ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

CSIR-CMERI ਆਕਸੀਜਨ ਐਨਰਿੱਚਮੈਂਟ ਯੂਨਿਟ – ਦੇਸ਼ ਭਰ ’ਚ ਆਕਸੀਜਨ ਦੀ ਕਮੀ ਦੌਰਾਨ ਵਧੀਆ ਤਰੀਕੇ ਆਕਸੀਜਨ ਦੇਣ ਵਾਲਾ ਇੱਕ ਉਪਕਰਣ

Posted On: 22 APR 2021 4:48PM by PIB Chandigarh

ਸਮੁੱਚਾ ਰਾਸ਼ਟਰ ਕੋਵਿਡ–19 ਮਹਾਮਾਰੀ ਦੀ ਅਣਕਿਆਸੀ ਸਥਿਤੀ ਵਿੱਚੋਂ ਦੀ ਲੰਘ ਰਿਹਾ ਹੈ। ਕੋਰੋਨਾ–ਵਾਇਰਸ ਨਾਲ ਗੰਭੀਰ ਕਿਸਮ ਦੇ ਰੋਗ ਲਈ ਆਕਸੀਜਨ ਥੈਰੇਪੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੂਰੇ ਦੇਸ਼ ਵਿੱਚ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਦੀ ਵੱਡੇ ਪੱਧਰ ’ਤੇ ਕਮੀ ਹੈ। ਆਕਸੀਜਨ ਦੀ ਮੰਗ ਪੂਰੀ ਕਰਨ ਅਤੇ ਆਵਾਜਾਈ ਦੀ ਸਪਲਾਈ–ਲੜੀ ਦੀ ਸਮੱਸਿਆ ਨੂੰ ਘਟਾਉਣ ਅਤੇ ਆਕਸੀਜਨ ਸਿਲੰਡਰਾਂ ਦੇ ਭੰਡਾਰਣ ਦੇ ਖ਼ਤਰਿਆਂ ਨਾਲ ਨਿਪਟਣ ਲਈ CSIR-CMERI ਨੇ ‘ਆਕਸੀਜਨ ਐਨਰਿਚਮੈਂਟ’ (ਆਕਸੀਜਨ ਦੀ ਭਰਪੂਰਤਾ) ਟੈਕਨੋਲੋਜੀ ਵਿਕਸਤ ਕੀਤੀ ਹੈ, ਜੋ 22 ਅਪ੍ਰੈਲ, 2021 ਨੂੰ ਵਰਚੁਅਲੀ ਮੈਸ. ਅਪੋਲੋ ਕੰਪਿਊਟਿੰਗ ਲੈਬੋਰੇਟਰੀਜ਼ (ਪ) ਲਿਮਿਟੇਡ, ਕੁਸ਼ਾਈਗੁੜਾ, ਹੈਦਰਾਬਾਦ ਨੂੰ ਟ੍ਰਾਂਸਫ਼ਰ ਕਰ ਦਿੱਤੀ ਗਈ ਹੈ।

ਇਸ ਮੌਕੇ, ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, CSIR-CMERI ਨੇ ਕਿਹਾ ਕਿ ਇਸ ਇਕਾਈ ਨੂੰ ਆਸਾਨੀ ਨਾਲ ਉਪਲਬਧ ਤੇਲ–ਮੁਕਤ ਰੈਸੀਪ੍ਰੋਕੇਟਿੰਗ ਕੰਪ੍ਰੈੱਸਰ, ਆਕਸੀਜਨ ਗ੍ਰੇਡ ਜ਼ਿਓਲਾਈਟ ਸੀਵਜ਼ ਤੇ ਨਿਊਮੈਟਿਕ ਕੰਪੋਨੈਂਟਸ ਦੀ ਜ਼ਰੂਰਤ ਹੈ। ਇਹ 90% ਤੋਂ ਵੱਧ ਆਕਸੀਜਨ ਸ਼ੁੱਧਤਾ ਨਾਲ 15 LPM ਤੱਕ ਦੀ ਰੇਂਜ ਵਿੱਚ ਮੈਡੀਕਲ ਏਅਰ ਡਿਲਿਵਰ ਕਰਨ ਦੇ ਸਮਰੱਥ ਹੈ। ਲੋੜ ਪੈਣ ’ਤੇ, ਇਹ ਇਕਾਈ 30% ਦੇ ਲਗਭਗ ਸ਼ੁੱਧਤਾ ਉੱਤੇ 70 LPM ਵੀ ਡਿਲਿਵਰ ਕਰ ਸਕਦੀ ਹੈ ਅਤੇ ਇਸ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਵਾਲੇ ਰੋਗੀਆਂ ਲਈ ਹਸਪਤਾਲ ਦੇ ਏਕਾਂਤਵਾਸ ਵਾਰਡ ਵਿੱਚ ਸੁਰੱਖਿਅਤ ਤਰੀਕੇ ਰੱਖਿਆ ਜਾ ਸਕਦਾ ਹੈ। ਇਸ ਨਾਲ ਦੂਰ–ਦੁਰਾਡੇ ਦੇ ਸਥਾਨਾਂ ’ਤੇ ਵਧੇਰੇ ਜ਼ਰੂਰਤ ਵਾਲੇ ਸਥਾਨਾਂ ਉੱਤੇ ਆਕਸੀਜਨ ਦੀ ਪਹੁੰਚਯੋਗਤਾ ਵਿੱਚ ਮਦਦ ਮਿਲੇਗੀ। ਆਕਸੀਜਨ ਦੀ ਪਹੁੰਚ ਵਾਲਾ ਪੱਖ ਇਸ ਸਥਾਨ ਉੱਤੇ ਅਪਨਾਉਣ ਅਤੇ ਆਕਸੀਜਨ ਦੇ ਵਿਕੇਂਦ੍ਰਿਤ ਉਤਪਾਦਨ ਰਾਹੀਂ ਕਈ ਗੁਣਾ ਵਧੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਲਸ ਡੋਜ਼ ਵਿਧੀ ਵਿਕਸਤ ਕਰਨ ਲਈ ਅਗਲੇਰੀ ਖੋਜ ਕੀਤੀ ਜਾ ਰਹੀ ਹੈ, ਜੋ ਕਿਸੇ ਰੋਗੀ ਦੇ ਸਾਹ ਲੈਣ ਦੀ ਪੱਧਤੀ ਦਾ ਪਤਾ ਲਾਉਣ ਅਤੇ ਫਿਰ ਸਾਹ ਲੈਣ ਦੌਰਾਨ ਡਿਲਿਵਰ ਕਰਨ ਦੇ ਸਮਰੱਥ ਹੈ। ਸਮਝਿਆ ਜਾ ਰਿਹਾ ਹੈ ਕਿ ਜਦੋਂ ਨਿਰੰਤਰ ਵਿਧੀ ਦੇ ਮੌਜੂਦਾ ਸੰਸਕਰਣ ਦੀ ਤੁਲਨਾ ਕੀਤੀ ਜਾਵੇਗੀ, ਤਾਂ ਇਸ ਵਿਧੀ ਰਾਹੀਂ ਆਕਸੀਜਨ ਦੀ ਮੰਗ ਲਗਭਗ 50% ਘਟ ਜਾਵੇਗੀ।

 

CSIR-CMERI ਨੇ ਭਾਰਤੀ ਕੰਪਨੀਆਂ / ਨਿਰਮਾਣ ਏਜੰਸੀਆਂ / MSMEs / ਟੈਕਨੋਲੋਜੀ ਟ੍ਰਾਂਸਫ਼ਰ ਰਾਹੀਂ ਆਕਸੀਜਨ ਐਨਰਿਚਮੈਂਟ ਇਕਾਈਆਂ ਦੇ ਨਿਰਮਾਣ ਲਈ ਸਟਾਰਟ–ਅੱਪਸ ਲਈ ‘ਇੱਛਾ ਦਾ ਪ੍ਰਗਟਾਵਾ’ (EOI) ਪਹਿਲਾਂ ਹੀ ਸੱਦ ਲਿਆ ਹੈ। 

ਮੈਸ. ਅਪੋਲੋ ਕੰਪਿਊਟਿੰਗ ਲੈਬੋਰੇਟਰੀਜ਼ ਦੇ ਸ੍ਰੀ ਜੈਪਾਲ ਰੈੱਡੀ ਨੇ ਟੈਕਨੋਲੋਜੀ ਟ੍ਰਾਂਸਫ਼ਰ ਸਮਾਰੋਹ ਦੌਰਾਨ ਕਿਹਾ ਕਿ ਪਹਿਲਾ ਪ੍ਰੋਟੋਟਾਈਪ 10 ਦਿਨਾਂ ਅੰਦਰ ਵਿਕਸਤ ਕਰ ਲਿਆ ਜਾਵੇਗਾ ਅਤੇ ਉਤਪਾਦਨ ਮਈ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੀ ਨਿਰਮਾਣ–ਸਮਰੱਥਾ ਇਸ ਵੇਲੇ 300 ਯੂਨਿਟਾਂ ਪ੍ਰਤੀ ਦਿਨ ਦੀ ਹੈ, ਜਿਸ ਵਿੱਚ ਮੰਗ ਦੇ ਆਧਾਰ ’ਤੇ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਉਨ੍ਹਾਂ ਦੀ ਕੰਪਨੀ ਦੀ ਸਿਰਫ਼ ‘ਆਕਸੀਜਨ ਐਨਰਿਚਮੈਂਟ ਯੂਨਿਟ’ ਵਜੋਂ ਅਤੇ ਇਸ ਦੇ ਨਾਲ ਹੀ CSIR-NAL ਦੀ ‘ਸਵੱਸਥ ਵਾਯੂ’ ਟੈਕਨੋਲੋਜੀ ਵਾਲੇ ਸੰਗਠਤ ਸੰਸਕਰਣ ਵਜੋਂ ਵਿਕਸਤ ਕਰਨ ਦੀ ਯੋਜਨਾਬੰਦੀ ਹੈ। ਸ੍ਰੀ ਰੈੱਡੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਇਕਾਈ ਨੂੰ ਛੋਟੇ ਹਸਪਤਾਲਾਂ ਅਤੇ ਏਕਾਂਤਵਾਸ ਕੇਂਦਰਾਂ ਅਤੇ ਦੂਰ–ਦੁਰਾਡੇ ਦੇ ਪਿੰਡਾਂ ਤੇ ਸਥਾਨਾਂ ਉੱਤੇ ‘ਮਿੰਨੀ ICUs’ ਵਜੋਂ ਖ਼ਾਸ ਤੌਰ ਉੱਤੇ ਲੋੜ ਹੈ। ਆਕਸੀਜਨ ਕੰਸੈਂਟ੍ਰੇਟਰਜ਼ ਦੀ ਵਰਤੋਂ ਦੁਆਰਾ ਲੋੜਵੰਦ ਮਰੀਜ਼ਾਂ ਲਈ ਆਕਸੀਜਨ ਦੀ ਵਧੀਆ ਤਰੀਕੇ ਉਪਯੋਗਤਾ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਜੇ ਇਹ ਸੁਵਿਧਾ ਮੁਢਲੇ ਪੜਾਅ ’ਤੇ ਕੋਵਿਡ ਰੋਗੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਤਾਂ ਬਹੁਤੇ ਮਾਮਲਿਆਂ ਵਿੱਚ ਹਸਪਤਾਲਾਂ ’ਚ ਉਨ੍ਹਾਂ ਦੀਆਂ ਫੇਰੀਆਂ ਅਤੇ ਵੈਂਟੀਲੇਟਰ ਦੀ ਹੋਰ ਸਹਾਇਤਾ ਤੋਂ ਬਚਿਆ ਜਾ ਸਕਦਾ ਹੈ। ਇਹ ਵੀ ਮਹਿਸੂਸ ਕੀਤਾ ਗਿਆ ਕਿ ਆਕਸੀਜਨ ਦੇ ਸਿਲੰਡਰਾਂ ਨਾਲ ਸਬੰਧਤ ਹਾਲੀ ਖ਼ਤਰੇ ਦੇ ਪੱਖਾਂ ਉੱਤੇ ਵਿਚਾਰ ਕਰਦਿਆਂ ਅਜਿਹੀਆਂ ਇਕਾਈਆਂ ਦੀ ਵਰਤੋਂ ਸੁਰੱਖਿਅਤ ਵੀ ਹੈ ਤੇ ਸੁਖਾਲੀ ਵੀ ਹੈ। ਸ੍ਰੀ ਜੈਪਾਲ ਰੈੱਡੀ ਨੇ ਵਾਜਬ ਮਾਰਗ–ਦਰਸ਼ਨ ਲਈ ਸੋਸ਼ਲ ਮੀਡੀਆ ਰਾਹੀਂ OEU ਦੀ ਵਰਤੋਂ ਲਈ ਇੱਕ ਜਾਗਰੂਕਤਾ ਤੇ ਸਿਖਲਾਈ ਪ੍ਰੋਗਰਾਮ ਕਰਵਾਉਣ ਅਤੇ CSIR-CMERI ਨਾਲ ਜੁੜੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਹਿਤ ਪ੍ਰੋ. ਹਰੀਸ਼ ਹੀਰਾਨੀ ਦੇ ਸੁਝਾਅ ਦੀ ਸ਼ਲਾਘਾ ਕੀਤੀ।

*********

ਆਰਪੀ/(ਸੀਐੱਸਆਈਆਰ–ਸੀਐੱਮਈਆਰਆਈ, ਦੁਰਗਾਪੁਰ)(Release ID: 1713568) Visitor Counter : 174