PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
06 MAY 2021 2:13PM by PIB Chandigarh
· Effective Allocation of COVID-19 Materials received from the Global Community by Centre to States and UTs
has led to Resource Augmentation on the Ground
· India’s Cumulative Vaccination Coverage exceeds 16.25 Crore as the Nationwide Vaccination Drive expands
· On a steady streak, over 3.29 Lakh Recoveries in the last 24 hours
· No pendency of Oxygen Concentrators with Indian Customs
|
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.15 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 89 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ। ਇਸ ਤੋਂ ਇਲਾਵਾ 28 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
https://pib.gov.in/PressReleseDetail.aspx?PRID=1716043
ਭਾਰਤੀ ਕਸਟਮਸ ਕੋਲ ਕੋਈ ਆਕਸੀਜਨ ਕੰਸਨਟ੍ਰੇਟਰ ਬਕਾਇਆ ਨਹੀਂ ਹਨ
ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਰਿਪੋਰਟ ਕੀਤਾ ਗਿਆ ਹੈ ਕਿ ਕਸਟਮ ਅਥਾਰਿਟੀਆਂ ਤੋਂ ਕਲੀਅਰੈਂਸ ਲੈਣ ਲਈ ਆਕਸੀਜਨ ਕੰਸਨਟ੍ਰੇਟਰ ਕਸਟਮ ਦੇ ਗੋਦਾਮ ਵਿੱਚ ਪੈਂਡਿੰਗ ਪਾਏ ਹਨ।
ਖ਼ਬਰ ਪੂਰੀ ਤਰ੍ਹਾਂ ਨਾਲ ਗਲਤ ਹੈ, ਤਥਾਂ ਤੇ ਅਧਾਰਿਤ ਨਹੀਂ ਹੈ ਅਤੇ ਬਿਨਾ ਕਿਸੇ ਅਧਾਰ ਹੈ।
ਕੁਲ ਮਿਲਾ ਕੇ, ਵੱਖ-ਵੱਖ ਦੇਸ਼ਾਂ ਤੋਂ 3000 ਆਕਸੀਜਨ ਕੰਸਨਟ੍ਰੇਟਰ ਵਿਸ਼ਵਵਿਆਪੀ ਮਹਾਮਾਰੀ ਵਿਰੁੱਧ ਸਮੂਹਿਕ ਲੜਾਈ ਵਿਚ ਭਾਰਤ ਸਰਕਾਰ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਸਹਾਇਤਾ ਦੇਣ ਲਈ ਗਲੋਬਲ ਸਹਾਇਤਾ ਵਜੋਂ ਪ੍ਰਾਪਤ ਹੋਏ ਹਨ।
ਆਕਸੀਜਨ ਅਤੇ ਆਕਸੀਜਨ ਨਾਲ ਸਬੰਧਿਤ ਉਪਕਰਣ ਆਦਿ ਸਮੇਤ ਕੋਵਿਡ ਨਾਲ ਸਬੰਧਿਤ ਦਰਾਮਦਾਂ ਦੀ ਉਪਲਬਧਤਾ ਲਈ ਜ਼ਰੂਰਤ ਪ੍ਰਤੀ ਸੰਵੇਦਨਸ਼ੀਲ ਹੈ ਅਤੇ 24x7 ਤੇਜੀ ਨਾਲ ਟ੍ਰੈਕ ਕਰਨ ਸਮਾਨ ਦੇ ਪਹੁੰਚਣ 'ਤੇ ਹੀ ਉਸ ਨੂੰ ਕਲੀਅਰ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਨਾਲ ਕੁਝ ਘੰਟਿਆਂ ਦੇ ਅੰਦਰ ਹੀ ਤੇਜ਼ੀ ਨਾਲ ਕਲੀਅਰੈਂਸ ਹੋ ਰਹੀ ਹੈ।
https://pib.gov.in/PressReleseDetail.aspx?PRID=1716043
ਆਲਮੀ ਭਾਈਚਾਰੇ ਤੋਂ ਪ੍ਰਾਪਤ ਕੋਵਿਡ-19 ਰਾਹਤ ਸਮੱਗਰੀ ਦਾ ਕੇਂਦਰ ਦੁਆਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਭਾਵੀ ਐਲੋਕੇਸ਼ਨ
ਭਾਰਤ ਸਰਕਾਰ ਨੂੰ 27 ਅਪ੍ਰੈਲ, 2021 ਦੇ ਬਾਅਦ ਤੋਂ ਹੀ ਕੋਵਿਡ-19 ਰਾਹਤ ਸਮੱਗਰੀ, ਮੈਡੀਕਲ ਸਪਲਾਈ ਅਤੇ ਸਮੱਗਰੀ ਅੰਤਰਰਾਸ਼ਟਰੀ ਸਹਾਇਤਾ ਦੇ ਰੂਪ ਵਿੱਚ ਮਿਲਦੇ ਰਹੇ ਹਨ। ਇਹ ਸਹਾਇਤਾ ਕਈ ਦੇਸ਼ਾਂ ਤੋਂ ਪ੍ਰਾਪਤ ਹੋਈ ਹੈ। ਜੋ ਵੀ ਸਮੱਗਰੀ ਹੁਣ ਤੱਕ ਮਿਲੀ ਹੈ, ਉਸ ਨੂੰ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡੀ ਗਈ। ਰਾਹਤ ਸਮੱਗਰੀ ਦਾ ਵੱਡਾ ਹਿੱਸਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹੁੰਚਾਇਆ ਗਿਆ ਹੈ। ਇਹ ਲਗਾਤਾਰ ਚਲਣ ਵਾਲੀ ਗਤੀਵਿਧੀ ਹੈ। ਇਸ ਦਾ ਉਦੇਸ਼ ਹੈ ਕਿ ਕਈ ਉਪਾਵਾਂ ਅਤੇ ਜ਼ਰੀਆਂ ਤੋਂ ਸਹਾਇਤਾ ਦਿੱਤੀ ਜਾਵੇ, ਤਾਕਿ ਇਸ ਸੰਕਟ ਦੀ ਘੜੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਹਾਮਾਰੀ ਨਾਲ ਲੜਨ ਵਿੱਚ ਮਜ਼ਬੂਤੀ ਮਿਲੇ।
ਟੀਕਾਕਰਣ ਮੁਹਿੰਮ ਦੇ ਤੀਸਰੇ ਪੜਾਅ ਵਿੱਚ 18-44 ਉਮਰ ਦੇ ਨੌਂ ਲੱਖ ਤੋਂ ਅਧਿਕ ਲੋਕਾਂ ਨੂੰ ਟੀਕੇ ਲਗਾਏ ਗਏ।
ਪਿਛਲੇ 24 ਘੰਟਿਆਂ ਵਿੱਚ 3.29 ਲੱਖ ਤੋਂ ਅਧਿਕ ਲੋਕ ਠੀਕ ਹੋਏ; ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ।
ਅਪ੍ਰੈਲ ਵਿੱਚ ਔਸਤ ਹਫ਼ਤਾਵਾਰ ਰਿਕਵਰੀ ਲਗਭਗ 53 ਹਜ਼ਾਰ ਤੋਂ ਵਧ ਕੇ ਤਿੰਨ ਲੱਖ ਹੋਈ।
https://www.pib.gov.in/PressReleasePage.aspx?PRID=1716426
ਭਾਰਤੀ ਜਲ ਸੈਨਾ ਕੋਵਿਡ ਰਾਹਤ ਕਾਰਜਾਂ ਨੂੰ ਅੱਗੇ ਵਧਾ ਰਹੀ ਹੈ: 9 ਜੰਗੀ ਬੇੜੇ ਵਿਦੇਸ਼ਾਂ ਤੋਂ ਆਕਸੀਜਨ, ਮੈਡੀਕਲ ਉਪਕਰਣਾਂ ਦੀ ਢੋਆ-ਢੁਆਈ ਵਿੱਚ ਰੁੱਝੇ ਹਨ
ਭਾਰਤੀ ਜਲ ਸੈਨਾ ਨੇ ਮੁੰਬਈ, ਵਿਸ਼ਾਖਾਪਟਨਮ ਅਤੇ ਕੋਚੀ ਵਿਖੇ ਤਿੰਨ ਜਲ ਸੈਨਾ ਕਮਾਨਾਂ ਦੇ ਸਮੁੰਦਰੀ ਬੇੜਿਆਂ ਨਾਲ ਆਪਣਾ ਕੋਵਿਡ ਰਾਹਤ ਕਾਰਜ ਸਮੁੰਦਰ ਸੇਤੂ II ਅੱਗੇ ਵਧਾਇਆ ਹੈ। ਇਹ ਸਮੁੰਦਰੀ ਜਹਾਜ਼ਾਂ ਨੂੰ ਫਾਰਸ ਦੀ ਖਾੜੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਮੈਤ੍ਰੀ ਰਾਸ਼ਟਰਾਂ ਤੋਂ ਤਰਲ ਮੈਡੀਕਲ ਆਕਸੀਜਨ ਅਤੇ ਸਬੰਧਿਤ ਮੈਡੀਕਲ ਉਪਕਰਣਾਂ ਨੂੰ ਲਿਆਉਣ ਲਈ ਤੈਨਾਤ ਕੀਤਾ ਗਿਆ ਹੈ।
https://www.pib.gov.in/PressReleasePage.aspx?PRID=1716318
ਮਹੱਤਵਪੂਰਨ ਟਵੀਟ
***
ਐੱਮਵੀ/ਏਪੀ
(Release ID: 1716581)
Visitor Counter : 128