ਰੱਖਿਆ ਮੰਤਰਾਲਾ

ਲੱਦਾਖ਼ ਨੇ ਦਿਮਾਗਾਂ ਨੂੰ ਰੌਸ਼ਨ ਕੀਤਾ : ਇਹ ਸੈਂਟਰ ਆਫ ਐਕਸੇਲੈਂਸ ਐਂਡ ਵੈਲਨੈੱਸ (ਐੱਚ ਪੀ ਸੀ ਐੱਲ) ਨਾਲ ਸਾਂਝੇ ਤੌਰ ਤੇ ਭਾਰਤੀ ਫੌਜ ਦੀ ਪਹਿਲਕਦਮੀ


(ਕਾਰਜਕਾਰੀ ਏਜੰਸੀ — ਨੈਸ਼ਨਲ ਇੰਟੈਗਰਿਟੀ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਆਰਗਨਾਈਜੇਸ਼ਨ (ਐੱਨ ਆਈ ਈ ਡੀ ਓ) )

Posted On: 26 APR 2021 2:29PM by PIB Chandigarh

ਲੱਦਾਖ਼ ਨੌਜਵਾਨਾਂ ਦੇ ਚੰਗੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤੀ ਫੌਜ ਦੀ ਪਹਿਲਕਦਮੀ ਦੇ ਇੱਕ ਹਿੱਸੇ ਵਜੋਂ ਲੇਹ ਅਧਾਰਿਤ ਭਾਰਤੀ ਫੌਜ ਦੀ ਇਕਾਈ ਨੇ ਕਾਰਪੋਰੇਟ ਭਾਈਵਾਲ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ ਸੀ ਪੀ ਐੱਲ) ਨਾਲ ਇੱਕ ਸਮਝੌਤਾ ਕੀਤਾ ਹੈ । ਇਸ ਲਈ ਕਾਰਜਕਾਰੀ ਏਜੰਸੀ ਨੈਸ਼ਨਲ ਇੰਟੈਗਰਿਟੀ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਆਰਗਨਾਈਜੇਸ਼ਨ (ਐੱਨ ਆਈ ਈ ਡੀ ਓ) ਹੈ । ਇਹ ਸਮਝੌਤਾ ਲੇਹ ਵਿਖੇ 26 ਅਪ੍ਰੈਲ 2021 ਨੂੰ ਲੈਫਟੀਨੈਂਟ ਜਨਰਲ ਪੀ ਜੀ ਕੇ ਮੈਨਨ, ਜੀ ਓ ਸੀ 14 ਕੋਪਸ , ਸ਼੍ਰੀ ਪ੍ਰਿੰਸ ਸਿੰਘ , ਮੁੱਖ ਖੇਤਰੀ ਮੈਨੇਜਰ , ਰਿਟੇਲ ਜੰਮੂ ਤੇ ਕਸ਼ਮੀਰ , ਐੱਚ ਪੀ ਸੀ ਐੱਲ , ਡਾਕਟਰ ਰੋਹਿਤ ਸ਼੍ਰੀਵਾਸਤਵ ਮੈਨੇਜਿੰਗ ਟਰਸਟੀ ਅਤੇ ਸੀ ਈ ਓ ਨੀਡੋ, ਐੱਨ ਆਈ ਈ ਡੀ ਓ ਅਤੇ ਸਿਵਲ ਪਤਵੰਤਿਆਂ ਅਤੇ ਵੱਖ ਵੱਖ ਸੀਨੀਅਰ ਫੌਜੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਇਆ । ਇਸ ਸਮੇਂ ਆਯੋਜਿਤ ਸਮਾਗਮ ਵਿੱਚ ਸ਼੍ਰੀ ਜੈਮ ਪੈਂਗ ਤਸਰਿੰਗ ਨਮਗਾਇਲ , ਸੰਸਦ ਮੈਂਬਰ ਲੇਹ , ਲੱਦਾਖ਼ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮਾਣਯੋਗ ਲੈਫਟੀਨੈਂਟ ਗਵਰਨਰ ਦੇ ਸਲਾਹਕਾਰ , ਮਾਣਯੋਗ ਲੈਫਟੀਨੈਂਟ ਗਵਰਨਰ ਦੇ ਸਕੱਤਰ ਅਤੇ ਸ਼੍ਰੀ ਤਾਸ਼ੀ ਗਾਇਲਸਨ , ਚੀਫ ਐਗਜੈਕਟਿਵ ਕੌਂਸਲਰ , ਲੇਹ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ਦੇ ਸਿੱਖਿਆ ਸਕੱਤਰ ਵੀ ਹਾਜ਼ਰ ਸਨ ।
ਪ੍ਰਾਜੈਕਟ ਲੱਦਾਖ਼ ਨੇ ਦਿਮਾਗਾਂ ਨੂੰ ਰੌਸ਼ਨ ਕੀਤਾ : ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ਦੇ ਨੌਜਵਾਨਾਂ ਲਈ ਚੰਗੇ ਭਵਿੱਖ ਦੀ ਸੁਰੱਖਿਆ ਲਈ ਸੈਂਟਰ ਆਫ ਐਕਸੇਲੈਂਸ ਐਂਡ ਵੈਲਨੈੱਸ ਨੇ ਪ੍ਰੋਗਰਾਮ ਆਪਣੀ ਧਾਰਨਾ ਅਨੁਸਾਰ ਬਣਾਇਆ ਹੈ । ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਫੈਲੇ ਵੱਖ  ਵੱਖ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਦਾਖਲਾ ਇਮਤਿਹਾਨਾਂ ਲਈ 12 ਮਹੀਨੇ ਦਾ ਪ੍ਰੋਗਰਾਮ ਹੈ । ਜਿਸ ਤਹਿਤ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਸ ਬਾਰੇ ਸੇਧ ਦਿੱਤੀ ਜਾਵੇਗੀ । ਇਹ ਪ੍ਰੋਗਰਾਮ ਭਾਰਤੀ ਫੌਜ ਦੀ ਸਰਪ੍ਰਸਤੀ ਹੇਠ ਕਾਨਪੁਰ ਅਧਾਰਿਤ ਐੱਨ ਸੀ ਓ ਨੈਸ਼ਨਲ ਇੰਟੈਗਰਿਟੀ ਤੇ ਐਜੂਕੇਸ਼ਨਲ ਡਿਵੈਲਪਮੈਂਟ ਆਰਗਨਾਈਜੇਸ਼ਨ (ਐੱਨ ਆਈ ਈ ਡੀ ਓ) ਵੱਲੋਂ ਚਲਾਇਆ ਜਾਵੇਗਾ । ਫੌਜ ਇਸ ਦੇ ਲੋਜੀਸਟਿਕਸ ਅਤੇ ਪ੍ਰਸ਼ਾਸਨ ਸਮੇਤ ਸਾਰੇ ਪ੍ਰਾਜੈਕਟਾਂ ਦੀ ਦੇਖਭਾਲ ਕਰੇਗੀ ਅਤੇ ਇਸ ਦੇ ਪ੍ਰਸ਼ਾਸਨ ਅਤੇ ਲੋਜੀਸਟਿਕਸ ਲਈ ਵਿੱਤੀ ਸਹਾਇਤਾ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੁਆਰਾ ਕੀਤੀ ਜਾਵੇਗੀ ।
ਕਾਨਪੁਰ ਅਧਾਰਿਤ ਸਿੱਖਿਆ ਟਰਸਟ ਜਿਸ ਦਾ ਨਾਂ ਨੈਸ਼ਨਲ ਇੰਟੈਗਰਿਟੀ ਅਤੇ ਐਜੂਕੇਸ਼ਨਲ ਡਿਵੈਲਪਮੈਂਟ ਆਰਗਨਾਈਜੇਸ਼ਨ (ਐੱਨ ਆਈ ਈ ਡੀ ਓ) ਹੈ, ਨਾ ਕੇਵਲ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇਸਦੀ ਅਗਵਾਈ ਕਰੇਗਾ ਬਲਕਿ ਉਹ ਬੱਚਿਆਂ ਨੂੰ ਸੇਧ ਦੇਵੇਗਾ ਅਤੇ ਉਹਨਾਂ ਦੀ ਤਰੱਕੀ ਦੀ ਕਹਾਣੀ ਵਿੱਚ ਸਹਾਇਤਾ ਕਰੇਗਾ । ਉਹ ਕਦਰਾਂ ਕੀਮਤਾਂ ਤੇ ਅਧਾਰਿਤ ਸਿੱਖਿਆ ਵੀ ਮੁਹੱਈਆ ਕਰੇਗਾ । ਮੂਲ ਪ੍ਰਾਇਮਰੀ ਕੈਰੀਅਰ ਚੁਣਨ ਤੋਂ ਲੈ ਕੇ ਸਾਫਟ ਹੁਨਰ ਸਿਖਲਾਈ , ਮਹੱਤਵਪੂਰਨ ਜਿ਼ੰਦਗੀ ਦੀਆਂ ਕੁਸ਼ਲਤਾਵਾਂ , ਲੀਡਰਸਿ਼ੱਪ ਸਮਰੱਥਾਵਾਂ , ਵਿਅਕਤੀਗਤ ਸੁਧਾਰ , ਵੈਲਨੈੱਸ ਪ੍ਰੋਗਰਾਮ , ਪੇਸ਼ੇਵਰਾਨਾ ਸਿਖਲਾਈ , ਵਿਅਕਤੀਗਤ ਨਿਖਾਰ ਅਤੇ ਰਾਸ਼ਟਰ ਲਈ ਇੱਕ ਉਤਪਾਦਕ ਮਨੁਖੀ ਸਰੋਤ ਬਣਨ ਤੱਕ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਭਾਲ ਤੇ ਮਦਦ ਕੀਤੀ ਜਾਵੇਗੀ ।
ਇਸ ਮੌਕੇ ਤੇ ਬੋਲਦਿਆਂ ਲੈਫਟੀਨੈਂਟ ਜਨਰਲ ਪੀ ਜੀ ਕੇ ਮੈਨਨ , ਜੀ ਓ ਸੀ 14 ਕੋਰ ਨੇ ਉਜਾਗਰ ਕੀਤਾ ਕਿ ਭਾਰਤੀ ਫੌਜ ਕੇਵਲ ਹੁਨਰ ਵਿਕਾਸ ਸਿਖਲਾਈ ਮੁਹੱਈਆ ਕਰਨ ਲਈ ਹੀ ਯਤਨਾਂ ਤੇ ਜ਼ੋਰ ਨਹੀਂ ਦੇਂਦੀ , ਬਲਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ਦੇ ਘੱਟ ਸਹੂਲਤਾਂ  ਵਾਲੇ ਵਰਗਾਂ ਨੂੰ ਰੁਜ਼ਗਾਰ ਮੌਕੇ ਵੀ ਮੁਹੱਈਆ ਕਰਵਾਉਣ ਤੇ ਜ਼ੋਰ ਦੇਂਦੀ ਹੈ । ਭਾਰਤੀ ਫੌਜ ਵੱਲੋਂ ਸਥਾਨਕ ਲੋਕਾਂ ਨਾਲ ਲਗਾਤਾਰ ਸੰਵਾਦ ਕਰਨ ਦਾ ਹੀ ਇਹ ਨਤੀਜਾ ਹੈ । ਸਥਾਨਕ ਲੋਕਾਂ ਨੇ ਫੌਜ ਵੱਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ , ਕਿਉਂਕਿ ਫੌਜ ਕੇਵਲ ਘੱਟ ਸਹੂਲਤਾਂ ਪ੍ਰਾਪਤ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਹੀ ਸਹੂਲਤਾਂ ਨਹੀਂ ਦੇ ਰਹੀ ਬਲਕਿ ਬਲਕਿ ਉਹਨਾਂ ਨੂੰ ਵਧੇਰੇ ਰੁਜ਼ਗਾਰ ਮੌਕਿਆਂ ਯੋਗ ਬਣਾ ਰਹੀ ਹੈ । ਇਹ ਲੱਦਾਖ਼ ਸਮਾਜ ਦੇ ਬਦਲਾਅ ਲਈ ਇੱਕ ਅਸਰਦਾਰ ਸਾਧਨ ਹੈ ਅਤੇ ਇਹ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਵਿੱਚ ਆਸ ਦੀ ਨਵੀਂ ਕਿਰਨ ਜਗਾਏਗੀ ।

 

**********************


ਏ ਏ / ਬੀ ਐੱਸ ਸੀ
 



(Release ID: 1714214) Visitor Counter : 172


Read this release in: English , Urdu , Hindi , Bengali