ਸੈਰ ਸਪਾਟਾ ਮੰਤਰਾਲਾ

“ਮਾਊਂਟੇਨਸ ਟੂ ਮੈਂਗਰੋਵੇਸ- ਅ ਜਰਨੀ ਆਵ੍ 1000 ਕਿਲੋਮੀਟਰ” ‘ਤੇ ਸੈਰ-ਸਪਾਟਾ ਮੰਤਰਾਲੇ ਦਾ ਦੇਖੋ ਅਪਨਾ ਦੇਸ਼ ਵੈਬੀਨਾਰ

Posted On: 03 MAY 2021 5:31PM by PIB Chandigarh

ਸੈਰ-ਸਪਾਟਾ ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 24 ਅਪ੍ਰੈਲ, 2021 ਨੂੰ “ਮਾਊਂਟੇਨਸ ਟੂ ਮੈਂਗਰੋਵੇਸ -  ਅ ਜਰਨੀ ਆਵ੍ 1000 ਕਿਲੋਮੀਟਰ” ਸਿਰਲੇਖ ਨਾਲ ਆਪਣਾ 86ਵਾਂ ਵੈਬੀਨਾਰ ਆਯੋਜਿਤ ਕੀਤਾ ।  ਪਰਬਤਾਂ ਅਤੇ ਸਮੁੰਦਰ ਤੋਂ ਨਿਸ਼ਾਨਬੱਧ ਭਾਰਤ ਏਸ਼ੀਆ  ਦੇ ਬਾਕੀ ਹਿੱਸੇ ਤੋਂ ਅਲੱਗ ਹੈ, ਜੋ ਦੇਸ਼ ਨੂੰ ਇੱਕ ਵਿਸ਼ੇਸ਼ ਭੂਗੋਲਿਕ ਪਹਿਚਾਣ ਦਿੰਦੇ ਹਨ। ਇਹ ਉੱਤਰ ਵਿੱਚ ਮਹਾਨ ਹਿਮਾਲਿਆ ਨਾਲ ਘਿਰਿਆ ਹੋਇਆ ਹੈ ਅਤੇ ਇਹ ਦੱਖਣ  ਦੇ ਵੱਲ ਕਰਕ ਰੇਖਾ ਤੱਕ ਫੈਲਿਆ ਹੋਇਆ ਹੈ। ਪੂਰਵ ਵਿੱਚ ਬੰਗਾਲ ਦੀ ਖਾੜੀ ਅਤੇ ਪੱਛਮੀ ਵਿੱਚ ਅਰਬ ਸਾਗਰ  ਦਰਮਿਆਨ ਸਥਿਤ ਇਹ ਹਿੰਦ ਮਹਾਸਾਗਰ  ਦੇ ਵੱਲ ਵੱਧਦੇ ਹੋਏ ਹੌਲੀ-ਹੌਲੀ ਘੱਟਦਾ ਜਾਂਦਾ ਹੈ। ਭਾਰਤ ਵਿੱਚ ਹਰੇਕ ਰਾਜ ਆਪਣੇ ਲੈਂਡਸਕੇਪ , ਵਿਰਾਸਤ, ਕਲਾ ਅਤੇ ਸ਼ਿਲਪ ਅਤੇ ਖਾਣ-ਪਾਨ ਵਿੱਚ ਇੱਕ-ਦੂਜੇ ਤੋਂ ਅਲੱਗ ਹਨ ਅਤੇ ਯਾਤਰਾ ਕਰਨ ਨੂੰ ਲੈ ਕੇ ਉਤਸ਼ਾਹੀ ਲੋਕਾਂ ਲਈ ਵੱਖ-ਵੱਖ ਸੈਰ-ਸਪਾਟਾ ਵਿਕਲਪ ਪ੍ਰਦਾਨ ਕਰਦੇ ਹਨ  ਇਸ ਵੈਬੀਨਾਰ ਵਿੱਚ ਪਰਬਤਾਂ ਤੋਂ ਮੈਂਗਰੋਵ ਤੱਕ 1000 ਕਿਲੋਮੀਟਰ ਦੀ ਯਾਤਰਾ ਦੋ ਸਭ ਤੋਂ ਖੂਬਸੂਰਤ ਰਾਜਾਂ -  ਪੱਛਮ ਬੰਗਾਲ ਅਤੇ ਸਿੱਕਿਮ ‘ਤੇ ਕੇਂਦ੍ਰਿਤ ਸੀ।  

ਇਹ ਅਦਭੁੱਤ ਯਾਤਰਾ ਹਿਮਾਲਿਆ ਪਰਵਤ ਸ਼੍ਰੇਣੀ ਦੇ ਸਿੱਕਿਮ ਤੋਂ ਸ਼ੁਰੂ ਹੋ ਕੇ ਪਹਾੜਾਂ ਦੀ ਰਾਣੀ ਦਾਰਜੀਲਿੰਗ ਹੁੰਦੇ ਹੋਏ ਦੱਖਣ ਵਿੱਚ ਸਮੁੰਦਰੀ ਤੱਟ ਖੇਤਰ ਵਿੱਚ ਸਥਿਤ ਗੰਗਾ  ਦੇ ਮੈਦਾਨਾਂ ਤੋਂ ਵਿਸ਼ਵ  ਦੇ ਸਭ ਤੋਂ ਵੱਡੇ ਡੇਲਟਾ ਸੁੰਦਰਵਨ ਵਿੱਚ ਪੂਰੀ ਹੋਈ ।  ਸੁੰਦਰਵਨ ਨੂੰ ਰਾਇਲ ਬੰਗਾਲ ਟਾਈਗਰ  ਦੇ ਕੁਦਰਤੀ ਆਵਾਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।  ਅਧਿਆਤਮਕਤਾ,  ਅਦਭੁੱਤ ਲੈਂਡਸਕੇਪ ,  ਚਾਹ ਬਗਾਨ,  ਟ੍ਰੈਕਿੰਗ ਟ੍ਰੈਲਸ,  ਯੂਨੈਸਕੋ ਵਿਸ਼ਵ ਵਿਰਾਸਤ-ਦਾਰਜੀਲਿੰਗ ਹਿਮਾਲਿਆ ਰੇਲਵੇ ਅਤੇ ਸੁੰਦਰਵਨ ਨੈਸ਼ਨਲ ਪਾਰਕ,  ਪੱਛਮੀ ਬੰਗਾਲ ਦੀ ਵਿਰਾਸਤ ਅਤੇ ਵਾਸਤੂਸ਼ਿਲਪ  ਦੇ ਖਜਾਨੇ ਤੋਂ ਹੋ ਕੇ ਇਹ ਯਾਤਰਾ ਹੋਈ।

ਸਿੱਕਿਮ ਅਤੇ ਪੱਛਮ ਬੰਗਾਲ ਯਾਤਰਾ ਸੂਚੀ ਵਿੱਚ ਸਭ ਤੋਂ ਪਸੰਦ ਦੇ ਰਾਜਾਂ ਵਿੱਚ ਹੈ।  ਇਹ ਦੋਨਾਂ ਰਾਜ ਸੈਰ-ਸਪਾਟਾ ਦੀ ਇੱਕ ਵਿਸਤ੍ਰਤ ਲੜੀ ਪੇਸ਼ ਕਰਦੇ ਹਨ ,  ਜਿਸ ਵਿੱਚ ਸਾਹਸਿਕ ,  ਅਧਿਆਤਮਕਤਾ ,  ਵਿਰਾਸਤ, ਵਨ ਜੀਵਨ ਅਤੇ ਕਈ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਸਿੱਕਿਮ ਰਾਜ ਨੂੰ ਕੁਦਰਤੀ ਵਿਪੁਲਤਾ ਦਾ ਅਸ਼ੀਰਵਾਦ ਪ੍ਰਾਪਤ ਹੈ। ਇਸ ਵਿੱਚ ਵਿਸ਼ਵ ਦਾ ਤੀਜਾ ਸਭ ਤੋਂ ਉੱਚਾ ਸ਼ਾਨਦਾਰ ਪਰਬਤ ਕੰਚਨਜੰਗਾ, ਫੁੱਲਾਂ ਦੀ ਅਲਪਾਈਨ ਘਾਹ  ਦੇ ਮੈਦਾਨ ਅਤੇ ਪਹਾੜੀ ਝੀਲਾਂ ਆਦਿ ਸ਼ਾਮਲ ਹਨ ।  ਸਿੱਕਿਮ  ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚ ਰਾਜ ਦੀ ਰਾਜਧਾਨੀ ਗੰਗਟੋਕ,  ਪੇਲਿੰਗ,  ਲਾਚੁੰਗ ,  ਲਾਚੇਨ, ਯੁਮਥਾਂਗ,  ਨਾਥੂਲਾ ਦੱਰਾ,  ਗੁਰੂਡੋਂਗਮਾਰ ਝੀਲ ਹਨ। ਵਿਦੇਸ਼ੀਆਂ ਨੂੰ ਸਿੱਕਿਮ ਜਾਣ ਲਈ ਪਹਿਲਾਂ ਇਨਰ ਲਾਈਨ ਪਰਮਿਟ  ਦੇ ਰੂਪ ਵਿੱਚ ਪ੍ਰਤੀਬੰਧਿਤ ਖੇਤਰ ਪਰਮਿਟ (ਆਏਪੀ)  ਲੈਣਾ ਜ਼ਰੂਰੀ ਹੁੰਦਾ ਹੈ।

ਸਿੱਕਿਮ ਰਾਜ ਅਤੇ ਪਰਮਿਟ  ਦੇ ਬਾਰੇ ਅਧਿਕ ਜਾਣਕਾਰੀ ਨੂੰ ਸਿੱਕਿਮ ਸੈਰ-ਸਪਾਟੇ ਦੀ ਆਧਿਕਾਰਿਕ ਵੈਬਸਾਈਟ https://www.sikkimtourism.gov.in/.‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।  ਪੱਛਮ ਬੰਗਾਲ ਰਾਜ  ਦੇ ਕੋਲ ਸਮ੍ਰਿੱਧ ਇਤਿਹਾਸ,  ਅਦਭੁੱਤ ਲੈਂਡਸਕੇਪ ,  ਵਿਰਾਸਤ ਵਾਸਤੂਕਲਾ,  ਅਲੰਕਾਰ ਕਲਾ ਅਤੇ ਸ਼ਿਲਪ ,  ਜੀਵੰਤ ਲੋਕ ਉਤਸਵ ,  ਸੰਗੀਤ - ਥੀਏਟਰ - ਡਰਾਮਾ,  ਪਾਰੰਪਰਿਕ ਉਤਸਵ ,  ਸਵਾਦ ਖਾਣ-ਪਾਣ ਹੋਰ ਵੀ ਕਾਫ਼ੀ ਕੁਝ ਹੈ।  ਇਸ ਅਦਭੁੱਤ ਰਾਜ ਦੇ ਸਥਾਨਾਂ ਦੀ ਸੂਚੀ ਬੇਅੰਤ ਹਨ।  ਇਨ੍ਹਾਂ ਵਿੱਚ ਕੁਝ ਸਥਾਨ ਦੇ ਨਾਮ ਹਨ -  ਦਾਰਜੀਲਿੰਗ ਹਿਮਾਲਿਆ ਰੇਲਵੇ  ( ਯੂਨੈਸਕੋ ਵਿਸ਼ਵ ਵਿਰਾਸਤ ਸਥਾਨ)  ,  ਕਲਿੰਪੋਂਗ ,  ਦੁਆਰਸ ,  ਜਾਲਦਾਪਾਰਾ ,  ਮਾਲਦਾ,  ਬਿਸ਼ਣੁਪੁਰ ,  ਸ਼ਾਂਤੀਨਿਕੇਤਨ ,  ਕੋਲਕਾਤਾ - ਸਿਟੀ ਆਵ੍ ਜਾਯ ,  ਸੁੰਦਰਬਨ  ( ਯੂਨੈਸਕੋ ਵਿਸ਼ਵ ਵਿਰਾਸਤ ਸਥਾਨ)  ਅਤੇ ਦੀਘਾ ਸਮੁੰਦਰੀ ਤਟ।

ਇਸ ਵੈਬੀਨਾਰ ਨੂੰ ਇਮਪ੍ਰੈਸ਼ਨ ਟੂਰਿਜਮ ਸਰਵਿਸਿਜ਼ (ਇੰਡੀਆ)  ਪ੍ਰਾਇਵੇਟ ਲਿਮਿਟੇਡ  ਦੇ ਡਾਇਰੈਕਟਰ ਅਤੇ ਸੀਈਓ ਸ਼੍ਰੀ ਦੇਬਾਜੀਤ ਦੱਤਾ ਦੁਆਰਾ ਪੇਸ਼ ਕੀਤਾ ਗਿਆ।  ਸ਼੍ਰੀ ਦੱਤਾ ਅਨੁਭਵਾਤਮਕ ਅਤੇ ਸਾਹਸਿਕ ਸੈਰ-ਸਪਾਟਾ  ਦੇ ਮਾਹਰ ਅਤੇ ਸੈਰ-ਸਪਾਟਾ ਅਭਿਆਸ  ਦੇ ਇੱਕ ਹਿੱਸੇ  ਦੇ ਰੂਪ ਵਿੱਚ ਸਵੈ-ਇਛੁੱਕ ਪ੍ਰੋਜੈਕਟ  ਸੇਵਾਵਾਂ ਅਤੇ ਸਮੁਦਾਇਕ ਸੈਰ-ਸਪਾਟਾ ਪਹਿਲ ਪ੍ਰਦਾਨ ਕਰਦੇ ਹਨ।

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਨੂੰ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਰਾਸ਼ਟਰੀ ਈ-ਸ਼ਾਸਨ ਵਿਭਾਗ ਦੇ ਨਾਲ ਤਕਨੀਕੀ ਭਾਗੀਦਾਰੀ ਵਿੱਚ ਪ੍ਰਸਤ੍ਰਤ ਕੀਤਾ ਗਿਆ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ‘ਤੇ ਉਪਲੱਬਧ ਹਨ। ਇਸ ਦੇ ਇਲਾਵਾ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਉਪਲੱਬਧ ਹਨ। 

ਉਹ 8 ਮਈ ਤੋਂ 11 ਵਜੇ ਆਯੋਜਿਤ ਹੋਣ ਵਾਲਾ ਵੈਬੀਨਾਰ ਵਾਈਲਡ ਇੰਡੀਆ: ਭਾਰਤ ਦੇ ਵਨਜੀਵ ਅਤੇ ਕੁਦਰਤੀ ਵਿਰਾਸਤ ਦੀ ਖੋਜ ‘ਤੇ ਹੈ। 

ਅਗਲੇ ਵੈਬੀਨਾਰ ਦੇ ਬਾਰੇ ਜਾਣਨ ਦੇ ਲਈ ਫੌਲੋ ਕਰੇ:

ਫੇਸਬੁੱਕ- https://www.facebook.com/incredibleindia/

ਇੰਸਟਾਗ੍ਰਾਮ- https://instagram.com/incredibleindia?igshid=v02srxcbethv

 

*****

ਐੱਨਬੀ/ਯੂਡੀ



(Release ID: 1715933) Visitor Counter : 132


Read this release in: Hindi , English , Urdu