ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ 'ਰਾਮ ਨੌਮੀ' ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 20 APR 2021 6:37PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਰਾਮ ਨੌਮੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ:-

“ਰਾਮ ਨੌਮੀ ਦੇ ਪਾਵਨ ਅਵਸਰ 'ਤੇ, ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਰਾਮਨੌਮੀ ਦਾ ਉਲਾਸਮਈ ਪੁਰਬ, ਮਰਯਾਦਾ ਪੁਰੁਸ਼ੋਤਮ ਸ਼੍ਰੀ ਰਾਮ ਦੇ ਜਨਮ ਦਿਵਸ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ। ਨਿਆਂ ਅਤੇ ਮਾਨਵੀ ਗਰਿਮਾ ਦੇ ਲਈ ਨਿਰੰਤਰ ਪ੍ਰਯਤਨ ਕਰਦੇ ਰਹਿਣ ਦੇ ਸਾਡੇ ਸੰਕਲਪ ਨੂੰ ਮਰਯਾਦਾ ਪੁਰੁਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ਤੋਂ ਸੰਬਲ ਮਿਲਦਾ ਹੈ। ਭਗਵਾਨ ਸ਼੍ਰੀ ਰਾਮ ਨੇ ਸਾਨੂੰ ਧਰਮ ਦੇ ਅਨੁਸਾਰ ਜਿਉਣਾ ਸਿਖਾਇਆ। ਉਨ੍ਹਾਂ ਦੇ ਸੰਪੂਰਨ ਜੀਵਨ ਅਤੇ ਸਦਾਚਾਰ, ਸੱਤਿਆਨਿਸ਼ਠਾ ਅਤੇ ਸੰਜਮ ਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਣਾ ਦਿੰਦੀਆਂ ਰਹਿੰਦੀਆਂ ਹਨ।

ਆਓ, ਇਸ ਅਵਸਰ 'ਤੇ ਅਸੀਂ ਸਾਰੇ ਆਪਣੇ ਜੀਵਨ ਵਿੱਚ ਭਗਵਾਨ ਰਾਮ ਦੇ ਆਦਰਸ਼ਾਂ ਦਾ ਅਨੁਸਰਣ ਕਰਦੇ ਰਹਿਣ ਦਾ ਸੰਕਲਪ ਲਈਏ ਅਤੇ ਇੱਕ ਗੌਰਵਸ਼ਾਲੀ ਭਾਰਤ ਦੇ ਨਿਰਮਾਣ ਦੇ ਲਈ ਇਕਜੁੱਟ ਪ੍ਰਯਤਨ ਕਰੀਏ।”

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

                                ***   ***   ***   ***   ***   ***   ***   ***

 

ਡੀਐੱਸ 



(Release ID: 1713250) Visitor Counter : 158