ਖੇਤੀਬਾੜੀ ਮੰਤਰਾਲਾ

ਨੈਸ਼ਨਲ ਹਾਰਟੀਕਲਚਰ ਬੋਰਡ ਨੇ ਸਬਸਿਡੀ ਦੀਆਂ ਪੈਂਡਿੰਗ ਪਈਆਂ ਰਿਕਾਰਡ 1278 ਅਰਜ਼ੀਆਂ ਨਿਪਟਾਈਆਂ


ਪਿਛਲੇ ਸਾਲ ਦੌਰਾਨ 357 ਲਾਭਪਾਤਰੀਆਂ ਨੂੰ ਸਬਸਿਡੀ ਜਾਰੀ ਕੀਤੀ ਗਈ, 921 ਨਵੇਂ ਪ੍ਰੋਜੈਕਟ ਮਨਜ਼ੂਰ ਕੀਤੇ ਗਏ

Posted On: 10 MAY 2021 5:48PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਧੀਨ ਇਕ ਖੁਦਮੁਖਤਿਆਰ ਸੰਗਠਨ ਨੈਸ਼ਨਲ ਹਾਰਟੀਕਲਚਰ ਬੋਰਡ (ਐਨਐਚਬੀ) ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਵਿਚ ਵਾਢੀ ਤੋਂ ਬਾਅਦ ਅਤੇ ਕੋਲਡ ਚੇਨ ਬੁਨਿਆਦੀ ਢਾਂਚੇ ਸਮੇਤ ਹਾਈਟੈਕ ਵਪਾਰਕ ਬਾਗ਼ਬਾਨੀ ਦੇ ਏਕੀਕ੍ਰਿਤ ਵਿਕਾਸ ਲਈ ਰਿਕਾਰਡ 1278 ਸਬਸਿਡੀ ਅਰਜ਼ੀਆਂ ਨੂੰ ਕਲੀਅਰ ਕਰ ਦਿੱਤਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਲਟਕੀਆਂ ਹੋਈਆਂ ਸਨ।

 

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਤੇ ਬੋਰਡ ਦੇ ਪ੍ਰਧਾਨ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਲੀ਼ਡਰਸ਼ਿਪ ਵਿਚ ਟੀਮ ਐਨਐਚਬੀ ਨੇ ਇਹ ਪ੍ਰਸ਼ੰਸਾ ਯੋਗ ਕੰਮ ਇਕ ਅਭਿਯਾਨ ਦੇ ਰੂਪ ਵਿਚ ਮੁਕੰਮਲ ਕੀਤਾ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਦੇ ਸਕੱਤਰ ਅਤੇ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਸੰਜੇ ਅਗਰਵਾਲ ਨੇ ਐਨਐਚਬੀ ਦੇ ਅਧਿਕਾਰੀਆਂ ਦਾ ਮਾਰਗ ਦਰਸ਼ਨ ਕਰਦਿਆਂ ਇਸ ਅਭਿਯਾਨ ਦੀ ਪ੍ਰਗਤੀ ਤੇ ਨਿਯਮਤ ਤੌਰ ਤੇ ਨਿਗਰਾਨੀ ਰੱਖੀ। ਮੰਤਰਾਲਾ ਦੀ ਸਿੱਧੀ ਨਿਗਰਾਨੀ ਹੇਠ ਐਨਐਚਬੀ ਨੇ ਸਕੀਮ ਦੇ ਦਿਸ਼ਾ ਨਿਰਦੇਸ਼ਾਂ, ਦਸਤਾਵੇਜ਼ਾਂ ਅਤੇ ਨਵੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਪ੍ਰਕ੍ਰਿਆ ਨੂੰ ਸਰਲ ਬਣਾਉਂਦਿਆਂ ਈਜ਼ ਆਫ ਡੂਇੰਗ ਬਿਜ਼ਨੈੱਸ ਲਈ ਕਈ ਕਦਮ ਵੀ ਚੁੱਕੇ। ਪਿਛਲੇ ਇਕ ਸਾਲ ਦੌਰਾਨ 357 ਲਾਭਪਾਤਰੀਆਂ ਨੂੰ ਸਬਸਿਡੀ ਜਾਰੀ ਕੀਤੀ ਗਈ ਜਦਕਿ 921 ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ।

 


 

 

ਐਨਐਚਬੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਐਗਰੀ ਬੁਨਿਆਦੀ ਢਾਂਚਾ ਫੰਡ ਸਕੀਮ ਨਾਲ ਆਪਣੀਆਂ ਪਿਛਲੀਆਂ ਅੰਤ ਵਾਲੀਆਂ ਪੂੰਜੀ ਨਿਵੇਸ਼ ਸਬਸਿਡੀ ਸਕੀਮਾਂ ਦੇ ਪਰਿਵਰਤਨ ਦੀ ਸਹੂਲਤ ਵੀ ਦਿੱਤੀ ਹੈ ਤਾਂ ਜੋ ਕ੍ਰੈਡਿਟ ਗਰੰਟੀ ਕਵਰੇਜ ਨਾਲ ਕਰਜ਼ੇ 'ਤੇ 3% ਵਿਆਜ ਦਾ ਲਾਭ ਲੈਣ ਲਈ ਬਾਗਬਾਨੀ ਸੈਕਟਰ ਵਿਚ ਵਾਢੀ ਤੋਂ ਬਾਅਦ ਅਤੇ ਕੋਲਡ ਚੇਨ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ 2.00 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਕਿਸਾਨਾਂ ਅਤੇ ਉੱਦਮੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ।  


 

 

ਐਨਐਚਬੀ ਦੀਆਂ ਅੰਤ ਵਾਲੀਆਂ ਕੈਪਿਟਲ ਇਨਵੈਸਮੈਂਟ ਸਬਸਿਡੀ ਸਕੀਮਾਂ ਬਾਗਬਾਨੀ ਖੇਤਰ ਵਿਚ ਨਾ ਸਿਰਫ ਨਿੱਜੀ ਖੇਤਰ ਤੋਂ ਵੱਡੀ ਸਰਮਾਏਕਾਰੀ ਨੂੰ ਆਕਰਸ਼ਤ ਕਰ ਰਹੀਆਂ ਹਨ ਬਲਕਿ ਇਹ ਦੇਸ਼ ਵਿਚ ਕਿਫਾਇਤੀ ਗਰੀਨ ਹਾਊਸ ਅਤੇ ਕੋਲਡ ਚੇਨ ਟੈਕਨੋਲੋਜੀਆਂ ਦੇ ਸਵਦੇਸ਼ੀਕਰਨ ਵਿਚ ਵੀ ਸਹਾਇਕ ਸਿੱਧ ਹੋ ਰਹੀਆਂ ਹਨ। ਐਨਐਚਬੀ ਦੀਆਂ ਸਕੀਮਾਂ ਦੇਸ਼ ਵਿਚ ਵਪਾਰਕ ਮਹੱਤਵਪੂਰਨ    ਅਤੇ ਉੱਚੇ ਮੁੱਲ ਦੀਆਂ ਸਬਜ਼ੀ ਫਸਲਾਂ ਅਤੇ ਇਕ ਸਾਈਜ਼ਯੋਗ ਕੋਲਡ ਸਟੋਰੇਜ  ਸਮਰੱਥਾ ਲਈ ਸੁਰੱਖਿਅਤ ਕਾਸ਼ਤ ਅਧੀਨ ਇਕ ਵੱਡਾ ਰਕਬਾ ਬਣਾਉਣ ਦੇ ਯੋਗ ਹੋਈਆਂ ਹਨ। ਐਨਐਚਬੀ ਦੀ ਵਿੱਤੀ ਸਹਾਇਤਾ ਨਾਲ 2210 ਏਕੜ ਦਾ  ਵਾਧੂ ਰਕਬਾ ਦੋਹਾਂ ਹੀ ਖੁਲ੍ਹੀ ਅਤੇ ਸੁਰੱਖਿਅਤ ਕਾਸ਼ਤ ਅਧੀਨ ਹਾਈਟੈੱਕ ਵਪਾਰਕ ਬਾਗ਼ਬਾਨੀ ਹੇਠ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ 1.15 ਲੱਖ ਮੀਟ੍ਰਿਕ ਟਨ ਦੀ ਕੋਲਡ ਸਟੋਰੇਜ ਸਮਰੱਥਾ ਐਨਐਚਬੀ ਦੀ ਕੋਲਡ ਸਟੋਰੇਜ ਸਕੀਮ ਅਧੀਨ ਸਥਾਪਤ ਕੀਤੀ ਗਈ ਹੈ ।

 ------------------------------------  

ਏਪੀਐਸ ਜੇਕੇ



(Release ID: 1717574) Visitor Counter : 140


Read this release in: English , Urdu , Hindi , Tamil , Telugu