ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐਸਆਈਸੀ ਨੇ ਦਿੱਲੀ ਐਨਸੀਆਰ ਦੇ ਦੋ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਸਥਾਪਤ ਕੀਤੇ ; ਇਨ੍ਹਾਂ ਹਸਪਤਾਲਾਂ ਵਿੱਚ ਗੰਭੀਰ ਦੇਖਭਾਲ ਸੁਵਿਧਾ ਵਧਾਉਣ ਵਿੱਚ ਮਦਦ ਮਿਲੇਗੀ


300 ਆਈਸੀਯੂ ਅਤੇ 250 ਵੈਂਟੀਲੇਟਰਾਂ ਸਮੇਤ 4200 ਬੈੱਡਾਂ ਨਾਲ 30 ਹਸਪਤਾਲ ਕੋਵਿਡ-19 ਰਾਹਤ ਨੂੰ ਸਮਰਪਿਤ ਕੀਤੇ

Posted On: 09 MAY 2021 8:05PM by PIB Chandigarh

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਧੀਨ ਈਐਸਆਈਸੀ ਨੇ ਦਿੱਲੀ ਐਨਸੀਆਰ ਖੇਤਰ ਦੇ ਦੋ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਦੇ ਪਲਾਂਟ ਸਥਾਪਿਤ ਕੀਤੇ ਹਨ। ਫਰੀਦਾਬਾਦ ਦੇ ਈਐਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ 440 ਐਲਪੀਐਮ ਸਮਰੱਥਾ ਵਾਲਾ ਇੱਕ ਪਲਾਂਟ ਲਗਾਇਆ ਗਿਆ ਹੈਜਦੋਂ ਕਿ 220 ਐਲਪੀਐਮ ਸਮਰੱਥਾ ਵਾਲਾ ਇਕ ਹੋਰ ਪਲਾਂਟ ਅੱਜ ਨਵੀਂ ਦਿੱਲੀ ਦੇ ਝਿਲਮਿਲ ਵਿੱਚ ਈਐਸਆਈਸੀ ਹਸਪਤਾਲ ਵਿਖੇ ਚਾਲੂ ਕੀਤਾ ਗਿਆ। ਇਹ ਇਨ੍ਹਾਂ ਹਸਪਤਾਲਾਂ ਨੂੰ ਉਨ੍ਹਾਂ ਦੇ ਆਈਸੀਯੂ ਅਤੇ ਵੈਂਟੀਲੇਟਰ ਬੈੱਡਾਂ ਦੀ ਉਪਲਬਧਤਾ ਨੂੰ ਵਧਾਉਣ ਦੇ ਸਮਰੱਥ ਬਣਾਉਣਗੇ। 

 ਕਾਰਪੋਰੇਸ਼ਨ ਕੋਵਿਡ -19 ਵਿਰੁੱਧ ਲੜਾਈ ਲੜਨ ਲਈ ਦੇਸ਼ ਭਰ ਦੇ ਆਪਣੇ 30 ਹਸਪਤਾਲਾਂ ਨੂੰ ਤੇਜੀ ਨਾਲ ਕੋਵਿਡ ਸਮਰਪਿਤ ਸਹੂਲਤਾਂ ਵਿੱਚ ਬਦਲ ਕੇ  ਸਰਗਰਮੀ ਨਾਲ ਮਦਦ ਕਰ ਰਹੀ ਹੈ। ਇਨ੍ਹਾਂ ਹਸਪਤਾਲਾਂ ਵਿੱਚ 300 ਆਈਸੀਯੂ ਬੈੱਡਾਂ ਅਤੇ 250 ਵੈਂਟੀਲੇਟਰ ਬੈੱਡਾਂ ਸਮੇਤ ਤਕਰੀਬਨ 4200 ਬੈੱਡ ਸ਼ਾਮਲ ਹਨ। ਇਹ ਸਹੂਲਤ ਦੇਸ਼ ਦੇ ਸਾਰੇ ਨਾਗਰਿਕਾਂ ਲਈ ਉਪਲਬਧ ਕਰਵਾਈ ਗਈ ਹੈ। ਇਨ੍ਹਾਂ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਬਾਰੇ ਜਾਣਨ ਲਈ ਲਾਭਪਾਤਰੀਆਂ ਦੀ ਸਹੂਲਤ ਲਈ ਡੈਸ਼ਬੋਰਡ ਵੀ ਸ਼ੁਰੂ ਕੀਤਾ ਗਿਆ ਹੈ।

ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਸੰਤੋਸ਼ ਗੰਗਵਾਰ ਨੇ ਇਸ ਅਦਭੁਤ ਪ੍ਰਾਪਤੀ ਲਈ ਈਐਸਆਈਸੀ ਹਸਪਤਾਲਾਂ ਦੇ ਡਾਕਟਰਾਂਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਉਹ ਇਸ ਮਹਾਮਾਰੀ ਦੌਰਾਨ ਆਪਣਾ ਨੈਤਿਕ ਬੱਲ ਉੱਚਾ ਰੱਖਣਗੇ ਅਤੇ ਸਮਰਪਣ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰਦੇ ਰਹਿਣਗੇ।

---------------------------------------------------------------------

 ਐਮ ਐਸ/ਜੇ ਕੇ 



(Release ID: 1717345) Visitor Counter : 191


Read this release in: English , Hindi , Tamil , Telugu