ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਵਿੱਚ 2 ਮਈ, 2021 ਨੂੰ 10ਵੀਂ ਕਨਵੋਕੇਸ਼ਨ ਹੋਈ
ਵਰਚੁਅਲ ਕਨਵੋਕੇਸ਼ਨ ਸਮਾਰੋਹ ਵਿੱਚ ਫਿਲਮ ਵਿੰਗ ਦੇ 13ਵੇਂ ਬੈਚ ਅਤੇ ਐਨੀਮੇਸ਼ਨ ਅਤੇ ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਡਿਪਲੋਮਾ ਪ੍ਰਦਾਨ ਕੀਤਾ ਗਿਆ
Posted On:
02 MAY 2021 6:25PM by PIB Chandigarh
ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਵਿੱਚ ਐਤਵਾਰ, 2 ਮਈ, 2021 ਨੂੰ ਵਰਚੁਅਲ ਕਨਵੋਕੇਸ਼ਨ ਸਮਾਗਮ ਕੀਤਾ ਗਿਆ। ਇਹ ਦਿਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਮਹਾਨ ਫਿਲਮ ਸ਼ਖ਼ਸੀਅਤ ਸ਼੍ਰੀ ਸੱਤਿਆਜੀਤ ਰੇਅ ਦੇ ਸਾਲ ਭਰ ਚਲਣ ਵਾਲੇ ਜਨਮ ਸ਼ਤਾਬਦੀ ਸਮਾਗਮ ਦੀ ਸ਼ੁਰੂਆਤ ਵੀ ਅੱਜ ਹੀ ਦੇ ਦਿਨ ਹੋਈ ਹੈ। ਸੰਸਥਾਨ ਦੇ ਇੰਚਾਰਜ ਡਾਇਰੈਕਟਰ ਪ੍ਰੋਫੈਸਰ ਅਮਰੇਸ਼ ਚਕ੍ਰਬਰਤੀ ਨੇ ਕਿਹਾ, ‘‘ਇਹ ਦਿਨ ਸਾਡੇ ਲਈ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ ਕਿਉਂਕਿ ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਨੇ ਨਵੇਂ ਫਿਲਮ ਨਿਰਮਾਤਾਵਾਂ ਦੇ ਇੱਕ ਪ੍ਰਤਿਭਾਸ਼ਾਲੀ ਸਮੂਹ ਨਾਲ ਰਾਸ਼ਟਰ ਨੂੰ ਰੂਬਰੂ ਕਰਾਇਆ ਹੈ।”
ਫਿਲਮ ਵਿੰਗ ਦੇ 13ਵੇਂ ਬੈਚ, ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਵਿੰਗ ਦੇ ਪਹਿਲੇ ਬੈਚ ਅਤੇ ਐਨੀਮੇਸ਼ਨ ਸਿਨਮਾ ਦੇ ਪਹਿਲੇ ਬੈਚ ਦੇ ਗ੍ਰੈਜੂਏਟਸ ਨੇ ਅਲੱਗ-ਅਲੱਗ ਅਹਿਮ ਮਾਹਿਰਤਾ ਹਾਸਲ ਕਰਨ ਅਤੇ ਆਪਣੀਆਂ-ਆਪਣੀਆਂ ਪਹਿਲੀਆਂ ਫਿਲਮਾਂ ਨੂੰ ਸਫਲਤਾਪੂਰਬਕ ਪੂਰਾ ਕਰਨ ਦੇ ਬਾਅਦ ਆਪਣਾ ‘ਪੋਸਟ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ’ ਪ੍ਰਾਪਤ ਕੀਤਾ।
ਸ਼੍ਰੀ ਸੱਤਿਆਜੀਤ ਰੇਅ ਦੀ ਫਿਲਮ ਨਿਰਮਾਣ ਸ਼ੈਲੀ ਵਿੱਚ ਬੇਹੱਦ ਉੱਤਮ ਢੰਗ ਨਾਲ ਜੋ ਸਾਦਗੀ ਅਤੇ ਸਰਲਤਾ ਰਹੀ ਹੈ, ਉਸ ਨਾਲ ਵੀ ਇਨ੍ਹਾਂ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਬਿਲਕੁਲ ਸ਼ੁਰੂਆਤ ਵਿੱਚ ਹੀ ਰੂਬਰੂ ਕਰਾ ਦਿੱਤਾ ਜਾਂਦਾ ਹੈ। ਇਸ ਸੰਸਥਾਨ ਵੱਲੋਂ ਤਿਆਰ ਅਤੇ ਪੇਸ਼ ਕੀਤੀਆਂ ਗਈਆਂ ਵਿਸ਼ੇਸ਼ ਥੀਮ ਵਾਲੀਆਂ ਕੁੱਲ 21 ਫਿਲਮਾਂ ਅਤੇ ਉਨ੍ਹਾਂ ਦੇ ਵਿਦਿਆਰਥੀ ਸਮੂਹਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਐਨੀਮੇਸ਼ਨ ਸਿਨਮਾ ਦੀਆਂ ਛੇ ਫਿਲਮਾਂ, ਇਲੈਕਟ੍ਰੌਨਿਕ ਅਤੇ ਡਿਜੀਟਲ ਮੀਡੀਆ ਵਿੰਗ ਦੀਆਂ ਪੰਜ ਫਿਲਮਾਂ ਅਤੇ ਫਿਲਮ ਵਿੰਗ ਦੀਆਂ ਦਸ ਫਿਲਮਾਂ ਸ਼ਾਮਲ ਹਨ। ਅਹਿਮ ਕਹਾਣੀਆਂ ਨੂੰ ਬਿਆਨ ਕਰਨ ਵਾਲੀਆਂ ਇਨ੍ਹਾਂ ਫਿਲਮਾਂ ਵਿੱਚ ਸ਼ਰਣ ਵੇਣੂਗੋਪਾਲ ਦੀ ਇੱਕ ਵਿਸ਼ੇਸ਼ ਥੀਮ ਵਾਲੀ ਫਿਲਮ ‘ਲਾਈਕ ਏ ਮਿਡਨਾਈਟ ਡਰੀਮ’ (ਓਰੂ ਪਾਥਿਰਾ ਸਵਪ੍ਰਮ ਪੋਲ)’ ਵੀ ਸ਼ਾਮਲ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਫਿਲਮ ਸਮਾਰੋਹ ਡਾਇਰੈਕਟੋਰੇਟ ਵੱਲੋਂ ਆਯੋਜਿਤ 67ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੌਰਾਨ ‘ਪਰਿਵਾਰਕ ਕਦਰਾਂ-ਕੀਮਤਾਂ ‘ਤੇ ਸਰਬਸ੍ਰੇਸ਼ਠ ਫਿਲਮ’ ਦਾ ਪੁਰਸਕਾਰ ਦਿੱਤਾ ਗਿਆ ਹੈ।
ਇਸ ਸਮਾਗਮ ਦੀ ਮੁੱਖ ਮਹਿਮਾਨ ਸ਼੍ਰੀਮਤੀ ਅਪਰਣਾ ਸੇਨ ਜੋ ਇੱਕ ਪ੍ਰਸਿੱਧ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਹੈ ਅਤੇ ਜਿਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ, ਨੇ ਗ੍ਰੈਜੂਏਟਾਂ ਨੂੰ ਸਿਨਮਾ ਅਤੇ ਸਬੰਧਿਤ ਆਡੀਓ-ਵੀਡੀਓ ਮੀਡੀਅਮ ਦੇ ਵਿਭਿੰਨ ਵਿਸ਼ਿਆਂ ਵਿੱਚ ਆਪਣੀ ਰਸਮੀ ਸਿੱਖਿਆ ਪੂਰੀ ਕਰਨ ਲਈ ਵਧਾਈ ਦਿੱਤੀ।
ਸਮਾਪਤੀ ਭਾਸ਼ਣ ਵਿੱਚ ਉਨ੍ਹਾਂ ਨੇ ਸ਼੍ਰੀ ਸੱਤਿਆਜੀਤ ਰੇਅ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ, ‘‘ਇਹ ਦੁੱਗਣਾ ਸ਼ੁਭ ਦਿਨ ਹੈ ਕਿਉਂਕਿ ਅੱਜ ਹੀ ਇਸ ਮਹਾਨ ਸ਼ਖ਼ਸੀਅਤ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਵੀ ਹੋਈ ਹੈ।” ਸ਼੍ਰੀਮਤੀ ਅਪਰਣਾ ਸੇਨ ਨੇ ਕਿਹਾ ਕਿ ਸ਼੍ਰੀ ਸੱਤਿਆਜੀਤ ਰੇਅ ਮੇਰੇ ਗੁਰੂ ਸਨ ਅਤੇ ਉਨ੍ਹਾਂ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਮੇਰੇ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਕਿਹਾ, ‘‘ਮੇਰੀ ਪਹਿਲੀ ਸਕ੍ਰਿਪਟ, ਜੋ ਮੈਂ ਲਿਖੀ ਸੀ, ਨੂੰ ਪੜ੍ਹਨ ਦੇ ਬਾਅਦ ਸ਼੍ਰੀ ਸੱਤਿਆਜੀਤ ਰੇਅ ਨੇ ਮੈਨੂੰ ਸ਼ਸ਼ੀ ਕਪੂਰ ਨੂੰ ਪੱਤਰ ਲਿਖਣ ਅਤੇ ਇੱਕ ਨਿਰਮਾਤਾ ਦੇ ਰੂਪ ਵਿੱਚ ਉਨ੍ਹਾਂ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ।” ਸ਼੍ਰੀਮਤੀ ਸੇਨ ਨੇ ਇੱਕ ਅਭਿਨੇਤਰੀ ਦੇ ਰੂਪ ਵਿੱਚ ਸਿਨਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼੍ਰੀ ਸੱਤਿਆਜੀਤ ਰੇਅ ਦੀ ਫਿਲਮ ‘ਤੀਨ ਬੇਟੀਆਂ’ (ਕਿਸ਼ੋਰ ਕੰਨਿਆ, 1961)’ ਵਿੱਚ ਅਹਿਮ ਕਿਰਦਾਰ ਨਿਭਾ ਕੇ ਕੀਤੀ।
ਉੱਘੇ ਪ੍ਰੋਫੈਸਰਾਂ ਅਤੇ ਉਦਯੋਗ ਮਾਹਿਰਾਂ, ਜਿਨ੍ਹਾਂ ਨੇ ਵਰਕਸ਼ਾਪਾਂ ਅਤੇ ਅੰਤਰ ਵਿਸ਼ਾ ਸੈਸ਼ਨਾਂ ਦਾ ਸੰਚਾਲਨ ਕੀਤਾ, ਨੇ ਗ੍ਰੈਜੂਏਟ ਦੀ ਡਿਗਰੀ ਹਾਸਲ ਕਰਨ ਵਾਲੇ 83 ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਸੇਨਜੀਤ ਗਾਂਗੁਲੀ (ਐਨੀਮੇਸ਼ਨ ਫਿਲਮ ਨਿਰਮਾਤਾ), ਹਿਤੇਂਦਰ ਘੋਸ਼ (ਸਾਊਂਡ ਮਿਕਸਿੰਗ ਇੰਜੀਨੀਅਰ), ਕੇਦਾਰਨਾਥ ਅਵਾਤੀ (ਸਾਬਕਾ ਪ੍ਰੋਫੈਸਰ, ਐੱਫਟੀਆਈਆਈ), ਉਮੇਸ਼ ਵਿਨਾਇਕ ਕੁਲਕਰਣੀ (ਫਿਲਮ ਨਿਰਮਾਤਾ), ਜਵਾਹਰ ਸਿਰਕਾਰ (ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ, ਪ੍ਰਸਾਰ ਭਾਰਤੀ) ਅਤੇ ਅਨਿਲ ਮਹਿਤਾ (ਸਿਨੇਮੇਟੋਗ੍ਰਾਫਰ) ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਪਹਿਲੇ ਉੱਦਮ ਲਈ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖੀ ਉੱਦਮਾਂ ਅਤੇ ਸਿਨਮਾ ਜਗਤ ਵਿੱਚ ਉਨ੍ਹਾਂ ਦੀ ਸਫਲ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਸੰਸਥਾਨ, ਜਿਸ ਦਾ ਨਾਮ ਉੱਘੀ ਫਿਲਮ ਸ਼ਖ਼ਸੀਅਤ ਸ਼੍ਰੀ ਸੱਤਿਆਜੀਤ ਰੇਅ ਦੇ ਨਾਮ ‘ਤੇ ਰੱਖਿਆ ਗਿਆ ਹੈ, ਇੱਕ ਉੱਤਮਤਾ ਦੇ ਕੇਂਦਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਜਿੱਥੇ ਸਿਨੇਮੈਟਿਕ ਅਤੇ ਟੈਲੀਵਿਜ਼ਨ ਅਧਿਐਨ ਵਿੱਚ ਗ੍ਰੈਜੂਏਸ਼ਨ ਕੋਰਸ ਪੇਸ਼ ਕੀਤੇ ਜਾਂਦੇ ਹਨ। ਸਹੀ ਮਾਅਨਿਆਂ ਵਿੱਚ ਇੱਕ ਕਲਾਕਾਰ ਸ਼੍ਰੀ ਸੱਤਿਆਜੀਤ ਰੇਅ ਨੇ ਹੀ ਭਾਰਤੀ ਸਿਨਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਸ ਵੱਲ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਗੰਭੀਰਤਾ ਨਾਲ ਖਿੱਚਿਆ। ਕਿਉਂਕਿ ਸਿਨਮਾ ਦਰਸਅਲ ਇੱਕ ਅਜਿਹੀ ਭਾਸ਼ਾ ਹੈ ਜੋ ਜੀਵਨ ਦੀਆਂ ਕਹਾਣੀਆਂ ਨੂੰ ਅਤਿਅੰਤ ਨਵ ਯਥਾਰਥਵਾਦੀ ਤਰੀਕੇ ਨਾਲ ਪੇਸ਼ ਕਰਦੀ ਹੈ, ਇਸ ਲਈ ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਦੇ ਗ੍ਰੈਜੂਏਟਸ ਨੂੰ ਆਪਣੀ ਮਾਹਰਤਾ ਵਿਕਸਿਤ ਕਰਨ ਅਤੇ ਉਸੀ ਨੂੰ ਸਕਰੀਨ ‘ਤੇ ਚਿਤ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
*************************
ਸੌਰਭ ਸਿੰਘ
(Release ID: 1715606)
Visitor Counter : 190