ਰੱਖਿਆ ਮੰਤਰਾਲਾ

ਭਾਰਤੀ ਤਟ ਰੱਖਿਅਕ ਸੈਨਾ ਨੇ ਭਾਰਤੀ ਈ. ਈ. ਜ਼ੇਡ. ’ਚ ਮਯਾਂਮਾਰ ਦੇ ਨਾਜ਼ਾਇਜ਼ ਘੁਸਪੈਠੀਆਂ ਨੂੰ ਫੜਿਆ

Posted On: 05 MAY 2021 1:39PM by PIB Chandigarh

ਭਾਰਤੀ ਤਟ ਰੱਖਿਅਕ ਸੈਨਾ (ਆਈ. ਸੀ. ਜੀ.) ਨੇ ਭਾਰਤੀ ਜਲ ਖੇਤਰ ਦੇ ਬੈਰੇਨ ਟਾਪੂ ਦੇ
ਕੋਲ ਨਾਜ਼ਾਇਜ਼ ਤੌਰ ’ਤੇ ਮੱਛੀ ਫੜਨ ਆਏ ਮਯਾਂਮਾਰ ਦੇ ਚਾਰ ਨਾਗਰਿਕਾਂ ਨੂੰ ਹਿਰਾਸਤ ’ਚ
 ਲੈ ਲਿਆ ਹੈ । 2 ਮਈ 2021 ਨੂੰ ਤੜਕੇ ਗਸ਼ਤ ਲਗਾ ਰਹੇ ਤਟ ਰੱਖਿਅਕ ਬੱਲ ਦੇ ਜਹਾਜ਼
ਰਾਜਸ੍ਰੀ ਨੇ ਵੇਖਿਆ ਕਿ ਬੈਰੇਨ ਟਾਪੂ ਦੇ ਤਟਾਂ ਨਜ਼ਦੀਕ ਇਕ ਮੱਛੀ ਫੜਨ ਵਾਲੀ ਕਿਸ਼ਤੀ
ਗਤੀਵਿਧੀ ਕਰ ਰਹੀ ਹੈ | ਤਟ ਰੱਖਿਅਕ ਬੱਲ ਨੇ ਇਸ ਕਿਸ਼ਤੀ ਨਾਲ ਸੰਪਰਕ ਸਾਧਣ ਲਈ ਯਤਨ
ਕੀਤੇ ਪਰ ਉਸ ਤੋਂ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ | ਬਜਾਏ ਇਸਦੇ ਇਸ ਕਿਸ਼ਤੀ ਨੇ ਬੈਰੇਨ
ਟਾਪੂ ਦੇ ਪਥਰੀਲੇ ਤਟਾਂ ’ਤੇ ਜ਼ੋਰ ਨਾਲ ਖੁਦਾਈ ਜਾਰੀ ਰੱਖੀ ਅਤੇ ਬਾਅਦ ’ਚ ਕਿਸ਼ਤੀ ’ਤੇ
ਮੌਜੂਦ ਲੋਕਾਂ ਨੇ ਭੱਜਣ ਦਾ ਯਤਨ ਕੀਤਾ ।

ਭਾਰਤੀ ਤੱਟ ਰੱਖਿਅਕ ਬੱਲ ਨੇ ਕੁਸ਼ਲਤਾ ਨਾਲ ਉਹਨਾਂ ਦਾ ਘਿਰਾਓ ਕੀਤਾ ਅਤੇ ਦੋ ਲੋਕਾਂ
ਨੂੰ ਫੜ ਲਿਆ ਗਿਆ, ਜਦੋਂ ਕਿ ਹੋਰ ਮਛੇਰੇ ਟਾਪੂ ਦੇ ਸੰਘਣੇ ਜੰਗਲਾਂ ’ਚ ਭੱਜਣ ’ਚ ਸਫਲ
ਹੋ ਗਏ | ਫੜੀ ਗਈ ਕਿਸ਼ਤੀ ਤੋਂ ਮੱਛੀ ਫੜਨ ਦੇ ਸਾਮਾਨ ਸਮੇਤ ਕੱਛੂਆਂ ਦੇ ਖੋਲ ਅਤੇ ਸ਼ੰਖ
ਆਦਿ ਬਰਾਮਦ ਹੋਏ ਹਨ | ਭੱਜਣ ’ਚ ਕਾਮਯਾਬ ਰਹੇ ਦੋਵਾਂ ਲੋਕਾਂ ਨੂੰ ਇਸ ਘਟਨਾ ਦੇ ਬੀਤੇ
ਦਿਨ 3 ਮਈ 2021 ਨੂੰ ਫੜ ਲਿਆ ਗਿਆ । ਫੜੇ ਗਏ ਮਯਾਂਮਾਰ ਦੇ ਨਾਜ਼ਾਇਜ਼ ਮਛੇਰਿਆਂ ਨੂੰ
ਅਗਾਂਹ ਦੀ ਜਾਂਚ ਪੜਤਾਲ ਲਈ ਪੋਰਟ ਬਲੇਅਰ ਦੀ ਸਥਾਨਕ ਪੁਲਿਸ ਨੂੰ 4 ਮਈ 2021 ਨੂੰ
ਸੌਂਪ ਦਿੱਤਾ ਗਿਆ | ਇਹ ਮੰਨਿਆ ਜਾ ਰਿਹਾ ਹੈ ਕਿ ਨਾਜ਼ਾਇਜ਼ ਤੌਰ ’ਤੇ ਆਏ ਕੁਝ ਹੋਰ ਲੋਕ
ਬੈਰੇਨ ਟਾਪੂ ਦੇ ਸੰਘਣੇ ਜੰਗਲਾਂ ’ਚ ਲੁਕੇ ਹੋ ਸਕਦੇ ਹਨ | ਭਾਰਤੀ ਤਟ ਰੱਖਿਅਕ ਸੈਨਾ
ਸਥਾਨਕ ਪੁਲਿਸ ਦੇ ਨਾਲ ਸਹਿਯੋਗ ਕਰ ਕੇ ਉਹਨਾਂ ਨੂੰ ਲੱਭਣ ਲਈ ਸਾਂਝੀ ਮੁਹਿੰਮ ਚਲਾ
ਰਹੀ  ਹੈ I

10 ਦਿਨ ’ਚ ਦੂਜੀ ਵਾਰ ਭਾਰਤੀ ਤਟ ਰੱਖਿਅਕ ਸੈਨਾ ਨੇ ਲੋਕਾਂ ਨੂੰ ਹਿਰਾਸਤ ’ਚ ਲਿਆ
ਹੈ, ਜੋ ਸਮੁੰਦਰੀ ਖੇਤਰ ’ਚ ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਕਰਨ ਦੀ ਤਾਕਤ ਦੀ
ਵਚਨਬੱਧਤਾ ਨੂੰ ਦਰਸਾਉਂਦੇ ਹਨ | ਕੋਵਿਡ - 19 ਦੀ ਮਹਾਮਾਰੀ ਦੇ ਬਾਵਜੂਦ ਭਾਰਤੀ ਤੱਟ
ਰੱਖਿਅਕ ਸੈਨਾ ਆਪਣੀ ਬੇੜੀਆਂ ਅਤੇ ਹਵਾਈ ਜਹਾਜਾਂ ਦੀ ਮਦਦ ਨਾਲ ਭਾਰਤੀ ਸਮੁੰਦਰੀ ਖੇਤਰ
’ਚ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਈ. ਈ. ਜ਼ੇਡ ’ਤੇ 24X7 ਦੀ ਨਿਗਰਾਨੀ ਰੱਖ ਰਿਹਾ
ਹੈ ਅਤੇ ਭਾਰਤੀ ਸਮੁੰਦਰੀ ਸਰਹੱਦ ’ਤੇ ਹੋਣ ਵਾਲੀ ਕਿਸੇ ਵੀ ਸ਼ੱਕੀ ਗਤੀਵਿਧੀ ’ਤੇ ਤੁਰੰਤ
ਕਾਰਵਾਈ ਕਰ ਰਿਹਾ ਹੈ ।

 

*****************************


ਏਬੀਬੀ / ਨਾਮਪੀ / ਕੇਏ / ਡੀਕੇ / ਸਵੀ / ਏਡੀਏ
 (Release ID: 1716393) Visitor Counter : 9


Read this release in: English , Urdu , Hindi , Tamil