PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
19 APR 2021 7:39PM by PIB Chandigarh




ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
-
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ-19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 12.38 ਕਰੋੜ ਨੂੰ ਪਾਰ ਕਰ ਗਈ ਹੈ।
-
ਪਿਛਲੇ 24 ਘੰਟਿਆਂ ਦੌਰਾਨ 12 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ।
-
ਪਿਛਲੇ 24 ਘੰਟਿਆਂ ਦੌਰਾਨ 2,73,810 ਨਵੇਂ ਕੇਸ ਦਰਜ ਕੀਤੇ ਗਏ ਹਨ। ਰਾਸ਼ਟਰੀ ਮੌਤ ਦਰ ਹੋਰ ਘੱਟ ਕੇ 1.9 ਤੱਕ ਰਹਿ ਗਈ।
-
10 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਹ ਹਨ-ਲੱਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਸਿੱਕਿਮ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਨਾਗਾਲੈਂਡ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।
-
ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਬੀਮਾ ਪਾਲਿਸੀ ਤਹਿਤ ਕੋਵਿਡ ਵਾਰੀਅਰਸ ਦੇ ਦਾਅਵਿਆਂ ਦਾ ਨਿਪਟਾਰਾ 24 ਅਪ੍ਰੈਲ 2021 ਤੱਕ ਜਾਰੀ ਰਹੇਗਾ, ਇਸ ਤੋਂ ਬਾਅਦ ਕੋਵਿਡ ਵਾਰੀਅਰਸ ਲਈ ਇਕ ਨਵੀਂ ਬੀਮਾ ਨੀਤੀ ਅਮਲ ਵਿੱਚ ਆਵੇਗੀ।
#Unite2FightCorona
#IndiaFightsCorona


ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 12.38 ਕਰੋੜ ਤੋਂ ਵੱਧ ਹੋਈ
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 12.38 ਕਰੋੜ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 12 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ। ਟੀਕਾਰਕਨ ਮੁਹਿੰਮ ਦੇ 93 ਦਿਨ (18 ਅਪ੍ਰੈਲ, 2021) ਨੂੰ 12,30,007 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 9,40,725 ਲਾਭਾਰਥੀਆਂ ਨੂੰ ਪਹਿਲੀ ਖੁਰਾਕ ਲਈ 21,905 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 2,89,282 ਲਾਭਾਰਥੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ। 79 ਫੀਸਦ ਤੋਂ ਵੱਧ ਨਵੇਂ ਮਾਮਲੇ 10 ਸੂਬਿਆਂ ਚੋਂ ਰਿਪੋਰਟ ਹੋਏ ਹਨ ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 2,73,810 ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਮਿਲ ਨਾਡੂ, ਗੁਜਰਾਤ ਅਤੇ ਰਾਜਸਥਾਨ 10 ਅਜਿਹੇ ਰਾਜ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 78.58 ਫੀਸਦ ਦਾ ਯੋਗਦਾਨ ਪਾ ਰਹੇ ਹਨ ਰਾਸ਼ਟਰੀ ਮੌਤ ਦਰ ਹੋਰ ਘੱਟ ਕੇ 1.9 ਤੱਕ ਰਹਿ ਗਈ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 19,29,329 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 12.81 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,28,013 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। 10 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਹ ਹਨ-ਲਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਸਿੱਕਿਮ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਨਾਗਾਲੈਂਡ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀ.ਐੱਮ.ਜੀ.ਕੇ.ਪੀ.) ਬੀਮਾ ਪਾਲਿਸੀ ਤਹਿਤ ਕੋਵਿਡ ਵਾਰੀਅਰਸ ਦੇ ਦਾਅਵਿਆਂ ਦਾ ਨਿਪਟਾਰਾ 24 ਅਪ੍ਰੈਲ 2021 ਤੱਕ ਜਾਰੀ ਰਹੇਗਾ, ਇਸ ਤੋਂ ਬਾਅਦ ਕੋਵਿਡ ਵਾਰੀਅਰਸ ਲਈ ਇਕ ਨਵੀਂ ਬੀਮਾ ਨੀਤੀ ਅਮਲ ਵਿੱਚ ਆਵੇਗੀ।
https://www.pib.gov.in/PressReleseDetail.aspx?PRID=1712613
ਭਾਰਤ ਸਰਕਾਰ ਨੇ 1 ਮਈ ਤੋਂ ਸ਼ੁਰੂ ਹੋ ਰਹੇ ਕੋਵਿਡ-19 ਟੀਕਾਕਰਣ ਦੇ ਤੀਸਰੇ ਪੜਾਅ ਲਈ ਅਸਾਨ ਅਤੇ ਪ੍ਰਭਾਵੀ ਰਣਨੀਤੀ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਲਏ ਗਏ ਕਈ ਮਹੱਤਵਪੂਰਨ ਫੈਸਲੇ
18 ਸਾਲ ਤੋਂ ਅਧਿਕ ਉਮਰ ਦੇ ਸਾਰੇ ਲੋਕ 1 ਮਈ, 2021 ਤੋਂ ਕੋਵਿਡ-19 ਟੀਕਾਕਰਣ ਲਈ ਪਾਤਰ ਹੋਣਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਸੋਮਵਾਰ ਨੂੰ ਹੋਈ ਇੱਕ ਅਹਿਮ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ 1 ਮਈ, 2021 ਤੋਂ 18 ਸਾਲ ਤੋਂ ਅਧਿਕ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਿਛਲੇ ਇੱਕ ਸਾਲ ਤੋਂ ਲਗਾਤਾਰ ਇਹ ਸੁਨਿਸ਼ਚਿਤ ਕਰਨ ਦਾ ਯਤਨ ਕਰ ਰਹੀ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਭਾਰਤੀਆਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਭਾਰਤ, ਵਿਸ਼ਵ ਰਿਕਾਰਡ ਦੀ ਗਤੀ ਨਾਲ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ, ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਟੀਕਾਕਰਣ ਮੁਹਿੰਮ ਨੂੰ ਹੋਰ ਅਧਿਕ ਤੇਜ਼ ਗਤੀ ਦੇ ਨਾਲ ਜਾਰੀ ਰੱਖਾਂਗੇ।
ਤੀਸਰੇ ਪੜਾਅ ਵਿੱਚ ਰਾਸ਼ਟਰੀ ਟੀਕਾਕਰਣ ਰਣਨੀਤੀ ਦਾ ਉਦੇਸ਼ ਵੈਕਸੀਨ ਦੀ ਕੀਮਤ ਨੂੰ ਲਚਕੀਲਾ ਬਣਾਉਣਾ ਅਤੇ ਵੈਕਸੀਨ ਕਵਰੇਜ ਨੂੰ ਵਧਾਉਣਾ ਹੈ। ਸਰਕਾਰ ਦਾ ਇਹ ਕਦਮ ਵੈਕਸੀਨ ਉਤਪਾਦਨ ਅਤੇ ਉਪਲਬਧਤਾ ਨੂੰ ਵਧਾਉਣ ਦੇ ਨਾਲ-ਨਾਲ ਵੈਕਸੀਨ ਨਿਰਮਾਤਾਵਾਂ ਨੂੰ ਆਪਣੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਪ੍ਰੋਤਸਾਹਿਤ ਕਰੇਗਾ। ਨਾਲ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੇਂ ਵੈਕਸੀਨ ਨਿਰਮਾਤਾਵਾਂ ਨੂੰ ਆਕਰਸ਼ਿਤ ਵੀ ਕਰੇਗਾ। ਤੀਜਾ ਪੜਾਅ ਸਾਰੇ ਹਿਤਧਾਰਕਾਂ ਨੂੰ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਕੰਮ ਕਰਨ ਦੀ ਆਗਿਆ ਦੇ ਕੇ ਵੈਕਸੀਨ ਦੀ ਕੀਮਤ ਨਿਰਧਾਰਣ, ਖਰੀਦ, ਪਾਤਰਤਾ ਅਤੇ ਟੀਕਾਕਰਣ ਨੂੰ ਉਦਾਰ ਅਤੇ ਲਚਕੀਲਾ ਬਣਾਏਗਾ।
ਰਾਸ਼ਟਰੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੇ ਤੀਸਰੇ ਪੜਾਅ ਦੀ ਲਚੀਲੀ ਅਤੇ ਤੀਬਰ ਰਣਨੀਤੀ ਦੇ ਮੁੱਖ ਤੱਤ ਨਿਮਨਲਿਖਿਤ ਹੈ, ਜੋ 1 ਮਈ, 2021 ਤੋਂ ਪ੍ਰਭਾਵੀ ਹੋਣਗੇ:-
i. ਵੈਕਸੀਨ ਨਿਰਮਾਤਾ ਆਪਣੀ ਮਾਸਿਕ ਸੈਂਟ੍ਰਲ ਡੱਰਗ ਲੈਬੋਰੇਟਰੀ ਤੋਂ ਜਾਰੀ ਹੋਣ ਵਾਲੀ ਖੁਰਾਕ ਦੀ 50% ਸਪਲਾਈ ਭਾਰਤ ਸਰਕਾਰ ਨੂੰ ਕਰਨਗੇ, ਅਤੇ ਬਾਕੀ 50% ਖੁਰਾਕ ਦੀ ਸਪਲਾਈ ਰਾਜ ਸਰਕਾਰਾਂ ਅਤੇ ਪ੍ਰਤਿਯੋਗੀ ਬਜ਼ਾਰਾਂ ਵਿੱਚ ਕਰਨ ਲਈ ਸੁਤੰਤਰ ਹੋਣਗੇ।
ii. ਵੈਕਸੀਨ ਨਿਰਮਾਤਾਵਾਂ ਨੂੰ ਰਾਜ ਸਰਕਾਰਾਂ ਅਤੇ ਪ੍ਰਤਿਯੋਗੀ ਬਜ਼ਾਰਾਂ ਵਿੱਚ ਭੇਜੀਆਂ ਜਾਣ ਵਾਲੀਆਂ 50% ਸਪਲਾਈ ਦੀਆਂ ਕੀਮਤਾਂ ਦਾ ਅਗ੍ਰਿਮ ਐਲਾਨ 1 ਮਈ , 2021 ਤੋਂ ਪਹਿਲਾਂ ਤੋਂ ਪਾਰਦਰਸ਼ੀ ਤਰੀਕੇ ਨਾਲ ਕਰਨਾ ਹੋਵੇਗਾ। ਇਨ੍ਹਾਂ ਕੀਮਤਾਂ ਦੇ ਅਧਾਰ ‘ਤੇ ਰਾਜ ਸਰਕਾਰਾਂ, ਨਿਜੀ ਹਸਪਤਾਲ , ਉਦਯੋਗਿਕੀ ਇਕਾਈਆਂ ਆਦਿ ਵੈਕਸੀਨ ਨਿਰਮਾਤਾਵਾਂ ਤੋਂ ਵੈਕਸੀਨ ਦੀ ਖੁਰਾਕ ਖਰੀਦਣ ਵਿੱਚ ਸਮਰੱਥ ਹੋਣਗੇ। ਨਿਜੀ ਹਸਪਤਾਲਾਂ ਨੂੰ ਕੋਵਿਡ-19 ਵੈਕਸੀਨ ਦੀ ਖੁਰਾਕ ਕੇਂਦਰ ਸਰਕਾਰ ਲਈ ਰਾਖਵੀਂ 50% ਦੀ ਸਪਲਾਈ ਦੇ ਚੈਨਲ ਤੋਂ ਅਲੱਗ ਖਰੀਦਣੀ ਹੋਵੇਗੀ। ਨਿਜੀ ਟੀਕਾਕਰਣ ਪ੍ਰਦਾਤਾ ਪਾਰਦਰਸ਼ੀ ਤਰੀਕੇ ਨਾਲ ਆਪਣੇ ਇੱਥੇ ਟੀਕਾਕਰਣ ਦੀ ਕੀਮਤ ਦਾ ਐਲਾਨ ਕਰਨਗੇ। ਨਿਜੀ ਟੀਕਾਕਰਣ ਕੇਂਦਰਾਂ ‘ਤੇ 18 ਸਾਲ ਤੋਂ ਅਧਿਕ ਉਮਰ ਦੇ ਸਾਰੇ ਬਾਲਗ ਉਮਰ ਟੀਕਾ ਲਗਵਾਉਣ ਲਈ ਪਾਤਰ ਹੋਣਗੇ।
iii. ਭਾਰਤ ਸਰਕਾਰ ਦੀ ਟੀਕਾਕਰਣ ਮੁਹਿੰਮ ਪਹਿਲਾਂ ਦੀ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗਾ। ਸਿਹਤ ਕਰਮਚਾਰੀਆਂ (ਐੱਚਸੀਡਬਲਿਊ), ਫਰੰਟ ਲਕੀਰ ਕਰਮਚਾਰੀਆਂ (ਐੱਫਐੱਲਡਬਲਿਊ) ਅਤੇ 45 ਸਾਲ ਤੋਂ ਅਧਿਕ ਉਮਰ ਦੀ ਪਹਿਲੀ ਨਿਰਧਾਰਿਤ ਸ਼੍ਰੇਣੀ ਦੇ ਉੱਚ ਪ੍ਰਾਥਮਿਕਤਾ ਵਾਲੇ ਪਾਤਰ ਲੋਕਾਂ ਲਈ ਮੁੱਫਤ ਰਹੇਗਾ ਟੀਕਾਕਰਣ।
iv. ਸੰਪੂਰਨ ਟੀਕਾਕਰਣ (ਭਾਰਤ ਸਰਕਾਰ ਜਾਂ ਸਰਕਾਰ ਦੇ ਇਲਾਵਾ ਕਿਸੇ ਹੋਰ ਮਾਧਿਅਮ ਨਾਲ) ਭਾਰਤ ਸਰਕਾਰ ਦੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦਾ ਹਿੱਸਾ ਹੋਵੇਗਾ, ਅਤੇ ਸਰਕਾਰ ਦੁਆਰਾ ਨਿਰਧਾਰਿਤ ਸਾਰੇ ਪ੍ਰੋਟੋਕੋਲਸ ਵਰਗੇ ਕੋ-ਵਿਨ ਪਲੈਟਫਾਰਮ ‘ਤੇ ਰਜਿਸਟ੍ਰੇਸ਼ਨ, ਏਈਐੱਫਆਈ ਸੂਚਨਾ ਤੰਤਰ ਤੋਂ ਲਿੰਕ ਕਰਨਾ, ਅਤੇ ਹੋਰ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਹਰੇਕ ਟੀਕਾਕਰਣ ਕੇਂਦਰ ‘ਤੇ ਵੈਕਸੀਨ ਦੇ ਸਟੌਕ ਅਤੇ ਕੀਮਤ ਦੀ ਸੂਚਨਾ ਰੀਅਲ-ਟਾਈਲ ਅਧਾਰ ‘ਤੇ ਦੇਣਾ ਲਾਜ਼ਮੀ ਹੋਵੇਗਾ।
v. ਵੈਕਸੀਨ ਦੀ 50% ਸਪਲਾਈ ਭਾਰਤ ਸਰਕਾਰ ਅਤੇ 50% ਫੀਸਦੀ ਸਪਲਾਈ ਹੋਰ ਮਾਧਿਅਮਾਂ ਲਈ ਰਹੇਗੀ। ਵੈਕਸੀਨ ਦੀ ਸਪਲਾਈ ਦੀ ਇਹ ਵੰਡ ਦੇਸ਼ਭਰ ਦੇ ਸਾਰੇ ਵੈਕਸੀਨ ਨਿਰਮਾਤਾਵਾਂ ‘ਤੇ ਲਾਗੂ ਹੋਵੇਗੀ। ਹਾਲਾਂਕਿ ਭਾਰਤ ਸਰਕਾਰ ਰੇਡੀ-ਟੂ-ਯੂਜ਼ ਆਯਾਤ ਕੀਤੀ ਗਈ ਵੈਕਸੀਨ ਨੂੰ ਭਾਰਤ ਸਰਕਾਰ ਦੇ ਇਲਾਵਾ ਹੋਰ ਮਾਧਿਅਮਾਂ ਦੁਆਰਾ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ਦੀ ਆਗਿਆ ਪ੍ਰਦਾਨ ਕਰੇਗੀ।
vi. ਭਾਰਤ ਸਰਕਾਰ ਆਪਣੇ ਹਿੱਸੇ ਦੀ ਵੈਕਸੀਨ ਨੂੰ ਸੰਕ੍ਰਮਣ ਦੀ ਸਥਿਤੀ (ਕੋਵਿਡ ਦੇ ਸਰਗਰਮ ਮਾਮਲਿਆਂ ਦੀ ਸੰਖਿਆ) ਅਤੇ ਪ੍ਰਦਰਸ਼ਨ (ਟੀਕਾਕਰਣ ਦੀ ਗਤੀ) ਦੇ ਮਾਪਦੰਡ ਦੇ ਅਧਾਰ ‘ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡੇਗੀ। ਇਸ ਮਾਪਦੰਡ ਵਿੱਚ ਵੈਕਸੀਨ ਦੇ ਫ਼ਜ਼ੂਲ ਖ਼ਰਚ ‘ਤੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਵੈਕਸੀਨ ਦੇ ਫ਼ਜ਼ੂਲ ਖ਼ਰਚ ਵੰਡ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰੇਗਾ। ਉਪਰੋਕਤ ਮਾਪਦੰਡ ਦੇ ਅਧਾਰ ‘ਤੇ ਰਾਜ-ਵਾਰ ਕੋਟਾ ਨਿਰਧਾਰਿਤ ਕੀਤਾ ਜਾਵੇਗਾ ਅਤੇ ਰਾਜਾਂ ਨੂੰ ਇਸ ਦੀ ਅਗ੍ਰਿਮ ਜਾਣਕਾਰੀ ਦਿੱਤੀ ਜਾਵੇਗੀ।
vii. ਵਰਤਮਾਨ ਉੱਚ ਪ੍ਰਾਥਮਿਕਤਾ ਸਮੂਹ ਜਿਵੇਂ ਐੱਚਸੀਡਬਲਿਊ,ਐੱਫਐੱਲਡਬਲਿਊ ਅਤੇ 45 ਸਾਲ ਤੋਂ ਅਧਿਕ ਉਮਰ ਦੇ ਜਿਨ੍ਹਾਂ ਲਾਭਾਰਥੀਆਂ ਦੀ ਦੂਜੀ ਖੁਰਾਕ ਬਾਕੀ ਹੈ, ਉਨ੍ਹਾਂ ਨੂੰ ਟੀਕਾਕਰਣ ਪ੍ਰੋਗਰਾਮ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਲਈ ਇੱਕ ਵਿਸ਼ੇਸ਼ ਅਤੇ ਕੇਂਦ੍ਰਿਤ ਰਣਨੀਤੀ ਬਣਾ ਕੇ ਸਾਰੇ ਹਿਤਧਾਰਕਾਂ ਨੂੰ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
viii. ਇਹ ਨੀਤੀ 1 ਮਈ, 2021 ਤੋਂ ਪ੍ਰਭਾਵੀ ਹੋਵੇਗੀ ਅਤੇ ਸਮੇਂ- ਸਮੇਂ ‘ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ।
https://www.pib.gov.in/PressReleseDetail.aspx?PRID=1712710
ਪ੍ਰਧਾਨ ਮੰਤਰੀ ਨੇ ਦੇਸ਼ ਦੇ ਉੱਘੇ ਡਾਕਟਰਾਂ ਨਾਲ ਕੋਵਿਡ–19 ਪ੍ਰਤੀ ‘ਪਬਲਿਕ ਹੈਲਥ ਰਿਸਪਾਂਸ’ ਦੀ ਸਮੀਖਿਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ–19 ਦੇ ਮਸਲੇ ਅਤੇ ਟੀਕਾਕਰਣ ਪ੍ਰਕਿਰਿਆ ਬਾਰੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਪੂਰੇ ਦੇਸ਼ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ–ਵਾਇਰਸ ਮਹਾਮਾਰੀ ਦੌਰਾਨ ਡਾਕਟਰਾਂ, ਮੈਡੀਕਲ ਤੇ ਪੈਰਾ–ਮੈਡੀਕਲ ਸਟਾਫ਼ ਵੱਲੋਂ ਕੀਤੀ ਗਈ ਦੇਸ਼ ਦੀ ਵਡਮੁੱਲੀ ਸੇਵਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਸਾਡੇ ਡਾਕਟਰਾਂ ਦੀ ਸਖ਼ਤ ਮਿਹਨਤ ਤੇ ਰਾਸ਼ਟਰ ਦੀ ਰਣਨੀਤੀ ਸਦਕਾਅਸੀਂ ਕੋਰੋਨਾ–ਵਾਇਰਸ ਦੀ ਲਹਿਰ ਉੱਤੇ ਕਾਬੂ ਪਾਉਣ ਦੇ ਯੋਗ ਹੋਏ ਸਾਂ। ਹੁਣ ਦੇਸ਼ ਕੋਰੋਨਾ–ਵਾਇਰਸ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਸਾਰੇ ਡਾਕਟਰ, ਸਾਡੇ ਮੋਹਰੀ ਕਰਮਚਾਰੀ ਇਸ ਮਹਾਮਾਰੀ ਦਾ ਪੂਰੀ ਤਾਕਤ ਨਾਲ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਕਰੋੜਾਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿੱਛੇ ਜਿਹੇ ਕੇਂਦਰ ਸਰਕਾਰ ਨੇ ਜ਼ਰੂਰੀ ਦਵਾਈਆਂ, ਇੰਜੈਕਸ਼ਨਾਂ ਦੀ ਸਪਲਾਈ ਅਤੇ ਆਕਸੀਜਨ ਦੀ ਉਚਿਤ ਉਪਲਬਧਤਾ ਨਾਲ ਸਬੰਧਤ ਕਈ ਅਹਿਮ ਫ਼ੈਸਲੇ ਲਏ ਹਨ। ਰਾਜ ਸਰਕਾਰਾਂ ਇਨ੍ਹਾਂ ਬਾਰੇ ਲੋੜੀਂਦੇ ਦਿਸ਼ਾ–ਨਿਰਦੇਸ਼ ਜਾਰੀ ਕਰਦੀਆਂ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੋਰੋਨਾ–ਵਾਇਰਸ ਵਿਰੁੱਧ ਜੰਗ ਵਿੱਚ ਟੀਕਾਕਰਣ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਮਰੀਜ਼ਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ। ਪ੍ਰਧਾਨ ਮੰਤਰੀ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਔਖੇ ਸਮਿਆਂ ਵੇਲੇ ਕੋਵਿਡ ਇਲਾਜ ਅਤੇ ਰੋਕਥਾਮ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵਿਰੁੱਧ ਲੋਕਾਂ ਨੂੰ ਸਿੱਖਿਅਤ ਕਰਨ, ਇਹ ਬਹੁਤ ਅਹਿਮ ਹੈ ਕਿ ਲੋਕ ਦਹਿਸ਼ਤ ਦੇ ਸ਼ਿਕਾਰ ਨਾ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਲਈ ਵਾਜਬ ਇਲਾਜ ਦੇ ਨਾਲ–ਨਾਲ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਕਾਊਂਸਲਿੰਗ ਉੱਤੇ ਵੀ ਜ਼ਰੂਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡਾਕਟਰਾਂ ਨੂੰ ਹੋਰ ਰੋਗਾਂ ਦੇ ਇਲਾਜ ਲਈ ਟੈਲੀ–ਮੈਡੀਸਿਨ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ, ਜੇ ਕੋਈ ਐਮਰਜੈਂਸੀ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪ੍ਰਧਾਨ ਮੰਤਰੀ ਨੇ ਅਜਿਹੇ ਸਥਾਨਾਂ ’ਤੇ ਵਸੀਲੇ ਅੱਪਗ੍ਰੇਡ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਕੰਮ ਕਰ ਰਹੇ ਆਪਣੇ ਸਹਿਯੋਗੀ ਸਾਥੀਆਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਔਨਲਾਈਨ ਸਲਾਹ–ਮਸ਼ਵਰੇ ਦੇਣ, ਤਾਂ ਜੋ ਸਾਰੇ ਪ੍ਰੋਟੋਕੋਲਸ ਦੀ ਸਹੀ ਤਰੀਕੇ ਪਾਲਣਾ ਯਕੀਨੀ ਬਣਾਈ ਜਾ ਸਕੇ।
https://www.pib.gov.in/PressReleseDetail.aspx?PRID=1712702
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕੋਵਿਡ-19 ’ਤੇ ਖੇਤਰੀ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਜ਼ਿਲ੍ਹੇ ਵਿੱਚ ਕੋਵਿਡ-19 ਦੀ ਸਥਿਤੀ ਦਾ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਾਇਜ਼ਾ ਲਿਆ। ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਕੋਰੋਨਾ ਦੀ ਰੋਕਥਾਮ ਅਤੇ ਕੋਰੋਨਾ ਸੰਕ੍ਰਮਣ ਵਾਲੇ ਮਰੀਜ਼ਾਂ ਦੇ ਢੁਕਵੇਂ ਇਲਾਜ ਲਈ ਟੈਸਟਿੰਗ, ਬੈੱਡਾਂ, ਦਵਾਈਆਂ, ਵੈਕਸੀਨ, ਅਤੇ ਮਨੁੱਖੀ ਸ਼ਕਤੀ ਆਦਿ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਨੇ ਜਨਤਾ ਨੂੰ ਹਰ ਸੰਭਵ ਸਹਾਇਤਾ ਤੁਰੰਤ ਉਪਲਬਧ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਚਰਚਾ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਖਾਸ ਰੂਪ ਨਾਲ ਜ਼ੋਰ ਦਿੰਦੇ ਹੋਏ ਕਿਹਾ ਕਿ “ਦੋ ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ” ਦੀ ਪਾਲਣਾ ਸਾਰੇ ਲੋਕਾਂ ਦੁਆਰਾ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋ ਕਿਹਾ ਕਿ ਪ੍ਰਸ਼ਾਸਨ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਵਾਰਾਣਸੀ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਲਈ ਕਿਹਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਡਾਕਟਰਾਂ, ਸਾਰੇ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਵੀ ਉਹ ਆਪਣੀ ਫਰਜ਼ ਨੂੰ ਸੁਹਿਰਦਤਾ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਅਨੁਭਵਾਂ ਤੋਂ ਸਿੱਖਦੇ ਹੋਏ ਸਾਵਧਾਨ ਰਹਿ ਕੇ ਅੱਗੇ ਵਧਣਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਾਰਾਣਸੀ ਦੇ ਪ੍ਰਤੀਨਿਧੀ ਵਜੋਂ ਉਹ ਆਮ ਲੋਕਾਂ ਤੋਂ ਵੀ ਲਗਾਤਾਰ ਫੀਡਬੈਕ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਾਰਾਣਸੀ ਵਿੱਚ ਪਿਛਲੇ 5-6 ਸਾਲਾਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਆਧੁਨਿਕੀਕਰਣ ਨਾਲ ਕੋਰੋਨਾ ਨਾਲ ਲੜਨ ਵਿੱਚ ਸਹਾਇਤਾ ਕੀਤੀ ਹੈ। ਇਸ ਦੇ ਨਾਲ ਵਾਰਾਣਸੀ ਵਿੱਚ ਬੈੱਡਾਂ, ਆਈਸੀਯੂ ਅਤੇ ਆਕਸੀਜਨ ਦੀ ਉਪਲਬਧਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਹਰ ਪੱਧਰ ’ਤੇ ਯਤਨ ਵਧਾਉਣ ਦੀ ਲੋੜ ’ਤੇ ਵੀ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਾਰਾਣਸੀ ਪ੍ਰਸ਼ਾਸਨ ਨੇ ਤੇਜ਼ੀ ਦੇ ਨਾਲ ‘ਕਾਸ਼ੀ ਕੋਵਿਡ ਰਿਸਪਾਂਸ ਸੈਂਟਰ’ ਸਥਾਪਿਤ ਕੀਤਾ ਹੈ, ਉਸੇ ਤਰ੍ਹਾਂ ਹੀ ਸਾਰੇ ਖੇਤਰਾਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ‘ਟੈਸਟ, ਟ੍ਰੈਕ ਐਂਡ ਟ੍ਰੀਟ’ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲੀ ਲਹਿਰ ਦੀ ਤਰ੍ਹਾਂ ਹੀ ਵਾਇਰਸ ਤੋਂ ਜਿੱਤਣ ਦੇ ਲਈ ਇਹੀ ਰਣਨੀਤੀ ਅਪਣਾਉਣੀ ਹੋਵੇਗੀ। ਉਨ੍ਹਾਂ ਨੇ ਸੰਕ੍ਰਮਿਤ ਵਿਅਕਤੀਆਂ ਦੀ ਕੰਟ੍ਰੈਕਟ ਟ੍ਰੇਸਿੰਗ ਅਤੇ ਟੈਸਟ ਰਿਪੋਰਟਾਂ ਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਵੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਨਿਭਾਉਣ ਦਾ ਨਿਰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਵਾਰਾਨਸੀ ਦੀਆਂ ਸਵੈ-ਸੇਵੀ ਸੰਸਥਾਵਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਉਨ੍ਹਾਂ ਨੇ ਜਿਸ ਤਰ੍ਹਾਂ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਉਸ ਨੂੰ ਹੋਰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੁਬਾਰਾ ਸਥਿਤੀ ਦੇ ਮੱਦੇਨਜ਼ਰ ਵਧੇਰੇ ਚੌਕਸੀ ਅਤੇ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ।
https://www.pib.gov.in/PressReleseDetail.aspx?PRID=1712536
ਕੇਂਦਰੀ ਗ੍ਰਹਿ ਸਕੱਤਰ ਨੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉਦਯੋਗਿਕ ਉਦੇਸ਼ਾਂ ਲਈ ਆਕਸੀਜਨ ਦੀ ਸਪਲਾਈ 'ਤੇ ਰੋਕ ਲਗਾਉਣ ਲਈ ਜ਼ਰੂਰੀ ਉਪਾਅ ਕਰਨ ਲਈ ਪੱਤਰ ਲਿਖਿਆ
ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਆਪਣੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਬੰਧਤ ਸਾਰੇ ਅਧਿਕਾਰੀਆਂ ਨੂੰ ਸਨਅਤੀ ਉਦੇਸ਼ਾਂ ਲਈ ਨੋਂ ਉਦਯੋਗਾਂ ਨੂੰ ਛੱਡ ਕੇ ਆਕਸੀਜਨ ਦੀ ਸਪਲਾਈ ‘ਤੇ ਰੋਕ ਲਗਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦੇਣ, ਜਿਵੇਂ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਦੇ ਮਿਤੀ 18.04.2021 ਦੇ ਪੱਤਰ ਵਿਚ ਕਿਹਾ ਗਿਆ ਹੈ। ਇਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਹੈ ਅਤੇ ਮੈਡੀਕਲ ਆਕਸੀਜਨ ਦੀ ਤੇਜ਼ੀ ਨਾਲ ਵਧ ਰਹੀ ਮੰਗ ਕਾਰਨ ਹੈ ਜੋ ਵਿਸ਼ੇਸ਼ ਤੌਰ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਕੇਰਲ, ਤਮਿਲ ਨਾਡੂ, ਹਰਿਆਣਾ, ਪੰਜਾਬ, ਰਾਜਸਥਾਨ ਆਦਿ ਦੇ ਰਾਜਾਂ ਵਿੱਚ ਕੋਵਿਡ ਮਾਮਲਿਆਂ ਦੇ ਭਾਰੀ ਬੋਝ ਨਾਲ ਨਜਿੱਠਣ ਲਈ ਮੈਡੀਕਲ ਆਕਸੀਜਨ ਦੀ ਤੇਜੀ ਨਾਲ ਵਧਦੀ ਮੰਗ ਦੇ ਨਤੀਜੇ ਵੱਜੋਂ ਹੈ। ਕੇਂਦਰੀ ਗ੍ਰਹਿ ਸਕੱਤਰ ਦਾ ਪੱਤਰ ਕੇਂਦਰ ਸਰਕਾਰ ਵੱਲੋਂ ਸ਼ਕਤੀਸ਼ਾਲੀ ਸਮੂਹ -II ਦੀਆਂ ਸਿਫਾਰਸ਼ਾਂ 'ਤੇ ਅੱਜ ਲਏ ਗਏ ਫੈਸਲੇ ਦੀ ਪਾਲਣਾ ਕਰਦਾ ਹੈ, ਜੋ ਨਿਰਮਾਤਾਵਾਂ ਅਤੇ ਸਪਲਾਇਰਾਂ ਵੱਲੋਂ ਉਦਯੋਗਿਕ ਉਦੇਸ਼ਾਂ ਲਈ ਆਕਸੀਜਨ ਦੀ ਸਪਲਾਈ 'ਤੇ ਤੁਰੰਤ ਪ੍ਰਭਾਵ ਨਾਲ 22.04.2021 ਤੋਂ ਅਗਲੇ ਆਦੇਸ਼ਾਂ ਤਕ (ਨੋਂ ਉਦਯੋਗਾਂ ਨੂੰ ਛੱਡ ਕੇ) ਰੋਕ ਲਗਾਉਂਦਾ ਹੈ ਤਾਂ ਜੋ ਦੇਸ਼ ਵਿਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਈ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
https://www.pib.gov.in/PressReleseDetail.aspx?PRID=1712589
ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਵਧਾਉਣ ਲਈ ਕਦਮ ਚੁੱਕੇ, 9 ਉਦਯੋਗਾਂ ਤੱਕ ਸੀਮਿਤ ਕੀਤੀ ਉਦਯੋਗਿਕ ਆਕਸੀਜਨ
ਦੇਸ਼ ਨੂੰ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੇ ਨਵੇਂ ਰੋਜ਼ਾਨਾ ਮਾਮਲਿਆਂ ਵਿੱਚ ਬੇਮਿਸਾਲ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਆਕਸੀਜਨ ਦੀ ਜ਼ਰੂਰਤ ਇਕ ਮਹੱਤਵਪੂਰਨ ਹਿੱਸਾ ਹੈ। ਕੋਵਿਡ-19 ਮਾਮਲਿਆਂ ਦੇ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਕੋਵਿਡ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਇਲਾਜ ਲਈ ਆਕਸੀਜਨ ਦੀ ਜ਼ਰੂਰਤ ਵਿੱਚ ਵੀ ਕਈ ਗੁਣਾ ਵਾਧਾ ਹੋਇਆ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਵਾਲੇ ਵਿਭਾਗ (ਡੀਪੀਆਈਆਈਟੀ) ਨੇ ਦੱਸਿਆ ਹੈ ਕਿ ਇਹ ਪਹਿਲਾਂ ਤੋਂ ਆਕਸੀਜਨ ਦੇ ਕੁੱਲ ਰੋਜ਼ਾਨਾ ਉਤਪਾਦਨ ਦੇ ਲਗਭਗ 60 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ, ਅਤੇ ਹੋਰ ਵਧਣ ਦੀ ਉਮੀਦ ਹੈ। ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮੈਡੀਕਲ ਆਕਸੀਜਨ ਦੀ ਘਾਟ ਹੋਣ ਦੀਆਂ ਰਿਪੋਰਟਾਂ ਆਈਆਂ ਹਨ। ਭਾਰਤ ਸਰਕਾਰ ਪ੍ਰਭਾਵਿਤ ਰਾਜਾਂ ਨੂੰ ਮੈਡੀਕਲ ਆਕਸੀਜਨ ਸਮੇਤ ਜ਼ਰੂਰੀ ਡਾਕਟਰੀ ਉਪਕਰਣਾਂ ਦੀ ਨਿਗਰਾਨੀ ਅਤੇ ਨਿਰਵਿਘਨ ਸਪਲਾਈ ਦੀ ਸਮੇਂ ਸਮੇਂ ਤੇ ਵੱਧ ਰਹੀ ਸਪਲਾਈ ਦੀ ਮੰਗ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੇ ਹੱਲ ਲਈ ਨਿਯਮਤ ਨਜ਼ਰ ਰੱਖ ਰਹੀ ਹੈ। ਕੇਂਦਰ ਸਰਕਾਰ ਵੱਲੋਂ ਅੱਜ ਲਏ ਗਏ ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ, ਨਿਰਮਾਤਾਵਾਂ ਅਤੇ ਸਪਲਾਇਰਾਂ ਵੱਲੋਂ ਉਦਯੋਗਿਕ ਉਦੇਸ਼ਾਂ ਲਈ ਆਕਸੀਜਨ ਦੀ ਸਪਲਾਈ ਨੂੰ ਅਗਲੇ ਆਦੇਸ਼ਾਂ ਤੱਕ 22.04.2021 ਤੋਂ ਤੁਰੰਤ ਰੋਕ ਦਿੱਤਾ ਗਿਆ ਹੈ। ਇਹ ਮਾਮਲਾ ਡੀਪੀਆਈਆਈਟੀ ਵੱਲੋਂ ਸਾਰੇ ਹਿੱਸੇਦਾਰਾਂ ਨਾਲ ਵਿਚਾਰਿਆ ਗਿਆ ਸੀ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ, ਮੈਡੀਕਲ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਕਸੀਜਨ ਦੀ ਉਦਯੋਗਿਕ ਵਰਤੋਂ ਨੂੰ ਸੀਮਤ ਕਰਨਾ ਸਮਝਦਾਰੀ ਸਮਝੀ ਗਈ ਸੀ। ਇਸ ਅਸਥਾਈ ਪਾਬੰਦੀ ਦੇ ਨਤੀਜੇ ਵਜੋਂ ਉਪਲਬਧ ਵਾਧੂ ਆਕਸੀਜਨ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਆਕਸੀਜਨ ਦੇ ਤੌਰ ਤੇ ਵਰਤੋਂ ਲਈ ਉਪਲਬਧ ਹੋਵੇਗੀ ਅਤੇ ਵਧੇਰੇ ਰਾਹਤ ਦੇਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਇਸ ਆਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਇਸਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ।
https://www.pib.gov.in/PressReleseDetail.aspx?PRID=1712590
ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਅਤੇ ਆਕਸੀਜਨ ਸਿਲੰਡਰ ਦੀ ਢੁਲਾਈ ਲਈ ਰੇਲਵੇ ਪੂਰੀ ਤਰ੍ਹਾਂ ਹੋ ਰਿਹਾ ਹੈ ਤਿਆਰ
ਰੇਲਵੇ ਸਾਰੇ ਮੁੱਖ ਕੋਰੀਡੋਰ ‘ਤੇ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਅਤੇ ਆਕਸੀਜਨ ਸਿਲੰਡਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੋਵਿਡ ਸੰਕ੍ਰਮਣ ਵਿੱਚ ਕੁੱਝ ਸਿਹਤ ਸਥਿਤੀਆਂ ਦੇ ਇਲਾਜ ਵਿੱਚ ਆਕਸੀਜਨ ਦੀ ਉਪਲੱਬਧਤਾ ਇੱਕ ਮੁੱਖ ਅੰਗ ਹੈ। ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਰਾਜ ਸਰਕਾਰਾਂ ਨੇ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਟੈਂਕਰ ਲਿਜਾਣ ਦੀਆਂ ਸੰਭਾਵਨਾਵਾਂ ਲੱਭਣ ਦੇ ਲਈ ਰੇਲ ਮੰਤਰਾਲੇ ਨਾਲ ਸੰਪਰਕ ਕੀਤਾ ਸੀ। ਰੇਲਵੇ ਨੇ ਤੁਰੰਤ ਤਕਨੀਕੀ ਪੱਧਰ ‘ਤੇ ਐੱਲਐੱਮਓ ਦੀ ਢੁਲਾਈ ਦੀ ਸੰਭਾਵਨਾ ਦਾ ਪਤਾ ਲਗਾਇਆ। ਐੱਲਐੱਮਓ ਫਲੈਟ ਵੈਗਨਾਂ ‘ਤੇ ਰੋਡ ਟੈਂਕਰਾਂ ਦੇ ਨਾਲ ਰੋਲ ਆਨ ਰੋਲ ਆਫ (ਰੋ ਰੋ) ਸੇਵਾ ਦੇ ਮਾਧਿਅਮ ਨਾਲ ਪਹੁੰਚਾਏ ਜਾਣੇ ਹਨ। ਰੋਡ ਓਵਰ ਬ੍ਰਿਜਸ (ਆਰਓਬੀ) ਦੀ ਉਚਾਈ ਦੀਆਂ ਸੀਮਾਵਾਂ ਅਤੇ ਚੁਨਿੰਦਾ ਸਥਾਨਾਂ ‘ਤੇ ਓਵਰ ਹੈਡ ਇਕਵਿਪਮੈਂਟ (ਓਐੱਚਈ) ਦੇ ਕਾਰਨ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੇ ਰੋਡ ਟੈਂਕਰਾਂ ਵਿੱਚੋਂ 3320 ਮਿਮੀ ਉਚਾਈ ਵਾਲੇ ਰੋਡ ਟੈਂਕਰ ਦੇ ਮਾਡਲ ਟੀ 1618 ਨੂੰ 1290 ਮਿਮੀ ਉਚਾਈ ਵਾਲੇ ਫਲੈਟ ਵੈਗਨਾਂ (ਡੀਬੀਕੇਐੱਮ) ‘ਤੇ ਰੱਖੇ ਜਾਣ ਲਈ ਸੰਭਵ ਪਾਏ ਗਏ ਸਨ। ਆਵਾਜਾਈ ਦੇ ਮਾਪਦੰਡ ਦਾ ਟੈਸਟਿੰਗ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ ਵੱਖ-ਵੱਖ ਸਥਾਨਾਂ ‘ਤੇ ਟੈਸਟ ਕਰਾਏ ਗਏ ਸਨ। ਅਨੁਮਾਨਿਤ ਰੂਪ ਨਾਲ 19 ਅਪ੍ਰੈਲ 2021 ਨੂੰ 10 ਖਾਲੀ ਟੈਂਕਰ ਭੇਜਣ ਲਈ ਇੱਕ ਮੂਵਮੈਂਟ ਯੋਜਨਾ ਤਿਆਰ ਕਰ ਲਈ ਗਈ ਹੈ। ਮਹਾਰਾਸ਼ਟਰ ਦੇ ਟਰਾਂਸਪੋਰਟ ਸਕੱਤਰ ਨੇ 19 ਅਪ੍ਰੈਲ 2021 ਤੱਕ ਟੈਂਕਰ ਉਪਲੱਬਧ ਕਰਾਉਣ ਦਾ ਭਰੋਸਾ ਦਿਲਾਇਆ ਹੈ।ਰਾਜ ਸਰਕਾਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਰੇਲਵੇ ਮੰਡਲਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
https://www.pib.gov.in/PressReleseDetail.aspx?PRID=1712553
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਦਿੱਲੀ, ਰਾਜਸਥਾਨ, ਉੱਤਰਾਖੰਡ, ਗੁਜਰਾਤ, ਗੋਆ ਅਤੇ ਕੇਰਲ ਸਮੇਤ ਪੰਜ ਰਾਜਾਂ ਨੂੰ ਕੋਵਿਡ 19 ਮਹਾਮਾਰੀ ਨਾਲ ਸਬੰਧਿਤ ਸੰਵੇਦਨਸ਼ੀਲ ਮੂਲ ਸਥਾਨ ਕਰਾਰ ਦਿੱਤਾ ਹੈ ਅਤੇ ਇਨ੍ਹਾਂ ਥਾਵਾਂ ਤੋਂ ਰਾਜ ਵਿੱਚ ਆਉਣ ਵਾਲੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਦੇ 48 ਘੰਟਿਆਂ ਦੇ ਅੰਦਰ-ਅੰਦਰ ਆਰਟੀ-ਪੀਸੀਆਰ ਨੈਗੇਟਿਵ ਟੈਸਟ ਦੀ ਜ਼ਰੂਰਤ ਹੋਏਗੀ ਅਤੇ 15 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਰਹਿਣਾ ਪਏਗਾ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਾਰੇ ਸਟੇਸ਼ਨਾਂ ’ਤੇ ਇੱਕ ਵਿਸ਼ੇਸ਼ ਥਰਮਲ ਸਕ੍ਰੀਨਿੰਗ ਅਤੇ ਵੱਖਰੇ ਐਗਜ਼ਿਟ ਗੇਟਾਂ ਨੂੰ ਯਕੀਨੀ ਬਣਾਇਆ ਜਾਵੇ।
ਗੁਜਰਾਤ: ਟੈਸਟਿੰਗ ਦੇ ਪੱਧਰ ਨੂੰ ਵਧਾਉਣ ਲਈ ਗੁਜਰਾਤ ਸਰਕਾਰ ਨੇ ਰਾਜ ਦੀਆਂ ਯੂਨੀਵਰਸਿਟੀਆਂ ਸਮੇਤ 26 ਵੱਡੇ ਵਿਦਿਅਕ ਅਦਾਰਿਆਂ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਵਰਤੋਂ ਵਿੱਚ ਲਿਆਂਦਾ ਹੈ। ਸਥਾਨਕ ਸਿਹਤ ਵਿਭਾਗ ਨਮੂਨੇ ਇਕੱਠੇ ਕਰੇਗਾ ਅਤੇ ਉਨ੍ਹਾਂ ਨੂੰ ਰਿਪੋਰਟ ਦੇਵੇਗਾ। ਰਾਜ ਵਿੱਚ ਐਤਵਾਰ ਨੂੰ ਕੋਰੋਨਾ ਦੇ 10,340 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਐਤਵਾਰ ਨੂੰ 110 ਮੌਤਾਂ ਹੋਈਆਂ ਹਨ।
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੀ ਇੱਕਅਹਿਮ ਭੂਮਿਕਾ ਹੈ ਅਤੇ ਜੇਕਰ ਪ੍ਰਾਈਵੇਟ ਏਜੰਸੀਆਂ ਹਸਪਤਾਲਾਂ ਨੂੰ ਸ਼ੁਰੂ ਕਰਨ ਦੀ ਇੱਛਾ ਰੱਖਦੀਆਂ ਹਨ ਤਾਂ ਰਾਜ ਸਰਕਾਰੀ ਜਗ੍ਹਾ ਵਿੱਚ ਹਸਪਤਾਲ ਖੋਲ੍ਹਣ ਦੀ ਆਗਿਆ ਦੇਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਆਕਸੀਜਨ ਪਲਾਂਟ 37 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਜਾਣਗੇ ਅਤੇ ਇਹ ਕੰਮ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ। ਐਤਵਾਰ ਨੂੰ ਰਾਜ ਵਿੱਚ 12,248 ਨਵੇਂ ਕੇਸ ਸਾਹਮਣੇ ਆਏ ਹਨ।
ਗੋਆ: ਐਤਵਾਰ ਨੂੰ ਗੋਆ ਵਿੱਚ 24 ਘੰਟਿਆਂ ਦੇ ਅੰਦਰ 11 ਕੋਵਿਡ ਮੌਤਾਂ ਹੋਈਆਂ, ਜੋ ਕਿ ਕਈ ਮਹੀਨਿਆਂ ਵਿੱਚ ਸਭ ਤੋਂ ਵੱਧ ਹਨ ਅਤੇ 951 ਤਾਜ਼ਾ ਕੇਸ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਕ ਦਿਨ ਦੀ ਸਭ ਤੋਂ ਵੱਡੀ ਗਿਣਤੀ ਹੈ। ਰਾਜ ਦੀ ਪਾਜ਼ਿਟਿਵ ਦਰ ਵੀ, ਵਧ ਕੇ 29% ਹੋ ਗਈ ਹੈ।
ਕੇਰਲ: ਰਾਜ ਵਿੱਚ ਕੋਵਿਡ ਦੇ ਵਾਧੇ ਨੂੰ ਦੇਖਦਿਆਂ ਰਾਜ ਵਿੱਚ ਵਧੇਰੇ ਪਾਬੰਦੀਆਂ ਲਗਾਈਆਂ ਜਾਣੀਆਂ ਹਨ। ਰਾਤ ਦਾ ਕਰਫਿਊ ਲਾਗੂ ਕਰਨਾ ਅਤੇ ਘਰ ਤੋਂ ਕੰਮ ਕਰਨ ਦੀ ਸਹੂਲਤ ਵਿਚਾਰ ਅਧੀਨ ਹੈ। ਸਟੇਟ ਪੀਐੱਸਸੀ ਨੇ ਸਾਰੀਆਂ ਪਰੀਖਿਆਵਾਂ ਅਤੇ ਇੰਟਰਵਿਊ ਨੂੰ 30 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਕੇਰਲ ਵਿੱਚ ਕੋਵਿਡ ਦੇ 18,257 ਨਵੇਂ ਕੇਸ ਸਾਹਮਣੇ ਆਏ ਅਤੇ 25 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸ ਵੱਧ ਕੇ12.39 ਲੱਖ ਹੋ ਗਏ ਅਤੇ ਮੌਤਾਂ ਦੀ ਗਿਣਤੀ 4,929 ਹੋ ਗਈ ਹੈ। ਕੁੱਲ 29,393 ਲੋਕਾਂ ਨੇ ਕੱਲ੍ਹ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 6,254ਲੋਕਾਂ ਨੇ ਦੂਸਰੀ ਖੁਰਾਕ ਲਈ ਹੈ। ਰਾਜ ਵਿੱਚ ਹੁਣ ਤੱਕ 52,63,953 ਲੋਕਾਂ ਨੂੰ ਪਹਿਲੀ ਖੁਰਾਕ ਅਤੇ 7,13,834ਨੂੰ ਦੂਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਤਮਿਲ ਨਾਡੂ: ਕੋਵਿਡ-19 ਦੇ ਫੈਲਣ ’ਤੇ ਰੋਕ ਲਗਾਉਣ ਲਈ ਤਮਿਲ ਨਾਡੂ ਸਰਕਾਰ ਨੇ 20 ਅਪ੍ਰੈਲ ਤੋਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਰਾਤ ਦੇ 10 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਕਰਫਿਊ ਅਤੇ ਐਤਵਾਰ ਨੂੰ ਪੂਰਾ ਲੌਕਡਾਊਨ ਵੀ ਸ਼ਾਮਲ ਹੈ। ਐਤਵਾਰ ਨੂੰ ਪਹਿਲੀ ਵਾਰ, ਤਮਿਲ ਨਾਡੂ ਵਿੱਚ ਕੋਵਿਡ-19 ਦੇ ਤਾਜ਼ਾ ਮਾਮਲੇ 10,000 ਦੇ ਅੰਕ ਨੂੰ ਪਾਰ ਕਰ ਗਏ। ਲਗਭਗ 10,723 ਕੇਸ ਆਏ ਹਨ, ਜਦੋਂ ਕਿ ਰਾਜ ਵਿੱਚ 42 ਮੌਤਾਂ ਹੋਈਆਂ ਹਨ। ਰੋਜ਼ਾਨਾ ਦੀ ਲਾਗ ਵਿੱਚ ਵਾਧਾ ਹੋਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 9,91,451 ਹੋ ਗਈ ਹੈ। ਚੇਨਈ ਵਿੱਚ 3,304 ਮਾਮਲੇ ਆਏ ਹਨ।ਰਾਜ ਦੀਆਂ 42 ਵਿੱਚੋਂ 16 ਮੌਤਾਂ ਸ਼ਹਿਰ ਵਿੱਚ ਹੋਈਆਂ ਹਨ। ਐਤਵਾਰ ਨੂੰ 25,670 ਵਿਅਕਤੀਆਂ ਨੂੰ ਟੀਕੇ ਲਗਾਏ ਗਏ, ਜਿਸ ਨਾਲ ਕੁੱਲ 47,31,143 ਵਿਅਕਤੀਆਂ ਨੂੰ ਟੀਕੇ ਲਗਾਏ ਗਏ ਹਨ।
ਕਰਨਾਟਕ: ਨਵੇਂ ਕੇਸ ਆਏ: 19067; ਕੁੱਲ ਐਕਟਿਵ ਕੇਸ: 133543; ਨਵੀਆਂ ਕੋਵਿਡ ਮੌਤਾਂ: 81; ਕੁੱਲ ਕੋਵਿਡ ਮੌਤਾਂ: 1351। ਕੱਲ੍ਹ ਕੁੱਲ 22,065 ਵਿਅਕਤੀਆਂ ਨੂੰ ਟੀਕੇ ਲਗਾਏ ਗਏ ਸਨ ਅਤੇ ਰਾਜ ਵਿੱਚ ਕੁੱਲ 69,87,874 ਵਿਅਕਤੀਆਂ ਨੂੰ ਟੀਕੇ ਲਗਾਏ ਗਏ ਹਨ। ਰਾਜ ਸਰਕਾਰ ਨੇ ਆਫ਼ਤ ਰਾਹਤ ਫੰਡ ਵਿੱਚੋਂ ਕੋਵਿਡ ਨਾਲ ਸਬੰਧਿਤ ਕੰਮਾਂ ਲਈ ਬੀਬੀਐੱਮਪੀ ਨੂੰ ਅਗਲੇ ਕੁਝ ਮਹੀਨਿਆਂ ਵਿੱਚ 300 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਮਹਾਮਾਰੀ ਦੀ ਦੂਸਰੀ ਲਹਿਰ ਅਤੇ ਬੈਡਾਂ ਅਤੇ ਦਵਾਈਆਂ ਦੀ ਘਾਟ ਦੇ ਬਾਰੇ ਵਿੱਚ, ਕਰਨਾਟਕ ਨੇ ਐਤਵਾਰ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ-ਖ਼ਾਸਕਰ ਬੰਗਲੁਰੂ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਵਾਰ ਰੂਮ ਸਥਾਪਿਤ ਕੀਤਾ ਹੈ। ਕੋਵਿਡ-19 ਬੈੱਡ ਪ੍ਰਬੰਧਨ ਪ੍ਰਣਾਲੀ ਦੀ ਜਾਣਕਾਰੀ ਦੇ ਅਨੁਸਾਰ, ਤਕਨੀਕੀ ਰਾਜਧਾਨੀ ਦੇ ਸਾਰੇ ਹਸਪਤਾਲਾਂ ਵਿੱਚ 90 ਫੀਸਦੀ ਆਈਸੀਯੂ ਬੈੱਡ ਅਤੇ ਵੈਂਟੀਲੇਟਰਾਂ ਵਾਲੇ ਬੈੱਡ ਪਹਿਲਾਂ ਹੀ ਕਬਜ਼ਾਏ ਜਅ ਚੁੱਕੇ ਹਨ।
ਆਂਧਰ ਪ੍ਰਦੇਸ਼: ਰਾਜ ਵਿੱਚ ਕੋਵਿਡ-19 ਦੇ 6582 ਨਵੇਂ ਪਾਜ਼ਿਟਿਵ ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,62,037 ਹੋ ਗਈ ਹੈ। ਇੱਕ ਹੀ ਦਿਨ ਵਿੱਚ 22 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 7410 ਹੋ ਗਈ ਹੈ।4217 ਐਕਟਿਵ ਕੇਸਾਂ ਦੇ ਵਧਣ ਨਾਲ ਕੁੱਲ ਕੇਸਾਂ ਦੀ ਗਿਣਤੀ 44,686 ਹੋ ਗਈ ਹੈ। ਰਾਜ ਪ੍ਰਸ਼ਾਸਨ ਨੇ 5 ਲੱਖ ਸਿਹਤ ਸੰਭਾਲ਼ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਣ ਪੂਰਾ ਕਰਨ ਲਈ ਤਿਆਰੀ ਕਰ ਲਈ ਹੈ। ਇਸ ਦੌਰਾਨ ਐਤਵਾਰ ਨੂੰ, ਰਾਜ ਨੂੰ ਦੋ ਲੱਖ ਹੋਰ ਕੋਵਿਸ਼ਿਲਡ ਖੁਰਾਕਾਂ ਮਿਲੀਆਂ ਹਨ, ਇਸ ਤੋਂ ਇਲਾਵਾ ਸ਼ਨੀਵਾਰ ਨੂੰ ਪੂਨੇ ਦੇ ਸੀਰਮ ਇੰਸਟੀਟਿਊਟ ਤੋਂ ਪਹਿਲਾਂ ਪੰਜ ਲੱਖ ਖੁਰਾਕਾਂ ਮਿਲੀਆਂ ਸਨ ਅਤੇ ਹੈਦਰਾਬਾਦ ਦੇ ਭਾਰਤ ਬਾਇਓਟੈੱਕ ਤੋਂ ਇੱਕ ਲੱਖ ਕੋਵੈਕਸਿਨ ਦੀਆਂ ਖੁਰਾਕਾਂ ਮਿਲੀਆਂ ਹਨ।
ਤੇਲੰਗਾਨਾ: ਐਤਵਾਰ ਰਾਤ ਨੂੰ ਕੁੱਲ 2.7 ਲੱਖ ਕੋਵਿਡ ਟੀਕੇ ਹੈਦਰਾਬਾਦ ਪਹੁੰਚ ਗਏ ਅਤੇ ਟੀਕਾਕਰਣ ਮੁਹਿੰਮ ਨੂੰ ਜਾਰੀ ਰੱਖਣ ਲਈ ਤੁਰੰਤ ਰਾਜ ਭਰ ਦੇ ਟੀਕਾਕਰਣ ਕੇਂਦਰਾਂ ਨੂੰ ਭੇਜੇ ਗਏ ਹਨ। ਕੱਲ੍ਹ (ਐਤਵਾਰ) ਨੂੰ ਰਾਜ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਲਈ ਛੁੱਟੀ ਸੀ। ਸਾਰੇ ਰਾਜਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਤਿਆਰ ਕਰਨ ਲਈ ਕੇਂਦਰ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ 162 ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐੱਸਏ) ਪਲਾਂਟਾਂ ਵਿੱਚੋਂ, ਤੇਲੰਗਾਨਾ ਨੂੰ ਦੋ ਪਲਾਂਟ ਅਲਾਟ ਕੀਤੇ ਗਏ ਸਨ। ਕੇਂਦਰ ਨੇ ਰਾਜ ਵਿੱਚ ਵਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ ਤੇਲੰਗਾਨਾ ਨੂੰ 360 ਟਨ ਮੈਡੀਕਲ ਆਕਸੀਜਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਜ ਵਿੱਚ ਰੋਜ਼ਾਨਾ ਕੋਵਿਡ ਮਾਮਲਿਆਂ ਦੀ ਗੱਲ ਕਰੀਏ ਤਾਂ ਕੱਲ੍ਹ ਰਾਜ ਵਿੱਚ ਕੁੱਲ 4009 ਕੇਸ ਪਾਜ਼ੇਟਿਵ ਆਏ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 3,55,433 ਹੋ ਗਈ ਹੈ ਅਤੇ 14 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 1838 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 39,154 ਹੈ।
ਅਸਾਮ: ਅਸਾਮ ਵਿੱਚ, ਬਿਹੁ ਕਾਰਜਾਂ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਉਨ੍ਹਾਂ ਜ਼ਿਲ੍ਹਿਆਂ ਵਿੱਚ ਵਰਜਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ 300 ਤੋਂ ਵੱਧ ਐਕਟਿਵ ਕੋਵਿਡ ਕੇਸ ਹਨ। ਅਸਾਮ ਵਿੱਚ ਮਹਾਮਾਰੀ ਦੀ ਦੂਸਰੀ ਲਹਿਰ ਵਿੱਚ ਕੋਰੋਨਾਵਾਇਰਸ ਦੀ ਬਹੁਤ ਹੀ ਛੂਤ ਵਾਲੀ ਯੂਕੇ ਸਟ੍ਰੇਨ ਵਾਲੀ ਕਿਸਮ ਪਾਈ ਜਾ ਰਹੀ ਹੈ ਅਤੇ ਸੀਰੋ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਗ੍ਰਾਮੀਣ ਇਲਾਕਿਆਂ ਵਿੱਚ ਜਿੱਥੇ ਵਿਸ਼ਾਣੂ ਦੀ ਲਾਗ ਫਿਲਹਾਲ ਘੱਟ ਹੈ ਪਰ ਉੱਥੇ ਸੰਕ੍ਰਮਣ ਦੀ ਸੰਭਾਵਨਾ ਵਧੇਰੇ ਹੋਵੇਗੀ। ਐਤਵਾਰ ਨੂੰ ਆਸਾਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19ਦੇ639 ਤਾਜ਼ਾ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਅਤੇ ਛੇ ਹੋਰ ਮੌਤਾਂ ਹੋਈਆਂ ਹਨ। ਕੁੱਲ ਐਕਟਿਵਕੇਸ ਵੱਧ ਕੇ 5,268 ਹੋ ਗਏ ਹਨ।
ਮਣੀਪੁਰ: ਮਣੀਪੁਰ ਵਿੱਚ, ਐਤਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਜਾਂਚ ਕੀਤੇ ਗਏ 1195 ਨਮੂਨਿਆਂ ਵਿੱਚੋਂ ਹੀ 72ਕੇਸ ਪਾਏ ਗਏ ਹਨ। ਕੋਵਿਡ-19 ਲਈ ਰਾਜ ਸਲਾਹਕਾਰ ਕਮੇਟੀ, ਜੋ ਕਿ ਕੋਵਿਡ-19 ਵਿਰੁੱਧ ਉਪਾਵਾਂ ਦੀ ਰਣਨੀਤੀ ਬਣਾਉਣ ਅਤੇ ਲਾਗੂ ਕਰਨ ਲਈ ਪਿਛਲੇ ਸਾਲ ਬਣਾਈ ਗਈ ਸੀ, ਉਸਨੇ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੇ ਅਚਾਨਕ ਵਾਧੇ ਦੇ ਵਿਚਕਾਰ ਐਤਵਾਰ ਨੂੰ ਮੁੱਖ ਮੰਤਰੀ ਦੇ ਬੰਗਲੇ ਵਿਖੇ ਇਸ ਸਾਲ ਦੀ ਪਹਿਲੀ ਬੈਠਕ ਕੀਤੀ। ਇੱਥੋਂ ਤੱਕ ਕਿ ਜਦੋਂ ਸਰਕਾਰ ਨੇ ਮਣੀਪੁਰ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਤੋਂ ਬਚਣ ਲਈ ਉਪਾਅ ਵਧਾਏ ਹਨ, ਆਰਟੀ-ਪੀਸੀਆਰ, ਟਰੂ ਨੈੱਟ ਅਤੇ ਸੀਬੀ-ਨੈੱਟ ਆਦਿ ਕੋਵਿਡ-19 ਟੈਸਟਾਂ ਦੀ ਨੈਗੀਟਿਵ ਰਿਪੋਰਟ ਤੋਂ ਬਿਨ੍ਹਾਂ ਪਹੁੰਚੇ ਲੋਕਾਂ ਦੇ ਨਮੂਨਿਆਂ ਦੀ ਜਾਂਚ ਅਤੇ ਸਕ੍ਰੀਨਿੰਗ ਸ਼ੁਰੂ ਹੋ ਗਈ ਹੈ। ਸਿਹਤ ਵਿਭਾਗ ਦੇ ਤਾਜ਼ਾ ਅੱਪਡੇਟਾਂ ਦੇ ਅਨੁਸਾਰ, ਰਾਜ ਵਿੱਚ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1,062,84 ਤੱਕ ਪਹੁੰਚ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਿਮਜ਼, ਜੇਐੱਨਆਈਐੱਮਐੱਸ, ਜ਼ਿਲ੍ਹਾ ਹਸਪਤਾਲਾਂ, ਸੀਐੱਚਸੀ, ਪੀਐੱਚਸੀ ਅਤੇ ਚੁਣੇ ਗਏ ਪ੍ਰਾਈਵੇਟ ਹਸਪਤਾਲਾਂ ਦੇ ਟੀਕੇ ਕੇਂਦਰਾਂ ਤੋਂ ਤੁਰੰਤ ਟੀਕਾ ਲਗਵਾਉਣ।
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 153 ਹੋ ਗਈ ਹੈ, ਜਦੋਂ ਕਿ 73 ਹੋਰ ਤਾਜ਼ਾ ਕੇਸ ਪਾਏ ਗਏ ਹਨ, ਜਿਨ੍ਹਾਂ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 680 ਹੋ ਗਈ ਹੈ। 73 ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚੋਂ 36 ਪੂਰਬੀ ਖਾਸੀ ਪਹਾੜੀਆਂ ਵਿੱਚੋਂ ਪਾਏ ਗਏ, ਰਿਭੋਈ ਅਤੇ ਵੈਸਟ ਜੈਨਤੀਆ ਪਹਾੜੀ ਵਿੱਚੋਂ 12-12 ਕੇਸ ਪਾਏ ਗਏ, ਪੱਛਮੀ ਗਾਰੋ ਪਹਾੜੀਆਂ ਵਿੱਚੋਂ 5 ਕੇਸ, ਪੱਛਮੀ ਖਾਸੀ ਪਹਾੜੀਆਂ ਵਿੱਚੋਂ3 ਕੇਸ, ਦੱਖਣੀ ਪੱਛਮੀ ਖਾਸੀ ਪਹਾੜੀਆਂ ਅਤੇ ਪੂਰਬੀ ਜੈਨਤੀਆ ਪਹਾੜੀਆਂ ਵਿੱਚੋਂ 2-2 ਕੇਸ ਪਾਏ ਗਏ ਅਤੇ ਪੂਰਬੀ ਗਾਰੋ ਪਹਾੜੀਆਂ ਵਿੱਚੋਂ ਇੱਕ ਕੇਸ ਪਾਇਆ ਗਿਆ ਹੈ। ਰਾਜ ਵਿੱਚ ਐਤਵਾਰ ਨੂੰ 41 ਰਿਕਵਰੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਪੂਰਬੀ ਖਾਸੀ ਪਹਾੜੀਆਂ ਵਿੱਚ 40 ਅਤੇ ਪੂਰਬੀ ਜੈਨਤੀਆ ਪਹਾੜੀਆਂ ਵਿੱਚ ਇੱਕ ਰਿਕਵਰੀ ਹੋਈ ਸੀ। ਰਿਕਵਰੀਆਂ ਦੀ ਕੁੱਲ ਗਿਣਤੀ 14,038 ਹੈ।
ਸਿੱਕਿਮ: ਐਤਵਾਰ ਨੂੰ ਰਾਜ ਵਿੱਚ 105 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਹ ਪੰਜਵੀਂ ਵਾਰ ਹੈ ਜਦੋਂ ਰੋਜ਼ਾਨਾ ਦੇ ਮਾਮਲਿਆਂ ਨੇ 100ਦੇ ਅੰਕੜੇ ਨੂੰ ਪਾਰ ਕੀਤਾ ਹੈ। ਰਾਜ ਵਿੱਚ ਹੁਣ ਨੋਵਲ ਕੋਰੋਨਾਵਾਇਰਸ ਦੇ 399 ਐਕਟਿਵ ਕੇਸ ਹਨ। ਸ਼ਨੀਵਾਰ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ 4,586 ਲੋਕਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ। ਇਨ੍ਹਾਂ ਵਿੱਚੋਂ 3576 ਵਿਅਕਤੀਆਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 1,010 ਵਿਅਕਤੀਆਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।
ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ 19 ਨਵੇਂ ਕੋਵਿਡ ਦੇ ਕੇਸ ਸਾਹਮਣੇ ਆਏ ਹਨ। ਐਕਟਿਵ ਕੇਸ 176 ਹਨ ਜਦੋਂਕਿ ਕੇਸਾਂ ਦੀ ਕੁੱਲ ਗਿਣਤੀ 12,555 ਹੋ ਗਈ ਹੈ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 1,47,862 ਲਾਭਾਰਥੀਆਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ। ਉਨ੍ਹਾਂ ਵਿੱਚੋਂ 32,470 ਨੇ ਆਪਣੀ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।
ਤ੍ਰਿਪੁਰਾ: ਕੱਲ੍ਹ ਕੋਵਿਡ ਦੇ 69 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ ਐਕਟਿਵ ਮਾਮਲੇ 430 ਹਨ। ਪ੍ਰਮੁੱਖ ਸਕੱਤਰ ਸਿਹਤ ਨੇ ਟੀਕਾਕਰਣ ਦੇ ਸਬੰਧ ਵਿੱਚ ਸਿਹਤ ਵਿਭਾਗ ਦੀਆਂ ਤਿਆਰੀਆਂ ਅਤੇ ਕੋਵਿਡ-19 ਦੀ ਦੂਸਰੀ ਲਹਿਰ ਦੇ ਸਹੀ ਪ੍ਰਬੰਧਨ ਬਾਰੇ ਇੱਕ ਉੱਚ ਪੱਧਰੀ ਬੈਠਕ ਕੀਤੀ।
ਪੰਜਾਬ: ਰਾਜ ਵਿੱਚ ਕੁੱਲ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 300038 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 34190 ਹੈ। ਹੋਈਆਂ ਕੁੱਲ ਮੌਤਾਂ ਦੀ ਗਿਣਤੀ 7902 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) ਲੈਣ ਵਾਲਿਆਂ ਦੀ ਕੁੱਲ ਗਿਣਤੀ 500724 ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) ਲੈਣ ਵਾਲਿਆਂ ਦੀ ਕੁੱਲ ਗਿਣਤੀ 148727 ਹੈ। 45 ਸਾਲ ਤੋਂ ਵੱਧ ਉਮਰ ਦੇ 1705056 ਵਿਅਕਤੀਆਂ ਨੇ ਪਹਿਲੀ ਖੁਰਾਕ ਲੈ ਲਈ ਹੈ। 45 ਸਾਲ ਤੋਂ ਵੱਧ ਉਮਰ ਦੇ 64569 ਵਿਅਕਤੀਆਂ ਨੇ ਦੂਸਰੀ ਖੁਰਾਕ ਲੈ ਲਈ ਹੈ।
ਹਰਿਆਣਾ: ਹੁਣ ਤੱਕ ਪਾਜ਼ਿਟਿਵ ਪਾਏ ਗਏ ਨਮੂਨਿਆਂ ਦੀ ਕੁੱਲ ਗਿਣਤੀ 356971 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ 42217 ਹਨ। ਮੌਤਾਂ ਦੀ ਗਿਣਤੀ 3415 ਹੈ। ਅੱਜ ਤੱਕ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 3188319 ਹੈ।
ਚੰਡੀਗੜ੍ਹ: ਲੈਬ ਦੀ ਪੁਸ਼ਟੀ ਵਾਲੇ ਕੁੱਲ ਕੋਵਿਡ-19 ਦੇ ਕੇਸ 33934 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 3625 ਹੈ। ਅੱਜ ਤੱਕ ਦੀ ਕੋਵਿਡ-19 ਮੌਤਾਂ ਦੀ ਕੁੱਲ ਗਿਣਤੀ 413 ਹੈ।
ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਹੁਣ ਤੱਕ ਦੀ ਕੁੱਲ ਗਿਣਤੀ 76375 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8696 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1177 ਹੈ।
ਫੈਕਟਚੈੱਕ







******
ਐੱਮਵੀ/ਏਪੀ
(Release ID: 1713107)
Visitor Counter : 203