾਮਲੇ ਦਰਜ ਹੋ ਰਹੇ ਹਨ।
-
ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.09 ਫੀਸਦੀ 'ਤੇ ਖੜ੍ਹੀ ਹੈ।
-
3 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਅਰੁਣਾਚਲ ਪ੍ਰਦੇਸ਼, ਅਤੇ ਲਕਸ਼ਦੀਪ।
https://www.pib.gov.in/PressReleasePage.aspx?PRID=1717365
ਆਕਸੀਜਨ ਐਕਸਪ੍ਰੈੱਸ ਨੇ ਇੱਕ ਦਿਨ ਵਿੱਚ ਰਿਕਾਰਡ 831 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ; ਆਕਸੀਜਨ ਐਕਸਪ੍ਰੈੱਸ ਦੇ ਹੁਣ ਤੱਕ 75 ਗੇੜੇ ਪੂਰੇ
ਭਾਰਤੀ ਰੇਲਵੇ ਵਰਤਮਾਨ ਸਮੇਂ ਵਿੱਚ ਮੌਜੂਦ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ 'ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੀ ਆਪਣੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਦਿਆਂ ਲੋਕਾਂ ਨੂੰ ਰਾਹਤ ਪਹੁੰਚਾ ਰਿਹਾ ਹੈ। ਰੇਲਵੇ ਨੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 295 ਟੈਂਕਰਾਂ ਵਿੱਚ 4700 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ। ਆਕਸੀਜਨ ਐਕਸਪ੍ਰੈੱਸ ਦੁਆਰਾ ਕੱਲ੍ਹ ਇੱਕ ਦਿਨ ਵਿੱਚ ਰਿਕਾਰਡ 831 ਮੀਟ੍ਰਿਕ ਟਨ ਆਕਸੀਜਨ ਲਿਜਾਈ ਗਈ। ਇਸ ਮੁਹਿੰਮ ਦੇ ਤਹਿਤ ਹੁਣ ਤੱਕ 75 ਆਕਸੀਜਨ ਐਕਸਪ੍ਰੈੱਸ ਦੀ ਯਾਤਰਾ ਪੂਰੀ ਹੋ ਚੁੱਕੀ ਹੈ।
https://www.pib.gov.in/PressReleasePage.aspx?PRID=1717449
ਆਈਐੱਨਐੱਸ ਐਰਾਵਤ ਸਿੰਗਾਪੁਰ ਤੋਂ ਕ੍ਰਾਇਓਜੈਨਿਕ ਆਕਸੀਜਨ ਟੈਂਕਰਜ਼ ਅਤੇ ਆਕਸੀਜਨ ਸਿਲੰਡਰ ਸਮੇਤ ਮਹੱਤਵਪੂਰਨ ਮੈਡੀਕਲ ਭੰਡਾਰ ਲੈ ਕੇ ਵਿਸ਼ਾਖਾਪਟਨਮ ਪਹੁੰਚਿਆ
ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਰਾਸ਼ਟਰ ਦੀ ਸਹਾਇਤਾ ਲਈ "ਅਪ੍ਰੇਸ਼ਨ ਸਮੁਦਰ ਸੇਤੂ—2" ਦੇ ਹਿੱਸੇ ਵਜੋਂ ਆਈਐੱਨਐੱਸ ਐਰਾਵਤ 10 ਮਈ 2021 ਨੂੰ 3,898 ਆਕਸੀਜਨ ਸਿਲੰਡਰਸਮੇਤ 8 ਕ੍ਰਾਇਓਜੈਨਿਕ ਆਕਸੀਜਨ ਟੈਂਕਰਜ਼ ਅਤੇ ਹੋਰ ਮਹੱਤਵਪੂਰਨ ਮੈਡੀਕਲ ਭੰਡਾਰ ਸਿੰਗਾਪੁਰ ਤੋਂ ਲੈ ਕੇ ਵਿਸ਼ਾਖਾਪਟਨਮ ਪਹੁੰਚਿਆ ਹੈ। ਇਹ ਜਹਾਜ਼ ਭਾਰਤੀ ਹਾਈ ਕਮਿਸ਼ਨ ਦੇਤਾਲਮੇਲ ਨਾਲ ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਸਿਲੰਡਰ ਅਤੇ ਆਕਸੀਜਨ ਟੈਂਕਰ ਲੈ ਕੇ 05 ਮਈ ਨੂੰ ਸਿੰਗਾਪੁਰ ਤੋਂ ਰਵਾਨਾ ਹੋਇਆ ਸੀ।
https://www.pib.gov.in/PressReleasePage.aspx?PRID=1717452
ਭਾਰਤੀ ਵਾਯੂ ਸੈਨਾ ਅਤੇ ਭਾਰਤੀ ਜਲ ਸੈਨਾ ਕੋਵਿਡ-19 ਦੀ ਦੂਜੀ ਲਹਿਰ ਖ਼ਿਲਾਫ਼ ਲੜਾਈ ਵਿੱਚ ਜੰਗੀ ਪੱਧਰ ਤੇ ਕੰਮ ਕਰ ਰਹੇ ਹਨ
ਭਾਰਤੀ ਵਾਯੂ ਸੈਨਾ ਤੇ ਭਾਰਤੀ ਜਲ ਸੈਨਾ ਮੌਜੂਦਾ ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਸਪਲਾਈ ਲਈ ਲੋਜੀਸਟਿਕ ਸਹਾਇਤਾ ਮੁਹੱਈਆ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਅੱਜ ਤੜਕੇ 10 ਮਈ 2021 ਨੂੰ ਭਾਰਤੀ ਵਾਯੂ ਸੈਨਾ ਦੇ ਜਹਾਜਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 534 ਉਡਾਨਾਂ ਭਰੀਆਂ ਅਤੇ 336 ਆਕਸੀਜਨ ਕੰਟੇਨਰਜ਼ ਜਿਹਨਾਂ ਦੀ ਕੁਲ ਸਮਰੱਥਾ 6,420 ਮੀਟ੍ਰਿਕ ਟਨ ਤੇ ਹੋਰ ਮੈਡੀਕਲ ਸਪਲਾਈ ਤੇ ਉਪਕਰਣ ਏਅਰ ਲਿਫਟ ਕੀਤੇ ਹਨ। ਜਿਹੜੇ ਸ਼ਹਿਰ ਉਡਾਨਾਂ ਵਿੱਚ ਕਵਰ ਕੀਤੇ ਗੲ, ਉਹ ਹਨ — ਜਾਮਨਗਰ, ਭੋਪਾਲ, ਚੰਡੀਗੜ੍ਹ, ਪਾਨਾਗੜ੍ਹ, ਇੰਦੌਰ, ਰਾਂਚੀ, ਆਗਰਾ, ਜੋਧਪੁਰ, ਬੇਗਮਪੇਟ, ਭੁਵਨੇਸ਼ਵਰ, ਪੁਨੇ, ਸੂਰਤ, ਰਾਏਪੁਰ, ਉਦੇਪੁਰ, ਮੁੰਬਈ, ਲਖਨਊ, ਨਾਗਪੁਰ, ਗਵਾਲੀਅਰ, ਵਿਜੈਵਾੜਾ, ਬੜੌਦਾ, ਦੀਮਾਪੁਰ ਅਤੇ ਹਿੰਡਨ।
https://www.pib.gov.in/PressReleasePage.aspx?PRID=1717445
ਉੱਚਤਰ ਉਤਪਾਦਨ ਤੇ ਆਯਾਤ, ਪੀਐੱਸਏ ਪਲਾਂਟਾਂ ਦੀ ਸਥਾਪਣਾ ਅਤੇ ਆਕਸੀਜਨ ਕੰਸੰਟ੍ਰੇਟਰਾਂ ਦੀ ਖਰੀਦ ਜ਼ਰੀਏ ਆਕਸੀਜਨ ਦੀ ਉਪਲਬਧਤਾ ਵਿੱਚ ਵਧਾਈ ਗਈ; ਰੀਅਲ ਟਾਈਮ ਮੌਨੀਟਰਿੰਗ ਦੇ ਲਈ ਆਕਸੀਜਨ ਡਿਜੀਟਲ ਟ੍ਰੈਕਿੰਗ ਸਿਸਟਮ ਦੀ ਸਥਾਪਨਾ ਕੀਤੀ ਗਈ
ਆਕਸੀਜਨ ਦੀ ਵਧ ਰਹੀ ਮੰਗ 'ਤੇ ਧਿਆਨ ਦੇਣ ਦੇ ਲਈ ਕੇਂਦਰ ਸਰਕਾਰ ਨੇ ਆਕਸੀਜਨ ਦੀ ਉਪਲਬਧਤਾ ਵਧਾਉਣ, ਵੰਡ ਨੂੰ ਤਰਕਸ਼ੀਲ ਬਣਾਉਣ ਤੇ ਦੇਸ਼ ਵਿੱਚ ਆਕਸੀਜਨ ਭੰਡਾਰਨ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਲਈ ਕਈ ਪ੍ਰਮੁੱਖ ਉਪਾਅ ਆਰੰਭ ਕੀਤੇ ਹਨ। ਚੁੱਕੇ ਗਏ ਕਦਮ ਪੂਰੀ ਆਕਸੀਜਨ ਸਪਲਾਈ ਚੇਨ 'ਤੇ ਕੇਂਦ੍ਰਿਤ ਹਨ। ਇਨ੍ਹਾਂ ਵਿੱਚ ਆਕਸੀਜਨ ਉਤਪਾਦਨ ਵਿੱਚ ਸੁਧਾਰ, ਲੌਜਿਸਟਿਕਸ ਨੂੰ ਅਨੁਕੂਲ ਬਣਾਉਣ ਦੇ ਲਈ ਟੈਂਕਰ ਦੀ ਉਪਲਬਧਤਾ ਵਧਾਉਣ, ਵਿਆਪਕ ਰੂਪ ਨਾਲ ਆਕਸੀਜਨ ਭੰਡਾਰਨ ਨੂੰ ਬਿਹਤਰ ਬਣਾਉਣ ਅਤੇ ਖਰੀਦ ਦੇ ਨਿਯਮਾਂ ਨੂੰ ਸਰਲ ਬਣਾਉਣਾ ਸ਼ਾਮਲ ਹੈ।
ਆਕਸੀਜਨ ਦੀ ਉਪਲਬਧਤਾ ਉਤਪਾਦਨ ਸਮਰੱਥਾ ਤੇ ਉਤਪਾਦਨ ਨੂੰ ਵਧਾਉਣ, ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਪਲਾਂਟਾਂ ਦੀਆਂ ਸਥਾਪਣਾ ਕਰਨ, ਵਿਦੇਸ਼ਾਂ ਤੋਂ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦਾ ਆਯਾਤ ਕਰਨ ਅਤੇ ਆਕਸੀਜਨ ਕੰਸੰਟ੍ਰੇਟਰਾਂ ਦੀ ਖਰੀਦ ਜ਼ਰੀਏ ਵਧਾਈ ਗਈ ਹੈ। ਟਰਾਂਸਪੋਰਟ ਨੂੰ ਵਿਵੇਕਪੂਰਨ ਬਣਾਉਣ ਦੇ ਲਈ ਤੇ ਟੈਂਕਰ ਦੀ ਉਪਲਬਧਤਾ ਵਿੱਚ ਵਾਧਾ ਕਰਨ ਦੇ ਲਈ ਨਾਈਟ੍ਰੋਜਨ ਅਤੇ ਏਰਗਨ ਟੈਂਕਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਟੈਂਕਰਾਂ ਅਤੇ ਕੰਟੇਨਰਾਂ ਦਾ ਆਯਾਤ ਕੀਤਾ ਗਿਆ ਹੈ, ਟੈਂਕਰਾਂ ਦੇ ਘਰੇਲੂ ਮੁੜ-ਨਿਰਮਾਣ ਨੂੰ ਵਧਾਇਆ ਗਿਆ ਹੈ ਤੇ ਟਰਨ-ਅਰਾਊਂਡ ਸਮੇਂ ਵਿੱਚ ਕਮੀ ਲਿਆਉਣ ਦੇ ਲਈ ਟੈਂਕਰਾਂ ਨੂੰ ਰੇਲ ਤੇ ਹਵਾਈ ਮਾਰਗ ਤੋਂ ਲਿਆਂਦਾ ਗਿਆ ਹੈ। ਰੀਅਲ ਟਾਈਮ ਮੌਨੀਟਰਿੰਗ ਦੇ ਲਈ ਆਕਸੀਜਨ ਡਿਜੀਟਲ ਟਰੈਕਿੰਗ ਸਿਸਟਮ (ਓਡੀਟੀਐੱਸ) ਦੀ ਸਥਾਪਣਾ ਕੀਤੀ ਗਈ ਹੈ ਅਤੇ ਐੱਮਐੱਚਵੀ ਡਰਾਈਵਰਾਂ ਦੀ ਟਰੇਨਿੰਗ ਦੇ ਨਾਲ ਡਰਾਈਵਰਾਂ ਦੀ ਉਪਲਬਧਤਾ ਵਧਾਈ ਜਾ ਰਹੀ ਹੈ। ਆਕਸੀਜਨ ਭੰਡਾਰਨ ਨੂੰ ਬਿਹਤਰ ਬਣਾਉਣ ਦੇ ਲਈ ਹਸਪਤਾਲਾਂ ਵਿੱਚ ਕ੍ਰਾਇਓਜੈਨਿਕ ਟੈਂਕਰਾਂ ਦੀ ਸੰਖਿਆ ਤੇ ਸਮਰੱਥਾ ਵਧਾਈ ਜਾ ਰਹੀ ਹੈ ਅਤੇ ਮੈਡੀਕਲ ਆਕਸੀਜਨ ਸਿਲੰਡਰ ਦੀ ਖਰੀਦ ਕੀਤੀ ਜਾ ਰਹੀ ਹੈ। ਜ਼ਰੂਰੀ ਸਪਲਾਈ ਦੀ ਤੇਜ਼ ਖਰੀਦ ਵਿੱਚ ਸਮਰੱਥ ਬਣਾਉਣ ਦੇ ਲਈ ਸਧਾਰਣ ਵਿੱਤੀ ਨਿਯਮਾਂ (ਜੀਐੱਫਆਰ) ਵਿੱਚ ਢਿੱਲ ਦਿੱਤੀ ਗਈ ਹੈ।
https://www.pib.gov.in/PressReleasePage.aspx?PRID=1717459
ਭਾਰਤੀ ਸਮੁੰਦਰੀ ਜਹਾਜ਼ ਤ੍ਰਿਕੰਦ ਅਪ੍ਰੇਸ਼ਨ ਸਮੁਦਰ ਸੇਤੂ—2 ਦੇ ਹਿੱਸੇ ਵਜੋਂ ਮੁੰਬਈ ਪਹੁੰਚਿਆ
ਅਪ੍ਰੇਸ਼ਨ ਸਮੁਦਰ ਸੇਤੂ—2 ਦੇ ਹਿੱਸੇ ਵਜੋਂ ਭਾਰਤੀ ਸਮੁੰਦਰੀ ਜਹਾਜ਼ ਤ੍ਰਿਕੰਦ ਨੂੰ ਤਰਲ ਮੈਡੀਕਲ ਆਕਸੀਜਨ, ਕ੍ਰਾਇਓਜੈਨਿਕ ਕੰਟੇਨਰਜ਼ ਕਤਰ ਦੀ ਹੱਮਦ ਬੰਦਰਗਾਹ ਤੋਂ ਮੁੰਬਈ ਲਿਆਉਣ ਲਈ ਤੈਨਾਤ ਕੀਤਾ ਗਿਆ ਸੀ। ਜਹਾਜ਼ 05 ਮਈ 2021 ਨੂੰ ਕਤਰ ਵਿੱਚ ਦਾਖਲ ਹੋਇਆ ਸੀ ਤੇ 10 ਮਈ 2021 ਨੂੰ 40 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਮੁੰਬਈ ਪਹੁੰਚਿਆ ਹੈ। ਇਹ ਖੇਪ ਕੋਵਿਡ ਮਹਾਮਾਰੀ ਖ਼ਿਲਾਫ਼ ਭਾਰਤ ਦੀ ਸਹਾਇਤਾ ਲਈ ਫਰਾਂਸ ਮਿਸ਼ਨ,"ਆਕਸੀਜਨ ਇਕਜੁੱਟਤਾ ਪੁਲ" ਦੇ ਹਿੱਸੇ ਵਜੋਂ ਲਿਆਂਦੀ ਗਈ ਹੈ। ਇਹ ਕਤਰ ਤੋਂ ਫਰਾਂਸ ਏਅਰ ਤਰਲ ਕੰਟੇਨਰਜ਼ ਨੂੰ ਭਾਰਤ ਵਿੱਚ ਲਿਆਉਣ ਲਈ ਦੂਜੀ ਸਮੁੰਦਰੀ ਕਾਰਵਾਈ ਹੈ। ਭਾਰਤ—ਫਰਾਂਸ ਪਹਿਲਕਦਮੀ ਕਤਰ ਵਿੱਚ ਭਾਰਤੀ ਰਾਜਦੂਤ ਡਾਕਟਰ ਦੀਪਕ ਮਿੱਤਲ ਵੱਲੋਂ ਕੀਤੀ ਗਈ ਤੇ ਜਿਸ ਦੇ ਸਿੱਟੇ ਵਜੋਂ ਭਾਰਤ ਨੂੰ ਆਉਂਦੇ ਦੋ ਮਹੀਨਿਆਂ ਵਿੱਚ 600 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
https://www.pib.gov.in/PressReleasePage.aspx?PRID=1717443
ਇਹ ਦੱਸਣਾ ਵਾਸਤਵਿਕ ਤੌਰ ਤੇ ਗਲਤ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ-19 ਟੀਕਾਕਰਣ 'ਤੇ ਖਰਚ ਦਾ ਕੋਈ ਪ੍ਰਬੰਧ ਨਹੀਂ ਹੈ: ਵਿੱਤ ਮੰਤਰਾਲਾ
ਇਹ ‘ਦ ਪ੍ਰਿੰਟ’ ਵਿੱਚ “ਮੋਦੀ ਸਰਕਾਰ ਦੇ ਟੀਕਾ ਫੰਡਾਂ ਦੀ ਵਾਸਤਵਿਕਤਾ: ਰਾਜਾਂ ਲਈ 35,000 ਕਰੋੜ, ਕੇਂਦਰ ਲਈ ਜ਼ੀਰੋ" ਵਾਰੇ ਮੀਡਿਆ ਰਿਪੋਰਟ ਦੇ ਸੰਦਰਭ ਵਿੱਚ ਹੈ। ਇਹ ਦੱਸਣਾ ਵਾਸਤਵ ਵਿੱਚ ਗਲਤ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ-19 ਟੀਕਾਕਰਣ 'ਤੇ ਖਰਚ ਦਾ ਕੋਈ ਪ੍ਰਬੰਧ ਨਹੀਂ ਹੈ। 35,000 ਕਰੋੜ ਰੁਪਏ ਦੀ ਰਕਮ, "ਰਾਜਾਂ ਨੂੰ ਤਬਦੀਲ’ ਸਿਰਲੇਖ ਅਧੀਨ, ਗ੍ਰਾਂਟਾਂ ਦੀ ਮੰਗ ਨੰਬਰ 40 ਤਹਿਤ ਦਰਸਾਈ ਗਈ ਹੈ। ਟੀਕੇ ਵਾਸਤਵ ਵਿੱਚ ਇਸ ਖਾਤੇ ਦੇ ਮੁੱਖੀ ਰਾਹੀਂ ਕੇਂਦਰ ਵੱਲੋਂ ਖਰੀਦੇ ਅਤੇ ਖਰੀਦੇ ਜਾ ਰਹੇ ਹਨ ਅਤੇ ਭੁਗਤਾਨ ਕੀਤਾ ਜਾ ਰਿਹਾ ਹੈ। ਗ੍ਰਾਂਟ ਦੀ ਇਸ ਮੰਗ ਦੀ ਵਰਤੋਂ ਦੇ ਕਈ ਪ੍ਰਸ਼ਾਸਕੀ ਫਾਇਦੇ ਹਨ। ਪਹਿਲਾਂ, ਕਿਉਂਕਿ ਟੀਕੇ 'ਤੇ ਖਰਚਾ ਸਿਹਤ ਮੰਤਰਾਲੇ ਦੀਆਂ ਸਧਾਰਣ ਕੇਂਦਰੀ ਸਪਾਂਸਰਡ ਸਕੀਮਾਂ ਤੋਂ ਬਾਹਰ ਇਕ ਖਰਚ ਹੁੰਦਾ ਹੈ, ਇਸ ਲਈ ਵੱਖਰੀ ਫੰਡਿੰਗ ਇਹਨਾਂ ਫੰਡਾਂ ਦੀ ਆਸਾਨ ਨਿਗਰਾਨੀ ਅਤੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਂਦੀ ਹੈ। ਨਾਲ ਹੀ, ਇਸ ਗ੍ਰਾਂਟ ਨੂੰ ਹੋਰ ਮੰਗਾਂ ਲਈ ਲਾਗੂ ਤਿਮਾਹੀ ਖਰਚ ਕੰਟਰੋਲ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।
https://www.pib.gov.in/PressReleasePage.aspx?PRID=1717405
ਡੀਜੀਐੱਫਟੀ ਦਾ ਕੋਵਿਡ-19 ਸਹਾਇਤਾ ਡੈਸਕ ਅੰਤਰਰਾਸ਼ਟਰੀ ਵਪਾਰ ਸਬੰਧੀ ਮੁੱਦਿਆਂ ਦਾ ਤਾਲਮੇਲ ਅਤੇ ਹੱਲ ਕਰ ਰਿਹਾ ਹੈ
ਵਣਜ ਵਿਭਾਗ ਦੇ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਦਾ "ਕੋਵਿਡ-19 ਸਹਾਇਤਾ ਡੈਸਕ", ਕੋਵਿਡ-19 ਕੇਸਾਂ ਦੇ ਉਛਾਲ ਦੇ ਮੱਦੇਨਜ਼ਰ ਬਰਾਮਦ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ 26-04-2021 ਤੋਂ ਇਕੱਠੀ ਕਰ ਰਿਹਾ ਹੈ ਤਾਂ ਜੋ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਇਹਨਾਂ ਮੁਸ਼ਕਲਾਂ ਦੇ ਮੁਲਾਂਕਣ ਤੋਂ ਬਾਅਦ ਤੇਜ਼ੀ ਨਾਲ ਹੱਲ ਕੀਤਾ ਜਾ ਸਕੇ। ਡੀਜੀਐੱਫਟੀ/ਵਣਜ ਵਿਭਾਗ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਜਿਵੇਂ ਬਰਾਮਦ ਤੇ ਦਰਾਮਦ ਲਾਇਸੈਂਸ ਮੁੱਦੇ, ਕਸਟਮਸ ਕਲੀਅਰੈਂਸ ਵਿੱਚ ਹੋ ਰਹੀ ਦੇਰੀ ਅਤੇ ਉਸ ਤੋਂ ਪੈਦਾ ਹੋਣ ਵਾਲੀਆਂ ਗੁੰਝਲਾਂ, ਬਰਾਮਦ/ਦਰਾਮਦ ਦਸਤਾਵੇਜ਼ੀ ਮੁੱਦੇ, ਬੈਕਿੰਗ ਮਾਮਲੇ, ਆਵਾਜਾਈ/ਬੰਦਰਗਾਹ ਤੇ ਰੱਖਰਖਾਵ/ਜਹਾਜ਼ਰਾਨੀ/ਹਵਾਈ ਆਵਾਜਾਈ ਦੇ ਮੁੱਦਿਆਂ ਅਤੇ ਬਰਾਮਦ ਇਕਾਈਆਂ ਨੂੰ ਚਲਾਉਣ ਲਈ ਮਨੁੱਖੀ ਸ਼ਕਤੀ ਦੀ ਉਪਲਬੱਧਤਾ ਆਦਿ ਮੁੱਖ ਖੇਤਰ ਹਨ, ਦੀ ਸਮੀਖਿਆ ਸਹਾਇਤਾ ਡੈਸਕ ਵੱਲੋਂ ਕੀਤੀ ਜਾ ਰਹੀ ਹੈ। ਮੰਤਰਾਲੇ/ਵਿਭਾਗਾਂ/ਕੇਂਦਰ ਤੇ ਸੂਬਾ ਸਰਕਾਰਾਂ ਨਾਲ ਸਬੰਧਿਤ ਵਪਾਰ ਮੁੱਦਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸਬੰਧਿਤ ਏਜੰਸੀਆਂ ਨਾਲ ਹੱਲ ਲਈ ਉਠਾਇਆ ਜਾ ਰਿਹਾ ਹੈ।
https://www.pib.gov.in/PressReleasePage.aspx?PRID=1717428
ਕੋਰੋਨਾ ਦੇ ਖ਼ਿਲਾਫ਼ ਰਾਂਚੀ ਹਵਾਈ ਅੱਡਾ ਨਿਭਾ ਰਿਹਾ ਹੈ ਮਹੱਤਵਪੂਰਨ ਭੂਮਿਕਾ; ਜ਼ਰੂਰੀ ਮੈਡੀਕਲ ਉਪਕਰਣਾਂ ਅਤੇ ਸਮੱਗਰੀ ਦੀ ਨਿਰੰਤਰ ਆਵਾਜਾਈ ਜਾਰੀ
ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਲਈ ਦੇਸ਼ ਦੇ ਹਵਾਈ ਅੱਡਿਆਂ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ ਆਪਦਾ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਕੇ ਦੇਸ਼ ਦੀ ਮਦਦ ਕਰ ਰਹੇ ਹਨ। ਰਾਂਚੀ ਹਵਾਈ ਅੱਡੇ ‘ਤੇ ਮੈਡੀਕਲ ਉਪਕਰਣ ਅਤੇ ਜ਼ਰੂਰੀ ਸਮੱਗਰੀ ਜਿਵੇਂ ਆਕਸੀਜਨ ਟੈਂਕਰ, ਆਕਸੀਜਨ ਕਾਨਸੈਂਟ੍ਰੇਟਰਸ, ਨੋਜ਼ਲ, ਕੋਵਿਡ-19 ਵੈਕਸੀਨ, ਇੰਜੈਕਸ਼ਨ, ਟੈਸਟਿੰਗ ਕਿਟ ਅਤੇ ਦਵਾਈਆਂ ਦੀ ਅਸਾਨ ਆਵਾਜਾਈ ਦੀ ਸੁਵਿਧਾ ਹੈ। ਏਅਰਪੋਰਟ ਪ੍ਰਬੰਧਨ ਦੁਆਰਾ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਜ਼ਰੂਰੀ ਸਮੱਗਰੀਆਂ ਦੀ ਆਵਾਜਾਈ ਨੂੰ ਬਿਨਾ ਕਿਸੇ ਦੇਰੀ ਦੇ ਪ੍ਰਾਥਮਿਕਤਾ ‘ਤੇ ਪੂਰਾ ਕੀਤਾ ਜਾਵੇ। ਦੇਸ਼ ਦੇ ਲਈ ਆਕਸੀਜਨ ਸੰਕਟ ਨੂੰ ਦੂਰ ਕਰਨ ਦੇ ਲਈ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ‘ਤੇ ਇਹ ਮੁਹਿੰਮ 24 ਅਪ੍ਰੈਲ ਤੋਂ ਸ਼ੁਰੂ ਹੋਈ ਅਤੇ 8 ਮਈ 2021 ਤੱਕ ਭਾਰਤੀ ਵਾਯੂ ਸੈਨਾ ਦੇ 100 ਜਹਾਜ਼ਾਂ ਵਿੱਚ ਕੁੱਲ੍ਹ 139 ਆਕਸੀਜਨ ਟੈਂਕਰਾਂ ਨੂੰ ਲੈ ਜਾਇਆ ਗਿਆ। ਭਾਰਤੀ ਵਾਯੂ ਸੈਨਾ ਦੇ ਜਹਾਜ਼ ਜਿਵੇਂ ਸੀ-17, ਸੀ-130 ਜੇ, ਏਐੱਨ 32, ਆਈਐੱਲ 76 ਅਤੇ ਹੋਰ ਛੋਟੇ ਜਹਾਜ਼ ਅੰਤਰਾਲ ‘ਤੇ ਜ਼ਰੂਰੀ ਸਮੱਗਰੀ ਦੇ ਟਰਾਂਸਪੋਰਟ ਵਿੱਚ ਮਦਦ ਕਰ ਰਹੇ ਹਨ।
https://www.pib.gov.in/PressReleasePage.aspx?PRID=1717474
ਈਐੱਸਆਈਸੀ ਨੇ ਦਿੱਲੀ ਐੱਨਸੀਆਰ ਦੇ ਦੋ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਸਥਾਪਤ ਕੀਤੇ ; ਇਨ੍ਹਾਂ ਹਸਪਤਾਲਾਂ ਵਿੱਚ ਗੰਭੀਰ ਦੇਖਭਾਲ ਸੁਵਿਧਾ ਵਧਾਉਣ ਵਿੱਚ ਮਦਦ ਮਿਲੇਗੀ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਈਐੱਸਆਈਸੀ ਨੇ ਦਿੱਲੀ ਐੱਨਸੀਆਰ ਖੇਤਰ ਦੇ ਦੋ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਦੇ ਪਲਾਂਟ ਸਥਾਪਿਤ ਕੀਤੇ ਹਨ। ਫਰੀਦਾਬਾਦ ਦੇ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ 440 ਐੱਲਪੀਐੱਮ ਸਮਰੱਥਾ ਵਾਲਾ ਇੱਕ ਪਲਾਂਟ ਲਗਾਇਆ ਗਿਆ ਹੈ, ਜਦੋਂ ਕਿ 220 ਐਲਪੀਐਮ ਸਮਰੱਥਾ ਵਾਲਾ ਇਕ ਹੋਰ ਪਲਾਂਟ ਅੱਜ ਨਵੀਂ ਦਿੱਲੀ ਦੇ ਝਿਲਮਿਲ ਵਿੱਚ ਈਐੱਸਆਈਸੀ ਹਸਪਤਾਲ ਵਿਖੇ ਚਾਲੂ ਕੀਤਾ ਗਿਆ। ਇਹ ਇਨ੍ਹਾਂ ਹਸਪਤਾਲਾਂ ਨੂੰ ਉਨ੍ਹਾਂ ਦੇ ਆਈਸੀਯੂ ਅਤੇ ਵੈਂਟੀਲੇਟਰ ਬੈੱਡਾਂ ਦੀ ਉਪਲਬਧਤਾ ਨੂੰ ਵਧਾਉਣ ਦੇ ਸਮਰੱਥ ਬਣਾਉਣਗੇ।
https://www.pib.gov.in/PressReleasePage.aspx?PRID=1717301
ਮਹੱਤਵਪੂਰਨ ਟਵੀਟ
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
ਅਸਾਮ: ਐਤਵਾਰ ਨੂੰ ਰਾਜ ਵਿੱਚ ਕੋਵਿਡ-19ਦੇ ਕਾਰਨ 48 ਲੋਕਾਂ ਦੀਆਂ ਜਾਨਾਂ ਗਈਆਂ। ਰਾਜ ਵਿੱਚ ਕੀਤੇ ਗਏ 36,135 ਟੈਸਟਾਂ ਵਿੱਚੋਂ ਕੋਵਿਡ ਦੇ 3,299 ਨਵੇਂ ਕੇਸ ਆਏ, ਪਾਜ਼ਿਟਿਵਤਾ ਦਰ 9.13 ਫ਼ੀਸਦੀ ਹੈ। ਕਾਮਰੂਪ (ਮੈਟਰੋ) ਵਿੱਚ 1,346 ਪਾਜ਼ਿਟਿਵ ਮਾਮਲੇ ਆਏ ਹਨ। ਗੁਹਾਟੀ ਹਾਈ ਕੋਰਟ ਨੇ ਰਾਜ ਵਿੱਚ ਜੇਲ੍ਹਾਂ ਵਿੱਚ ਬੰਦ ਬੱਚਿਆਂ ਦੇ ਵੇਰਵੇ ਮੰਗੇ ਹਨ। ਅਦਾਲਤ ਇਹ ਵੀ ਜਾਨਣਾ ਚਾਹੁੰਦੀ ਸੀ ਕਿ ਕਿੰਨੇ ਕੈਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਜੇਲ੍ਹ ਅਧਿਕਾਰੀਆਂ ਨੇ ਅਜਿਹੇ ਜੇਲ੍ਹ ਕੈਦੀਆਂ ਦੀ ਦੇਖਭਾਲ ਲਈ ਕੀ ਉਪਾਅ ਚੁੱਕੇ ਹਨ।
ਮਣੀਪੁਰ: ਐਤਵਾਰ ਨੂੰ ਮਣੀਪੁਰ ਵਿੱਚ ਕੋਵਿਡ-19 ਦੇ 579 ਨਵੇਂ ਪਾਜ਼ਿਟਿਵ ਕੇਸ ਆਏ ਅਤੇ 15 ਮੌਤਾਂ ਹੋਈਆਂ ਹਨ। ਤਾਜ਼ਾ ਅਪਡੇਟਾਂ ਦੇ ਅਨੁਸਾਰ, ਰਾਜ ਵਿੱਚ ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 2,65,921 ਤੱਕ ਪਹੁੰਚ ਗਈ ਹੈ। ਰਾਜ ਨੂੰ 50 ਵਾਧੂ ਆਕਸੀਜਨ ਕੰਸਨਟ੍ਰੇਟਰ ਮਸ਼ੀਨਾਂ ਮਿਲੀਆਂ ਹਨ।
ਮੇਘਾਲਿਆ: ਪਿਛਲੇ 24 ਘੰਟਿਆਂ ਵਿੱਚਰਾਜ ਵਿੱਚ 18 ਮੌਤਾਂ ਹੋਈਆਂ ਅਤੇ ਕੋਵਿਡ-19 ਦੇ418 ਤਾਜ਼ਾ ਕੇਸ ਸਾਹਮਣੇ ਆਏ ਹਨ। ਕੁੱਲ ਐਕਟਿਵ ਮਾਮਲੇ 2,899 ਹਨ ਜਦੋਂ ਕਿ ਮਰਨ ਵਾਲਿਆਂ ਦੀ ਕੁੱਲ ਗਿਣਤੀ 228 ਹੈ। ਮਾਊਖਰ ਡੋਰਬਰ ਸ਼ਨੋਂਗ ਨੇ ਹੋਰ ਇਲਾਕਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਕਿਵੇਂ ਉਨ੍ਹਾਂ ਦੇ ਵਸਨੀਕਾਂ ਨੂੰ ਕੋਵਿਡ-19 ਟੀਕਾ ਲਗਵਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਡਾਕਟਰਾਂ ਦੀ ਇੱਕ ਟੀਮ ਦੇ ਨਾਲ, ਰੰਗਬਾਹ ਡੋਂਗ ਨੇ ਹਰੇਕ ਬਲਾਕ ਦੇ ਘਰ-ਘਰ ਜਾ ਕੇ ਇਹ ਸਰਵੇਖਣ ਕੀਤਾ ਕਿ 45 ਸਾਲ ਤੋਂ ਉਪਰ ਦੇ ਕਿੰਨੇ ਲੋਕਾਂ ਨੇ ਟੀਕੇ ਲਗਵਾਏ ਹਨ। ਮਾਊਖਰਦੇ ਸਹਾਇਕ ਰੰਗਬਾਹਸ਼ਨੋਂਗ, ਆਰ. ਸੁਤਨਗਾ ਨੇ ਦਿ ਸ਼ਿਲਾਂਗ ਟਾਈਮਜ਼ ਨੂੰ ਦੱਸਿਆਹੈ ਕਿ ਸਰਵੇਖਣ ਕਰਨ ਦਾ ਫੈਸਲਾ ਉਦੋਂ ਲਿਆ ਗਿਆ ਸੀ ਜਦੋਂ ਕਮਿਊਨਿਟੀ ਹਾਲ ਵਿਖੇ ਟੀਕਾਕਰਣ ਪ੍ਰੋਗਰਾਮ ਲਈਸਿਰਫ ਤਿੰਨ ਵਸਨੀਕ ਆਏ ਸਨ।
ਸਿੱਕਮ: ਟੈਸਟ ਪਾਜ਼ੀਟਿਵਿਟੀ ਦਰ ਸਥਿਰਤਾ ਦੇ ਸੰਕੇਤ ਦਰਸਾਉਂਦੀ ਹੈ, ਪਰ ਕੋਵਿਡ ਬਿਸਤਰੇ ਭਰ ਰਹੇ ਹਨ; ਸਿੱਕਮ ਵਿੱਚ227 ਨਵੇਂ ਕੇਸ ਆਏ ਹਨ ਅਤੇ ਦੋ ਹੋਰ ਕੋਵਿਡ ਮੌਤਾਂ ਹੋਈਆਂ ਹਨ। ਸਿੱਕਮ ਵਿੱਚਨੋਵਲ ਕੋਰੋਨਾਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 2,637 ਤੱਕ ਪਹੁੰਚ ਗਈ ਹੈ। ਸਿੱਕਿਮ ਦੇ ਮੁੱਖ ਮੰਤਰੀ ਨੇ ਕੋਵਿਡ ਪ੍ਰਬੰਧਨ ਨਾਲ ਸਬੰਧਿਤ ਤਿਆਰੀ ਦਾ ਜਾਇਜ਼ਾ ਲੈਣ ਲਈ ਰੰਗਪੋ ਅਤੇ ਮੇਲੀ ਚੈੱਕ ਪੋਸਟ ਦਾ ਦੌਰਾ ਕੀਤਾ।
ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ ਦੇ 351 ਨਵੇਂ ਕੇਸ ਆਏ ਅਤੇ ਇੱਕ ਮੌਤ ਹੋਈ ਹੈ।ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਦੱਸਿਆ ਕਿ6 ਮਿਉਂਸਿਪਲ ਵਾਰਡਾਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪਾਜ਼ਿਟਿਵ ਦਰ ਹੈ, ਉਨ੍ਹਾਂ ਨੇ ਕੱਲ੍ਹ ਵੀ ਦੱਖਣੀ ਅਤੇ ਗੋਮਤੀ ਜ਼ਿਲ੍ਹੇ ਵਿੱਚ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ ਸੀ।
ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚਕੋਵਿਡ-19 ਦੇ 237 ਨਵੇਂ ਮਾਮਲੇ ਆਏ, ਅਤੇ 3 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ 2,25,361 ਯੋਗ ਲਾਭਾਰਥੀਆਂ ਨੂੰ ਨਾਗਾਲੈਂਡ ਵਿੱਚ ਕੋਵਿਡ ਟੀਕਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ1,77,113 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਜਦੋਂ ਕਿ 48,248 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਪ੍ਰਾਈਵੇਟ ਹਸਪਤਾਲ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ 50% ਬਿਸਤਰੇ ਰੱਖਣ ਦੀ ਬਜਾਏ ਸਮਰਪਿਤ ਕੋਵਿਡ ਕੇਅਰ ਸੈਂਟਰ ਸਥਾਪਤ ਕਰਨੇ ਚਾਹੀਦੇ ਹਨ। ਦੀਮਾਪੁਰ ਜ਼ਿਲ੍ਹਾ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਆਕਸੀਜਨ ਪਲਾਂਟ ਮੰਗਲਵਾਰ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਜਗ੍ਹਾ ਦਾ ਦੌਰਾ ਕੀਤਾ।
ਕੇਰਲ: ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਰਾਜ ਸਰਕਾਰ ਦੁਆਰਾ ਖਰੀਦੇ ਗਏ ਕੋਵੀਸ਼ੀਲਡ ਟੀਕੇ ਦੀਆਂ 3.5 ਲੱਖ ਖੁਰਾਕਾਂ ਅੱਜ ਰਾਜ ਵਿੱਚ ਪਹੁੰਚੀਆਂ ਹਨ। ਰਾਜ ਵੱਲੋਂ ਟੀਕਾਕਰਣ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਦਾ ਆਰਡਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਹੈ ਕਿ ਕੋਵਿਡ-19 ਟੀਕਾਕਰਣ ਮੁਹਿੰਮ ਵਿੱਚ 18-45 ਸਾਲ ਦੀ ਉਮਰ ਸਮੂਹ ਲਈ ਤਰਜੀਹ ਦਿੱਤੀ ਜਾਵੇਗੀ ਅਤੇ ਇਸਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਏਗੀ ਜਿਨ੍ਹਾਂ ਨੂੰ ਬਿਮਾਰੀਆਂ ਹਨ। ਜੇਲ੍ਹਾਂ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਨੇ ਦੋਸ਼ੀ 1500 ਅਤੇ 350 ਰਿਮਾਂਡ ਕੈਦੀਆਂ ਨੂੰ ਪੈਰੋਲ ਦੇਣ ਦਾ ਫੈਸਲਾ ਕੀਤਾ ਹੈ। ਸਿਹਤ ਕਰਮਚਾਰੀਆਂ ਦੇ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕੇਰਲ ਗੌਰਮਿੰਟ ਮੈਡੀਕਲ ਅਫ਼ਸਰ ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਡਿਊਟੀ ਦਾ ਸਮਾਂ ਘਟਾਉਣ ਅਤੇ ਸਿਹਤ ਕਰਮਚਾਰੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟੀਕਾ ਉਪਲਬਧ ਕਰਵਾਉਣ। ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 35,801 ਨਵੇਂ ਕੇਸ ਆਏ ਹਨ।68 ਹੋਰ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 5814ਹੋ ਗਈ ਹੈ। ਟੀਪੀਆਰ 28.88%’ਤੇ ਹੈ। ਇਸ ਦੌਰਾਨ ਰਾਜ ਵਿੱਚ ਹੁਣ ਤੱਕ ਕੁੱਲ 80,21,530 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। 62,04,805 ਲੋਕਾਂ ਨੇ ਪਹਿਲੀ ਖੁਰਾਕ ਅਤੇ 18,16,725ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
ਤਮਿਲ ਨਾਡੂ: ਤੁਤੀਕੋਰੀਨ ਵਿੱਚ ਸਟਰਲਾਈਟ ਪਲਾਂਟ ਤੋਂ ਆਕਸੀਜਨ ਦਾ ਉਤਪਾਦਨ ਬੁੱਧਵਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਇਸ ਤਰ੍ਹਾਂ ਦੱਖਣੀ ਤਮਿਲ ਨਾਡੂ ਦੇ 7 ਤੋਂ 8 ਜ਼ਿਲ੍ਹਿਆਂ ਵਿੱਚਗੈਸੀ ਆਕਸੀਜਨ ਦਾ ਕਾਫ਼ੀ ਭੰਡਾਰ ਹੋਣ ਵਿੱਚ ਮਦਦ ਮਿਲੇਗੀ। ਰਾਜ ਸਰਕਾਰ ਨੇ ਐਤਵਾਰ ਨੂੰ ਰਾਜ ਦੇ ਵੱਖ-ਵੱਖ ਉਦਯੋਗਾਂ ਨੂੰ ਸੀਐੱਸਆਰ ਸਕੀਮ ਤਹਿਤ ਮੈਡੀਕਲ ਆਕਸੀਜਨ ਤਿਆਰ ਕਰਨ ਦੀ ਅਪੀਲ ਕੀਤੀ ਹੈ। ਰਾਜ ਨੇ ਅੱਜ ਤੋਂ ਲੌਕਡਾਊਨ ਦੇ ਐਲਾਨ ਦੇ ਸਮੇਂ, ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਤੋਂ ਪਹਿਲਾਂ ਵਿਸ਼ੇਸ਼ ਬੱਸਾਂ ਦੇ ਸੰਚਾਲਨ ਦੇ ਬਾਵਜੂਦਪ੍ਰਵਾਸੀ ਮਜ਼ਦੂਰਾਂ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਿਆਂ ਬੱਸ ਅੱਡਿਆਂ ’ਤੇ ਭੀੜ ਦਿਖਾਈ; ਇਹ ਬੱਸ ਸੇਵਾ ਵਧਦੀ ਭੀੜ ਨੂੰ ਘਟਾਉਣ ਲਈ ਨਾਕਾਫੀ ਸਾਬਤ ਹੋਈ।ਐਤਵਾਰ ਨੂੰਤਮਿਲ ਨਾਡੂ ਵਿੱਚ 28,897 ਤਾਜ਼ਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 13.80 ਲੱਖ ਹੋ ਗਈ ਹੈ। ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 236 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 15,648 ਹੋ ਗਈ ਹੈ। ਹੁਣ ਤੱਕ ਰਾਜ ਭਰ ਵਿੱਚ 64,99,349 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 48,42,616 ਨੂੰ ਪਹਿਲੀ ਖੁਰਾਕ ਅਤੇ 16,56,733 ਨੂੰ ਦੂਜੀ ਖੁਰਾਕ ਮਿਲੀ ਹੈ।
ਐਤਵਾਰ ਨੂੰ ਪੁਦੂਚੇਰੀ ਵਿੱਚ ਕੋਵਿਡ ਨਾਲ ਸਬੰਧਿਤ 26 ਮੌਤਾਂ ਹੋਈਆਂ ਹਨ, ਜੋ ਕਿ ਇੱਕ ਦਿਨ ਵਿੱਚ ਹੁਣ ਤੱਕ ਹੋਈਆਂ ਸਭ ਤੋਂ ਵੱਧ ਮੌਤਾਂ ਹਨ, ਮੌਤਾਂ ਦੀ ਕੁੱਲ ਗਿਣਤੀ 965 ਹੋ ਗਈ ਹੈ। ਯੂਟੀ ਵਿੱਚ ਇੱਕ ਦਿਨ ਵਿੱਚਕੋਵਿਡ ਦੇ 1633 ਤਾਜ਼ਾ ਕੇਸ ਆਏ ਹਨ, ਕੇਸਾਂ ਦੀ ਕੁੱਲ ਗਿਣਤੀ 71,709 ਹੋ ਗਈ ਹੈ।
ਕਰਨਾਟਕ: ਰਾਜ ਨੇ ਕੋਵਿਡ-19 ਦੇ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲੇ, ਤਬਾਦਲੇ ਅਤੇ ਛੁੱਟੀ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ; ਆਦੇਸ਼ ਦੇ ਅਨੁਸਾਰ ਸਰਕਾਰੀ ਕੋਵਿਡ-19 ਹਸਪਤਾਲਾਂ ਵਿੱਚ, ਮਰੀਜ਼ ਨੂੰ ਰਾਜ ਸਰਕਾਰ ਦੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦਾਖਲ ਕੀਤਾ ਜਾਵੇਗਾ। ਰਾਜ ਸਰਕਾਰ ਗ਼ੈਰ ਕਾਨੂੰਨੀ ਆਕਸੀਜਨ ਧਾਰਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਕਰਨਾਟਕ ਵਿੱਚ 14 ਦਿਨਾਂ ਦੇ ਲੌਕਡਾਊਨ ਦੌਰਾਨ ਵਾਹਨਾਂ ਨੂੰ ਚਲਾਉਣ ਦੀ ਮਨਾਹੀ ਹੈ, ਪੁਲਿਸ ਨੂੰ ਉਨ੍ਹਾਂ ਨੂੰ ਜ਼ਬਤਕਰਨ ਦੀ ਸ਼ਕਤੀ ਦਿੱਤੀ ਗਈ ਹੈ। ਰਾਜ ਸਰਕਾਰ ਦੁਆਰਾ 09-05-2021 ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ, ਨਵੇਂ ਕੇਸ ਆਏ: 47930; ਕੁੱਲ ਐਕਟਿਵ ਮਾਮਲੇ: 564485; ਨਵੀਂਆਂ ਕੋਵਿਡ ਮੌਤਾਂ: 490; ਕੁੱਲ ਕੋਵਿਡ ਮੌਤਾਂ: 18776।ਰਾਜ ਵਿੱਚ ਕੱਲ ਲਗਭਗ 32,590 ਟੀਕੇ ਲਗਾਏ ਗਏ ਹਨ, ਹੁਣ ਤੱਕ ਕੁੱਲ 1,05,21,773 ਟੀਕੇ ਲਗਾਏ ਜਾ ਚੁੱਕੇ ਹਨ।
ਆਂਧਰ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ1,05,494 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 22,164 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ, 92 ਮੌਤਾਂ ਹੋਈਆਂ ਹਨ, ਜਦੋਂਕਿ 18,832ਨੂੰ ਛੁੱਟੀ ਮਿਲੀ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 73,08,217 ਖੁਰਾਕਾਂ ਲਗਾਈਆਂ ਗਈਆਂ ਹਨ, ਜਿਸ ਵਿੱਚੋਂ53,26,721ਲੋਕਾਂ ਨੂੰ ਪਹਿਲੀ ਖੁਰਾਕ ਅਤੇ 19,81,496 ਲੋਕਾਂ ਨੂੰ ਦੂਜੀ ਖੁਰਾਕਾਂ ਮਿਲੀ ਹੈ। ਟੀਕਾਕਰਣ ਕੇਂਦਰਾਂ ’ਤੇ ਭੀੜ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਟੀਕਾਕਰਣ ਦੀ ਪ੍ਰਕਿਰਿਆ ਨੂੰ ਰਾਜ ਭਰ ਵਿੱਚ ਦੋ ਦਿਨਾਂ ਲਈ ਅਸਥਾਈ ਤੌਰ’ਤੇ ਰੋਕ ਦਿੱਤਾ ਗਿਆ ਹੈ। ਆਸ਼ਾ ਵਰਕਰਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਆਪਣੀ ਦੂਜੀ ਖੁਰਾਕ ਦੀ ਉਡੀਕ ਕਰ ਰਹੇ ਲੋਕਾਂ ਨੂੰ ਟੀਕਾਕਰਣ ਦੀ ਵਿਸਥਾਰਪੂਰਵਕ ਜਾਣਕਾਰੀ ਦੇ ਨਾਲ ਟੋਕਨ ਸਲਿੱਪ ਦੇਣ। ਸਰਕਾਰ ਨੇ ਕਿਹਾ ਕਿ ਉਸਨੂੰ ਐਤਵਾਰ ਨੂੰ ਕੋਵੀਸ਼ੀਲਡ ਟੀਕੇ ਦੀਆਂ 3.6 ਲੱਖ ਖੁਰਾਕਾਂ ਮਿਲੀਆਂ ਸਨ। ਸਿਹਤ ਕਮਿਸ਼ਨਰ ਕਟਮਨੇਨੀ ਭਾਸਕਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਐੱਨਐੱਚਏਆਈ ਰਾਜ ਵਿੱਚ 42 ਆਕਸੀਜਨ ਪਲਾਂਟ ਲਗਾਉਣ ਲਈ ਸਹਿਮਤ ਹੋ ਗਈ ਹੈ। ਇਸ ਦੌਰਾਨ ਰਾਜ ਸਰਕਾਰ ਨੇ ਵੀ ਆਕਸੀਜਨ ਨਿਰਮਾਣ ਪਲਾਂਟ ਲਗਾਉਣ ਲਈ 309.87 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਫੈਸਲਾ ਲਿਆ ਗਿਆ ਹੈ ਕਿ ਪੂਰਬੀ ਸਮੁੰਦਰੀ ਕਮਾਂਡ ਰਾਜ ਭਰ ਦੇ ਸਾਰੇ ਸਰਕਾਰੀ ਅਤੇ ਅਧਿਆਪਨ ਹਸਪਤਾਲਾਂ ਵਿੱਚ ਆਕਸੀਜਨ ਪਲਾਂਟਾਂ ਦਾ ਸੰਚਾਲਨ ਅਤੇ ਦੇਖਭਾਲ ਕਰੇਗੀ।
ਤੇਲੰਗਨਾ: ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 4,976 ਨਵੇਂ ਕੇਸ ਆਏ ਅਤੇ 35 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,739 ਹੋ ਗਈ ਹੈ ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 4,97,361 ਹੋ ਗਈ ਹੈ। ਮੁੱਖ ਮੰਤਰੀ ਕੇ.ਸੀ.ਆਰ ਨੇ ਕੱਲ੍ਹ ਰਾਜ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਭਰ ਵਿੱਚਐੱਮਬੀਬੀਐੱਸ ਪੂਰੀ ਕਰਨ ਵਾਲੇ ਲਗਭਗ 50,000 ਯੋਗ ਡਾਕਟਰਾਂ ਤੋਂ ਅਸਥਾਈ ਤੌਰ ’ਤੇ ਸਰਕਾਰੀ ਸੇਵਾਵਾਂ ਨਿਭਾਉਣ ਲਈ ਅਰਜ਼ੀਆਂ ਲੈਣ। ਸਮੀਖਿਆ ਬੈਠਕ ਵਿੱਚ ਨਰਸਾਂ, ਲੈਬ ਟੈਕਨੀਸ਼ੀਅਨ, ਫਾਰਮਾਸਿਸਟਾਂ ਅਤੇ ਹੋਰ ਪੈਰਾਮੈਡੀਕਲ ਕਰਮਚਾਰੀਆਂ ਦੀ ਦੋ ਤੋਂ ਤਿੰਨ ਮਹੀਨਿਆਂ ਲਈ ਭਰਤੀ ਕਰਨ ਅਤੇ ਕੋਵਿਡ-19 ਦੇ ਇਲਾਜ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲੈਣ ਦਾ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿਉਨ੍ਹਾਂ ਨੂੰ ਢੁੱਕਵੀਂਆਂਤਨਖਾਹਾਂ ਦੇਣ ਤੋਂ ਇਲਾਵਾ, ਸਰਕਾਰ ਭਵਿੱਖ ਵਿੱਚ ਸਰਕਾਰੀ ਨੌਕਰੀਆਂ ਵਿੱਚ ਭਰਤੀ ਦੌਰਾਨ ਵਾਧੂ ਵੇਟੇਜ ਦੇ ਅੰਕ ਪ੍ਰਦਾਨ ਕਰਕੇ ਉਨ੍ਹਾਂ ਦੀ ਸੇਵਾ ਨੂੰ ਬਣਦੀ ਮਾਨਤਾ ਦੇਵੇਗੀ।
ਮਹਾਰਾਸ਼ਟਰ: ਸ਼ਨੀਵਾਰ ਦੀ ਗਿਣਤੀ ਦੇ ਮੁਕਾਬਲੇ ਰਾਜ ਵਿੱਚ ਐਤਵਾਰ ਨੂੰ ਕੋਵਿਡ ਦੇ 5,204 ਘੱਟ ਕੇਸ ਆਉਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਅੱਜ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ, ਰਾਜ ਵਿੱਚ 24 ਘੰਟਿਆਂ ਦੀ ਮਿਆਦ ਵਿੱਚ 53,605 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਖਣੀ ਨਾਗਪੁਰ ਵਿੱਚ 50 ਆਈਸੋਲੇਸ਼ਨ ਬਿਸਤਰਿਆਂ ਦੀ ਸਮਰੱਥਾ ਵਾਲੇ ਇੱਕ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਮਧਿਅਮ ਲੋਕਸੇਵਾ ਪ੍ਰਤਿਭਾ, ਜੈਨ ਕਲਾਰ ਸਮਾਜ ਅਤੇ ਮਰਾਠਾ ਯੁਵਾ ਸਮਾਜ ਦੁਆਰਾ ਚਲਾਇਆ ਜਾ ਰਿਹਾ ਇਹ ਕੇਂਦਰ ਕੋਵਿਡ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਮੁਫ਼ਤ ਸਹੂਲਤਾਂ ਪ੍ਰਦਾਨ ਕਰੇਗਾ। ਰੇਸ਼ਿਮਬਾਗ ਦੇ ਇਸ ਕੇਂਦਰ ਵਿੱਚ ਇਸ ਸਮੇਂ 50 ਆਈਸੋਲੇਸ਼ਨ ਬੈੱਡ ਹਨ। ਮਹਾਰਾਸ਼ਟਰ ਨੂੰ ਐਤਵਾਰ ਨੂੰ ਕੋਵੀਸ਼ੀਲਡ ਟੀਕਿਆਂ ਦੀਆਂ ਕੁੱਲ 1,053,000 ਖੁਰਾਕਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ350,000 ਨੂੰ ਸੀਰਮ ਇੰਸਟੀਟਿਊਟ ਆਵ੍ ਇੰਡੀਆ ਤੋਂ 18-44ਉਮਰ ਸ਼੍ਰੇਣੀ ਦੇ ਟੀਕਾਕਰਣ ਲਈ ਖਰੀਦਿਆ ਗਿਆ ਸੀ।
ਗੁਜਰਾਤ: ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 11,084 ਨਵੇਂ ਕੇਸ ਆਏ। ਪਿਛਲੇ 24 ਘੰਟਿਆਂ ਦੌਰਾਨ 14,770 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਗੁਜਰਾਤ ਵਿੱਚ ਰਿਕਵਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਹ 78.27 ਫ਼ੀਸਦੀ ਤੱਕ ਪਹੁੰਚ ਗਈ ਹੈ। ਰਾਜ ਵਿੱਚ ਕੱਲ੍ਹ 1,38,590 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਸੀ। ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੇ 45 ਤੋਂ ਵੱਧ ਉਮਰ ਸਮੂਹ ਲਈ ਡਰਾਈਵ ਇਨ ਸਿਨੇਮਾ ਵਿਖੇ ਟੀਕਾਕਰਣ ਕੇਂਦਰ ਰਾਹੀਂ ਇੱਕ ਹੋਰ ਮੁਹਿੰਮ ਦਾ ਐਲਾਨ ਕੀਤਾ ਹੈ।
ਰਾਜਸਥਾਨ: ਰਾਜਸਥਾਨ ਵਿੱਚ ਅੱਜ ਸਵੇਰੇ 5 ਵਜੇ ਤੋਂ ਇੱਕ ਦੋ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਹੈ। ਲੌਕਡਾਊਨ 24 ਮਈ ਤੱਕ ਲਾਗੂ ਰਹੇਗਾ। ਰਾਜ ਵਿੱਚ ਵਿਆਹ ਦੀਆਂ ਰਸਮਾਂ ’ਤੇ 31 ਮਈ ਤੱਕ ਪਾਬੰਦੀ ਰਹੇਗੀ। ਸਿਰਫ ਰਜਿਸਟਰਡ ਵਿਆਹਾਂ ਵਿੱਚ 11 ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਡਾਕਟਰੀ ਐਮਰਜੈਂਸੀ ਨੂੰ ਛੱਡ ਕੇ, ਲੌਕਡਾਊਨਦੌਰਾਨ ਕੋਈ ਵੀ ਅੰਤਰ-ਜ਼ਿਲ੍ਹਾ, ਅੰਤਰ-ਸ਼ਹਿਰ, ਸ਼ਹਿਰ ਤੋਂ ਪਿੰਡਾਂ ਜਾਂ ਪਿੰਡਾਂ ਤੋਂ ਸ਼ਹਿਰ ਦੀ ਯਾਤਰਾ ਦੀ ਆਗਿਆ ਨਹੀਂ ਹੋਵੇਗੀ। ਸਾਰੇ ਪੂਜਾ ਸਥਾਨ ਬੰਦ ਰਹਿਣਗੇ। ਭੋਜਨ, ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਰਾਜ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਨਿੱਜੀ ਅਤੇ ਸਰਕਾਰੀ ਆਵਾਜਾਈ ਦੀ ਆਗਿਆ ਨਹੀਂ ਹੈ।ਗ੍ਰਾਮੀਣ ਖੇਤਰਾਂ ਵਿੱਚ ਲਾਗ ਨੂੰ ਰੋਕਣ ਲਈ ਮਨਰੇਗਾ ਦੇ ਕੰਮ ਮੁਲਤਵੀ ਕਰ ਦਿੱਤੇ ਗਏ ਹਨ।
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੱਲ੍ਹ 11051 ਮਾਮਲੇ ਸਾਹਮਣੇ ਆਏ, ਜੋ 12000ਕੇਸਾਂ ਦੇ ਪੱਧਰ ਤੋਂ ਹੇਠਲੇ ਕੇਸਾਂ ਦਾ ਲਗਾਤਾਰ ਦੂਜਾ ਦਿਨ ਹੈ। ਰਾਜ ਵਿੱਚ ਲਾਗ ਦੀ ਦਰ ਹੁਣ 17% ਤੋਂ ਹੇਠਾਂ ਹੈ। ਹਾਲਾਂਕਿ, ਪਿਛਲੇ ਦੋ ਦਿਨਾਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ 1,02,486 ’ਤੇ ਖੜ੍ਹੀ ਹੈ। ਭੋਪਾਲ ਵਿੱਚ ਕੱਲ੍ਹ 1556 ਅਤੇ ਇੰਦੌਰ ਵਿੱਚ 1679 ਕੇਸ ਆਏ ਸਨ। ਭੋਪਾਲ ਵਿੱਚ ਕਰਫਿਊ ਵਿੱਚ 17 ਮਈ ਤੱਕ ਵਾਧਾ ਕੀਤਾ ਗਿਆ ਹੈ। ਸਾਰੇ ਦਫ਼ਤਰਾਂ ਵਿੱਚ10% ਹਾਜ਼ਰੀ ਲਾਜ਼ਮੀ ਹੈ। ਕਰਿਆਨਾ, ਸਬਜ਼ੀਆਂ ਸਮੇਤ ਸਾਰੀਆਂ ਦੁਕਾਨਾਂ ਬੰਦ ਹਨ ਅਤੇ ਸਿਰਫ ਘਰਾਂ ਦੀ ਸਪੁਰਦਗੀ (10% ਸਟਾਫ ਨਾਲ) ਜਾਰੀ ਰਹੇਗੀ। ਇੰਦੌਰ ਵਿੱਚ ਵੀ ਕਰਫਿਊ ਨੂੰ 16 ਮਈ ਤੱਕ ਵਧਾਇਆ ਗਿਆ ਹੈ।
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਪੱਤਰਕਾਰ, ਵਕੀਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੋਰਚੇ ਦੇ ਕਰਮਚਾਰੀ ਮੰਨੇ ਜਾਣਗੇ ਅਤੇ ਕੋਵਿਡ ਟੀਕਾਕਰਣ ਵਿੱਚ ਪਹਿਲ ਦਿੱਤੀ ਜਾਵੇਗੀ। ਛੱਤੀਸਗੜ੍ਹ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਵਿਡ ਸੰਕਰਮ ਫੈਲਣ ਦੇ ਮੱਦੇਨਜ਼ਰ ਦਸ ਤੋਂ ਵੱਧ ਵਿਅਕਤੀਆਂ ਨੂੰ ਵਿਆਹ ਸਮਾਗਮਾਂ ਜਾਂ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਰਾਜ ਸਰਕਾਰ ਨੇ ਧਾਰਮਿਕ ਅਤੇ ਸਮਾਜਿਕ ਮੁਖੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸਮਾਗਮਾਂ ਵਿੱਚ ਹਿੱਸਾ ਨਾ ਲੈਣ ਲਈ ਪ੍ਰੇਰਿਤ ਕਰਨ।
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 442125 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 74343 ਹੈ। ਮੌਤਾਂ ਦੀ ਕੁੱਲ ਗਿਣਤੀ 10506 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 758425ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 221811ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2503995 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 349814 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 615897 ਹੈ। ਕੁੱਲ ਐਕਟਿਵ ਕੋਵਿਡ ਕੇਸ 116867 ਹਨ। ਮੌਤਾਂ ਦੀ ਗਿਣਤੀ 5605 ਹੈ। ਹੁਣ ਤੱਕ ਕੁੱਲ 4360128 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 50207 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8511 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 568 ਹੈ।
ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 131423 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 32469 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1872 ਹੈ।
ਪੀਆਈਬੀ ਫੈਕਟ ਚੈੱਕ
*****
ਐੱਮਵੀ/ਏਪੀ
(Release ID: 1717703)
Visitor Counter : 188