ਪੇਂਡੂ ਵਿਕਾਸ ਮੰਤਰਾਲਾ

ਡੀਏਵਾਈ-ਐੱਨਆਰਐੱਲਐੱਮ ਤਹਿਤ ਦੇਸ਼ ਭਰ ਵਿੱਚ ਜੈਂਡਰ ਸੰਬੰਧੀ ਮੁੱਦਿਆਂ ‘ਤੇ ਜਾਗਰੂਕਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ


ਜੈਂਡਰ ਸੰਵਾਦ ਦਾ ਮਕਸਦ ਰਾਜਾਂ ਤੋਂ ਜ਼ਮੀਨੀ ਪੱਧਰ ਦੀਆਂ ਆਵਾਜ਼ਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਅਨੁਭਵਾਂ ਨੂੰ ਜਾਣਨਾ ਵੀ ਹੈ

Posted On: 16 APR 2021 6:53PM by PIB Chandigarh
  • ਵਿਕਾਸ ਮੰਤਰਾਲੇ ਦੁਆਰਾ ਅੱਜ ਜੈਂਡਰ ਸੰਵਾਦ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ ਗਿਆਇਹ ਪ੍ਰੋਗਰਾਮ ਸਾਂਝੇ ਤੌਰ ਤੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਆਜੀਵਿਕਾ ਮਿਸ਼ਨ (ਡੀਏਵਾਈ - ਐੱਨਆਰਐੱਲਐੱਮ) ਅਤੇ ‘ਮਹਿਲਾਵਾਂ ਅਤੇ ਲੜਕੀਆਂ ਨੂੰ ਅਰਥਵਿਵਸਥਾ ਵਿੱਚ ਸਸ਼ਕਤ ਬਣਾਉਣ ਲਈ ਜ਼ਰੂਰੀ ਕਦਮ (ਆਈਡਬਲਿਊਡਬਲਯੂਏਜੀਈ) ਦੇ ਤਹਿਤ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦਾ ਹਿੱਸਾ ਹੈ । ਇਹ ਯਤਨ ਦੇਸ਼ ਭਰ ਵਿੱਚ ਡੀਏਵਾਈ - ਐੱਨਆਰਐੱਲਐੱਮ ਦੇ ਤਹਿਤ ਜੈਂਡਰ ਅਧਾਰਿਤ ਯਤਨਾਂ ਨਾਲ ਲੈਂਗਿਕ ਜਾਗਰੂਕਤਾ ਪੈਦਾ ਕਰਨ , ਬਿਹਤਰੀਨ ਪ੍ਰਥਾਵਾਂ ਨੂੰ ਜਾਨਣ ਅਤੇ ਰਾਜਾਂ ਤੋਂ ਜ਼ਮੀਨੀ ਪੱਧਰ ਦੀਆਂ ਆਵਾਜ਼ਾਂ ਨੂੰ ਸੁਣਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ

ਜੈਂਡਰ ਸੰਵਾਦ ਨਾਲ ਰਾਜਾਂ ਨੂੰ ਨਿਮਨ ਅਵਸਰ ਪ੍ਰਦਾਨ ਹੋਣਗੇ -

ਉਨ੍ਹਾਂ ਸਰਵਉੱਤਮ ਪ੍ਰਥਾਵਾਂ/ਪਹਿਲਾਂ ਨੂੰ ਸਮਝਣ ਦਾ ਮੌਕਾ ਜਿਨ੍ਹਾਂ ਦਾ ਉਪਯੋਗ ਹੋਰ ਰਾਜਾਂ ਦੀਆਂ ਮਹਿਲਾ ਏਜੰਸੀਆਂ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਰਿਹਾ ਹੈ ( ਜਿਵੇਂ ਭੂਮੀ ਅਧਿਕਾਰਾਂ ਲਈ ਮਹਿਲਾਵਾਂ ਦੀ ਪਹੁੰਚ ਨੂੰ ਅਸਾਨ ਬਣਾਉਣਾ , ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਵਿੱਚ ਉਨ੍ਹਾਂ ਦਾ ਦਖਲ, ਖਾਧ , ਪੋਸ਼ਣ , ਸਿਹਤ , ਪਾਣੀ ਅਤੇ ਸਫਾਈ (ਐੱਫਐੱਨਐੱਚਡਬਲਯੂ) ਵਿੱਚ ਸਰਵਉੱਤਮ ਪ੍ਰਥਾਵਾਂ, ਜਨਤਕ ਸੇਵਾ ਵੰਡ ਲਈ ਮਜ਼ਬੂਤ ਸੰਸਥਾਨਾਂ ਦੀ ਸਥਾਪਨਾ ਵਿੱਚ ਅਤੇ ਮਹਿਲਾਵਾਂ ਦੇ ਅੰਦਰ ਕਮਜੋਰ ਸਮੂਹਾਂ ਨੂੰ ਸਮੱਸਿਆਵਾਂ ਦੇ ਛੁਟਕਾਰਾ ਦੇਣ ਕਰਨ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਚੰਗੀਆਂ ਪ੍ਰਥਾਵਾਂ ਨੂੰ ਜਾਨਣ ਦਾ ਮੌਕਾ

ਵਿਸ਼ਵ ਪੱਧਰ ਤੇ ਜੈਂਡਰ ਅਧਾਰਿਤ ਉਠਾਏ ਜਾ ਰਹੇ ਕਦਮਾਂ ਨੂੰ ਸਮਝਣਾ ।

ਮਾਹਰਾਂ ਅਤੇ ਹੋਰ ਸਹਿਯੋਗੀਆਂ ਨਾਲ ਇਸ ਤੇ ਗੱਲਬਾਤ ਅਤੇ ਸਲਾਹ ਕਿ ਜੈਂਡਰ ਸੰਬੰਧੀ ਮੁੱਦਿਆਂ ਨੂੰ ਕਿਵੇਂ ਸੁਲਝਾਇਆ ਜਾਵੇ ਅਤੇ ਇਸ ਨੂੰ ਲਾਗੂ ਕਰਨ ਵਿੱਚ ਰੁਕਾਵਟਾਂ ਨੂੰ ਕਿਵੇਂ ਦੂਰ ਕੀਤਾ ਜਾਵੇ ।

ਦੇਸ਼ - ਵਿਦੇਸ਼ ਵਿੱਚ ਜੈਂਡਰ ਅਧਾਰਿਤ ਬਿਹਤਰੀਨ ਸੰਸਾਧਨ ਸਮੱਗਰੀ ਨੂੰ ਇੱਕ ਜਗ੍ਹਾ ਤੇ ਲਿਆਉਣ ਵਿੱਚ ਸਹਿਯੋਗ ਪ੍ਰਦਾਨ ਕਰਨਾ ।

ਜੈਂਡਰ ਅਧਾਰਿਤ ਮੁੱਦਿਆਂ ਤੇ ਧਿਆਨ ਦੇਣ ਦੀ ਜ਼ਰੂਰਤ ਨੂੰ ਸਮਝਦੇ ਹੋਏ ਇਸ ਨੂੰ ਪ੍ਰਾਂਤਕ ਗ੍ਰਾਮੀਣ ਆਜੀਵਿਕਾ ਮਿਸ਼ਨ ਅਤੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦਾ ਹਿੱਸਾ ਬਣਾਇਆ ਜਾਵੇ ।

ਇਸ ਪ੍ਰੋਗਰਾਮ ਦਾ ਸ਼ੁਭਾਰੰਭ ਅੱਜ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਨਾਗੇਂਦ੍ਰ ਨਾਥ ਸਿਨਹਾ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਕੀਤਾ । ਔਨਲਾਈਨ ਲਾਂਚ ਪ੍ਰੋਗਰਾਮ ਵਿੱਚ ਗ੍ਰਾਮੀਣ ਵਿਕਾਸ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਸਹਿਤ ਮਾਹਰਾਂ ਦਾ ਇੱਕ ਪ੍ਰਤੀਸ਼ਠਿਤ ਪੈਨਲ ਸ਼ਾਮਲ ਹੋਇਆਇਸ ਦੇ ਇਲਾਵਾ ਜ਼ਮੀਨੀ ਪੱਧਰ ਤੋਂ ਮਹਿਲਾਵਾਂ ਦੀ ਆਵਾਜ਼ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਜਿਨ੍ਹਾਂ ਨੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਡੀਏਵਾਈ - ਐੱਨਆਰਐੱਲਐੱਮ ਦੇ ਅੰਦਰ ਲੈਂਗਿਕ ਮੁੱਖਧਾਰਾ ਦੇ ਯਤਨਾਂ ਨੇ ਉਨ੍ਹਾਂ ਦੀ ਏਜੰਸੀ ਨੂੰ ਵਧਾਉਣ ਵਿੱਚ ਮਦਦ ਕੀਤੀ ਹੈਪ੍ਰੋਗਰਾਮ ਦੌਰਾਨ ਐੱਸਐੱਚਜੀ ਮੈਬਰਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਪੇਸ਼ ਕਰਨ ਵਾਲੇ ਕੇਸ ਸਟੱਡੀਜ ਦਾ ਇੱਕ ਸੰਗ੍ਰਿਹ ਵੀ ਜਾਰੀ ਕੀਤਾ ਗਿਆ

6 ਕਰੋੜ ਤੋਂ ਅਧਿਕ ਮਹਿਲਾਵਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਆਜੀਵਿਕਾ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਨਾਲ ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ( ਡੀਏਵਾਈ - ਐੱਨਆਰਐੱਲਐੱਮ ) ਨੇ ਉਨ੍ਹਾਂ ਨੂੰ ਸੈਲਫ ਹੈਲਪ ਗਰੁੱਪ ਅਤੇ ਗ੍ਰਾਮੀਣ ਗ਼ਰੀਬਾਂ ਦੇ ਸੰਘਾਂ ਦੇ ਰੂਪ ਵਿੱਚ ਸੰਗਠਿਤ ਕਰਕੇ ਉਨ੍ਹਾਂ ਦੇ ਸਮਾਜਿਕ - ਆਰਥਿਕ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਲਈ ਪ੍ਰਤਿਬੱਧਤਾ ਦਿਖਾਈ ਹੈ । ਇਹ ਮੰਚ ਨਾ ਕੇਵਲ ਮਹਿਲਾਵਾਂ ਲਈ ਵਿੱਤੀ ਮੌਕਿਆਂ ਅਤੇ ਆਜੀਵਿਕਾ ਸਹਾਇਤਾ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ, ਬਲਕਿ ਉਹ ਮੁੱਖਧਾਰਾ ਦੇ ਸੰਸਥਾਨਾਂ ਦੇ ਨਾਲ ਸੰਬੰਧ ਬਣਾਉਣ ਅਤੇ ਜਵਾਬਦੇਹੀ ਦੀ ਮੰਗ ਕਰਨ ਲਈ ਸ਼ਾਸਨ ਪ੍ਰਣਾਲੀ ਨੂੰ ਵੀ ਵਿਸਤਾਰ ਦੇ ਰਹੇ ਹਨ

ਸਾਲ 2016 ਵਿੱਚ ਡੀਏਵਾਈ-ਐੱਨਆਰਐੱਲਐੱਮ ਨੇ ਆਪਣੇ ਕਾਰਜ ਖੇਤਰ ਦੇ ਅੰਦਰ ਜੈਂਡਰ ਸੰਬੰਧੀ ਮੁੱਦਿਆਂ ਨੂੰ ਪ੍ਰਮੁਖਤਾ ਨਾਲ ਲੈਣ ਲਈ ਕਰਮਚਾਰੀਆਂ, ਕੈਡਰ ਅਤੇ ਸੰਸਥਾਵਾਂ ਦਰਮਿਆਨ ਲੈਂਗਿਕ ਪਰਿਚਾਲਨ ਰਣਨੀਤੀ ਤਿਆਰ ਕੀਤੀ ਸੀ। ਇਸ ਦਾ ਮਕਸਦ ਸਟਾਫ ਦਾ ਜੈਂਡਰ ਸੰਬੰਧੀ ਮੁੱਦਿਆਂ ਤੇ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਕਰਨਾ ਸੀ। ਜ਼ਮੀਨੀ ਪੱਧਰ ਤੇ ਸਮਾਜਿਕ ਕਾਰਵਾਈ ਕਮੇਟੀਆਂ ਅਤੇ ਜੈਂਡਰ ਸੰਸਾਧਨ ਕੇਂਦਰਾਂ ਦੀ ਸਥਾਪਨਾ ਤੋਂ ਇਸ ਨੂੰ ਹੋਰ ਮਜ਼ਬੂਤੀ ਮਿਲੀ । ਇਸ ਨਾਲ ਮਹਿਲਾਵਾਂ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਸ ਤੱਕ ਪਹੁੰਚ ਸਕੀਆਂਨਾਲ ਹੀ ਆਪਣੇ ਹੱਕਾਂ ਅਤੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਵਿੱਚ ਸਸ਼ਕਤ ਬਣੀਆਂ

 

***

ਏਪੀਐੱਸ/ਐੱਮਜੀ


(Release ID: 1712741)
Read this release in: English , Urdu , Hindi , Marathi