ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਰਾਜਾਂ ਨੂੰ ਆਕਸੀਜਨ ਅਤੇ ਰੈਮਡੇਸਿਵਿਰ ਦੀ ਸਪਲਾਈ ਵਧਾਉਣ ਦਾ ਭਰੋਸਾ ਦਿੱਤਾ; ਉਦਯੋਗ ਪ੍ਰਮੁੱਖਾਂ ਨਾਲ ਵਰਚੁਅਲ ਗੱਲਬਾਤ ਦੌਰਾਨ ਲੌਕਡਾਉਨ ਨਾਲੋਂ ਮਾਈਕਰੋ - ਕੰਟੇਨਮੈਂਟ ਨੀਤੀਆਂ ਦੇ ਮਹੱਤਵ ਨੂੰ ਦੁਹਰਾਇਆ

ਭਾਰਤੀ ਉਦਯੋਗ ਦੀ ਅਤਿ ਸਹਿਣਸ਼ੀਲਤਾ, ਸਬਰ ਅਤੇ ਲਗਨ ਲਈ ਸ਼ਲਾਘਾ ਕੀਤੀ, ਇਸ ਨੂੰ 'ਗਮਨਜੁਯੋਈ' ਦੱਸਿਆ

Posted On: 21 APR 2021 7:27PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤੀ ਉਦਯੋਗ ਨੂੰ ਇਸ ਦੀ ਬਹੁਤ ਜ਼ਿਆਦਾ ਸਹਿਣਸ਼ੀਲਤਾ, ਸਬਰ ਅਤੇ ਲਗਨ ਲਈ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਜਾਪਾਨੀ ਸ਼ਬਦ ‘ਗਮਨਜੁਯੋਈ’ ਨਾਲ ਬਿਆਨ ਕੀਤਾ। 

 

ਵਿੱਤ ਮੰਤਰੀ ਅੱਜ ਇਥੇ ਭਾਰਤੀ ਉਦਯੋਗ ਸੰਘ (ਸੀਆਈਆਈ) ਵੱਲੋਂ ਆਯੋਜਿਤ ਵਰਚੁਅਲ ਗੱਲਬਾਤ ਦੌਰਾਨ 150 ਤੋਂ ਵੱਧ ਸੀਨੀਅਰ ਉਦਯੋਗਿਕ ਮੁਖੀਆਂ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੀਮਤੀ ਸੀਤਾਰਮਣ ਨੇ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਾਈਕਰੋ ਕੰਟੈਨਮੈਂਟ ਰਣਨੀਤੀ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਮੰਨਿਆ ਕਿ ਸੀਆਈਆਈ ਨਾਲ ਵਿਚਾਰ ਵਟਾਂਦਰੇ ਨੇ ਇਸ ਰਣਨੀਤੀ ਨੂੰ ਰੂਪ ਦੇਣ ਵਿੱਚ ਸਹਾਇਤਾ ਕੀਤੀ ਹੈ। ਵਿੱਤ ਮੰਤਰੀ ਨੇ ਦੱਸਦਿਆਂ ਕਿਹਾ ਕਿ ਪਿਛਲੀ ਵਾਰ ਤੋਂ ਉਲਟ ਸਾਡੇ ਕੋਲ ਮਹਾਮਾਰੀ ਨਾਲ ਨਜਿੱਠਣ ਲਈ ਵੈਕਸੀਨ ਅਤੇ ਦਵਾਈਆਂ ਵਰਗੇ ਮਹੱਤਵਪੂਰਨ ਸਾਧਨ ਮੌਜੂਦ ਹਨ। 

ਕੋਵਿਡ -19 ਦੇ ਇਲਾਜ ਦੇ ਇੱਕ ਮਹੱਤਵਪੂਰਨ ਉਪਕਰਣ, ਮੈਡੀਕਲ ਆਕਸੀਜਨ ਦੀ ਮੰਗ ਵਿੱਚ ਅਸਾਧਾਰਣ ਵਾਧੇ ਨੂੰ ਪੂਰਾ ਕਰਨ 'ਤੇ, ਵਿੱਤ ਮੰਤਰੀ ਨੇ ਰਾਜਾਂ ਨੂੰ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਜੋ ਉਪਾਅ ਕਰ ਰਹੀ ਹੈ, ਉਨ੍ਹਾਂ ਵਿੱਚ ਮੈਡੀਕਲ ਆਕਸੀਜਨ ਦੀ ਦਰਾਮਦ, ਆਕਸੀਜਨ ਭਰਨ ਵਾਲੇ ਸਟੇਸ਼ਨਾਂ ਦਾ 24 ਘੰਟੇ ਕੰਮ ਕਰਨਾ ਅਤੇ ਨਾਈਟ੍ਰੋਜਨ ਅਤੇ ਆਰਗਨ ਲਈ ਵਰਤੇ ਜਾਣ ਵਾਲੇ ਕੰਟੇਨਰਾਂ ਨੂੰ ਆਕਸੀਜਨ ਲਈ ਵਰਤਿਆ ਜਾ ਸਕਦਾ ਹੈ।

ਵਿੱਤ ਮੰਤਰੀ ਨੇ ਹਰ ਮਹੀਨੇ 36 ਲੱਖ ਵਾਇਲਾਂ ਤੋਂ 78 ਲੱਖ ਵਾਇਲਾਂ ਪ੍ਰਤੀ ਮਹੀਨਾ ਵਧਾਉਣ ਵਿੱਚ ਸਹਾਇਤਾ ਕਰਨ ਲਈ ਸਰਕਾਰੀ ਪਹਿਲਕਦਮੀਆਂ ਦਾ ਵੇਰਵਾ ਵੀ ਦਿੱਤਾ। ਉਨ੍ਹਾਂ ਕਿਹਾ, ਇਨ੍ਹਾਂ ਉਪਾਵਾਂ ਵਿੱਚੋਂ ਕੁਝ ਨਵੀਆਂ ਸਮਰੱਥਾਵਾਂ ਲਈ ਤੇਜ਼ੀ ਨਾਲ ਪ੍ਰਵਾਨਗੀ, ਨਿਰਯਾਤ ਨੂੰ ਰੋਕਣਾ, ਏਪੀਆਈ ਦੇ ਨਿਰਯਾਤ ਨੂੰ ਰੋਕਣਾ ਅਤੇ ਇਸ ਜੀਵਨ ਬਚਾਉਣ ਵਾਲੀ ਦਵਾਈ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਫਾਰਮੂਲੇ ਸ਼ਾਮਲ ਹਨ, ਅਤੇ ਵਿਸ਼ੇਸ਼ ਆਰਥਿਕ ਜ਼ੋਨਾਂ ਵਿੱਚ ਸਥਿਤ ਈਓਯੂ ਅਤੇ ਨਿਰਮਾਤਾਵਾਂ ਨੂੰ ਵੀ ਘਰੇਲੂ ਬਜ਼ਾਰ ਵਿੱਚ ਵੇਚਣ ਦੀ ਆਗਿਆ ਦਿੰਦੀ ਹੈ।

 

ਗੱਲਬਾਤ ਦੌਰਾਨ, ਸੀਆਈਆਈ ਦੇ ਮੈਂਬਰਾਂ ਨੇ ਰੈਮਡੇਸਿਵਿਰ ਬਣਾਉਣ ਬਾਰੇ ਵਿੱਤ ਮੰਤਰੀ ਨੂੰ ਦੱਸਿਆ ਕਿ ਉਹ ਦਰਅਸਲ ਪ੍ਰਤੀ ਮਹੀਨਾ 78 ਲੱਖ ਵਾਇਲਾਂ ਦੇ ਟੀਚੇ ਨੂੰ ਪਾਰ ਕਰਨ ਅਤੇ ਪ੍ਰਤੀ ਮਹੀਨਾ 1 ਕਰੋੜ ਵਾਇਲਾਂ ਦਾ ਉਤਪਾਦਨ ਕਰਨ ਦਾ ਟੀਚਾ ਰੱਖ ਰਹੇ ਹਨ।

ਟੀਕਾਕਰਨ ਬਾਰੇ ਤਾਜ਼ਾ ਐਲਾਨ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸੀਆਈਆਈ ਦਾ ਸਾਰੇ ਬਾਲਗਾਂ ਲਈ ਟੀਕਾਕਰਨ ਖੋਲ੍ਹਣ ਦੇ ਸੁਝਾਅ, ਉਦਯੋਗ ਨੂੰ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟੀਕਾ ਲਗਾਉਣ ਅਤੇ ਟੀਕੇ ਦੀ ਦਰਾਮਦ ਦੀ ਆਗਿਆ ਦੇਣ ਬਾਰੇ ਨੀਤੀਆਂ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ। ਸਰਕਾਰ ਨੇ ਸਮਰੱਥਾ ਵਧਾਉਣ ਵਿੱਚ ਮਦਦ ਕਰਨ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓ ਟੈਕ ਨੂੰ 4,600 ਕਰੋੜ ਰੁਪਏ ਦੀ ਅਗਾਊਂ ਅਦਾਇਗੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਵਿੱਤ ਮੰਤਰੀ ਨੇ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਬਾਰੇ ਸੀਆਈਆਈ ਦੇ ਸੁਝਾਵਾਂ ਦੇ ਸਵਾਗਤ ਦੇ ਨਾਲ-ਨਾਲ, ਇਸ ਦੀ ਪੜਚੋਲ ਕਰਨ ਦਾ ਭਰੋਸਾ ਦਿੱਤਾ।

ਇਸ ਤੋਂ ਪਹਿਲਾਂ, ਸ਼੍ਰੀ ਉਦੈ ਕੋਟਕ, ਪ੍ਰਧਾਨ ਸੀਆਈਆਈ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਕੋਟਕ ਮਹਿੰਦਰਾ ਬੈਂਕ ਲਿਮਟਿਡ ਨੇ ਆਪਣੀ ਉਦਘਾਟਨੀ ਟਿੱਪਣੀ ਵਿੱਚ ਪਿਛਲੇ 72 ਘੰਟਿਆਂ ਵਿੱਚ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀ ਨੀਤੀਗਤ ਕਾਰਵਾਈ ਦੀ ਗਤੀ ਦੀ ਸ਼ਲਾਘਾ ਕੀਤੀ। ਸ੍ਰੀ ਕੋਟਕ ਨੇ ਟੀਕਾਕਰਨ ਦੀ ਮਹੱਤਤਾ ਅਤੇ ਇਸ ਨੂੰ ਵਧਾਉਣ ਲਈ ਯਤਨ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੁਰੰਤ ਮਿਆਦ ਵਿੱਚ ਆਕਸੀਜਨ, ਦਵਾਈਆਂ ਅਤੇ ਬੈੱਡਾਂ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।

ਦਰਮਿਆਨੀ ਮਿਆਦ ਦੌਰਾਨ, ਉਨ੍ਹਾਂ ਪਰਿਵਰਤਨ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਅਤੇ ਟੀਕਿਆਂ ਨੂੰ ਅਪਗ੍ਰੇਡ ਕਰਨ ਲਈ ਖੋਜ ਨੂੰ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਵਿੱਖ ਦੀਆਂ ਕੋਈ ਵੀ ਲਹਿਰਾਂ ਦੇ ਹੱਲ ਲਈ ਸਪਲਾਈ ਅਤੇ ਮੈਡੀਕਲ ਬੁਨਿਆਦੀ ਢਾਂਚੇ ਦੇ ਲਿਹਾਜ਼ ਨਾਲ ਭਾਰਤ ਦੀ ਸਮਰੱਥਾ ਬਣਾਉਣ ਦਾ ਸੁਝਾਅ ਵੀ ਦਿੱਤਾ।

************

ਆਰਐੱਮ/ ਐੱਮਵੀ/ਕੇਐੱਮਐੱਨ(Release ID: 1713328) Visitor Counter : 96