ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਜਪਾਨ ਦੇ ਮਾਹਰਾਂ ਨੇ ਹਾਈਡ੍ਰੋਜਨ ਅਧਾਰਿਤ ਟੈਕੋਨੋਲੋਜੀਆਂ ਵਿੱਚ ਇਨੋਵੇਸ਼ਨ ਲਈ ਸਾਂਝੇਦਾਰੀ ਲਈ ਵਿਚਾਰ-ਵਟਾਂਦਰਾ ਕੀਤਾ

Posted On: 20 APR 2021 4:31PM by PIB Chandigarh

ਭਾਰਤ ਅਤੇ ਜਪਾਨ ਦੇ ਮਾਹਰਾਂ ਨੇ ਡੀ-ਕਾਰਬਨਾਈਜੇਸ਼ਨ: ਹਾਈਡ੍ਰੋਜਨ ਦੀਆਂ ਸੰਭਾਵਨਾਵਾਂ ਅਤੇ ਇਨੋਵੇਸ਼ਨ ਟੈਕੋਨੋਲੋਜੀਆਂ ‘ਤੇ ਇੱਕ ਵੈਬੀਨਾਰ ਵਿੱਚ ਹਾਈਡ੍ਰੋਜਨ ਅਧਾਰਿਤ ਟੈਕੋਨੋਲੋਜੀਆਂ ਅਤੇ ਇਸ ਨਾਲ ਸੰਬੰਧਿਤ ਇਨੋਵੇਸ਼ਨ,ਰੁਝਾਨ,ਸਮੱਸਿਆਵਾਂ ਅਤੇ ਸਮਾਧਾਨ ਆਦਿ ਸਾਂਝੇਦਾਰੀ ਵਾਲੇ ਖੇਤਰਾਂ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵਿਚਾਰ-ਵਟਾਂਦਰਾ ਕੀਤਾ । 

ਆਈਆਈਟੀ, ਬੰਬੇ ਵਿੱਚ ਊਰਜਾ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਰੰਜਨ ਬੈਨਰਜੀ ਨੇ ਭਾਰਤ ਅਤੇ ਜਪਾਨ ਲਈ ਹਾਈਡ੍ਰੋਜਨ ਨਾਲ ਜੁੜੀਆਂ ਮਹੱਤਵਪੂਰਣ ਚੁਣੌਤੀਆਂ ਵਿੱਚ - ਖੋਜ ਦੀ ਲਾਗਤ ਵਿੱਚ ਕਮੀ ਲਿਆਉਣਾ,  ਈਂਧਣ ਸੈੱਲ ਦੀ ਸਮਰੱਥਾ ਵਧਾਉਣਾ,  ਹਾਈਡ੍ਰੋਜਨ ਭੰਡਾਰਣ,  ਵਿਵਹਾਰਿਕ ਗ੍ਰੀਨ ਹਾਈਡ੍ਰੋਜਨ ਦੀ ਪ੍ਰੋਸੈੱਸਿੰਗ ਅਤੇ ਇਸ ਦੇ ਵਪਾਰੀਕਰਨ ਲਈ ਮਦਦ ਲਈ ਖੋਜ ਸੰਬੰਧੀ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਣ ਨਿਵੇਸ਼ ਦੀ ਜ਼ਰੂਰਤ ਸ਼ਾਮਿਲ ਹੈ । 

ਜਪਾਨ ਦੀ ਹਿਰੋਸ਼ਿਮਾ ਯੂਨੀਵਰਸਿਟੀ ਵਿੱਚ ਬੁਨਿਆਦੀ ਖੋਜ ਅਤੇ ਵਿਕਾਸ  ਦੇ ਰਾਸ਼ਟਰੀ ਵਿਗਿਆਨ ਕੇਂਦਰ ਵਿੱਚ ਸੀਨੀਅਰ ਪ੍ਰੋਫੈਸਰ ਕੋਜਿਮਾ ਯੋਸ਼ੀਤਸੁਗੁ ਨੇ ਕਿਹਾ ਕਿ ਅਮੋਨੀਆ ਸੰਭਾਵਿਤ ਹਾਈਡ੍ਰੋਜਨ ਕੈਰੀਅਰ ਹੋ ਸਕਦਾ ਹੈ ਕਿਉਂਕਿ ਇਸ ਦੀ ਹਾਈਡ੍ਰੋਜਨ ਡੈਂਸਿਟੀ ਉੱਚ ਹੁੰਦੀ ਹੈ। ਅਮੋਨੀਆ ਨੂੰ ਸਿੱਧੇ ਪ੍ਰਜਵਲਿਤ ਕੀਤਾ ਜਾਣਾ ਸੰਭਵ ਹੈ ਉਹ ਵੀ ਬਿਨਾ ਕਾਰਬਨ ਡਾਈਆਕਸਾਈਡ ਦੇ ਨਿਕਾਸ ਦੇ । ਉਨ੍ਹਾਂ ਨੇ ਅੱਗੇ ਕਿਹਾ ਕਿ ਅਮੋਨੀਆ ਦੇ ਜਲਣ ‘ਤੇ ਨਿਕਲਣ ਵਾਲੀ ਊਸ਼ਮਾ ਤਰਲ ਹਾਈਡ੍ਰੋਜਨ ਦੀ ਤੁਲਣਾ ਵਿੱਚ 1.3 ਗੁਣਾ ਅਧਿਕ ਹੁੰਦੀ ਹੈ । 

ਇਸ ਵੈਬੀਨਾਰ ਦਾ ਆਯੋਜਨ ਜਪਾਨ ਵਿੱਚ ਭਾਰਤੀ ਦੂਤਾਵਾਸ ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕੋਨੋਲੋਜੀ ਵਿਭਾਗ ਅਤੇ ਜਪਾਨ ਦੇ ਵਿਸ਼ਵ ਵਾਤਾਵਰਣ ਰਣਨੀਤਿਕ ਸੰਸਥਾਨ (ਆਈਜੀਈਐੱਸ)  ਅਤੇ ਭਾਰਤ  ਦੇ ਊਰਜਾ ਅਤੇ ਸੰਸਾਧਨ ਸੰਸਥਾਨ  ( ਟੀਈਆਰਆਈ )  ਦੁਆਰਾ 19 ਅਪ੍ਰੈਲ ,  2021 ਨੂੰ ਸੰਯੁਕਤ ਰੂਪ ਨਾਲ ਕੀਤਾ ਗਿਆ ।  ਇਹ ਆਯੋਜਨ ਇੱਕ ਅਜਿਹਾ ਮੰਚ ਸੀ ਜਿਸ ਵਿੱਚ ਵਕਤਾਵਾਂ ਨੇ ਹਾਲੀਆ ਖੋਜਾਂ ,  ਰੁਝਾਨਾਂ ,  ਚਿੰਤਾਵਾਂ  ਦੇ ਨਾਲ - ਨਾਲ ਵਿਵਹਾਰਿਕ ਚੁਣੌਤੀਆਂ ਨਾਲ ਨਜਿੱਠਣ ਲਈ ਉਪਾਵਾਂ ‘ਤੇ ਆਪਣੇ ਵਿਚਾਰ ਰੱਖੇ । 

ਜਪਾਨ ਦੀ ਟੋਕੀਓ ਯੂਨੀਵਰਸਿਟੀ ਵਿੱਚ ਆਧੁਨਿਕ ਵਿਗਿਆਨ ਅਤੇ ਟੈਕੋਨੋਲੋਜੀਆਂ ਖੋਜ ਕੇਂਦਰ ਦੇ ਸੁਗਿਆਮਾ ਮਸਾਕਾਜ਼ੂ ਨੇ ਹਾਨੀਕਾਰਕ ਡੀ-ਕਾਰਬਨਾਈਜੇਸ਼ਨ ਲਈ ਅਖੁੱਟ ਹਾਈਡ੍ਰੋਜਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ।  

 

ਹਾਈਡ੍ਰੋਜਨ ਦੀ ਸਮਰੱਥਾ ਬਹੁਤ ਅਧਿਕ ਹੁੰਦੀ ਹੈ ਅਤੇ ਇਸ ਤੋਂ ਹਾਨੀਕਾਰਕ ਗੈਸਾਂ ਦਾ ਨਿਕਾਸ ਲਗਭਗ ਜ਼ੀਰੋ ਹੈ।  ਆਈਜੀਈਐੱਸ ਵਿੱਚ ਜਲਵਾਯੂ ਅਤੇ ਊਰਜਾ ਦੇ ਖੋਜ ਪ੍ਰਬੰਧਕ ਸ਼੍ਰੀ ਨੰਦ ਕੁਮਾਰ ਜਨਾਰਦਨ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਉਦਯੋਗਿਕ ਪ੍ਰੋਸੈੱਸਿੰਗ,  ਰਸਾਇਣਾਂ ਦੇ ਉਤਪਾਦਨ,  ਲੌਹ ਅਤੇ ਇਸਪਾਤ,  ਖਾਦ ਅਤੇ ਸੈਮੀਕੰਡਕਟਰਸ ਅਤੇ ਸ਼ੋਧਨ ਪਲਾਂਟਾਂ  ਦੇ ਖੇਤਰ ਵਿੱਚ ਇਸਤੇਮਾਲ ਲਈ ਵਧੀਆ ਵਿਕਲਪ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਪੇਟੈਰੋਲੀਅਮ ਉਤਪਾਦਾਂ ‘ਤੇ ਨਿਰਭਰਤਾ ਨੂੰ ਘੱਟ ਕਰਨ ਲਈ ਗ੍ਰੀਨ ਹਾਈਡ੍ਰੋਜਨ  ਦੇ ਖੇਤਰ ਵਿੱਚ ਮਿਲ ਕੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ । 

ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਮਦਰਾਸ ਵਿੱਚ ਕੈਮੀਕਲ ਇੰਜਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਡਾ ਰਘੁਰਾਮ ਚੇੱਟੀ ਨੇ ਕਿਹਾ ਕਿ ਆਈਆਈਡੀ ਮਦਰਾਸ ਖੋਜ ਪਾਰਕ,  ਉਦਯੋਗ ਖੇਤਰ ਦੀ ਸਾਂਝੇਦਾਰੀ ਨਾਲ ਖੋਜ ਅਤੇ ਵਿਕਾਸ (ਆਰ ਐਂਡ ਡੀ )  ਨੂੰ ਹੁਲਾਰਾ ਦਿੰਦਾ ਹੈ, ਜੋ ਨਵੀਆਂ ਸੰਭਾਵਨਾਵਾਂ  ਦੇ ਵਿਕਾਸ ਅਤੇ ਆਰਥਿਕ ਪ੍ਰਗਤੀ ਨੂੰ ਉਤਸ਼ਾਹਤ ਕਰਦਾ ਹੈ ।  ਉਨ੍ਹਾਂ ਨੇ ਈਂਧਣ ਸੈੱਲਾਂ ਦੇ ਇਸਤੇਮਾਲ ਵਿੱਚ ਚੁਣੌਤੀਆਂ ‘ਤੇ ਚਰਚਾ ਕੀਤੀ ਜਿਸ ਵਿੱਚ ਹਾਈਡ੍ਰੋਜਨ ਈਂਧਣ ਬੁਨਿਆਦੀ ਢਾਂਚੇ ਦੀ ਅਨਉਪਲਬੱਧਤਾ ਅਤੇ ਹਾਈਡ੍ਰੋਜਨ ਦਾ ਭੰਡਾਰਣ ਅਤੇ ਇਸ ਦੇ ਟ੍ਰਾਂਸਪੋਰਟ ਨਾਲ ਜੁੜੀਆਂ ਚੁਣੌਤੀਆਂ ਸ਼ਾਮਿਲ ਹਨ । 

ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਟੀ) ਬੈਂਗਲੋਰ  ਦੇ ਐੱਸ ਦਾਸੱਪਾ ਨੇ ਬਾਇਓਮਾਸ ਸਮੇਤ ਕਈ ਸ੍ਰੋਤਾਂ ਤੋਂ ਹਾਈਡ੍ਰੋਜਨ ਦੇ ਉਤਪਾਦਨ ਤੋਂ ਲੈ ਕੇ ਇਸ ਦੇ ਉਪਯੋਗ,  ਭੰਡਾਰਣ,  ਅਤੇ ਵੰਡ ਆਦਿ ਮਹੱਤਵਪੂਰਣ ਮੁੱਦਿਆਂ ਨੂੰ ਰੇਖਾਂਕਿਤ ਕੀਤਾ,  ਜੋ ਕਿ ਗ੍ਰੀਨ ਹਾਈਡ੍ਰੋਜਨ ਲਈ ਇੱਕ ਟਿਕਾਊ ਵਿਵਸਥਾ ਹੋਵੇਗੀ । 

ਤੋਹੋਕੂ ਯੂਨੀਵਰਸਿਟੀ ਵਿੱਚ ਖੋਜ ਸੰਸਥਾਨ ਦੇ ਪ੍ਰੋਫੈਸਰ ਤਾਤਸੁਓਕੀ ਕੋਨਾਂ ਨੇ ਕਿਹਾ ਕਿ ਹਾਈਡ੍ਰੋਜਨ ਗੈਸ ਇੱਕ ਅਜਿਹਾ ਈਂਧਣ ਹੈ ਜਿਸ ਵਿੱਚ ਵਿਆਪਕ ਸਮਰੱਥਾਵਾਂ ਹਨ। ਲੇਕਿਨ ਇਸ ਦੀ ਉੱਚ ਪ੍ਰਜਵਲਨ ਸਮਰੱਥਾ  ਦੇ ਕਾਰਨ ਇਸ ਦਾ ਸੁਰੱਖਿਅਤ ਢੰਗ ਨਾਲ ਪ੍ਰਬੰਧਨ ਮਹੱਤਵਪੂਰਣ ਮੁੱਦਾ ਹੈ ।  ਉਨ੍ਹਾਂ ਨੇ ਕਿਹਾ ਕਿ ਹਾਈਡ੍ਰੋਜਨ ਗੈਸ,  ਹਾਈਡ੍ਰੋਜਨ ਊਰਜਾ ਤੰਤਰ ਦਾ ਸਭ ਤੋਂ ਅਧਿਕ ਲਾਭਕਾਰੀ ਪੱਖ ਹੈ ਜਿਸ ਦਾ ਉਤਪਾਦਨ ਅਖੁੱਟ ਊਰਜਾ ਸਰੋਤਾਂ ਤੋਂ ਹੁੰਦਾ ਹੈ ਨਾ ਕਿ ਜੈਵਿਕ ਈਂਧਣ ਨਾਲ। ਇਸ ਦਾ ਭੰਡਾਰਣ ਸੁਰੱਖਿਅਤ ਢੰਗ ਨਾਲ ਕੀਤਾ ਜਾਂਦਾ ਹੈ ,  ਅਤੇ ਇਹ ਇੱਕ ਅਜਿਹਾ ਊਰਜਾ ਸਰੋਤ ਹੈ ਜੋ ਨਾ ਸਿਰਫ ਪਾਰੰਪਰਿਕ ਊਰਜਾ ਦੀ ਤੁਲਣਾ ਵਿੱਚ ਸਵੱਛ ਹੈ ਬਲਕਿ ਸੌਰ ਊਰਜਾ ਦੇ ਸਮਾਨ ਇਹ ਕਦੇ ਖਤਮ ਨਾ ਹੋਣ ਵਾਲੇ ਊਰਜਾ ਸਰੋਤਾਂ ‘ਤੇ ਨਿਰਭਰ ਹੋਵੇਗਾ । 

ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਆਈਆਈਟੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਊਰਜਾ ਸੰਸਾਧਨ ਅਤੇ ਵਿਕਾਸ ਉਤਕ੍ਰਿਸ਼ਟਤਾ ਕੇਂਦਰ ਦੇ ਸੰਸਥਾਪਕ ਕੋਆਰਡੀਨੇਟਰ ਪ੍ਰੋਫੈਸਰ ਸ਼ੈਲੇਂਦਰ ਸ਼ੁਕਲ ਨੇ ਕਿਹਾ ਕਿ ਭਾਰਤ ਵਿੱਚ ਹਾਈਡ੍ਰੋਜਨ ਦੀ ਮੰਗ ਵਿੱਚ ਬਹੁਤ ਤੇਜ਼ੀ ਨਾਲ ਵਾਧੇ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਅਧਿਕਤਮ 2030 ਤੱਕ ਜੈਵਿਕ ਈਂਧਣ ਨਾਲ ਪ੍ਰਤੀਯੋਗੀ ਕੀਮਤ  ਦੇ ਪੱਧਰ ‘ਤੇ ਉਤਪਾਦਿਤ ਹੋਣ ਲੱਗੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਈਡ੍ਰੋਜਨ ਨੂੰ ਸਭ ਤੋਂ ਉਨ੍ਹਾਂ ਖੇਤਰਾਂ ਲਈ ਚੁਣਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਖੇਤਰਾਂ ਵਿੱਚ ਸਿੱਧੇ ਬਿਜਲੀਕਰਨ ਦੀ ਵਿਵਸਥਾ ਉਪਲੱਬਧ ਨਹੀਂ ਹੈ । 

ਜਪਾਨ ਦੇ ਊਰਜਾ ਅਰਥ ਸ਼ਾਸਤਰ ਸੰਸਥਾਨ ਵਿੱਚ ਬਿਜਲੀ ਊਰਜਾ ਉਦਯੋਗ ਅਤੇ ਨਵੀਨ ਅਤੇ ਅਖੁੱਟ ਊਰਜਾ ਇਕਾਈ ਵਿੱਚ ਪ੍ਰਬੰਧਕ ਸ਼ਿਬਾਤਾ ਯੋਸ਼ਿਆਕੀ ਨੇ ਗ੍ਰੀਨ ਹਾਈਡ੍ਰੋਜਨ ਅਤੇ ਸਿਸਟਮ ਦੀ ਊਰਜਾ ਦੇ ਏਕੀਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ । 

ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਦੇ ਮੋਹਿਤ ਭਾਗਰਵ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ ।  ਉਨ੍ਹਾਂ ਨੇ ਦੱਸਿਆ ਕਿ ਐੱਨਟੀਪੀਸੀ ਖਾਦ ਨਿਰਮਾਤਾਵਾਂ/ਸ਼ੋਧਨ ਪਲਾਂਟਾਂ/ਲੰਮੀ ਦੂਰੀ ਲਈ ਭਾਰੀ ਮਾਲ ਢੁਆਈ,  ਗੈਸ ਗ੍ਰਿਡ ਵਿੱਚ ਇਸ ਦੇ ਮਿਸ਼ਰਣ  ਅਤੇ ਊਰਜਾ ਭੰਡਾਰਣ ਆਦਿ ਖੇਤਰਾਂ ਵਿੱਚ ਪਾਰੰਪਰਿਕ ਊਰਜਾ ਦੇ ਸਥਾਨ ‘ਤੇ ਗ੍ਰੀਨ ਹਾਈਡ੍ਰੋਜਨ/ਗ੍ਰੀਨ ਅਮੋਨੀਆ/ਗ੍ਰੀਨ ਮੈਥਨੋਲ ਆਦਿ ਦਾ ਇਸਤੇਮਾਲ ਸ਼ੁਰੂ ਕਰਨ ਲਈ ਯਤਨ ਕਰ ਰਿਹਾ ਹੈ । 

ਮਾਹਰਾਂ ਨੇ ਇਸ ਗੱਲ ‘ਤੇ ਸਹਿਮਤੀ ਵਿਅਕਤ ਕੀਤੀ ਕਿ ਹਾਈਡ੍ਰੋਜਨ ਆਪਣੀ ਅਧਿਕ ਸਮਰੱਥਾ ਅਤੇ ਘੱਟ ਨਿਕਾਸ  ਦੇ ਚਲਦੇ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਇਸ ਲਈ ਭਾਰਤ - ਜਪਾਨ  ਦੇ ਸਮੂਹਾਂ  ਦੇ ਵਿੱਚ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ।

****

ਆਰਪੀ



(Release ID: 1713569) Visitor Counter : 201


Read this release in: English , Urdu , Hindi