ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਆਦਿਵਾਸੀਆਂ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਦਿ ਲਿੰਕ ਫੰਡ (The LINK Fund) ਨਾਲ ਹੱਥ ਮਿਲਾਇਆ


“ਭਾਰਤ ਵਿੱਚ ਕਬਾਇਲੀ ਪਰਿਵਾਰਾਂ ਲਈ ਸਥਿਰ ਆਜੀਵਕਾ” ਸਿਰਲੇਖ ਵਾਲੇ ਪ੍ਰੋਜੈਕਟ ਲਈ ਸਮਝੌਤਾ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ

Posted On: 30 APR 2021 1:17PM by PIB Chandigarh

 ਟ੍ਰਾਈਫੈੱਡ ਦੁਆਰਾ ਆਦਿਵਾਸੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਇੱਕ ਨੋਡਲ ਏਜੰਸੀ ਦੇ ਤੌਰ 'ਤੇ, ਆਦਿਵਾਸੀ ਲੋਕਾਂ ਦੇ ਜੀਵਨ ਅਤੇ ਆਜੀਵਕਾ ਨੂੰ ਬਿਹਤਰ ਬਣਾਉਣ ਦੇ ਨਵੇਂ ਤਰੀਕਿਆਂ ਨੂੰ ਲੱਭਣ ਲਈ ਆਪਣੇ ਯਤਨਾਂ 'ਤੇ ਧਿਆਨ ਕੇਂਦ੍ਰਤ ਕੀਤਾ ਜਾਂਦਾ ਰਿਹਾ ਹੈ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਟ੍ਰਾਈਫੈੱਡ ਨੇ ਹੁਣ ਇੱਕ ਕਾਰਜਸ਼ੀਲ ਪਰਉਪਕਾਰੀ ਸੰਸਥਾ, ਦਿ ਲਿੰਕ ਫੰਡ, ਜੋ ਕਿ ਅਤਿਅੰਤ ਗਰੀਬੀ ਦੇ ਖਾਤਮੇ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਨਿਰਧਾਰਤ ਕੀਤੀ ਗਈ ਹੈ, ਦੇ ਨਾਲ “ਭਾਰਤ ਵਿੱਚ ਆਦਿਵਾਸੀ ਪਰਿਵਾਰਾਂ ਲਈ ਸਥਿਰ ਆਜੀਵਕਾ" ਸਿਰਲੇਖ ਨਾਲ ਇੱਕ ਸਹਿਯੋਗੀ ਪ੍ਰੋਜੈਕਟ ਵਿੱਚ ਸ਼ਮੂਲੀਅਤ ਕੀਤੀ ਹੈ।

 

 ਟ੍ਰਾਈਫੈੱਡ ਅਤੇ ਦਿ ਲਿੰਕ ਫੰਡ ਨੇ 29 ਅਪ੍ਰੈਲ 2021 ਨੂੰ ਕਬਾਇਲੀ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਲਈ ਆਦਿਵਾਸੀਆਂ ਨੂੰ ਉਨ੍ਹਾਂ ਦੀ ਉਪਜ ਅਤੇ ਉਤਪਾਦਾਂ ਵਿਚ ਮੁੱਲ ਵਾਧੇ ਲਈ ਸਹਾਇਤਾ ਪ੍ਰਦਾਨ ਕਰਨ;  ਐੱਮਐੱਫਪੀਜ਼, ਉਤਪਾਦਨ ਅਤੇ ਸ਼ਿਲਪਕਾਰੀ ਵਿਭਿੰਨਤਾ, ਕੌਸ਼ਲ ਟ੍ਰੇਨਿੰਗ ਅਤੇ ਮਾਈਨਰ ਜੰਗਲੀ ਉਪਜਾਂ ਵਿੱਚ ਮੁੱਲ ਵਧਾਉਣ ਦੀ ਯੋਗਤਾ ਵਿੱਚ ਦਕਸ਼ਤਾ ਲਈ ਤਕਨੀਕੀ ਦਖਲਅੰਦਾਜ਼ੀ ਦੁਆਰਾ ਆਮਦਨ ਅਤੇ ਰੋਜ਼ਗਾਰ ਪੈਦਾਵਾਰ ਨੂੰ ਵਧਾਉਣ ਲਈ ਸਥਿਰ ਆਜੀਵਕਾ ਅਤੇ ਮੁੱਲ ਵਾਧੇ ਲਈ ਮਿਲ ਕੇ ਕੰਮ ਕਰਨ ਲਈ ਇੱਕ ਸਮਝੌਤਾ ਕੀਤਾ ਹੈ। 

 

 ਇਸ ਸਮਝੌਤੇ (ਐੱਮਓਯੂ) 'ਤੇ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨ ਅਤੇ ਟੋਨੀ ਕਲਮ, ਸੀਈਓ ਅਤੇ ਸਹਿ-ਸੰਸਥਾਪਕ, ਦਿ ਲਿੰਕ ਫੰਡ ਦੁਆਰਾ ਦਸਤਖਤ ਕੀਤੇ ਗਏ। ਇਸ ਮੌਕੇ ਟ੍ਰਾਈਫੈੱਡ ਅਤੇ ਦਿ ਲਿੰਕ ਫੰਡ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

 

 ਇਸ ਐਸੋਸੀਏਸ਼ਨ ਦੇ ਇੱਕ ਹਿੱਸੇ ਦੇ ਤੌਰ ‘ਤੇ, ਦੋਵੇਂ ਸੰਸਥਾਵਾਂ ਮਹਿਲਾ-ਕੇਂਦ੍ਰਿਤ ਬੁਨਿਆਦੀ ਢਾਂਚਾ ਅਤੇ ਨਵੀਨਤਾ ਅਤੇ ਉੱਦਮਤਾ ਪੈਦਾ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਸਥਿਤ ਹੈਡਕੁਆਟਰ ਵਾਲਾ, ਦਿ ਲਿੰਕ ਫੰਡ (ਟੀਐੱਲਐੱਸ), ਇੱਕ ਅਭਿਆਸੀ ਅਗਵਾਈ ਵਾਲਾ ਫੰਡ ਹੈ ਜੋ ਅਤਿ ਦੀ ਗਰੀਬੀ ਨੂੰ ਖਤਮ ਕਰਨ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੰਮ ਕਰਦਾ ਹੈ।

 

 ਵਰਚੁਅਲ ਮੀਟਿੰਗ ਦੌਰਾਨ, ਸ਼੍ਰੀ ਕ੍ਰਿਸ਼ਨ ਨੇ ਵਿਭਿੰਨ ਪਹਿਲਾਂ, ਖ਼ਾਸਕਰ ਵਨ-ਧਨ ਸਟਾਰਟਅੱਪਸ ਬਾਰੇ ਗੱਲ ਕੀਤੀ ਜੋ ਕਿ ਆਦਿਵਾਸੀ ਕਾਰੀਗਰਾਂ ਅਤੇ ਜੰਗਲੀ ਵਸਤਾਂ ਇਕੱਤਰ ਕਰਨ ਵਾਲਿਆਂ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਇੱਕ ਮਹੱਤਵਪੂਰਣ ਸਰੋਤ ਬਣ ਗਏ ਹਨ। ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨ ਨੇ ਕਬਾਇਲੀ ਲੋਕਾਂ ਦੇ ਜੀਵਨ ਅਤੇ ਆਜੀਵਕਾ ਨੂੰ ਬਿਹਤਰ ਬਣਾਉਣ ਲਈ ਟ੍ਰਾਈਫੈੱਡ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਿਆਂ ਕਿਹਾ “ਕਬਾਇਲੀ ਲੋਕਾਂ ਦਾ ਸਸ਼ਕਤੀਕਰਨ ਟ੍ਰਾਈਫੈੱਡ ਦਾ ਮੁੱਖ ਉਦੇਸ਼ ਹੈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਵਧੀਆ ਕੀਮਤ ਪ੍ਰਾਪਤ ਕਰਨ, ਉਨ੍ਹਾਂ ਨੂੰ ਅਸਲ ਉਤਪਾਦਾਂ ਦਾ ਮੁੱਲ ਪਾਉਣ ਵਿੱਚ ਮਦਦ ਕਰਨ, ਜਾਂ ਵੱਡੇ ਬਾਜ਼ਾਰਾਂ ਵਿੱਚ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰਨ ਜਾਂ ਇਸ ਤਰ੍ਹਾਂ ਦੇ ਸਹਿਯੋਗ ਨੂੰ ਨਿਸ਼ਾਨਾ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਅਸੀਂ ਭਾਰਤ ਦੇ ਆਦਿਵਾਸੀਆਂ ਨੂੰ ਨਵੀਨਤਮ ਅਤੇ ਸਰਬੋਤਮ ਸਹਾਇਤਾ ਪ੍ਰਦਾਨ ਕਰਨ ਲਈ ਦਿ ਲਿੰਕ ਫੰਡ ਨਾਲ ਸਹਿਯੋਗ ਕਰ ਕੇ ਖੁਸ਼ ਹਾਂ।”

 

ਟੋਨੀ ਕਲਮ, ਸੀਈਓ, ਦਿ ਲਿੰਕ ਫੰਡ ਨੇ ਦੱਸਿਆ ਕਿ ਦਿ ਲਿੰਕ ਫੰਡ ਟ੍ਰਾਈਫੈਂਡ ਦੀ ਲੀਡਰਸ਼ਿਪ ਟੀਮ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨ ਵਾਲੇ ਇੰਟਰਵੈਂਸ਼ਨ ਸ਼ੁਰੂ ਕਰਨ ਅਤੇ ਪ੍ਰਭਾਵੀ ਇੰਟਰਵੈਂਸ਼ਨ ਅਤੇ ਫੰਡ ਜੁਟਾਉਣ ਲਈ ਵਿਸਤ੍ਰਿਤ ਪ੍ਰੋਜੈਕਟ ਲਾਗੂ ਕਰਨ ਦੀ ਯੋਜਨਾ ਤਿਆਰ ਕਰਨ, ਬਜਟ ਅਨੁਮਾਨ ਲਗਾਉਣ ਆਦਿ ਲਈ ਉਤਸੁਕ ਹੈ। ਦਿ ਲਿੰਕ ਫੰਡ ਨੇ ਆਪਣੀ ਤਕਨੀਕੀ ਮਹਾਰਤ ਨੂੰ ਵੀ ਪ੍ਰੋਗਰਾਮ ਵਿੱਚ ਲਿਆਉਣ ਲਈ ਪ੍ਰਤੀਬੱਧ ਕੀਤਾ ਹੈ। ਉਨ੍ਹਾਂ ਪ੍ਰੋਜੈਕਟ ਪ੍ਰਤੀ ਆਪਣੀ ਸੰਸਥਾ ਦੀ ਪ੍ਰਤੀਬੱਧਤਾ ਦੀ ਵੀ ਪੁਸ਼ਟੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕੰਮ ਕਰਦੇ ਸਮੇਂ ਸਿੱਖਣਾ ਹੀ ਕਮਿਊਨਿਟੀ (ਆਦਿਵਾਸੀਆਂ) ਦੀ ਸੇਵਾ ਕਰਨ ਦਾ ਤਰੀਕਾ ਹੋਵੇਗਾ ਅਤੇ ਐੱਨਟੀਐੱਫਪੀ ਉਤਪਾਦਾਂ ਲਈ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਲਈ ਮਾਰਕੀਟ ਵਿਕਾਸ, ਇੰਟਰਵੈਂਸ਼ਨ ਦਾ ਇੱਕ ਮਹੱਤਵਪੂਰਣ ਪਹਿਲੂ ਹੋਵੇਗਾ।

 

ਇਸਦੇ ਫਲੈਗਸ਼ਿਪ ਪ੍ਰੋਗਰਾਮਾਂ ਅਤੇ ਲਾਗੂਕਰਣਾਂ ਦੁਆਰਾ, ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੁਆਰਾ ਮਾਈਨਰ ਫੋਰੈਸਟ ਪ੍ਰੋਡਿਊਸ ਦੀ ਮਾਰਕੀਟਿੰਗ ਲਈ ਲਾਗੂ ਵਿਧੀ ਅਤੇ ਵੈਲਯੂ ਚੇਨ ਦਾ ਵਿਕਾਸ, ਖ਼ਾਸਕਰ ਐੱਮਐੱਫਪੀ ਸਕੀਮ ਲਈ, ਆਦਿਵਾਸੀ ਵਾਤਾਵਰਣ ਪ੍ਰਣਾਲੀ ਨੂੰ ਹੁਣ ਪ੍ਰਭਾਵਤ ਕਰਦਾ ਹੈ ਜਿਵੇਂ ਕਿ ਪਹਿਲਾਂ ਕਦੇ ਨਹੀਂ ਸੀ ਕੀਤਾ।

 

ਦੇਸ਼ ਦੇ 21 ਰਾਜਾਂ ਦੀਆਂ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਟ੍ਰਾਈਫੈੱਡ ਦੁਆਰਾ ਲਾਗੂ ਕੀਤੀ ਗਈ ਇਸ ਯੋਜਨਾ ਜ਼ਰੀਏ ਅਪ੍ਰੈਲ 2020 ਤੋਂ ਬਾਅਦ ਆਦਿਵਾਸੀ ਆਰਥਿਕਤਾ ਵਿੱਚ ਸਿੱਧੇ ਤੌਰ 'ਤੇ 3000 ਕਰੋੜ ਰੁਪਏ ਤੋਂ ਵੱਧ ਦੀ ਪੂੰਜੀ ਲਗਾਈ ਗਈ ਹੈ। ਮਈ 2020 ਵਿੱਚ ਸਰਕਾਰ ਦੀ ਸਹਾਇਤਾ ਸਦਕਾ, ਜਿਸ ਵਿੱਚ ਮਾਈਨਰ ਫੋਰੈਸਟ ਪ੍ਰੋਡਿਊਸ (ਐੱਮਐੱਫਪੀ) ਦੀਆਂ ਕੀਮਤਾਂ ਵਿਚ 90% ਵਾਧਾ ਕੀਤਾ ਗਿਆ ਸੀ ਅਤੇ ਐੱਮਐੱਫਪੀ ਦੀ ਸੂਚੀ ਵਿੱਚ 23 ਨਵੀਂਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਸਨ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਇਹ ਫਲੈਗਸ਼ਿਪ ਸਕੀਮ, ਜੋ ਕਿ 2005 ਦੇ ਜੰਗਲਾਤ ਅਧਿਕਾਰ ਕਾਨੂੰਨ ਤੋਂ ਆਪਣੀ ਤਾਕਤ ਲੈਂਦੀ ਹੈ, ਦਾ ਉਦੇਸ਼ ਜੰਗਲੀ ਉਤਪਾਦਾਂ ਦੇ ਕਬਾਇਲੀ ਕੁਲੈਕਟਰਾਂ ਨੂੰ ਮਿਹਨਤਾਨਾ ਅਤੇ ਉਚਿਤ ਕੀਮਤਾਂ ਪ੍ਰਦਾਨ ਕਰਨਾ ਹੈ।

 

ਵਨ-ਧਨ ਵਿਕਾਸ ਕੇਂਦਰ / ਕਬਾਇਲੀ ਸਟਾਰਟਅੱਪਸ, ਜੋ ਕਿ ਇਸੇ ਯੋਜਨਾ ਦਾ ਇੱਕ ਹਿੱਸਾ ਹਨ, ਐੱਮਐੱਸਪੀ ਨੂੰ ਹੋਰ ਸੁੰਦਰਤਾ ਨਾਲ ਪੂਰਕ ਕਰਦੇ ਹਨ ਅਤੇ ਕਬਾਇਲੀ ਇਕੱਤਰ ਕਰਨ ਵਾਲਿਆਂ ਅਤੇ ਜੰਗਲ ਨਿਵਾਸੀਆਂ ਅਤੇ ਘਰ ਵਿੱਚ ਰਹਿਣ ਵਾਲੇ ਆਦਿਵਾਸੀ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਰੋਤ ਵਜੋਂ ਉਭਰੇ ਹਨ। ਪ੍ਰੋਗਰਾਮ ਦੀ ਖੂਬਸੂਰਤੀ ਇਹ ਹੈ ਕਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਨ੍ਹਾਂ ਮੁੱਲ-ਵਾਧੇ ਵਾਲੀਆਂ ਵਸਤਾਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨੀ ਸਿੱਧੇ ਤੌਰ 'ਤੇ ਆਦਿਵਾਸੀਆਂ ਨੂੰ ਜਾਂਦੀ ਹੈ।

 

 ਇਸ ਨੂੰ ਅਗਲੇ ਤਰਕਪੂਰਨ ਪੜਾਅ 'ਤੇ ਲਿਜਾਣ ਲਈ, ਟ੍ਰਾਈਫੈੱਡ, ਆਦਿਵਾਸੀ ਸਸ਼ਕਤੀਕਰਨ ਵੱਲ ਆਪਣੇ ਮਿਸ਼ਨ ਨੂੰ ਜਾਰੀ ਰੱਖਣ ਲਈ ਸੰਗਠਨਾਂ, ਸਰਕਾਰੀ ਅਤੇ ਗੈਰ-ਸਰਕਾਰੀ ਅਤੇ ਅਕਾਦਮਿਕ ਨਾਲ ਮਿਲ ਕੇ ਕੰਮ ਕਰਨ ਦੀ ਤਲਾਸ਼ ਵਿੱਚ ਜੁਟਿਆ ਹੋਇਆ ਹੈ। ਇਸਦਾ ਉਦੇਸ਼ ਇਕੱਠੇ ਹੋ ਕੇ ਤਾਕਤ ਵਧਾਉਣਾ ਅਤੇ ਕੰਮ ਕਰਨਾ ਹੈ ਜੋ ਕਿ ਆਦਿਵਾਸੀ ਲੋਕਾਂ ਦੀ ਆਮਦਨੀ ਅਤੇ ਆਜੀਵਕਾ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।

 

 ਟ੍ਰਾਈਫੈੱਡ ਅਤੇ ਦਿ ਲਿੰਕ ਫੰਡ, ਦੋਵਾਂ ਦੀਆਂ ਟੀਮਾਂ ਐਕਸ਼ਨ ਪਲਾਨ ਦੇ ਵੇਰਵੇ ਪ੍ਰਾਪਤ ਕਰਨ ਲਈ ਤੁਰੰਤ ਕੰਮ ਕਰਨਗੀਆਂ - ਜਿਸਦੀ ਹਫਤਾ ਦਰ  ਹਫਤਾ ਦੇ ਹਿਸਾਬ ਨਾਲ ਸਮੀਖਿਆ ਕੀਤੀ ਜਾਏਗੀ। ਦੋਵਾਂ ਸੰਸਥਾਵਾਂ ਦੇ ਮੈਂਬਰਾਂ ਨੂੰ ਸ਼ਾਮਲ ਕਰਕੇ ਇੱਕ ਪ੍ਰੋਜੈਕਟ ਸਟੀਅਰਿੰਗ ਕਮੇਟੀ ਵੀ ਬਣਾਈ ਜਾ ਰਹੀ ਹੈ। ਇੱਕ ਵਾਰ ਜਦੋਂ ਭਾਰਤ ਸਰਕਾਰ ਤੋਂ ਲੋੜੀਂਦੀ ਰੈਗੂਲੇਟਰੀ ਮਨਜ਼ੂਰੀ ਮਿਲ ਜਾਂਦੀ ਹੈ, ਵਿੱਤੀ ਦਖਲਅੰਦਾਜ਼ੀ ਸ਼ੁਰੂ ਹੋ ਜਾਵੇਗੀ।

 

 ਟ੍ਰਾਈਫੈੱਡ ਦਾ ਉਦੇਸ਼, ਇਸ ਸਹਿਯੋਗ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ, ਕਬਾਇਲੀ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਯੋਗਦਾਨ ਪਾਉਣਾ ਹੈ।

 

**********

 

ਐੱਨਬੀ/ਯੂਡੀ



(Release ID: 1715237) Visitor Counter : 161


Read this release in: Hindi , English , Urdu