ਰੇਲ ਮੰਤਰਾਲਾ
34 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰਦੇ ਹੋਏ 137 ਟੈਂਕਰਾਂ ਵਿੱਚ 2067 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ
ਰੇਲਵੇ ਨੇ ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 641 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 190 ਮੀਟ੍ਰਿਕ ਟਨ, ਹਰਿਆਣਾ ਨੂੰ 229 ਮੀਟ੍ਰਿਕ ਟਨ ਅਤੇ ਤੇਲੰਗਾਨਾ ਨੂੰ 123 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ
ਦਿੱਲੀ ਨੂੰ 707 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ
ਸਦੀ ਦੀ ਸਭ ਤੋਂ ਵੱਡੀ ਚੁਣੌਤੀ ਦੇ ਖਿਲਾਫ ਇਸ ਜੰਗ ਵਿੱਚ ਰੇਲਵੇ ਆਕਸੀਜਨ ਐਕਸਪ੍ਰੈੱਸ ਟ੍ਰੇਨ ਨੂੰ ਲਗਾਤਾਰ ਸੰਚਾਲਿਤ ਕਰ ਰਿਹਾ ਹੈ
प्रविष्टि तिथि:
05 MAY 2021 5:46PM by PIB Chandigarh
ਕੋਰੋਨਾ ਦੇ ਖਿਲਾਫ ਜਾਰੀ ਇਸ ਜੰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ‘ਤੇ ਕਾਬੂ ਪਾਉਣ ਅਤੇ ਨਵੇਂ ਸਮਾਧਾਨ ਤਲਾਸ਼ ਕਰਨ ਲਈ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਿਆ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 137 ਟੈਂਕਰਾਂ ਦੇ ਮਾਧਿਅਮ ਰਾਹੀਂ 2067 (ਅਨੁਮਾਨਿਤ) ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾ ਚੁੱਕਿਆ ਹੈ।
ਹੁਣ ਤੱਕ 34 ਆਕਸੀਜਨ ਐਕਸਪ੍ਰੈੱਸ ਟ੍ਰੇਨ ਆਪਣੀ ਯਾਤਰਾ ਪੂਰੀਆਂ ਕਰ ਚੁੱਕੀਆਂ ਹਨ।
ਭਾਰਤੀ ਰੇਲਵੇ ਦਾ ਯਤਨ ਹੈ ਕਿ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਤਰਲ ਆਕਸੀਜਨ ਪਹੁੰਚਾਈ ਜਾ ਸਕੇ।
ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 2067 ਮੀਟ੍ਰਿਕ ਟਨ ਤੋਂ ਅਧਿਕ ਐੱਲਐੱਮਓ ਪਹੁੰਚਾ ਚੁੱਕਿਆ ਹੈ।
ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 641 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 190 ਮੀਟ੍ਰਿਕ ਟਨ, ਹਰਿਆਣਾ ਨੂੰ 229 ਮੀਟ੍ਰਿਕ ਟਨ ਅਤੇ ਤੇਲੰਗਾਨਾ ਨੂੰ 123 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ। ਦਿੱਲੀ ਨੂੰ 707 ਮੀਟ੍ਰਿਕ ਟਨ ਆਕਸੀਜਨ ਪ੍ਰਾਪਤ ਹੋਈ ਹੈ।
****
ਡੀਜੇਐੱਨ/ਐੱਮਕੇਵੀ
(रिलीज़ आईडी: 1716514)
आगंतुक पटल : 258