ਰੱਖਿਆ ਮੰਤਰਾਲਾ

ਭਾਰਤੀ ਨੌਸੈਨਾ ਕੋਵਿਡ ਰਾਹਤ ਕਾਰਜਾਂ ਨੂੰ ਅੱਗੇ ਵਧਾ ਰਹੀ ਹੈ: 9 ਜੰਗੀ ਬੇੜੇ ਵਿਦੇਸ਼ਾਂ ਤੋਂ ਆਕਸੀਜਨ, ਮੈਡੀਕਲ ਉਪਕਰਣਾਂ ਦੀ ਢੋਆ ਢੁਆਈ ਵਿੱਚ ਰੁੱਝੇ ਹਨ

Posted On: 05 MAY 2021 6:57PM by PIB Chandigarh

ਭਾਰਤੀ ਨੌਸੈਨਾ ਨੇ ਮੁੰਬਈ, ਵਿਸ਼ਾਖਾਪਟਨਮ ਅਤੇ ਕੋਚੀ ਵਿਖੇ ਤਿੰਨ ਨੌਸੈਨਾ ਕਮਾਨਾਂ ਦੇ ਸਮੁੰਦਰੀ ਬੇੜਿਆਂ ਨਾਲ ਆਪਣਾ ਕੋਵਿਡ ਰਾਹਤ ਕਾਰਜ ਸਮੁੰਦਰ ਸੇਤੂ II ਅੱਗੇ ਵਧਾਇਆ ਹੈ। ਇਹ ਸਮੁੰਦਰੀ ਜਹਾਜ਼ਾਂ ਨੂੰ ਫਾਰਸ ਦੀ ਖਾੜੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਮੈਤਰੀ ਰਾਸ਼ਟਰਾਂ ਤੋਂ ਤਰਲ ਮੈਡੀਕਲ ਆਕਸੀਜਨ ਅਤੇ ਸੰਬੰਧਿਤ ਮੈਡੀਕਲ ਉਪਕਰਣਾਂ ਨੂੰ ਲਿਆਉਣ ਲਈ ਤਾਇਨਾਤ ਕੀਤਾ ਗਿਆ ਹੈ।

ਭਾਰਤੀ ਨੌਸੈਨਾ ਦਾ ਸਮੁੰਦਰੀ ਜਹਾਜ਼ ਤਲਵਾੜ 5 ਮਈ ਨੂੰ ਪੱਛਮੀ ਤੱਟ ਦੀ ਕਰਨਾਟਕ ਦੀ ਨਿਊ ਮੰਗਲੋਰ ਬੰਦਰਗਾਹ 'ਤੇ ਪਹੁੰਚਿਆ, ਜੋ ਬਹਿਰੀਨ ਤੋਂ ਦੋ 27 ਟਨ ਤਰਲ ਆਕਸੀਜਨ ਟੈਂਕ ਲੈ ਕੇ ਆਇਆ। ਫਾਰਸ ਦੀ ਖਾੜੀ ਵਿੱਚ ਤਾਇਨਾਤ ਆਈਐਨਐਸ ਕੋਲਕਾਤਾ 5 ਮਈ ਨੂੰ ਵੀ ਕੁਵੈਤ ਤੋਂ ਰਵਾਨਾ ਹੋਇਆ ਸੀ, ਜਿਸ ਵਿੱਚ ਦੋ 27 ਟਨ ਆਕਸੀਜਨ ਵਾਲੇ ਦੋ ਟੈਂਕ, 400 ਆਕਸੀਜਨ ਸਿਲੰਡਰ ਅਤੇ 47 ਕੰਸਨਟ੍ਰੇਟਰ ਹਨ। ਇਸ ਤੋਂ ਇਲਾਵਾ, ਕਤਰ ਅਤੇ ਕੁਵੈਤ ਵਿੱਚ ਚਾਰ ਜੰਗੀ ਬੇੜੇ ਹਨ, ਜੋ ਇਨ੍ਹਾਂ ਦੇਸ਼ਾਂ ਤੋਂ 27 ਟਨ ਦੀ ਸਮਰੱਥਾ ਵਾਲੇ ਨੌਂ ਆਕਸੀਜਨ ਟੈਂਕ ਅਤੇ 1500 ਤੋਂ ਵੱਧ ਆਕਸੀਜਨ ਸਿਲੰਡਰਾਂ ਨਾਲ ਸਵਦੇਸ਼ ਪਹੁੰਚਣਗੇ।

ਪੂਰਬੀ ਸਮੁੰਦਰੀ ਤੱਟ 'ਤੇ, ਭਾਰਤੀ ਨੌਸੈਨਾ ਦਾ ਸਮੁੰਦਰੀ ਜਹਾਜ਼ ਐਰਾਵਤ ਅੱਜ 3600 ਤੋਂ ਵੱਧ ਆਕਸੀਜਨ ਸਿਲੰਡਰ, 27 ਟਨ (216 ਟਨ) ਆਕਸੀਜਨ ਵਾਲੇ 8 ਟੈਂਕ, 10,000 ਰੈਪਿਡ ਐਂਟੀਜੇਨ ਡਿਟੇਕਸ਼ਨ ਟੈਸਟ ਕਿੱਟਾਂ ਅਤੇ 7 ਕੰਸਨਟ੍ਰੇਟਰ ਨਾਲ ਸਿੰਗਾਪੁਰ ਤੋਂ ਰਵਾਨਾ ਹੋਇਆ। ਜਦ ਕਿ ਕਿਸੇ ਵੀ ਜਾਣਕਾਰੀ 'ਤੇ ਤੁਰੰਤ ਮੈਡੀਕਲ ਸੈਂਟਰ ਸ਼ੁਰੂ ਕਰਨ ਲਈ ਆਈਐੱਨਐੱਸ ਜਲਾਸ਼ਵ ਵੀ ਖੇਤਰ 'ਚ ਤਾਇਨਾਤ ਹੈ।

ਆਈਐਨਐਸ ਸ਼ਾਰਦੂਲ, ਕੋਚੀ ਵਿਖੇ ਦੱਖਣੀ ਨੌਸੇਨਾ ਕਮਾਨ ਦਾ ਲੈਂਡਿੰਗ ਜਹਾਜ਼ ਟੈਂਕ, ਤਿੰਨ ਤਰਲ ਆਕਸੀਜਨ ਨਾਲ ਭਰੇ ਕਰਾਇਓਜੈਨਿਕ ਕੰਟੇਨਰ ਲਿਆਉਣ ਲਈ ਫਾਰਸ ਦੀ ਖਾੜੀ ਦੇ ਰਸਤੇ 'ਤੇ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਆਈਐਨਐਸ ਜਲਾਸ਼ਵ ਅਤੇ ਆਈਐਨਐਸ ਸ਼ਾਰਦੁਲ ਨੇ ਪਿਛਲੇ ਸਾਲ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਸਮੁੰਦਰ ਸੇਤੂ ਵਿੱਚ ਵੀ ਹਿੱਸਾ ਲਿਆ ਸੀ।

‘ਆਪ੍ਰੇਸ਼ਨ ਸਮੁੰਦਰ ਸੇਤੂ II’ ਦੇ ਹਿੱਸੇ ਵਜੋਂ ਨੌਂ ਜੰਗੀ ਜਹਾਜ਼ਾਂ ਦੀ ਤਾਇਨਾਤੀ ਦੇਸ਼ ਦੀ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਭਾਰਤੀ ਜਲ ਸੈਨਾ ਦੇ ਯਤਨਾਂ ਦੀ ਲੜੀ ਦਾ ਇੱਕ ਹਿੱਸਾ ਹੈ।

 

 

 **** **** **** **** **** ****

ਏਬੀਬੀਬੀ / ਵੀਐਮ / ਐਮਐਸ


(Release ID: 1716391) Visitor Counter : 240


Read this release in: English , Urdu , Marathi , Hindi