ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਨੇ ਪ੍ਰਮੁੱਖ ਮੈਡੀਕਲ ਉਪਕਰਣਾਂ ਦੀ ਤੇਜ਼ੀ ਨਾਲ ਦਰਾਮਦ ਲਈ ਕਾਨੂੰਨੀ ਮੈਟਰੋਲੋਜੀ (ਪੈਕੇਜਿੰਗ ਨਿਯਮ 2011) ਅਧੀਨ ਪ੍ਰਵਾਨਗੀ ਦੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ

Posted On: 30 APR 2021 6:48PM by PIB Chandigarh

ਕੋਵਿਡ-19 ਦੀ ਮੌਜੂਦਾ ਮਹਾਮਾਰੀ ਦੀ ਸਥਿਤੀ ਅਤੇ ਮੈਡੀਕਲ ਉਪਕਰਣਾਂ ਦੀ ਮੰਗ ਨੂੰ ਪੂਰਾ ਕਰਨ ਲਈ, ਖਪਤਕਾਰ ਮਾਮਲੇ ਵਿਭਾਗ, ਭਾਰਤ ਸਰਕਾਰ ਨੇ ਮੈਡੀਕਲ ਉਪਕਰਣਾਂ ਦੇ ਦਰਾਮਦਕਾਰਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਦੇ ਮੈਡੀਕਲ ਉਪਕਰਣਾਂ ਨੂੰ 28.04.2021 ਤੋਂ ਤਿੰਨ ਮਹੀਨਿਆਂ ਲਈ ਦਰਾਮਦ ਕਰਨ ਦੀ ਆਗਿਆ ਦਿੱਤੀ ਹੈ, ਜਿਸ ਲਈ ਦਰਾਮਦਕਾਰ ਇਨ੍ਹਾਂ ਨਿਯਮਾਂ ਅਧੀਨ ਲੋੜੀਂਦੇ ਸਾਰੇ ਐਲਾਨਨਾਮੇ ਆਯਾਤ / ਕਸਟਮ ਪ੍ਰਵਾਨਗੀ ਦੇ ਤੁਰੰਤ ਬਾਅਦ ਅਤੇ ਵਿਕਰੀ ਤੋਂ ਪਹਿਲਾਂ ਸਟੈਂਪ ਜਾਂ ਸਟਿੱਕਰ ਜਾਂ ਔਨਲਾਈਨ ਪ੍ਰਿੰਟਿੰਗ ਦੀ ਸ਼ਰਤ ਨੂੰ ਯਕੀਨੀ ਬਣਾਉਣਗੇ।  ਮੈਡੀਕਲ ਉਪਕਰਣਾਂ ਵਿੱਚ ਸ਼ਾਮਲ ਹੈ:

 

(i) ਨੇਬੁਲਾਈਜ਼ਰ

(ii) ਆਕਸੀਜਨ ਕੰਸਨਟ੍ਰੇਟਰ

(iii) ਨਿਰੰਤਰ ਪੌਜ਼ੀਟਿਵ ਏਅਰਵੇਅ ਪ੍ਰੈਸ਼ਰ (ਸੀਪੀਏਪੀ) ਉਪਕਰਣ 

(iv) ਬਿਲੀਵਲ ਸਕਾਰਾਤਮਕ ਏਅਰਵੇਅ ਪ੍ਰੈਸ਼ਰ (ਬੀਆਈਪੀਏਪੀ) ਉਪਕਰਣ

(v) ਫਲੋ ਮੀਟਰ, ਰੈਗੂਲੇਟਰ, ਕਨੈਕਟਰ ਅਤੇ ਟਿਊਬਿੰਗ ਦੇ ਨਾਲ ਆਕਸੀਜਨ ਕੰਸਨਟ੍ਰੇਟਰ

(vi) ਵੈੱਕਯੁਮ ਪ੍ਰੈਸ਼ਰ ਸਵਿੰਗ ਐਬਸੋਰਪਸ਼ਨ (ਵੀਪੀਐਸਏ) ਅਤੇ ਪ੍ਰੈਸ਼ਰ ਸਵਿੰਗ ਐਬਸੋਰਪਸ਼ਨ (ਪੀਐਸਏ) ਆਕਸੀਜਨ ਪਲਾਂਟ, ਤਰਲ / ਗੈਸੀ ਆਕਸੀਜਨ ਪੈਦਾ ਕਰ ਵਾਲੀਆਂ ਕ੍ਰਾਇਓਜੇਨਿਕ ਆਕਸੀਜਨ ਏਅਰ ਸੈਪਰੇਸ਼ਨ ਇਕਾਈਆਂ (ਏਐਸਯੂ)

(vii) ਆਕਸੀਜਨ ਕੈਨਿਸਟਰ

(viii) ਆਕਸੀਜਨ ਫਿਲਿੰਗ ਸਿਸਟਮ

(ix) ਆਕਸੀਜਨ ਸਿਲੰਡਰ ਸਮੇਤ ਕ੍ਰਾਇਓਜੈਨਿਕ ਸਿਲੰਡਰ

(x) ਆਕਸੀਜਨ ਜੇਨਰੇਟਰ

(xi) ਆਕਸੀਜਨ ਦੇ ਉਤਪਾਦਨ, ਆਵਾਜਾਈ, ਵੰਡ ਜਾਂ ਸਟੋਰੇਜ ਲਈ ਉਪਕਰਣਾਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਪੁਰਜ਼ੇ

(xii) ਕਈ ਹੋਰ ਉਪਕਰਣ ਜਿਸ ਨਾਲ ਆਕਸੀਜਨ ਤਿਆਰ ਕੀਤੀ ਜਾ ਸਕਦੀ ਹੈ

(xiii) ਨਾਸਕ ਕੈਨੂਲਾ ਦੇ ਨਾਲ ਵੈਂਟੀਟੀਲੇਟਰ (ਉੱਚ-ਪ੍ਰਵਾਹ ਵਾਲੇ ਯੰਤਰਾਂ ਦੇ ਤੌਰ 'ਤੇ ਕੰਮ ਕਰਨ ਦੇ ਸਮਰੱਥ); ਸਾਰੇ ਉਪਕਰਣ ਅਤੇ ਟਿਊਬਿੰਗ ਸਮੇਤ ਕੰਪ੍ਰੈਸਰ; ਹਿਊਮਿਡੀਫਾਇਅਰ ਅਤੇ ਵਾਇਰਲ ਫਿਲਟਰ

(xiv) ਸਾਰੀਆਂ ਅਟੈਚਮੈਂਟਾਂ ਦੇ ਨਾਲ ਉੱਚ ਪ੍ਰਵਾਹ ਨਾਸਕ ਕੈਨੂਲਾ ਉਪਕਰਣ

(xv) ਗੈਰ-ਇੰਵੈਸਿਵ ਵੈਂਟੀਲੇਸ਼ਨ ਦੇ ਨਾਲ ਵਰਤਣ ਲਈ ਹੈਲਮੇਟ

(xvi) ਆਈਸੀਯੂ ਵੈਂਟੀਲੇਟਰਾਂ ਲਈ ਗੈਰ-ਇੰਵੈਸਿਵ ਵੈਂਟੀਲੇਸ਼ਨ ਓਰੋਨੈਸਲ ਮਾਸਕ

(xvii) ਆਈਸੀਯੂ ਵੈਂਟੀਲੇਟਰਾਂ ਲਈ ਗੈਰ-ਇੰਵੈਸਿਵ ਵੈਂਟੀਲੇਸ਼ਨ ਨੇਸਲ ਮਾਸਕ

ਖਪਤਕਾਰ ਮਾਮਲੇ ਵਿਭਾਗ, ਕਾਨੂੰਨੀ ਮੈਟਰੋਲੋਜੀ ਐਕਟ 2009 ਦਾ ਪ੍ਰਬੰਧ ਕਰਦਾ ਹੈ। ਇਹ ਐਕਟ ਮਾਪ ਅਤੇ ਮਾਪਕੀ ਉਪਕਰਣਾਂ ਲਈ ਕਾਨੂੰਨੀ ਪ੍ਰਬੰਧ ਤੈਅ ਕਰਦਾ ਹੈ। ਲੀਗਲ ਮੈਟਰੋਲੋਜੀ ਦਾ ਉਦੇਸ਼ ਵਜ਼ਨ ਕਰਨ ਅਤੇ ਮਾਪਾਂ ਦੀ ਸੁਰੱਖਿਆ ਅਤੇ ਸ਼ੁੱਧਤਾ ਦੇ ਨਜ਼ਰੀਏ ਤੋਂ ਜਨਤਕ ਗਰੰਟੀ ਯਕੀਨੀ ਬਣਾਉਣਾ ਹੈ। ਲੀਗਲ ਮੈਟ੍ਰੋਲੋਜੀ (ਪੈਕ ਵਸਤਾਂ), ਨਿਯਮ 2011 ਮੁੱਖ ਤੌਰ 'ਤੇ ਖਪਤਕਾਰ ਲਈ ਪ੍ਰੀ-ਪੈਕਡ ਪਦਾਰਥਾਂ ਬਾਰੇ ਜ਼ਰੂਰੀ ਘੋਸ਼ਣਾਵਾਂ ਦੀ ਜਾਣਕਾਰੀ ਦੇ ਕੇ ਸੂਚਿਤ ਵਿਕਲਪਾਂ ਦੇ ਯੋਗ ਹੋਣ ਨੂੰ ਨਿਸ਼ਚਤ ਕਰਨਾ ਹੈ।

ਦੇਸ਼ ਵਿੱਚ ਕੋਵਿਡ ਦੀ ਦੂਜੀ ਲਹਿਰ ਦਰਮਿਆਨ ਇਨ੍ਹਾਂ ਵਸਤਾਂ ਦੀ ਤੇਜ਼ੀ ਨਾਲ ਨਿਕਾਸੀ ਨੂੰ ਸਮਰੱਥਾ ਦੇ ਕੇ ਉਪਰੋਕਤ ਦੱਸੇ ਗਏ ਮੈਡੀਕਲ ਉਪਕਰਣਾਂ ਦੀ ਪੂਰੀ ਮੰਗ ਨੂੰ ਪੂਰਾ ਕਰਨ ਲਈ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ ਲੋੜੀਂਦੇ ਡਾਕਟਰੀ ਉਪਕਰਣਾਂ ਨੂੰ ਕਸਟਮ ਕਲੀਅਰੈਂਸ ਦੇ ਬਾਅਦ ਪਰ ਵਿਕਰੀ ਤੋਂ ਪਹਿਲਾਂ ਲੇਬਲ ਲਗਾਉਣ ਲਈ ਇਸ ਲਚਕਤਾ ਦੀ ਆਗਿਆ ਦਿੱਤੀ ਹੈ। ਇਹਨਾਂ ਜੀਵਨ ਬਚਾਉਣ ਵਾਲੇ ਯੰਤਰਾਂ ਦੀ ਜਲਦੀ ਕਲੀਅਰੈਂਸ ਲਈ ਇਸ ਆਗਿਆ ਦੇ ਤਹਿਤ ਮੈਡੀਕਲ ਯੰਤਰਾਂ ਦਾ ਆਯਾਤ ਕਰਨ ਵਾਲੇ ਦਰਾਮਦ ਦੇ ਤੁਰੰਤ ਬਾਅਦ ਰਾਜ ਵਿੱਚ ਡਾਇਰੈਕਟਰ (ਕਾਨੂੰਨੀ ਮੈਟਰੋਲੋਜੀ) ਅਤੇ ਕੰਟਰੋਲਰ (ਕਾਨੂੰਨੀ ਮੈਟਰੋਲੋਜੀ) ਨੂੰ ਤੁਰੰਤ ਦਰਾਮਦ ਕੀਤੇ ਜਾਣ ਵਾਲੇ ਸਾਰੇ ਆਯਾਤ ਦੀ ਜਾਣਕਾਰੀ ਦੇਵੇਗਾ।

************

ਡੀਜੇਐਨ / ਐਮਐਸ



(Release ID: 1715238) Visitor Counter : 162