ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਕੋਵਿਡ 19 ਦੀ ਦੂਜੀ ਲਹਿਰ ਖਿਲਾਫ ਲੜਾਈ ਵਿੱਚ ਜੰਗੀ ਪੱਧਰ ਤੇ ਕੰਮ ਕਰ ਰਹੇ ਹਨ

Posted On: 10 MAY 2021 4:55PM by PIB Chandigarh

ਭਾਰਤੀ ਹਵਾਈ ਸੈਨਾ ਤੇ ਭਾਰਤੀ ਜਲ ਸੈਨਾ ਮੌਜੂਦਾ ਕੋਵਿਡ 19 ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਸਪਲਾਈ ਲਈ ਲੋਜੀਸਟਿਕ ਸਹਾਇਤਾ ਮੁਹੱਈਆ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ । ਅੱਜ ਤੜਕੇ 10 ਮਈ 2021 ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 534 ਉਡਾਨਾਂ ਭਰੀਆਂ ਅਤੇ 336 ਆਕਸੀਜਨ ਕੰਟੇਨਰਜ਼ ਜਿਹਨਾਂ ਦੀ ਕੁਲ ਸਮਰੱਥਾ 6,420 ਮੀਟ੍ਰਿਕ ਟਨ ਤੇ ਹੋਰ ਮੈਡੀਕਲ ਸਪਲਾਈ ਤੇ ਉਪਕਰਣ ਏਅਰ ਲਿਫਟ ਕੀਤੇ ਹਨ । ਜਿਹੜੇ ਸ਼ਹਿਰ ਉਡਾਨਾਂ ਵਿੱਚ ਕਵਰ ਕੀਤੇ ਗੲ, ਉਹ ਹਨ — ਜਾਮਨਗਰ , ਭੋਪਾਲ , ਚੰਡੀਗੜ੍ਹ , ਪਾਨਾਗੜ੍ਹ , ਇੰਦੌਰ , ਰਾਂਚੀ , ਆਗਰਾ , ਜੋਧਪੁਰ , ਬੇਗਮਪੇਟ , ਭੁਵਨੇਸ਼ਵਰ , ਪੁਨੇ , ਸੂਰਤ , ਰਾਏਪੁਰ , ਉਦੇਪੁਰ , ਮੁੰਬਈ , ਲਖਨਊ , ਨਾਗਪੁਰ , ਗਵਾਲੀਅਰ , ਵਿਜੇਵਾੜਾ , ਬੜੌਦਾ , ਦੀਮਾਪੁਰ ਅਤੇ ਹਿੰਡਨ ।
ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ 84 ਅੰਤਰਰਾਸ਼ਟਰੀ ਉਡਾਨਾਂ ਭਰੀਆ ਹਨ ਅਤੇ 81 ਕ੍ਰਾਇਓਜੈਨਿਕ ਭੰਡਾਰ ਕੰਟੇਨਰਜ਼ , ਜਿਹਨਾਂ ਦੀ ਕੁਲ ਸਮਰੱਥਾ 1,407 ਮੀਟ੍ਰਿਕ ਟਨ ਹੈ ਤੇ ਇਸ ਦੇ ਨਾਲ ਨਾਲ 1,252 ਖਾਲੀ ਆਕਸੀਜਨ ਸਿਲੰਡਰ , 705 ਆਕਸੀਜਨ ਕੰਸਨਟ੍ਰੇਟਰਜ਼ ਅਤੇ ਜ਼ੀਓਲਾਈਟ (ਸਾਹ ਲੈਣ ਲਈ ਆਕਸੀਜਨ ਦਾ ਕੱਚਾ ਮਾਲ) ਨੂੰ ਏਅਰ ਲਿਫਟ ਕੀਤਾ ਹੈ । ਇਹ ਉਪਕਰਨ ਸਿੰਗਾਪੁਰ , ਦੁਬਈ , ਥਾਈਲੈਂਡ , ਬਰਤਾਨੀਆ , ਜਰਮਨੀ , ਬੈਲਜੀਅਮ , ਆਸਟ੍ਰੇਲੀਆ , ਇੰਡੋਨੇਸ਼ੀਆ ਅਤੇ ਇਜ਼ਾਰਾਈਲ ਤੋਂ ਲਿਆਂਦੇ ਗਏ ਹਨ ।
"ਆਪ੍ਰੇਸ਼ਨ ਸੇਤੂ—2" ਦੇ ਹਿੱਸੇ ਵਜੋਂ ਭਾਰਤੀ ਜਲ ਸੈਨਾ ਆਈ ਐੱਨ ਐੱਸ ਐਰਾਵਤ , ਆਈ ਐੱਨ ਐੱਸ ਤ੍ਰਿਕੰਦ ਅਤੇ ਆਈ ਐੱਨ ਐੱਸ ਕੋਲਕਾਤਾ 10 ਮਈ 2021 ਨੂੰ ਦੋਸਤ ਵਿਦੇਸ਼ੀ ਮੁਲਕਾਂ ਤੋਂ ਮਹੱਤਵਪੂਰਨ ਕੋਵਿਡ 19 ਮੈਡੀਕਲ ਭੰਡਾਰ ਲੈ ਕੇ ਵਾਪਸ ਦੇਸ਼ ਪਰਤੇ ਹਨ । ਆਈ ਐੱਨ ਐੱਸ ਤਲਵਾਰ 05 ਮਈ 2021 ਨੂੰ ਪਹੁੰਚਿਆ ਸੀ , ਵੇਰਵੇ ਹੇਠਾਂ ਦਿੱਤੇ ਗਏ ਹਨ ।

 

 

Ship

Medical Supplies

Country/Port

Arrival

INS Airavat

Cryogenic oxygen tanks – 08

Oxygen cylinders –3,898

Other critical COVID-19 medical stores

Singapore

Visakhapatnam on May 10, 2021

INS Trikand

40 MT Liquid Oxygen

(Liquid Medical Oxygen cryogenic containers)

Doha, Qatar

Mumbai on May 10, 2021

 

INS Kolkata

Oxygen Cylinders – 400

27-MT Liquid Medical Oxygen Containers – 02

Oxygen concentrators - 47

Doha, Qatar

&

Kuwait

New Mangalore Port on May 10, 2021

INS Talwar

27-MT oxygen containers – 02

Bahrain

New Mangalore Port on May 05, 2021

 

ਆਈ ਐੱਨ ਐੱਸ ਕੋਚੀ , ਆਈ ਐੱਨ ਐੱਸ ਤਾਬਾਰ , ਆਈ ਐੱਨ ਐੱਸ ਜਲਾਸ਼ਵਾ ਅਤੇ ਆਈ ਐੱਨ ਐੱਸ ਸ਼ਰਦੂਲੇਅਰ ਵੀ ਆਕਸੀਜਨ ਟੈਂਕਰਾਂ , ਸਿਲੰਡਰਾਂ ਸਮੇਤ ਮਹੱਤਵਪੂਰਨ ਕੋਵਿਡ 19 ਮੈਡੀਕਲ ਭੰਡਾਰ ਦੋਸਤ ਵਿਦੇਸ਼ੀ ਮੁਲਕਾਂ ਤੋਂ ਲੈ ਕੇ ਵਾਪਸ ਦੇਸ਼ ਪਹੁੰਚਣ ਵਾਲੇ ਹਨ ।

 

**************************

ਏ ਬੀ ਬੀ / ਨੈਮਪੀ / ਕੇ ਏ / ਪੀ ਕੇ / ਸੈਵੀ / ਏ ਡੀ ਏ


(Release ID: 1717572) Visitor Counter : 252