ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐਸਆਈ ਕਾਰਪੋਰੇਸ਼ਨ ਵੱਲੋਂ ਕੋਵਿਡ-19 ਮਹਾਮਾਰੀ ਦੇ ਤਾਜ਼ਾ ਵਾਧੇ ਦੌਰਾਨ ਚੁੱਕੇ ਗਏ ਕਦਮ

Posted On: 23 APR 2021 8:47PM by PIB Chandigarh

ਕੋਵਿਡ -19 ਮਹਾਮਾਰੀ ਦੇ ਮੁੜ ਤੋਂ ਜ਼ੋਰ ਫੜਣ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ, ਕਿਰਤ ਅਤੇ ਰੁਜ਼ਗਾਰ ਮੰਤਰਾਲਾ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ (ਈ ਐਸ ਆਈ ਸੀ) ਨੇ ਆਪਣੇ ਹਿੱਸੇਦਾਰਾਂ ਅਤੇ ਆਮ ਲੋਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਕਈ ਕਦਮ ਚੁੱਕੇ ਹਨ।

ਕੁਲ 21 ਈਐਸਆਈਸੀ ਹਸਪਤਾਲ ਸਿੱਧੇ ਤੌਰ ਤੇ ਈ ਐਸ ਆਈ ਸੀ ਵੱਲੋਂ  ਚਲਾਏ ਜਾਂਦੇ ਹਨ ਜਿਨ੍ਹਾਂ ਵਿੱਚ 3676 ਕੋਵਿਡ ਆਈਸੋਲੇਸ਼ਨ ਬੈੱਡ ਜੋ ਪੂਰੇ ਭਾਰਤ ਵਿੱਚ 229 ਆਈਸੀਯੂ / 163 ਵੈਂਟੀਲੇਟਰ ਬੈੱਡਾਂ ਨਾਲ ਕੋਵਿਡ -19 ਸਮਰਪਿਤ ਹਸਪਤਾਲਾਂ ਦੇ ਤੌਰ ਤੇ ਕੰਮ ਕਰ ਰਹੇ ਹਨ, ਅਤੇ ਖਾਸ ਤੌਰ ਤੇ ਆਮ ਲੋਕਾਂ ਨੂੰ ਕੋਵਿਡ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਛੇ ਈਐਸਆਈਸੀ ਹਸਪਤਾਲ ਕੋਵਿਡ ਅਤੇ ਗੈਰ-ਕੋਵਿਡ ਸੇਵਾਵਾਂ ਵੀ ਪ੍ਰਦਾਨ ਕਰ ਰਹੇ ਹਨ। 

ਇਸ ਤੋਂ ਇਲਾਵਾ, ਰਾਜ ਸਰਕਾਰਾਂ ਵੱਲੋਂ ਚਲਾਏ ਜਾਂਦੇ 26 ਈਐਸਆਈ ਸਕੀਮ ਹਸਪਤਾਲ 2023 ਬੈੱਡਾਂ ਨਾਲ ਪੂਰੇ ਭਾਰਤ ਵਿਚ ਕੋਵਿਡ ਸਮਰਪਿਤ ਹਸਪਤਾਲਾਂ ਵਜੋਂ ਕੰਮ ਕਰ ਰਹੇ ਹਨ। 

ਪਲਾਜ਼ਮਾ ਥੈਰੇਪੀ, ਜਿਸ ਨੂੰ ਗੰਭੀਰ ਕੋਵਿਡ -19 ਮਰੀਜ਼ਾਂ ਦੀ ਜਾਨ ਬਚਾਉਣ ਲਈ ਦਰਸਾਇਆ ਗਿਆ ਹੈ, ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ (ਹਰਿਆਣਾ) ਅਤੇ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਸਨਥ ਨਗਰ (ਤੇਲੰਗਾਨਾ) ਵਿੱਚ ਸ਼ੁਰੂ ਕੀਤਾ ਗਿਆ ਹੈ।

ਜੇਕਰ ਕਿਸੇ ਈਐਸਆਈਸੀ ਹਸਪਤਾਲ ਨੂੰ ਸਮਰਪਿਤ ਕੋਵਿਡ -19 ਹਸਪਤਾਲ ਐਲਾਨਿਆ ਜਾਂਦਾ ਹੈ ਤਾਂ ਟਾਈ-ਅਪ ਕੀਤੇ ਗਏ ਹਸਪਤਾਲਾਂ ਤੋਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਲਪਿਕ ਪ੍ਰਬੰਧ ਕੀਤੇ ਗਏ ਹਨ। ਅਜਿਹੇ ਮਾਮਲਿਆਂ ਵਿੱਚ, ਈਐਸਆਈ ਲਾਭਪਾਤਰੀਆਂ ਨੂੰ ਨਿਰਧਾਰਤ ਸੈਕੰਡਰੀ / ਐਸਐਸਟੀ ਸਲਾਹ-ਮਸ਼ਵਰੇ / ਦਾਖਲ ਹੋਣ / ਜਾਂਚ ਕਰਾਉਣ  ਲਈ ਟਾਈ-ਅਪ ਹਸਪਤਾਲਾਂ ਵਿੱਚ ਰੈਫਰ ਕੀਤਾ ਜਾ ਸਕਦਾ ਹੈ, ਜਿਸ ਅਰਸੇ ਦੌਰਾਨ ਸਬੰਧਤ ਈਐਸਆਈਸੀ ਹਸਪਤਾਲ ਇੱਕ ਸਮਰਪਿਤ ਕੋਵਿਡ -19 ਹਸਪਤਾਲ ਵਜੋਂ ਕੰਮ ਕਰਦਾ ਹੈ। ਈਐਸਆਈ ਲਾਭਪਾਤਰੀ ਆਪਣੇ ਅਧਿਕਾਰ ਅਨੁਸਾਰ ਬਿਨਾਂ ਕਿਸੇ ਰੈਫਰਲ ਪੱਤਰ ਦੇ ਸਿੱਧੇ ਤੌਰ ਤੇ ਟਾਈ-ਅਪ ਹਸਪਤਾਲ ਤੋਂ ਐਮਰਜੈਂਸੀ / ਗੈਰ-ਐਮਰਜੈਂਸੀ ਡਾਕਟਰੀ ਇਲਾਜ ਦੀ ਮੰਗ ਵੀ ਕਰ ਸਕਦੇ ਹਨ I

ਕੋਵਿਡ ਨੋਡਲ ਅਫਸਰਾਂ ਨੂੰ ਰਾਜ / ਕੇਂਦਰੀ ਸਿਹਤ ਅਥਾਰਟੀਆਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਲਈ ਹਰੇਕ ਈਐਸਆਈਸੀ ਹਸਪਤਾਲ ਵਿੱਚ ਨਾਮਜ਼ਦ ਕੀਤਾ ਗਿਆ ਹੈ I

ਉਪਰੋਕਤ ਤੋਂ ਇਲਾਵਾ, ਹਰੇਕ ਈਐਸਆਈਸੀ ਹਸਪਤਾਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਸਮਰੱਥਾ ਦੇ ਘੱਟੋ ਘੱਟ 20% ਬੈੱਡ ਈਐਸਆਈ ਲਾਭਪਾਤਰੀਆਂ, ਸਟਾਫ ਅਤੇ ਪੈਨਸ਼ਨਰਾਂ ਲਈ ਸਮਰਪਿਤ ਕੋਵਿਡ ਬੈੱਡਾਂ ਵੱਜੋਂ ਇਸਤੇਮਾਲ ਕਰਨ। 

ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਈਐਸਆਈ ਲਾਭਪਾਤਰੀਆਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ, ਈਐਸਆਈਸੀ ਨੇ ਨਿੱਜੀ ਕੈਮਿਸਟਾਂ ਤੋਂ ਲਾਭਪਾਤਰੀਆਂ ਨੂੰ ਦਵਾਈਆਂ ਖਰੀਦਣ ਦੀ ਇਜਾਜ਼ਤ ਦਿੱਤੀ ਹੈ ਅਤੇ ਬਾਅਦ ਵਿੱਚ ਈਐਸਆਈਸੀ ਵੱਲੋਂ ਭੁਗਤਾਨ ਕੀਤਾ ਜਾਵੇਗਾ। 

21 ਸਮਰਪਿਤ ਕੋਵਿਡ ਈਐਸਆਈਸੀ ਹਸਪਤਾਲਾਂ ਵਿੱਚ ਉਪਲਬਧ ਸਹੂਲਤਾਂ (ਸਿੱਧੇ ਈਐਸਆਈਸੀ ਵੱਲੋਂ ਚਲਾਏ ਜਾਂਦੇ ਹਨ)

 Facilities available in 21 dedicated Covid ESIC Hospitals (directly run by ESIC)

S.NO

FACILITY

STATS

1

COVID BEDS

2843

2

ISOLATION BEDS

2397

3

BEDS WITH OXYGEN SUPPLY IN COVID UNIT (Including ICU)

1556

4

TOTAL ICU BEDS FOR COVID

229

5

ICU BEDS WITH VENTILATOR

163

6

ICU BEDS WITHOUT  VENTILATOR

36

 

Facilities available in 06 Covid + non Covid ESIC Hospitals (directly run by ESIC)

S.NO

FACILITY

STATS

1

COVID BEDS

440

2

ISOLATION BEDS

396

3

BEDS WITH OXYGEN SUPPLY IN COVID UNIT (Including ICU)

416

4

TOTAL ICU BEDS FOR COVID

53

5

ICU BEDS WITH VENTILATOR

47

6

ICU BEDS WITHOUT  VENTILATOR

6

 

Facilities available in 26 dedicated Covid ESIS Hospitals (run by respective State Govts.

S.NO

FACILITY

STATS

1

COVID BEDS

2023

2

BEDS WITH OXYGEN SUPPLY IN COVID UNIT (Including ICU)

1153

3

TOTAL ICU BEDS FOR COVID

81

4

ICU BEDS WITH VENTILATOR

56

5

ICU BEDS WITHOUT  VENTILATOR

25

 

ਇਸ ਤੋਂ ਇਲਾਵਾ, ਈਐਸਆਈਸੀ ਹਸਪਤਾਲ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਕੀਤੇ ਸਾਰੇ ਅਪਡੇਟਿਡ ਦਿਸ਼ਾ ਨਿਰਦੇਸ਼ਾਂ ਨੂੰ ਬਿਹਤਰ ਅਤੇ ਤੁਰੰਤ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਨਿਯਮਤ ਅਧਾਰ 'ਤੇ ਅਪਨਾ ਰਹੇ ਹਨ।  ਦੇਸ਼ ਭਰ ਦੇ ਹਸਪਤਾਲਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਈਐਸਆਈਸੀ ਦੇ ਹੈਡਕੁਆਟਰ ਵਿਖੇ ਅਜਿਹੇ ਸਾਰੇ ਉਪਾਵਾਂ ਨੂੰ ਲਾਗੂ ਕਰਨ ਦੀ ਨਿਯਮਤ ਤੌਰ ਤੇ ਨਿਗਰਾਨੀ ਕੀਤੀ ਜਾਂਦੀ ਹੈ। 

------------------------------------------- 

 ਐਮ ਐਸ/ਜੇਕੇ 



(Release ID: 1713697) Visitor Counter : 113


Read this release in: English , Urdu , Hindi , Telugu