ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਖਗੋਲ ਵਿਗਿਆਨੀਆਂ ਦੁਆਰਾ ਕੀਤਾ ਗਿਆ ਅਧਿਐਨ ਸੁਪਰਨੋਵਾ ਦੇ ਵਿਸਫੋਟ ਦੀ ਵਿਧੀ ਦੇ ਸੁਰਾਗ ਪ੍ਰਦਾਨ ਕਰਦਾ ਹੈ ਜੋ ਬ੍ਰਹਿਮੰਡੀ ਦੂਰੀਆਂ ਦੇ ਮੁੱਖ ਪੈਮਾਨੇ ਹਨ

Posted On: 28 APR 2021 3:23PM by PIB Chandigarh

 2011 ਵਿੱਚ, ਤਿੰਨ ਵਿਗਿਆਨੀਆਂ ਨੂੰ ਦੂਰ ਦੁਰਾਡੇ ਦੇ ਸੁਪਰਨੋਵਾ ਦੇ ਨਿਰੀਖਣ ਦੁਆਰਾ ਇਹ ਪਤਾ ਲਗਾਉਣ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਕਿ ਬ੍ਰਹਿਮੰਡ ਲਗਾਤਾਰ ਵਧ ਰਹੀ ਤੇਜ਼ ਦਰ ਨਾਲ ਫੈਲ ਰਿਹਾ ਹੈ। ਹੁਣ ਅਜਿਹੇ ਦੂਰ-ਦੁਰਾਡੇ ਦੇ ਸੁਪਰਨੋਵਾ ਦਾ ਨਿਰੀਖਣ ਕਰ ਰਹੇ ਭਾਰਤੀ ਖਗੋਲ ਵਿਗਿਆਨੀਆਂ ਦੀ ਇੱਕ ਟੀਮ ਨੇ ਅਜਿਹੇ ਸੁਪਰਨੋਵਾ ਦੇ ਵਿਸਫੋਟ ਦੀਆਂ ਸੰਭਾਵਿਤ ਵਿਧੀਆਂ ਨੂੰ ਸਮਝ ਲਿਆ ਹੈ ਜੋ ਬ੍ਰਹਿਮੰਡੀ ਦੂਰੀਆਂ ਦੇ ਮਹੱਤਵਪੂਰਣ ਪੈਮਾਨੇ ਪ੍ਰਦਾਨ ਕਰਦੇ ਹਨ।

 ਉਨ੍ਹਾਂ ਦੁਆਰਾ ਐੱਸਐੱਨ 2017ਐੱਚਪੀਏ ਨਾਮ ਦੇ ਇੱਕ ਸੁਪਰਨੋਵਾ ਦੀ ਇੱਕ ਵਿਸ਼ੇਸ਼ ਕਿਸਮ ਜੋ ਕਿ ਆਈ ਏ ਸੁਪਰਨੋਵਾ ਕਹਾਉਂਦੀ ਹੈ, ਜੋ 2017 ਵਿੱਚ ਫਟਿਆ ਸੀ, ਦੇ ਕੀਤੇ ਗਏ ਵਿਸਤ੍ਰਿਤ ਅਧਿਐਨ ਨੇ, ਸ਼ੁਰੂਆਤੀ ਪੜਾਅ ਦੇ ਸਪੈਕਟ੍ਰਾ ਵਿੱਚ ਅਣ-ਜਲੀ  (unburned) ਕਾਰਬਨ ਦੇ ਨਿਰੀਖਣ ਦੁਆਰਾ ਸੁਪਰਨੋਵਾ ਦੇ ਵਿਸਫੋਟ ਦੀ ਵਿਧੀ ਨੂੰ ਸਮਝਣ ਵਿੱਚ ਸਹਾਇਤਾ ਕੀਤੀ।

 ਇੱਕ ਸੁਪਰਨੋਵਾ ਦੇ ਤੌਰ ‘ਤੇ ਇੱਕ ਸਿਤਾਰੇ ਦੀ ਵਿਸਫੋਟਕ ਮੌਤ ਬ੍ਰਹਿਮੰਡ ਦੀਆਂ ਸਭ ਤੋਂ ਸ਼ਾਨਦਾਰ ਅਤੇ ਵਿਨਾਸ਼ਕਾਰੀ ਘਟਨਾਵਾਂ ਵਿੱਚੋਂ ਇੱਕ ਹੈ।  ਟਾਈਪ ਆਈਏ ਸੁਪਰਨੋਵਾ ਚਿੱਟੇ ਬੌਣਿਆਂ ਦੇ ਧਮਾਕਿਆਂ ਦਾ ਨਤੀਜਾ ਹੈ ਜੋ ਉਨ੍ਹਾਂ ਦੇ ਪੁੰਜ ਨੂੰ ਪਦਾਰਥਾਂ ਦੀ ਇੱਕੋ ਵਾਰ ਪ੍ਰਾਪਤੀ ਦੁਆਰਾ ਚੰਦਰਸ਼ੇਖਰ ਸੀਮਾ (Chandrasekhar limit) ਤੋਂ ਪਾਰ ਕਰ ਦਿੰਦੇ ਹਨ। ਉਨ੍ਹਾਂ ਦਾ ਇਕੋ ਜਿਹਾ ਸੁਭਾਅ ਉਨ੍ਹਾਂ ਨੂੰ ਬ੍ਰਹਿਮੰਡੀ ਦੂਰੀਆਂ ਨੂੰ ਮਾਪਣ ਲਈ ਬਹੁਤ ਵਧੀਆ ਮਾਨਕੀਕਰਣਯੋਗ ਮੋਮਬੱਤੀਆਂ ਬਣਾ ਦਿੰਦਾ ਹੈ। ਹਾਲਾਂਕਿ, ਧਮਾਕੇ ਦੀਆਂ ਵਿਧੀਆਂ, ਜਿਨ੍ਹਾਂ ਦੁਆਰਾ ਇਹ ਸੁਪਰਨੋਵਾ (SNe) ਬਣਦੇ ਹਨ, ਅਤੇ ਉਨ੍ਹਾਂ ਦੀਆਂ ਪੂਰਵਜਾਮੀ ਪ੍ਰਣਾਲੀਆਂ ਦੀ ਸਹੀ ਪ੍ਰਕਿਰਤੀ (ਉਹ ਤਾਰਾ ਜੋ ਇੱਕ ਸੁਪਰਨੋਵਾ ਵਰਤਾਰੇ ਦੇ ਮੁੱਢ ‘ਤੇ ਹੈ) ਨੂੰ ਅਜੇ ਵੀ ਸਪਸ਼ਟ ਤੌਰ ‘ਤੇ ਸਮਝਿਆ ਨਹੀਂ ਗਿਆ ਹੈ। ਜਦੋਂ ਕਿ ਜ਼ਿਆਦਾਤਰ ਐੱਸਐੱਨਈਆਈਏ-SNeIa ਇਕੋ ਜਿਹੇ ਹਨ, ਇਨ੍ਹਾਂ ਈਵੈਂਟਸ ਦਾ ਇੱਕ ਚੰਗਾ ਹਿੱਸਾ ਉਨ੍ਹਾਂ ਦੀ ਰੋਸ਼ਨੀ ਦੇ ਕਰਵ ਦੇ ਨਾਲ ਨਾਲ ਸਪੈਕਟਰਲ ਗੁਣ ਦੋਵਾਂ ਵਿੱਚ ਵਿਭਿੰਨਤਾ ਦਰਸਾਉਂਦਾ ਹੈ।

 ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜਿਕਸ ਵਿੱਚ, ਇੱਕ ਪੀਐੱਚਡੀ ਵਿਦਿਆਰਥੀ, ਅਨਿਰਬਾਨ ਦੱਤਾ ਦਾ, ਸਹਿਯੋਗੀ ਸੰਗਠਨਾਂ ਨਾਲ ਕੀਤਾ ਗਿਆ ਅਧਿਅਨ, ਜਿਸਨੂੰ ਕਿ ਹਾਲ ਹੀ ਵਿੱਚ ‘ਮੰਥਲੀ ਨੋਟਿਸਿਸ ਆਫ ਦਿ ਰਾਇਲ ਐਸਟ੍ਰੋਨੋਮਿਕਲ ਸੁਸਾਇਟੀ (MNRAS)’ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ, ਜ਼ਰੀਏ ਪੂਰਵਜ ਦੇ ਕਾਰਜ ਦੇ ਨਾਲ ਨਾਲ ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਅਜਿਹੇ ਸੁਪਰਨੋਵਾ ਦੇ ਵਿਸਫੋਟ ਵਿਧੀ ਦੇ ਤੌਰ ‘ਤੇ ਵਿਭਿੰਨਤਾ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ।

 ਚਿੱਟੇ ਬੌਨੇ ਵਿੱਚ ਬਲਦਾ ਹੋਇਆ ਪਾਸਾ ਆਵਾਜ਼ ਦੀ ਗਤੀ ਤੋਂ ਘੱਟ ਰਫਤਾਰ 'ਤੇ ਚਲਦਾ ਜਾਂ ਫੈਲਦਾ ਹੈ ਜੋ ਆਪਣੇ ਪਿੱਛੇ ਅਣਜਲੀ ਸਮੱਗਰੀ ਛੱਡਦਾ ਹੈ। ਇਨ੍ਹਾਂ ਅਣ-ਜਲੀਆਂ (unburned) ਵਿਸ਼ੇਸ਼ਤਾਵਾਂ ਦੀ ਵਰਤੋਂ ਨਾਲ ਗਣਨਾ ਕੀਤੀ ਗਈ ਵਿਸਤਾਰ ਦੀ ਗਤੀ, ਬਾਹਰ ਕੱਢੀ ਗਈ ਸਮੱਗਰੀ ਦੇ ਵੇਗ ਢਾਂਚੇ ਪ੍ਰਤੀ ਇੱਕ ਜ਼ਰੂਰੀ ਸੰਕੇਤ ਪ੍ਰਦਾਨ ਕਰ ਸਕਦੀ ਹੈ। ਆਮ ਤੌਰ 'ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਣ-ਜਲਿਆ ਪਦਾਰਥ ਇਜੈਕਟਾ ਦੀਆਂ ਸਭ ਤੋਂ ਬਾਹਰਲੀਆਂ ਪਰਤਾਂ ਵਿੱਚ ਮੌਜੂਦ ਹੋਵੇਗਾ ਅਤੇ ਤਾਰੇ ਦੀ ਸਭ ਤੋਂ ਬਾਹਰਲੀ ਪਰਤ ਦੇ ਵੇਗ ਨਾਲੋਂ ਵਧ ਵੇਗ ਦੇ ਨਾਲ ਫੈਲੇਗਾ ਜਿਸ ਨੂੰ ਫੋਟੋਸਫੈਰਿਕ ਵੇਗ ਕਹਿੰਦੇ ਹਨ। ਇਸ ਅਧਿਐਨ ਵਿੱਚ, ਲੇਖਕਾਂ ਨੇ ਦਿਖਾਇਆ ਹੈ ਕਿ ਅਣ-ਜਲੀ ਪਰਤ ਫੋਟੋਸਫੈਰਿਕ ਵੇਗ ਨਾਲ ਚਲ ਰਹੀ ਹੈ ਜੋ ਇਹ ਦਰਸਾਉਂਦਾ ਹੈ ਕਿ ਵਿਸਫੋਟਕ ਸਮਗਰੀ ਨੂੰ ਮਿਲਾਉਣਾ ਬਾਹਰ ਕੱਢੀ ਗਈ ਸਮੱਗਰੀ ਦੇ ਅੰਦਰ ਪ੍ਰਬਲ ਹੈ।

 ਇੱਕ ਖੋਜਕਰਤਾ ਅਨਿਰਬਾਨ ਦੱਤਾ ਨੇ ਕਿਹਾ, “ਵਿਸਫੋਟ ਵਿਧੀ ਪ੍ਰਣਾਲੀ ਦੇ ਨਾਲ ਨਾਲ ਪੂਰਵਜ ਪ੍ਰਣਾਲੀ ‘ਤੇ ਕਸਵੀਆਂ ਰੁਕਾਵਟਾਂ ਪਾਉਣ ਲਈ ਵਿਸਫੋਟ ਦੇ ਬਹੁਤ ਸ਼ੁਰੂਆਤੀ ਘੰਟਿਆਂ ਤੋਂ ਬਹੁਤ ਦੇਰ ਦੇ ਪੜਾਅ ਤੱਕ ਅਜਿਹੀਆਂ ਹੋਰ ਜ਼ਿਆਦਾ ਵਿਲੱਖਣ ਚੀਜ਼ਾਂ ਦਾ ਅਧਿਐਨ ਕਰਨਾ ਬਹੁਤ ਮਹੱਤਵਪੂਰਨ ਹੈ।”

 

 

 

 

 ਚਿੱਤਰ 2. 2ਐੱਮ ਹਿਮਾਲਯਨ ਚੰਦਰ ਟੈਲੀਸਕੋਪ, ਆਈਏਓ, ਹੈਨਲੇ ਦੀ ਵਰਤੋਂ ਕਰਦਿਆਂ ਪ੍ਰਾਪਤ ਕੀਤਾ ਸੁਪਰਨੋਵਾ ਐੱਸਐੱਨ 2017 ਐੱਚਪੀਏ ਦਾ ਅਰੰਭਕ (ਅਧਿਕਤਮ ਤੋਂ ਪਹਿਲਾਂ) ਪੜਾਅ ਦਾ ਸਪੈਕਟ੍ਰਾ। 6580 ਏ 'ਤੇ ਅਣ-ਬਲੀ ਕਾਰਬਨ ਕਾਰਨ ਸਪੈਕਟ੍ਰਲ ਫੀਚਰ ਨੂੰ ਸਪੈਕਟ੍ਰਮ ਵਿਚ ਚਿੰਨ੍ਹਿਤ ਕੀਤਾ ਗਿਆ ਹੈ।

 ਪਬਲੀਕੇਸ਼ਨ ਐਕਸੈੱਸ ਲਿੰਕ:

https://doi.org/10.1093/mnras/stab481

 ਲੇਖਕ:

 ਅਨਿਰਬਾਨ ਦੱਤਾ, ਇੰਸਟੀਚਿਊਟ ਆਫ ਐਸਟ੍ਰੋਫਿਜਿਕਸ

 ਅਵਿਨਾਸ਼ ਸਿੰਘ, ਆਰੀਆਭੱਟ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸਜ਼, ਨੈਨੀਤਾਲ

 ਜੀ ਸੀ ਅਨੁਪਮਾ, ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜਿਕਸ

 ਡੀ ਕੇ ਸਾਹੂ, ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜਿਕਸ

 ਬ੍ਰਜੇਸ਼ ਕੁਮਾਰ, ਆਰੀਆਭੱਟ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸਜ਼, ਨੈਨੀਤਾਲ

ਵਧੇਰੇ ਜਾਣਕਾਰੀ ਲਈ ਅਨਿਰਬਾਨ ਦੱਤਾ (anirban.dutta@iiap.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।


 

**********

 

ਆਰਪੀ / (ਡੀਐੱਸਟੀ ਮੀਡੀਆ ਸੈੱਲ)(Release ID: 1714758) Visitor Counter : 7


Read this release in: English , Urdu , Hindi , Bengali