ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੋਇਆਬੀਨ ਦੀ ਨਵੀਂ ਵਧੇਰੇ ਝਾੜ ਵਾਲੀ ਤੇ ਕੀਟ–ਪ੍ਰਤੀਰੋਧਕ ਕਿਸਮ ਦੇਸ਼ ਭਰ ’ਚ ਉਤਪਾਦਨ ਵਧਾਉਣ ਵਿੱਚ ਸਹਾਇਕ ਹੋ ਸਕਦੀ ਹੈ

Posted On: 29 APR 2021 4:19PM by PIB Chandigarh

ਭਾਰਤੀ ਵਿਗਿਆਨੀਆਂ ਨੇ ਸੋਇਆਬੀਨ ਦੀ ਇੱਕ ਵਧੇਰੇ ਝਾੜ ਦੇਣ ਵਾਲੀ ਅਤੇ ਕੀਟ–ਪ੍ਰਤੀਰੋਧਕ ਕਿਸਮ ਵਿਕਸਤ ਕੀਤੀ ਹੈ। ਨਵੀਂ ਵਿਕਸਤ ਕੀਤੀ ਗਈ ਇਸ ਕਿਸਮ ਨੂੰ MACS 1407 ਨਾਂਅ ਦਿੱਤਾ ਗਿਆ ਹੈ, ਜੋ ਆਸਾਮ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ ਤੇ ਉੱਤਰ–ਪੂਰਬੀ ਰਾਜਾਂ ਵਿੱਚ ਉਗਾਏ ਜਾਣ ਦੇ ਯੋਗ ਹੈ ਅਤੇ ਇਸ ਦੇ ਬੀਜ ਕਿਸਾਨਾਂ ਨੂੰ ਬੀਜਣ ਲਈ 2022 ਦੇ ਖ਼ਰੀਫ਼ ਸੀਜ਼ਨ ਦੌਰਾਨ ਉਪਲਬਧ ਕਰਵਾਏ ਜਾਣਗੇ।

ਸਾਲ 2019 ’ਚ, ਭਾਰਤ ’ਚ 9 ਕਰੋੜ ਟਨ ਸੋਇਆਬੀਨ ਦਾ ਉਤਪਾਦਨ ਹੋਇਆ ਸੀ, ਇਸ ਦੀ ਖੇਤੀ ਤੇਲ–ਬੀਜਾਂ (ਤਿਲਹਨਾਂ) ਦੇ ਨਾਲ–ਨਾਲ ਪਸ਼ੂ–ਖ਼ੁਰਾਕ ਲਈ ਪ੍ਰੋਟੀਨ ਦੇ ਸਸਤੇ ਸਰੋਤ ਤੇ ਬਹੁਤ ਸਾਰੇ ਪੈਕੇਜਡ ਖਾਣਿਆਂ ਵਾਸਤੇ ਕੀਤੀ ਜਾਂਦੀ ਹੈ ਤੇ ਹੁਣ ਦੇਸ਼ ਵਿਸ਼ਵ ’ਚ ਸੋਇਆਬੀਨ ਦੇ ਸਭ ਤੋ ਵੱਡੇ ਉਤਪਾਦਕਾਂ ਵਿੱਚੋਂ ਇੱਕ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਧੇਰੇ ਝਾੜ ਦੇਣ ਵਾਲੀ ਅਤੇ ਫਲੀਦਾਰ ਪੌਦੇ ਦੀ ਇਹ ਰੋਗ–ਪ੍ਰਤੀਰੋਧਕ ਕਿਸਮ ਇਹ ਟੀਚਾ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ।

ਇਹ ਚੁਣੌਤੀ ਕਬੂਲਦਿਆਂ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਪੁਣੇ ਸਥਿਤ MACS – ਅਗ਼ਰਕਰ ਰਿਸਰਚ ਇੰਸਟੀਚਿਊਟ (ARI) ਵੱਲੋਂ ਨਵੀਂ ਦਿੱਲੀ ਸਥਿਤ ‘ਇੰਡੀਅਨ ਕੌਂਸਲ ਆੱਵ੍ ਐਗਰੀਕਲਚਰਲ ਰਿਸਰਚ’ (ICAR) ਦੇ ਸਹਿਯੋਗ ਨਾਲ ਸੋਇਆਬੀਨ ਦੀ ਕਾਸ਼ਤ ਲਈ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਤੇ ਇਸ ਦੀ ਖੇਤੀ ਕਰਨ ਦੇ ਸੁਧਰੇ ਅਭਿਆਸ ਵਿਕਸਤ ਕੀਤੇ ਹਨ। ਰਵਾਇਤੀ ਕ੍ਰਾੱਸ ਬ੍ਰੀਡਿੰਗ ਤਕਨੀਕ ਵਰਤਦਿਆਂ ਉਨ੍ਹਾਂ MACS 1407 ਨੂੰ ਵਿਕਸਤ ਕੀਤਾ ਹੈ, ਜੋ ਪ੍ਰਤੀ ਹੈਕਟੇਅਰ 39 ਕਿਲੋਗ੍ਰਾਮ ਝਾੜ ਦਿੰਦੀ ਹੈ, ਜਿਸ ਨਾਲ ਇਹ ਬਹੁਤ ਜ਼ਿਆਦਾ ਫ਼ਸਲ ਦੇਣ ਵਾਲੀ ਵੈਰਾਇਟੀ ਬਣ ਗਈ ਹੈ ਅਤੇ ਇਹ ‘ਚੱਕਰ ਭ੍ਰੰਗ’ (Girdle Beetle), ਪੱਤੀ ਸੁਰੰਗਕ (Leaf Miner), ਲੀਫ਼ ਰੋਲਰ (Leaf Roller), ਤਣਾ ਮੱਖੀ (Stem Fly), ਦਰੁਮਯੁਕਾ ਮਾਹੂ (Aphids), ਚਿੱਟੀ ਮੱਖੀ (White Fly) ਅਤੇ ਨਿਸ਼ਪੱਤ੍ਰਕ (Defoliators) ਜਿਹੇ ਪ੍ਰਮੁੱਖ ਖ਼ਤਰਨਾਕ ਕੀਟਾਂ ਕੀਟਾਂ ਦਾ ਮੁਕਾਬਲਾ ਵੀ ਕਰ ਸਕਦੀ ਹੈ। ਇਸ ਦਾ ਮੋਟਾ ਤਣਾ, ਜ਼ਮੀਨ ਤੋਂ ਉੱਚ ਪੌਡ ਇਨਜ਼ਰਸ਼ਨ (7 ਸੈਂਟੀਮੀਟਰ) ਅਤੇ ਪੌਡ ਸ਼ੈਟਰਿੰਗ ਤੋਂ ਪ੍ਰਤੀਰੋਧਕ ਹੋਣ ਨਾਲ ਇਸ ਦੀ ਮਸ਼ੀਨਾਂ ਨਾਲ ਵਾਢੀ ਵੀ ਕੀਤੀ ਜਾ ਸਕਦੀ ਹੈ। ਇਹ ਉੱਤਰ–ਪੂਰਬੀ ਭਾਰਤ ਦੀਆਂ ਵਧੇਰੇ ਵਰਖਾ ਵਾਲੀਆਂ ਸਥਿਤੀਆਂ ਲਈ ਢੁਕਵੀਂ ਹੈ।

ਸ੍ਰੀ ਸੰਤੋਸ਼ ਜੈਭੈਅ, ARI ਵਿਗਿਆਨੀ, ਜਿਨ੍ਹਾਂ ਨੇ ਇਸ ਖੋਜ–ਕਾਰਜ ਦੀ ਅਗਵਾਈ ਕੀਤੀ ਹੈ, ਨੇ ਕਿਹਾ,‘MACS 1407’ ਨੇ ਸਭ ਤੋਂ ਵਧੀਆ ਚੈੱਕ ਵੈਰਾਇਟੀ ਤੋਂ 17% ਵੱਧ ਝਾੜ ਅਤੇ ਹੋਰ ਯੋਗ ਕਿਸਮਾਂ ਤੋਂ 14–19% ਵਧੇਰੇ ਝਾੜ ਦੇ ਕੇ ਵਿਖਾਏ ਹਨ। ਇਸ ਦੀ ਬਿਜਾਈ 20 ਜੂਨ ਤੋਂ 5 ਜੁਲਾਈ ਤੱਕ ਬਿਨਾ ਕਿਸੇ ਝਾੜ ਦੇ ਨੁਕਸਾਨ ਦੇ ਕੀਤੀ ਜਾ ਸਕਦੀ ਹੈ। ਇੰਝ ਇਹ ਹੋਰਨਾਂ ਕਿਸਮਾਂ ਦੇ ਮੁਕਾਬਲੇ ਮੌਨਸੂਨ ਦੀਆਂ ਤਬਦੀਲੀਆਂ ਨੂੰ ਵੀ ਝੱਲ ਸਕਦੀ ਹੈ।’

MACS 1407 ਕਿਸਮ ਉੱਤੇ ਫੁੱਲ ਆਉਣ ’ਚ 43 ਦਿਨ ਚਾਹੀਦੇ ਹੁੰਦੇ ਹਨ ਅਤੇ ਇਸ ਦੀ ਬਿਜਾਈ ਤੋਂ ਲੈ ਕੇ ਇਸ ਦੇ ਪੱਕਣ ਤੱਕ ਲਈ ਇਸ ਨੂੰ 104 ਦਿਨ ਚਾਹੀਦੇ ਹਨ। ਇਸ ਦੇ ਚਿੱਟੇ ਰੰਗ ਦੇ ਫੁੱਲ, ਪੀਲੇ ਰੰਗ ਦੇ ਬੀਜ ਤੇ ਕਾਲਾ ਹੀਲੀਅਮ ਹੁੰਦੇ ਹਨ। ਇਸ ਦੇ ਬੀਜਾਂ ਵਿੱਚ 19.81% ਤੇਲ ਕੰਟੈਂਟ, 41% ਪ੍ਰੋਟੀਨ ਕੰਟੈਂਟ ਹੁੰਦਾ ਹੈ ਅਤੇ ਕੀਟਾਣੂਆਂ ਦਾ ਖ਼ਾਤਮਾ ਕਰ ਸਕਦੀ ਹੈ ਅਤੇ ਇਸ ਦੀ ਵਾਢੀ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ, ਜਿਸ ਨੂੰ ਫ਼ਸਲਾਂ ਦੇ ਮਿਆਰ ਬਾਰੇ ਕੇਂਦਰੀ ਉੱਪ–ਕਮੇਟੀ ਵੱਲੋਂ ਪਿੱਛੇ ਜਿਹੇ ਜਾਰੀ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਇਸ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਖੇਤੀਬਾੜੀ ਲਈ ਇਸ ਦੀਆਂ ਫ਼ਸਲਾਂ ਦੀਆਂ ਕਿਸਮਾਂ ਜਾਰੀ ਕੀਤੇ ਜਾਣ ਨਾਲ ਇਸ ਦੇ ਬੀਜਾਂ ਦਾ ਉਤਪਾਦਨ ਤੇ ਖੇਤੀ ਕਾਨੂੰਨੀ ਤੌਰ ’ਤੇ ਉਪਲਬਧ ਹੈ।

ਹਵਾਲੇ:

ਭਾਰਤ ਦਾ ਗ਼ਜ਼ਟ, CG-DL-E-03022021-224901, ਅਸਾਧਾਰਣ, ਭਾਗ II ਸੈਕਸ਼ਨ 3 ਸਬ–ਸੈਕਸ਼ਨ (ii), ਨੰ.. 456, ਨਵੀਂ ਦਿੱਲੀ, ਮੰਗਲਵਾਰ, ਫ਼ਰਵਰੀ 02, 2021.

ICAR-IISR 2021 ਸੋਇਆਬੀਨ ਬਾਰੇ AICRP ਦੇ ਡਾਇਰੈਕਟਰ ਦੀ ਰਿਪੋਰਟ 2020–21, Ed.: ਨੀਤਾ ਖਾਂਡੇਕਰ. ICAR- ਇੰਡੀਅਨ ਇੰਸਟੀਚਿਊਟ ਆੱਵ੍ ਸੋਇਆਬੀਨ ਰਿਸਰਚ, ਇੰਦੌਰ, ਮੱਧ ਪ੍ਰਦੇਸ਼, ਭਾਰਤ ਪੰਨਾ 35.

ਐੱਸਏ ਜੈਭੈਅ, ਫ਼ਿਲਿਪਸ ਵਰਗੀਜ਼, ਫ਼ਿਲਿਪਸ ਵਰਗ਼ੀਜ਼, ਐੱਸਪੀ ਤਵਾਰੇ, ਬੀ.ਡੀ. ਇਧੋਲ, ਬੀ.ਐੱਨ ਵਾਗ਼ਮਾਰੇ, ਡੀ.ਐੱਚ. ਸਾਲੁੰਖੇ ਅਤੇ ਜੇ.ਐੱਸ. ਸਰੋੜੇ, 2021. MACS 1407: ਉੱਤਰ–ਪੂਰਬੀ ਰਾਜਾਂ ਲਈ ਵਧੇਰੇ ਝਾੜ ਦੇਣ ਵਾਲੀ ਸੋਇਆਬੀਨ ਦੀ ਕਿਸਮ, ਸੋਇਆਬੀਨ ਖੋਜ, 19(1).

 

 

 

ਫੁੱਲ

 

ਬੀਜ

 

 

ਪੱਕਿਆ ਹੋਇਆ ਪੌਦਾ

 

 

 ਹਰੇ ਪੌਡਜ਼ ਨਾਲ ਪੌਦਾ

 

          

                                                            

   

 

MACS 1407 ਦੇ ਖੇਤ ਦਾ ਦ੍ਰਿਸ਼

 

ਹੋਰ ਵੇਰਵਿਆਂ ਲਈ ਵਿਗਿਆਨੀਆਂ ਸ੍ਰੀ ਸੰਤੋਸ਼ ਜੈਭੈਅ (sajaybhay@aripune.org, 020-25325036), ਜੀਨੈਟਿਕਸ ਐਂਡ ਪਲਾਂਟ ਬ੍ਰੀਡਿੰਗ ਗਰੁੱਪ ਅਤੇ ਡਾ. ਪੀ.ਕੇ. ਢੇਕਫ਼ਾਲਕਰ, ਡਾਇਰੈਕਟਰ, ARI, ਪੁਣੇ, (director@aripune.org, pkdhakephalkar@aripune.org, 020-25325002) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

*********

 

ਆਰਪੀ/ (ਡੀਐੱਸਟੀ ਮੀਡੀਆ ਸੈੱਲ)



(Release ID: 1714957) Visitor Counter : 269


Read this release in: English , Urdu , Hindi , Kannada