ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈੱਸ ਰਾਹੀਂ ਮਹਾਰਾਸ਼ਟਰ ਪਹੁੰਚੀ ਆਕਸੀਜਨ
ਆਕਸੀਜਨ ਟੈਂਕਰਾਂ ਦੇ ਤੇਜ਼ੀ ਨਾਲ ਮੂਵਮੈਂਟ ਲਈ ਗ੍ਰੀਨ ਕੌਰੀਡੋਰ ਬਣਾਇਆ ਗਿਆ
ਆਕਸੀਜਨ ਐਕਸਪ੍ਰੈੱਸ ਦੀ ਉੱਚ ਪੱਧਰ ‘ਤੇ ਨਿਗਰਾਨੀ ਕੀਤੀ ਗਈ
ਪ੍ਰਥਮ ਆਕਸੀਜਨ ਐਕਸਪ੍ਰੈੱਸ : ਪਲਾਨਿੰਗ ਤੋਂ ਲੈ ਕੇ ਡਿਲੀਵਰੀ ਤੱਕ
Posted On:
24 APR 2021 7:16PM by PIB Chandigarh
ਰੇਲਵੇ ਨੇ ਆਕਸੀਜਨ ਐਕਸਪ੍ਰੈਸ ਦੇ ਪਰਿਚਾਲਨ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲਿਆ ਅਤੇ ਕਲੰਬੋਲੀ ਤੋਂ ਵਿਸ਼ਾਖਾਪਟਨਮ ਤੱਕ ਅਤੇ ਵਾਪਸ ਨਾਸਿਕ ਤੱਕ ਪਹਿਲੀ ਆਕਸੀਜਨ ਐਕਸਪ੍ਰੈੱਸ ਸਫਲਤਾਪੂਰਵਕ ਚਲਾਈ। ਜਿਸ ਸਮੇਂ ਰੇਲਵੇ ਨੂੰ, ਲਿਕਵਿਡ ਮੈਡੀਕਲ ਆਕਸੀਜਨ ਟੈਂਕਰਾਂ ਦੇ ਮੂਵਮੈਂਟ ਲਈ ਬੇਨਤੀ ਮਿਲੀ, ਤੁਰੰਤ ਕੰਮ ਸ਼ੁਰੂ ਹੋਇਆ। ਮੁੰਬਈ ਟੀਮ ਦੁਆਰਾ ਕੀਤੇ ਗਏ ਕੰਮ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਕਿਉਂਕਿ ਕਲੰਬੋਲੀ ਵਿੱਚ ਕੇਵਲ 24 ਘੰਟਿਆਂ ਵਿੱਚ ਰੈਂਪ ਬਣਾਇਆ ਗਿਆ ਹੈ ।
ਰੋ-ਰੋ ਸਰਵਿਸ ਦੀ ਆਵਾਜਾਈ ਲਈ ਰੇਲਵੇ ਨੂੰ ਕੁਝ ਸਥਾਨਾਂ ‘ਤੇ ਘਾਟ ਸੈਕਸ਼ਨ, ਰੋਡ ਓਵਰ ਬ੍ਰਿਜ, ਟਨਲ, ਕਰਵਸ, ਪਲੇਟਫਾਰਮ ਕੈਨੋਪੀਜ, ਓਵਰ ਹੈੱਡ ਇਕਿਓਪਮੈਂਟ ਆਦਿ ਕਈ ਰੁਕਾਵਟਾਂ ’ਤੇ ਵਿਚਾਰ ਕਰਦੇ ਹੋਏ ਪੂਰੇ ਮਾਰਗ ਦਾ ਇੱਕ ਖਾਕਾ ਤਿਆਰ ਕਰਨਾ ਸੀ । ਕਿਉਂਕਿ ਇਸ ਮੂਵਮੈਂਟ ਵਿੱਚ ਉੱਚਾਈ ਇੱਕ ਮਹੱਤਵਪੂਰਣ ਪਹਿਲੂ ਹੈ, ਰੇਲਵੇ ਨੇ ਵਸਈ ਦੇ ਮਾਰਗ ਦਾ ਖਾਕਾ ਤਿਆਰ ਕੀਤਾ। 3320 ਐੱਮਐੱਮ ਦੀ ਉੱਚਾਈ ਵਾਲੇ ਸੜਕ ਟੈਂਕਰ T1618 ਦੇ ਮਾਡਲ ਨੂੰ ਫਲੈਟ ਵੈਗਨਾਂ ‘ਤੇ ਰੱਖਿਆ ਜਾਣਾ ਸੰਭਵ ਪਾਇਆ ਗਿਆ।
ਹਾਲਾਂਕਿ ਆਕਸੀਜਨ ਕ੍ਰਾਓਜੈਨਿਕ ਅਤੇ ਖਤਰਨਾਕ ਰਸਾਇਣ ਹੈ, ਇਸ ਲਈ ਰੇਲਵੇ ਨੂੰ ਅਚਾਨਕ ਤੇਜ਼, ਧੀਮੀ ਗਤੀ ਤੋਂ ਬਚਣਾ ਪੈਂਦਾ ਹੈ, ਵਿੱਚੋਂ - ਵਿੱਚੋਂ ਪ੍ਰੈਸ਼ਰ ਦੀ ਜਾਂਚ ਕਰਨੀ ਪੈਂਦੀ ਹੈ, ਖਾਸਕਰ ਜਦੋਂ ਇਹ ਭਰੀ ਹੋਈ ਸਥਿਤੀ ਵਿੱਚ ਹੋਵੇ। ਫਿਰ ਵੀ, ਰੇਲਵੇ ਨੇ ਇਸ ਨੂੰ ਚੁਣੌਤੀ ਦੇ ਰੂਪ ਵਿੱਚ ਲਿਆ, ਮਾਰਗ ਦਾ ਖਾਕਾ ਤਿਆਰ ਕੀਤਾ , ਲੋਕਾਂ ਨੂੰ ਟ੍ਰੇਂਡ ਕੀਤਾ ਅਤੇ ਇਨ੍ਹਾਂ ਵਿਸ਼ੇਸ਼ ਆਕਾਰ ਦੇ ਟੈਂਕਰਾਂ ਨੂੰ ਵਸਈ, ਸੂਰਤ, ਭੁਸਾਵਲ, ਨਾਗਪੁਰ ਰਸਤੇ ਦੇ ਮਾਧਿਅਮ ਰਾਹੀਂ ਵਿਸ਼ਾਖਾਪਟਨਮ ਤੱਕ ਲਿਜਾਇਆ ਗਿਆ ।
ਕਲੰਬੋਲੀ ਅਤੇ ਵਿਸ਼ਾਖਾਪਟਨਮ ਦਰਮਿਆਨ ਦੂਰੀ 1850 ਕਿਲੋਮੀਟਰ ਤੋਂ ਅਧਿਕ ਹੈ , ਜੋ ਇਨ੍ਹਾਂ ਟੈਂਕਰਾਂ ਦੁਆਰਾ ਕੇਵਲ 50 ਘੰਟਿਆਂ ਵਿੱਚ ਪੂਰੀ ਕੀਤੀ ਗਈ ਸੀ । 100 ਤੋਂ ਅਧਿਕ ਟਨ ਐੱਲਐੱਮਓ (ਲਿਕਵਿਡ ਮੈਡੀਕਲ ਆਕਸੀਜਨ) ਵਾਲੇ 7 ਟੈਂਕਰਾਂ ਨੂੰ 10 ਘੰਟਿਆਂ ਵਿੱਚ ਲੋਡ ਕੀਤਾ ਗਿਆ ਅਤੇ ਕੇਵਲ 21.00 ਘੰਟੇ ਵਿੱਚ ਵਾਪਸ ਨਾਗਪੁਰ ਲਿਜਾਇਆ ਗਿਆ । ਰੇਲਵੇ ਨੇ ਕੱਲ੍ਹ ਨਾਗਪੁਰ ਵਿੱਚ 3 ਟੈਂਕਰਾਂ ਨੂੰ ਉਤਾਰ ਦਿੱਤਾ ਹੈ ਅਤੇ ਬਾਕੀ 4 ਟੈਂਕਰ ਅੱਜ ਸਵੇਰੇ 10.25 ਵਜੇ ਨਾਸਿਕ ਪਹੁੰਚ ਗਏ ਹਨ, ਯਾਨੀ ਨਾਗਪੁਰ ਤੋਂ ਨਾਸਿਕ ਦਾ ਅੰਤਰ ਕੇਵਲ 12 ਘੰਟਿਆਂ ਵਿੱਚ ਪੂਰਾ ਕੀਤਾ ।
ਟ੍ਰੇਨਾਂ ਰਾਹੀਂ ਆਕਸੀਜਨ ਦਾ ਟ੍ਰਾਂਸਪੋਰਟ , ਸੜਕ ਟ੍ਰਾਂਸਪੋਰਟ ਦੀ ਤੁਲਣਾ ਵਿੱਚ ਲੰਮਾ ਹੈ ਪਰ ਫ਼ਾਸਟ ਹੈ । ਰੇਲਵੇ ਦੁਆਰਾ ਟ੍ਰਾਂਸਪੋਰਟ ਵਿੱਚ ਦੋ ਦਿਨ ਲੱਗਦੇ ਹੈ ਜਦੋਂ ਕਿ ਸੜਕ ਮਾਰਗ ਦੁਆਰਾ 3 ਦਿਨ ਲੱਗਦੇ ਹਨ।
ਟ੍ਰੇਨ ਦਿਨ ਵਿੱਚ 24 ਘੰਟੇ ਚੱਲਦੀ ਹੈ , ਟਰੱਕ ਡਰਾਇਵਰਾਂ ਨੂੰ ਰੋਡ ‘ਤੇ ਰੁਕਣ ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਟੈਂਕਰਾਂ ਦੀ ਤੇਜ਼ ਗਤੀ ਲਈ ਗ੍ਰੀਨ ਕੌਰੀਡੋਰ ਬਣਾਇਆ ਗਿਆ ਹੈ ਅਤੇ ਆਵਾਜਾਈ ਦੀ ਨਿਗਰਾਨੀ ਉੱਚ ਪੱਧਰ ‘ਤੇ ਕੀਤੀ ਗਈ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਸਾਡੇ ਲਈ ਇੱਕ ਕਠਿਨ ਸਮਾਂ ਹੈ । ਸਾਡੇ ਲਈ ਰਾਸ਼ਟਰ ਸਭ ਤੋਂ ਪਹਿਲਾਂ ਹੈ ।
ਰੇਲਵੇ ਨੇ ਜ਼ਰੂਰੀ ਵਸਤਾਂ ਦਾ ਟ੍ਰਾਂਸਪੋਰਟ ਕੀਤਾ ਅਤੇ ਪਿਛਲੇ ਸਾਲ ਲੌਕਡਾਊਨ ਦੇ ਦੌਰਾਨ ਵੀ ਸਪਲਾਈ ਚੇਨ ਨੂੰ ਬਰਕਰਾਰ ਰੱਖਿਆ ਅਤੇ ਆਪਾਤ ਸਥਿਤੀ ਵਿੱਚ ਰਾਸ਼ਟਰ ਦੀ ਸੇਵਾ ਜਾਰੀ ਰੱਖੀ ਹੈ।
****
ਡੀਜੇਐੱਨ/ਐੱਮਕੇਵੀ
(Release ID: 1714389)
Visitor Counter : 176