ਸੈਰ ਸਪਾਟਾ ਮੰਤਰਾਲਾ

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਵਿਸ਼ਵ ਵਿਰਾਸਤ ਦਿਵਸ 2021 ਦੇ ਅਵਸਰ ‘ਤੇ ਅੱਜ ਵੈਬਿਨਾਰ ‘ਇੰਡੀਆਜ਼ ਵਿਰਾਸਤ: ਪਾਵਰਿੰਗ ਟੂਰਿਜ਼ਮ’ ਨੂੰ ਸੰਬੋਧਿਤ ਕੀਤਾ


ਰਾਮਾਇਣ ‘ਤੇ ਪਹਿਲੀ ਵਾਰ ਔਨਲਾਇਨ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਦੇਸ਼ ਦੀ ਵਿਰਾਸਤ ਨੂੰ ਹੁਲਾਰਾ ਦੇਣ ਵਿੱਚ ਯੁਵਾ ਪੀੜ੍ਹੀ ਅਤੇ ਟੈਕਨੋਲੋਜੀ ਦੀ ਭੂਮਿਕਾਵਾਂ ਦਾ ਉਲੇਖ ਕੀਤਾ

Posted On: 18 APR 2021 7:43PM by PIB Chandigarh

ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਵਿਸ਼ਵ ਵਿਰਾਸਤ ਦਿਵਸ 2021 ਦੇ ਅਵਸਰ ‘ਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਆਯੋਜਿਤ ਇੱਕ ਵੈਬਿਨਾਰ ‘ਇੰਡੀਆਜ਼ ਵਿਰਾਸਤ’ ਪਾਵਰਿੰਗ ਟੂਰਿਜ਼ਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕੀ ਦੁਆਰਾ ਰਚਿਤ ਮਹਾਕਾਵਿ ਰਾਮਾਇਣ ‘ਤੇ ਔਨਲਾਈਨ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ, ਜੋ ਰਾਮਾਇਣ ‘ਤੇ ਪਹਿਲੀ ਔਨਲਾਇਨ ਪ੍ਰਦਰਸ਼ਨੀ ਹੈ। ਔਨਲਾਇਨ ਪ੍ਰਦਰਸ਼ਨੀ ਵਿੱਚ ਨਵੀਂ ਦਿੱਲੀ ਦੇ ਰਾਸ਼ਟਰੀ ਮਿਊਜ਼ੀਅਮ ਦੇ 49 ਲਘੂ ਚਿੱਤਰਾਂ ਦੇ ਸੰਗ੍ਰਿਹ ਦਿਖਾਏ ਗਏ ਹਨ, ਜੋ 17ਵੀਂ ਤੋਂ 19ਵੀਂ ਸ਼ਤਾਬਦੀ ਦਰਮਿਆਨ ਭਾਰਤ ਦੇ ਅਲਗ-ਅਲਗ ਕਲਾ ਸ਼ੈਲੀਆਂ ਦੇ ਹਨ।

ਔਨਲਾਇਨ ਪ੍ਰਦਰਸ਼ਨੀ ਦੇ ਲਈ ਵੈਬਲਿੰਕ:https://nmvirtual.in/Virtual_Tour/Ramayan/

C:\Users\Punjabi\Desktop\image001U4KM.jpg

C:\Users\Punjabi\Desktop\image0026FVC (1).jpg

C:\Users\Punjabi\Desktop\image003CDD5.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਪਟੇਲ ਨੇ ਕਿਹਾ ਕਿ ਵਿਸ਼ਵ ਵਿਸਾਰਤ ਦਿਵਸ ਪਿਛਲੇ 39 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਜਦਕਿ ਸਾਡੀ ਵਿਰਾਸਤ ਹਜ਼ਾਰਾਂ ਸਾਲਾ ਪੁਰਾਣੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਮੰਦਿਰਾਂ, ਨਾਚ, ਸੰਗੀਤ, ਸ਼ਾਸਤਰਾਂ ਦੀ ਇੱਕ ਅਨੋਖੀ ਵਿਰਾਸਤ ਹੈ ਜੋ ਦੁਨੀਆ ਵਿੱਚ ਕੀਤੇ ਨਹੀਂ ਮਿਲ ਸਕਦੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੰਨ੍ਹਾਂ ਅਨਮੋਲ ਵਿਰਾਸਤਾਂ ਦੀ ਰੱਖਿਆ ਕਰਨਾ ਇੱਕ ਸਾਮੂਹਿਕ ਜ਼ਿੰਮੇਦਾਰੀ ਹੈ ਅਤੇ ਇਸ ਦੇ ਲਈ ਰੈਗੂਲੇਟਰੀ ਅਤੇ ਪ੍ਰਸ਼ਾਸਨਿਕ ਸੰਰਚਨਾ ਦੇ ਇਲਾਵਾ ਸਮੁਦਾਏ ਦੀ ਭਾਗੀਦਾਰੀ ਅਤੇ ਜਾਗਰੂਕਤਾ ‘ਤੇ ਨਵੇਂ ਸਿਰੇ ਤੋਂ ਧਿਆਨ ਦੇਣ ਦੀ ਜ਼ਰੂਰਤ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਵਿਰਾਸਤ ਦੇ ਖੇਤਰ ਵਿੱਚ ਵਿਚਾਰ-ਵਟਾਂਦਰਾ ਅਤੇ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਹ ਯੁਵਾ ਪੀੜ੍ਹੀ ਦੀ ਜ਼ਿੰਮੇਦਾਰੀ ਹੈ ਕਿ ਉਹ ਉਚਿਤ ਤੱਥਾਂ ਅਤੇ ਸਮੇਂ-ਸੀਮਾ ਦੇ ਨਾਲ ਦੇਸ਼ ਦੀ ਵਿਸ਼ਾਲ ਵਿਰਾਸਤ ਨੂੰ ਹੁਲਾਰਾ ਦੇਣ ਦੇ ਕੰਮ ਨੂੰ ਅੱਗ ਵਧਾਏ। ਉਹ ਪੂਰੀ ਸਫਲਤਾ ਦੇ ਨਾਲ ਇਹ ਕੰਮ ਕਰ ਸਕਦੇ ਹਨ ਕਿਉਂਕਿ ਉਹ ਟੈਕਨੋਲੋਜੀ ਵਿੱਚ ਸੰਪੂਰਨ ਹਨ ਅਤੇ ਉਨ੍ਹਾਂ ਦੇ ਕੋਲ ਅਧਿਕ ਸੰਸਾਧਨ ਹਨ ਜੋ ਅਮੁੱਲ ਉਪਕਰਨ ਪ੍ਰਦਾਨ ਕਰਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਇਤਿਹਾਸ ਅਤੇ ਘਟਨਾਵਾਂ ਦਾ ਅਧਿਕ ਸਟੀਕ ਰੂਪ ਤੋਂ ਪਤਾ ਲਗਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇੱਕ ਚੁਣੌਤੀ ਦੇ ਰੂਪ ਵਿੱਚ ਲਿਜਾਣਾ ਚਾਹੀਦਾ।

C:\Users\Punjabi\Desktop\image004PMOJ.jpg

ਸ਼੍ਰੀ ਪਟੇਲ ਨੇ ਕਿਹਾ ਕਿ ਸਾਡੀ ਵਿਰਾਸਤ ਸਥਲਾਂ ਅਤੇ ਸਮਾਰਕਾਂ ਦਾ ਵਿਵਿਧ ਕਲਾਤਮਕ ਪਰੰਪਰਾਵਾਂ ਅਤੇ ਸੱਭਿਆਚਾਰਾਂ ਦੇ ਨਾਲ ਗੂੜਾ ਸੰਬੰਧ ਹੈ।  ਸਾਡੇ ਕੋਲ ਕਈ ਪ੍ਰਾਚੀਨ ਸਥਲ ਅਤੇ ਮੰਦਿਰ ਹਨ, ਲੇਕਿਨ ਉਨ੍ਹਾਂ ਵਿਸ਼ਵ ਮੰਚ ‘ਤੇ ਉਨ੍ਹਾਂ ਦੀ ਉਹ ਜਗ੍ਹਾ ਨਹੀਂ ਮਿਲੀ ਹੈ ਜਿਸ ਦੇ ਉਹ ਹਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਕੰਜ਼ਰਵੇਸ਼ਨਿਸਟ, ਪੁਰਾਤੱਤਵ-ਵਿਗਿਆਨੀ ਅਤੇ ਇਤਿਹਾਸਕਾਰ ਨਾਲ ਲੈਸ ਵਧੀਆ ਗੁਣਵੱਤਾ ਵਾਲੇ ਮਾਨਵ ਸੰਸਾਧਨ ਦੇ ਸਾਡੇ ਸਮੂਹ ਨੂੰ ਇੱਕ ਨਾਲ ਲਿਆਉਣਾ ਜ਼ਰੂਰੀ ਹੈ ਜੋ ਵਿਸ਼ਾਲ ਵਿਰਾਸਤ ‘ਤੇ ਉਚਿਤ ਪ੍ਰਕਾਸ਼ ਪਾ ਸਕਦੇ ਹਨ ਅਤੇ ਇਸ ਪੇਸ਼ੇਵਰ ਤਰੀਕੇ ਨਾਲ ਵਿਸ਼ਵ ਮੰਚ ‘ਤੇ ਲੈ ਜਾ ਸਕਦੇ ਹਨ। ਜ਼ਰੂਰੀ ਮਾਨਵ ਸੰਸਾਧਨ ਦੇ ਇਸ ਸਮੂਹ ਦਾ ਇੱਕ ਨਿਰਮਾਣ ਕਰਦੇ ਰਹਿਣਾ ਵੀ ਜ਼ਰੂਰੀ ਹੈ। 

ਸ਼੍ਰੀ ਪਟੇਲ ਨੇ ਕਿਹਾ ਕਿ ਅਸੀਂ ਸੈਰ-ਸਪਾਟਾ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਡੀ ਸੱਭਿਆਚਾਰ ਅਤੇ ਵਿਰਾਸਤ ਯਾਤਰੀਆਂ ਲਈ ਪ੍ਰਮੁੱਖ ਆਕਰਸ਼ਿਤ ਹਨ। ਇਸ ਨੂੰ ਲੈ ਕੇ ਸਾਡੇ ਕੋਲ ਲੰਮੇ ਸਮੇਂ ਯੋਜਨਾਵਾਂ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਸਾਡੀ ਸੱਭਿਆਚਾਰ ਅਤੇ ਵਿਰਾਸਤ ਦਾ ਵਿਵਸਥਿਤ ਵਿਕਾਸ ਸ਼ਾਮਲ ਹੋਵੇਗਾ ਅਤੇ ਯੁਵਾ ਪੀੜ੍ਹੀਆਂ ਦੀ ਭਾਗੀਦਾਰੀ  ਦੇ ਨਾਲ, ਠੋਸ ਨਤੀਜੇ ਹਾਸਲ ਕਰਨ ਲਈ ਇਸ ਨੂੰ ਉਪਯੁਕਤ ਮੰਚਾਂ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

C:\Users\Punjabi\Desktop\image00580FE.jpg

ਸ਼੍ਰੀ ਪਟੇਲ ਨੇ ਕਿਹਾ ਕਿ ਵਿਸ਼ਵ ਸੱਭਿਆਚਾਰ ਵਿੱਚ ਉਤਸਵ ਮਨਾਇਆ ਅਤੇ ਇਤਿਹਾਸਿਕ ਸਥਲਾਂ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਜ਼ਰੂਰਤ ਹੈ। ਦੁਨੀਆ ਭਰ ਵਿੱਚ, ਵਾਸਤੂਕਲਾ ਪੁਰਾਤੱਤਵ, ਪ੍ਰਦਰਸ਼ਨ ਅਤੇ ਕਲਾ, ਸੱਭਿਆਚਾਰ ਜਿਵੇਂ ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੀ ਚੜਾਈ ਨੇ ਯੁਵਾ ਪੀੜ੍ਹੀ ਦੇ ਲਈ ਮੂਰਤ ਅਤੇ ਅਨਮੋਲ ਵਿਰਾਸਤ ਸੱਭਿਆਚਾਰਕ ਸਮਾਰਕਾਂ ਨੂੰ ਸੁਰੱਖਿਅਤ ਕਰਨ ਵਿੱਚ ਯੋਗਦਾਨ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਪ੍ਰਤਿਸ਼ਠਿਤ ਅਤੇ ਗਿਆਨ ਹਸਤੀਆਂ ਨਾਲ ਯੁਕਤ ਇਹ ਪੈਨਲ ਚਰਚਾ, ਸਾਡੀ ਅਨਮੋਲ ਵਿਰਾਸਤਾਂ ਨੂੰ ਸੁਰੱਖਿਅਤ ਕਰਨ ਵਿੱਚ ਕਾਫੀ ਮਦਦ ਕਰੇਗੀ। ਮੈਂ ਇਸ ਨੇਕ ਯਤਨ ਲਈ ਤੁਹਾਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਭਾਰਤ ਦੀ ਵਿਆਪਕ ਅਤੇ ਸ਼ਾਨਦਾਰ ਮੂਰਤ ਅਤੇ ਅਨਮੋਲ ਵਿਰਾਸਤ ਦੀ ਖੋਜ ਅਤੇ ਟੂਰਿਜ਼ਮ ਦੇ ਅਨੁਭਵ ਨੂੰ ਖੁਸ਼ਹਾਲ ਕਰਨ ਵਿੱਚ ਇਸ ਦੀ ਮਹੱਤਤਾ ਦਾ ਪਤਾ ਲਗਾਉਣ ਲਈ ਵੈਬਿਨਾਰ “ਇੰਡੀਆਜ਼ ਵਿਰਾਸਤ:  ਪਾਵਰਿੰਗ ਟੂਰਿਜਮ” (ਭਾਰਤ ਦੀ ਵਿਰਾਸਤ : ਸੈਰ-ਸਾਪਾਟਾ ਨੂੰ ਪ੍ਰੋਤਸਾਹਨ) ਦਾ ਆਯੋਜਨ ਕੀਤਾ ਗਿਆ ਸੀ ।  ਇਸ ਦੇ ਇਲਾਵਾ ਮਹਾਨਿਦੇਸ਼ਕ  (ਏਡੀਜੀ), ਸੈਰ-ਸਪਾਟਾ ਸ਼੍ਰੀ ਰੁਪਿੰਦਰ ਬ੍ਰਾੜ  ਨੇ ਵਿਚਾਰ ਮੰਥਨ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਵੱਖ-ਵੱਖ ਖੇਤਰਾਂ ਦੀ ਇਨ੍ਹਾਂ ਪ੍ਰਤਿਸ਼ਠਿਤ ਹਸਤੀਆਂ ਨੇ ਇਸ ਵਿੱਚ ਹਿੱਸਾ ਲਿਆ: - 

  • ਸ਼੍ਰੀ ਅਭੈ ਮੰਗਲਦਾਸ- ਹਾਊਸ ਆਵ੍ ਮੰਗਲਦਾਸ

  • ਸ਼੍ਰੀ ਹਰਸ਼ਵਰਧਨ –ਨੋ ਫੁਟਪ੍ਰਿੰਟ੍ਰਸ

  • ਸੁਸ਼੍ਰੀ ਸ਼ੈਲਜਾ ਕਟੋਚ- ਹਾਊਸ ਆਵ੍ ਕੰਗੜਾ

  • ਡਾ. ਸ਼ਰੂਤੀ ਨਾਡਾ ਪੋਧਾਰ-ਨਾਡਾ ਯੋਗਾ

  • ਸੁਸ਼੍ਰੀ ਕ੍ਰਿਤਿਕਾ ਸੁਬ੍ਰਾਹਮਣੀਅਨ-ਸਵਤਮਾ

  • ਸੁਸ਼੍ਰੀ ਸੁਦਕਸ਼ਨਾ ਥੰਪੀ- ਯੋਗਾ ਐਂਡ ਸਿਪਰਿਚੁਅਲ ਹੀਲਿੰਗ

  • ਡਾ. ਸ਼ੋਵਨਾ ਨਾਰਾਇਣ- ਕਥਕ ਨ੍ਰਿਤਯਾਂਗਨਾ

  • ਸ਼੍ਰੀ ਦਿਨੇਸ਼ ਦੇ ਪਟਾਨਾਇਕ-ਮਹਾਨਿਰਦੇਸ਼ਕ, ਆਈਸੀਸੀਆਰ

  • ਸੁਸ਼੍ਰੀ ਲਵਲੀਨ ਸਾਗਰ- ਡਿਸਟੇਂਟ ਫ੍ਰੰਟੀਅਰਸ

ਇਸ ਸਾਲ ਵਿਸ਼ਵ ਵਿਰਾਸਤ ਦਿਵਸ 2021 ਦਾ ਧੀਮ੍ਹ “ ਕੰਪਲੈਕਸ ਪਾਸਟਸ: ਡਾਇਵਰਸਿਟ ਫਿਊਚਰਸ (ਜਟਿਲ ਅਤੀਤ: ਵਿਵਿਧ ਭਵਿੱਖ) ਹੈ।

*******

ਐੱਨਬੀ/ਓਏ


(Release ID: 1713410) Visitor Counter : 191


Read this release in: English , Urdu , Marathi , Hindi