ਕਬਾਇਲੀ ਮਾਮਲੇ ਮੰਤਰਾਲਾ

ਵਨ ਧਨ ਵਿਕਾਸ ਯੋਜਨਾ-ਕਬਾਇਲੀ ਉੱਦਮਤਾ ਨੂੰ ਪ੍ਰੋਤਸਾਹਨ ਅਤੇ ਸਮਰਥਨ


ਦੇਸ਼ ਵਿੱਚ ਵਨ ਧਨ ਕੇਂਦਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਸਥਾਪਤ

Posted On: 16 APR 2021 7:47PM by PIB Chandigarh

 “ਅਸੀਂ ਦੇਸ਼ ਦੇ ਕਬਾਇਲੀ ਖੇਤਰਾਂ ਵਿੱਚ 50,000 ‘ਵਨ ਧਨ ਵਿਕਾਸ ਕੇਂਦਰ’ ਸਥਾਪਤ ਕਰਾਂਗੇ ,  ਤਾਕਿ ਵਨ ਉਪਜ ਲਈ ਪ੍ਰਾਥਮਿਕ ਪ੍ਰੋਸੈੱਸਿੰਗ ਅਤੇ ਮੁੱਲ ਸੰਵਰਧਨ ਦੀ ਉਪਲੱਬਧਤਾ ਸੁਨਿਸ਼ਚਿਤ ਹੋ ਸਕੇ ਅਤੇ ਜਨਜਾਤੀਆਂ ਲਈ ਰੋਜਗਾਰ ਉਪਲੱਬਧ ਹੋ ਸਕੇ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ। 

 

ਦੇਸ਼ ਦੇ ਪੂਰਨ ਵਿਕਾਸ ਅਤੇ ਸਮਾਜ ਦੇ ਹਰੇਕ ਵਰਗ ਨੂੰ ਆਤਮਨਿਰਭਰ ਅਤੇ ਸਸ਼ਕਤ ਬਣਾਉਣ ਲਈ ਇਹ ਪ੍ਰਧਾਨ ਮੰਤਰੀ ਦੇ ਸੰਕਲਪ ਦਾ ਇੱਕ ਭਾਗ ਸੀ । 

ਟਰਾਈਫੇਡ ਦੇ ਅਨੁਸਾਰ, 31 ਮਾਰਚ, 2021 ਤੱਕ ਟਰਾਈਫੇਡ  ਦੁਆਰਾ 18 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ,  2224 ਵੀਡੀਵੀਕੇਸੀ  ਦੇ ਹਰੇਕ ਸਮੂਹ ਵਿੱਚ ਸ਼ਾਮਿਲ 300 ਵਨ ਨਿਵਾਸੀਆਂ ਦੇ ਨਾਲ 33,360 ਵਨ ਧਨ ਵਿਕਾਸ ਕੇਂਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਟਰਾਈਫੇਡ ਨੇ ਦੱਸਿਆ ਕਿ ਇੱਕ ਵਿਸ਼ੇਸ਼ ਵਨ ਧਨ ਵਿਕਾਸ ਕੇਂਦਰ ਵਿੱਚ 20 ਕਬਾਇਲੀ ਮੈਂਬਰ ਸ਼ਾਮਿਲ ਹਨ।  ਅਜਿਹੇ 15 ਵਨ ਧਨ ਵਿਕਾਸ ਕੇਂਦਰ ਮਿਲ ਕੇ 1 ਵਨ ਧਨ ਵਿਕਾਸ ਕੇਂਦਰ ਸਮੂਹ ਬਣਾਉਂਦੇ ਹਨ।  ਵਨ ਧਨ ਵਿਕਾਸ ਕੇਂਦਰ ਸਮੂਹ 23 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਨ ਧਨ ਵਿਕਾਸ ਕੇਂਦਰਾਂ ਨੂੰ ਵਿਆਪਕ ਆਰਥਿਕ ਲਾਭ ,  ਆਜੀਵਿਕਾ ਅਤੇ ਬਾਜ਼ਾਰ ਨਾਲ ਜੋੜਨ ਦੇ ਨਾਲ - ਨਾਲ ਕਬਾਇਲੀ ਵਨ ਸਭਾਵਾਂ ਨੂੰ ਉੱਦਮਸ਼ੀਲਤਾ ਦੇ ਮੌਕੇ ਪ੍ਰਦਾਨ ਕਰਨਗੇ ।  

C:\Users\user\Desktop\narinder\2021\April\12 April\image001QX1D.jpg

   

50000 ਵੀਡੀਵੀਕੇ ਦੇ ਟੀਚੇ ਨਾਲ ,  ਬਾਕੀ 16,640 ਵਨ ਧਨ ਕੇਂਦਰਾਂ  (3.3 ਲੱਖ ਜਨਜਾਤੀ ਪਰਿਵਾਰਾਂ ਦੇ ਨਾਲ) ਨੂੰ ਲਗਭਗ 600 ਵੀਡੀਵੀਕੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ‘ਤੇ ਸੰਬੰਧਿਤ ਰਾਜ ਨੋਡਲ ਵਿਭਾਗਾਂ ਅਤੇ ਰਾਜ ਲਾਗੂਕਰਨ ਏਜੰਸੀਆਂ  ਦੇ ਨਾਲ ਟਰਾਈਫੇਡ ਦੇ ਸੰਕਲਪ ਸੇ ਸਿੱਧੀ ਪਹਿਲ  ਦੇ ਅਧੀਨ ਤੇਜ਼ੀ ਨਾਲ ਕਾਰਜ ਕੀਤੇ ਜਾ ਰਹੇ ਹਨ ।  ਅਗਲੇ ਤਿੰਨ ਮਹੀਨਿਆਂ  ਦੇ ਅੰਦਰ ਇਨ੍ਹਾਂ ਨੂੰ ਮਨਜੂਰੀ ਮਿਲਣ ਦੀ ਆਸ ਹੈ। 

 

ਬਹੁਤ ਸਾਰੀਆਂ ਕੋਸ਼ਿਸ਼ਾਂ  ਦੇ ਅਧੀਨ ,  ਟਰਾਈਫੇਡ ਕਬਾਇਲੀ ਆਬਾਦੀ  ਦੇ ਵਿੱਚ ਰੋਜ਼ਗਾਰ ਅਤੇ ਆਮਦਨ ਸਿਰਜਣ ਲਈ ਵਨ ਧਨ ਜਨਜਾਤੀ ਸਟਾਰਟ - ਅੱਪ ਪ੍ਰੋਗਰਾਮ ਦਾ ਲਾਗੂਕਰਨ ਕਰ ਰਿਹਾ ਹੈ ।  ਇਹ ਪ੍ਰੋਗਰਾਮ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਅਤੇ ਐੱਮਐੱਫਪੀ  ਯੋਜਨਾ ਲਈ ਵੈਲਿਊ ਚੇਨ ਵਿਕਾਸ ਰਾਹੀਂ ਲਘੂ ਵਨ ਉਪਜ  (ਐੱਮਐੱਫਪੀ)   ਦੇ ਮਾਰਕੀਟਿੰਗ ਤੰਤਰ ਦਾ ਇੱਕ ਹਿੱਸਾ ਹੈ । 

ਵਨ ਧਨ ਆਦਿਵਾਸੀ ਸਟਾਰਟ - ਅੱਪ ,  ਵੀ ਇਸ ਯੋਜਨਾ ਦਾ ਇੱਕ ਘਟਕ ਹੈ ਅਤੇ ਇਹ ਵਨ - ਅਧਾਰਿਤ ਜਨਜਾਤੀਆਂ ਲਈ ਸਥਾਈ ਆਜੀਵਿਕਾ  ਦੇ ਸਿਰਜਣ ਦੀ ਸਹੂਲਤ ਲਈ ਵਨ ਧਨ ਕੇਂਦਰਾਂ ਦੀ ਸਥਾਪਨਾ ਕਰਕੇ ਲਘੂ ਵਨ ਉਪਜ ਦਾ ਮੁੱਲ ਸੰਵਰਧਨ ,  ਬ੍ਰਾਂਡਿੰਗ ਅਤੇ ਇਨ੍ਹਾਂ ਦੀ ਮਾਰਕੀਟਿੰਗ ਦੀ ਇੱਕ ਯੋਜਨਾ ਹੈ । 

 

ਪਿਛਲੇ 18 ਮਹੀਨਿਆਂ ਵਿੱਚ ,  ਵਨ ਧਨ ਵਿਕਾਸ ਯੋਜਨਾ ਨੂੰ ਜਲਦੀ ਮਾਨਤਾ ਅਤੇ ਪੂਰੇ ਭਾਰਤ ਵਿੱਚ ਸੂਬਾਈ ਨੋਡਲ ਅਤੇ ਲਾਗੂਕਰਨ ਏਜੰਸੀਆਂ ਦੁਆਰਾ ਸਹਾਇਤਾ ਪ੍ਰਾਪਤ ਹੋਣ ਨਾਲ ਵਿਆਪਕ ਰੂਪ ਨਾਲ ਲਾਗੂ ਕੀਤਾ ਗਿਆ ਹੈ ।  ਦੇਸ਼  ਦੇ ਕਈ ਹਿੱਸਿਆਂ ਤੋਂ ਕਈ ਸਫਲਤਾ ਦੀਆਂ ਗਾਥਾਵਾਂ ਸਾਹਮਣੇ ਆਈਆਂ ਹਨ । 

C:\Users\user\Desktop\narinder\2021\April\12 April\image002UJ7I.png

  

 

ਵਿਸ਼ੇਸ਼ ਰੂਪ ਨਾਲ ਰਾਜਾਂ  ਦੇ ਵਿੱਚ ,  ਮਣੀਪੁਰ ਇੱਕ ਚੈਂਪੀਅਨ ਰਾਜ  ਦੇ ਰੂਪ ਵਿੱਚ ਉੱਭਰਿਆ ਹੈ,  ਜਿੱਥੇ ਵਨ ਧਨ ਪ੍ਰੋਗਰਾਮ ਸਥਾਨਕ ਜਨਜਾਤੀਆਂ ਲਈ ਰੋਜਗਾਰ ਦਾ ਇੱਕ ਪ੍ਰਮੁੱਖ ਸਰੋਤ ਬਣ ਕੇ ਉੱਭਰਿਆ ਹੈ ।  ਟਰਾਈਫੇਡ ਨੇ ਕਿਹਾ ਹੈ ਕਿ ਰਾਜ ਵਿੱਚ ਅਕਤੂਬਰ 2019 ਤੋਂ ਪ੍ਰੋਗਰਾਮ  ਦੇ ਸ਼ੁਭਾਰੰਭ  ਦੇ ਬਾਅਦ ਤੋਂ 100 ਵਨ ਧਨ ਵਿਕਾਸ ਸਮੂਹ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 77 ਕਾਰਜਸ਼ੀਲ ਹਨ ।  ਇਹ 1500 ਵਨ ਧਨ ਵਿਕਾਸ ਕੇਂਦਰ ਸਮੂਹਾਂ ਦਾ ਗਠਨ ਕਰਦੇ ਹਨ ਅਤੇ ਅਜਿਹੇ 30,000 ਕਬਾਇਲੀ ਉੱਦਮੀਆਂ ਨੂੰ ਲਾਭ ਪਹੁੰਚਾ ਕਰ ਰਹੇ ਹਨ ,  ਜੋ ਲਘੂ ਵਨ ਉਪਜ ਨਾਲ ਵੈਲਿਊ ਐਡਿਡ ਉਤਪਾਦਾਂ ਦੇ ਸੰਗ੍ਰਿਹ ,  ਪ੍ਰੋਸੈੱਸਿੰਗ ,  ਪੈਕੇਜਿੰਗ ਅਤੇ ਮਾਰਕੀਟਿੰਗ ਵਿੱਚ ਸ਼ਾਮਿਲ ਹਨ ।  ਇਸ ਯੋਜਨਾ  ਦੇ ਲਾਗੂਕਰਨ ਮਾਡਲ ਦੀ ਮਾਪਯੋਗਤਾ ਅਤੇ ਪ੍ਰਤੀਰੂਪਤਾ ਵਾਧਾ ਵੀ ਇੱਕ ਲਾਭਕਾਰੀ ਬਿੰਦੂ ਹੈ ਜਿਸ ਦਾ ਵਿਸਤਾਰ ਪੂਰੇ ਭਾਰਤ ਵਿੱਚ ਹੈ । 

ਉੱਤਰ ਪੂਰਬ ਇਸ ਮਾਮਲੇ ਵਿੱਚ ਅਗਵਾਈ ਕਰ ਰਿਹਾ ਹੈ ਜਿੱਥੇ 80 ਫ਼ੀਸਦੀ ਵੀਡੀਵੀਕੇ ਸਥਾਪਤ ਹਨ ।  ਇਸ ਦੇ ਬਾਅਦ ਮਹਾਰਾਸ਼ਟਰ ,  ਤਮਿਲ ਨਾਡੂ,  ਆਂਧਰਾ  ਪ੍ਰਦੇਸ਼ ਅਜਿਹੇ ਹੋਰ ਰਾਜ ਹਨ ਜਿੱਥੇ ਇਸ ਯੋਜਨਾ ਨੂੰ ਸ਼ਾਨਦਾਰ ਨਤੀਜਿਆਂ  ਦੇ ਨਾਲ ਅਪਣਾਇਆ ਗਿਆ ਹੈ । 

 

ਇਸ ਦੇ ਇਲਾਵਾ ਇਸ ਪੂਰੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਬਜ਼ਾਰ ਨਾਲ ਸੰਬੰਧ ਸਥਾਪਤ ਕਰਨ ਵਿੱਚ ਸਫਲ ਰਿਹਾ ਹੈ ।  ਇਨ੍ਹਾਂ ਵਿਚੋਂ ਕਈ ਕਬਾਇਲੀ ਉੱਦਮ ਬਜ਼ਾਰਾਂ ਨਾਲ ਜੁੜੇ ਹਨ।  ਫਲਾਂ ਦੀ ਕੈਂਡੀ  ( ਆਂਵਲਾ ,  ਅਨਾਨਾਸ ,  ਜੰਗਲੀ ਸੇਬ ,  ਅਦਰਕ ,  ਅੰਜੀਰ ,  ਇਮਲੀ),  ਜੈਮ  ( ਅਨਾਨਾਸ ,  ਆਂਵਲਾ ,  ਬੇਰ )  ,  ਰਸ ਅਤੇ ਸਕਵੈਸ਼  ( ਅਨਾਨਾਸ ,  ਆਂਵਲਾ ,  ਜੰਗਲੀ ਸੇਬ ,  ਬੇਰ ,  ਬਰਮੀ ਅੰਗੂਰ )  ,  ਮਸਾਲੇ  ( ਦਾਲਚੀਨੀ ,  ਹਲਦੀ ,  ਅਦਰਕ )  ,  ਅਚਾਰ  (ਬਾਂਬੂ ਸ਼ੂਟ ,  ਕਿੰਗ ਚਿਲੀ ਮਿਰਚ)  ਅਤੇ ਸੰਸਾਧਿਤ ਗਿਲੋਏ ਤੋਂ ਲੈ ਕੇ ਸਾਰੇ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਪ੍ਰਸੰਸਕ੍ਰਿਤ ਕਰਦੇ ਹੋਏ ਵਨ ਧਨ ਵਿਕਾਸ ਕੇਂਦਰਾਂ ਵਿੱਚ ਪੈਕ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਟਰਾਈਬਸ ਇੰਡੀਆ ਆਊਟਲੈਟਸ  ਰਾਹੀਂ TribesIndia.com ‘ਤੇ ਅਤੇ ਬਜ਼ਾਰ ਵਿੱਚ ਮਾਰਕੀਟਿੰਗ ਕੀਤੀ ਜਾਂਦੀ ਹੈ । 

ਵਨ ਧਨ ਪ੍ਰੋਗਰਾਮ ਦੀ ਸਫਲਤਾ  ਦੇ ਕਾਰਨ ,  ਰਾਜ ਸਰਕਾਰਾਂ ਵੀ ਐੱਮਐੱਸਪੀ ਫਾਰ ਐੱਮਐੱਫਪੀ  ਯੋਜਨਾ ਨੂੰ ਸਰਗਰਮ ਕਰਨ ਲਈ ਪ੍ਰੇਰਿਤ ਹੋਈਆਂ ਹਨ, ਜਿੱਥੇ ਮਹਾਮਾਰੀ ਦੇ ਦੌਰਾਨ, ਕਬਾਇਲੀ ਸੰਗ੍ਰਹਿਕਰਤਾਵਾਂ ਨੂੰ ਪ੍ਰਤੱਖ ਲਾਭ ਤਬਾਦਲਾ ਪ੍ਰਦਾਨ ਕਰਨ ਵਾਲੀ ਐੱਮਐੱਫਪੀ  ਦੀਆਂ ਕਿਸਮਾਂ ਦੀ ਸਿਰਫ 10 ਮਹੀਨੇ ਰਿਕਾਰਡ ਖਰੀਦ ਹੋਈ ਹੈ । 

C:\Users\user\Desktop\narinder\2021\April\12 April\image00365JV.png

 

 

ਟਰਾਈਫੇਡ ਨੇ ਹੁਣ ‘ਸੰਕਲਪ ਸੇ ਸਿੱਧੀ’ -  ਪਿੰਡ ਅਤੇ ਡਿਜਿਟਲ ਸੰਪਰਕ ਅਭਿਯਾਨ ਦਾ ਸ਼ੁਭਾਰੰਭ ਕੀਤਾ ਹੈ ।  1 ਅਪ੍ਰੈਲ ,  2021 ਤੋਂ ਅਰੰਭ ਹੋਣ ਵਾਲੇ ਇਸ 100 ਦਿਨ  ਦੇ ਅਭਿਯਾਨ ਵਿੱਚ 150 ਟੀਮਾਂ  ( ਟਰਾਈਫੇਡ ਤੋਂ ਹਰੇਕ ਖੇਤਰ ਲਈ 10 ਅਤੇ ਰਾਜ ਲਾਗੂਕਰਨ ਏਜੰਸੀਆਂ/ਸਲਾਹ ਏਜੰਸੀਆਂ/ਸਾਂਝੇਦਾਰ) ਦਸ ਪਿੰਡਾਂ ਦਾ ਦੌਰਾ ਕਰਨਗੀਆਂ ।  ਹਰੇਕ ਖੇਤਰ ਵਿੱਚ 100 ਪਿੰਡ ਅਤੇ ਦੇਸ਼ ਵਿੱਚ 1500 ਪਿੰਡ ਅਗਲੇ 100 ਦਿਨਾਂ ਵਿੱਚ ਕਵਰ ਕੀਤੇ ਜਾਣਗੇ ।  ਇਸ ਅਭਿਯਾਨ ਦਾ ਮੁੱਖ ਉਦੇਸ਼ ਇਨ੍ਹਾਂ ਪਿੰਡਾਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਨੂੰ ਸਰਗਰਮ ਕਰਨਾ ਹੈ ।  ਵਨ ਧਨ ਇਕਾਈਆਂ ਨਾਲ ਅਗਲੇ 12 ਮਹੀਨਿਆਂ  ਦੇ ਦੌਰਾਨ 200 ਕਰੋੜ ਰੁਪਏ ਦੀ ਵਿਕਰੀ ਹਾਸਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ।  ਦੌਰਾ ਕਰਨ ਵਾਲੀਆਂ ਟੀਮਾਂ ਸਥਾਨਾਂ ਅਤੇ ਟਰਾਈਫੂਡ,  ਸਫੂਰਤੀ ਵਰਗੇ ਵੱਡੇ ਉੱਦਮਾਂ ਦੇ ਰੂਪ ਵਿੱਚ ਸਮੂਹਾਂ ਲਈ ਸੰਭਾਵਿਤ ਵੀਡੀਵੀਕੇ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਚੋਣ ਕਰਨਗੀਆਂ । 

 

 “ਆਤਮਨਿਰਭਰ ਭਾਰਤ” ਦੇ ਨਿਰਮਾਣ ਲਈ “ਜਨਜਾਤੀ ਨੂੰ ਮੁਖਰ ਕਰਨ ਲਈ ਸਥਾਨਕ ਖਰੀਦਾਂ” ਅਭਿਯਾਨ ਨੂੰ ਅੱਗੇ ਵਧਾਉਣ  ਦੇ ਲਈ, ਟਰਾਈਫੇਡ ਵਨ ਧਨ ਮਾਧਿਅਮ ਨੂੰ ਜਨਜਾਤੀ ਉੱਦਮ ਮਾਧਿਅਮ ਵਿੱਚ ਪਰਿਵਰਤਿਤ ਕਰਨ ‘ਤੇ ਕਾਰਜ ਕਰ ਰਿਹਾ ਹੈ। ਇਨ੍ਹ ਵਨ ਧਨ ਵਿਕਾਸ ਕੇਂਦਰਾਂ ਨੂੰ ਵਨ ਧਨ ਸਮੂਹਾਂ ਅਤੇ ਉੱਦਮਾਂ ਵਿੱਚ ਪਰਿਵਰਤਿਤ ਕਰਨ ਦਾ ਉਦੇਸ਼ ਵਿਆਪਕ ਪੱਧਰ ‘ਤੇ ਅਰਥਵਿਵਸਥਾਵਾਂ ਤੋਂ ਲਾਭ ਪ੍ਰਾਪਤ ਕਰਦੇ ਹੋਏ ਇਨ੍ਹਾਂ ਦੇ ਉੱਚ ਵੈਲਿਊ ਐਡਿਡ ਉਤਪਾਦਨ ਨੂੰ ਹੁਲਾਰਾ ਦੇਣਾ ਹੈ । 

ਕਬਾਇਲੀ ਕਾਰਜ ਮੰਤਰਾਲੇ ਦੇ ਤਤਵਾਵਧਾਨ ਵਿੱਚ, ਟਰਾਈਫੇਡ ਵਨ ਧਨ ਵਿਕਾਸ ਕੇਂਦਰ ਸਮੂਹਾਂ ਨੂੰ ਅੱਗੇ ਵਧਾਉਣ ਲਈ ਕਈ ਮੰਤਰਾਲਿਆ ਅਤੇ ਸੰਗਠਨਾਂ ਦੇ ਨਾਲ ਕਾਰਜ ਕਰ ਰਿਹਾ ਹੈ। ਇਨ੍ਹਾਂ ਮੰਤਰਾਲਿਆ ਦੇ ਸਮਾਨ ਪ੍ਰੋਗਰਾਮਾਂ ਦੇ ਨਾਲ ਆਪਣੀ ਯੋਜਨਾ ਅੱਗੇ ਵਧਾਉਣ ਲਈ ਐੱਮਐੱਸਐੱਮਈ, ਐੱਮਓਐੱਫਪੀਆਈ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ  ਵਰਗੇ ਕਈ ਮੰਤਰਾਲਿਆ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਦੇ ਪਰਿਣਾਮਸਵਰੂਪ ਐੱਮਐੱਸਐੱਮਈ ਤੋਂ ਸਫੂਰਤੀ ,  ਈਐੱਸਡੀਪੀ ਅਤੇ ਐੱਮਓਐੱਫਪੀਆਈ ਦੀ ਫੂਡ ਪਾਰਕ ਯੋਜਨਾ ਅਤੇ ਐੱਨਆਰਐੱਲਐੱਮ ਨੂੰ ਗ੍ਰਾਮੀਣ ਵਿਕਾਸ ਮੰਤਰਾਲੇ  ਦੇ ਨਾਲ ਵਨ ਧਨ ਵਿਕਾਸ ਕੇਂਦਰ ਅਤੇ ਇਸ ਦੇ ਸਮੂਹਾਂ ਵਿੱਚ ਪਰਿਵਰਤਿਤ ਕੀਤਾ ਗਿਆ ਹੈ । 

ਇਹ ਪਹਿਲ ਵਨ ਖੇਤਰਾਂ ਵਿੱਚ ਰਹਿਣ ਵਾਲੀਆਂ ਜਨਜਾਤੀਆਂ ਨੂੰ ਸਸ਼ਕਤ ਬਣਾਉਣ ਲਈ ਪੰਚਾਇਤਾਂ  ਦੇ ਪ੍ਰਾਵਧਾਨ  ( ਅਨੁਸੂਚਿਤ ਖੇਤਰਾਂ ਵਿੱਚ ਵਿਸਤਾਰ )  ਅਧਿਨਿਯਮ ,  1996  (ਪੀਈਐੱਸਏ)  ਅਤੇ ਵਨ ਅਧਿਕਾਰ ਅਧਿਨਿਯਮ, 2006 (ਐੱਫਆਰਏ)   ਦੇ ਤਹਿਤ ਸੰਵਿਧਾਨਕ ਫਰਜ਼ਾਂ  ਦੇ ਅਨੁਸਾਰ ਕੇਂਦ੍ਰਿਤ ਹੋਣਗੀਆਂ । 

 

ਟਰਾਈਫੇਡ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ  ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ  ਦੇ ਤਹਿਤ ਛੱਤੀਸਗੜ੍ਹ  ਦੇ ਜਗਦਲਪੁਰ ਅਤੇ ਮਹਾਰਾਸ਼ਟਰ  ਦੇ ਰਾਏਗੜ੍ਹ ਵਿੱਚ ਦੋ “ਟਰਾਈਫੂਡ” ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ ।  ਇਹ ਦੋ ਐੱਮਐੱਫਪੀ  ਪ੍ਰੋਸੈੱਸਿੰਗ ਇਕਾਈਆਂ ਵਨ ਧਨ ਇਕਾਈਆਂ  ਦੇ ਨਾਲ ਹਬ ਅਤੇ ਸਪੋਕ ਮਾਡਲ ਵਿੱਚ ਸੰਚਾਲਿਤ ਹੋਣਗੀਆਂ ਅਤੇ ਇਹ ਫੀਡਰ ਇਕਾਈਆਂ ਹੋਣਗੀਆਂ ।  ਇਸ ਨਾਲ ਜੁੜੇ ਹੋਏ ਸੰਬੰਧਿਤ ਕਬਾਇਲੀ ਪਰਿਵਾਰਾਂ  ਨੂੰ ਇਸ ਦਾ ਲਾਭ ਮਿਲੇਗਾ ।  ਟਰਾਈਫੇਡ ਮੱਧ ਪ੍ਰਦੇਸ਼ ,  ਛੱਤੀਸਗੜ੍ਹ ,  ਗੋਆ ,  ਉੱਤਰ ਪ੍ਰਦੇਸ਼,  ਝਾਰਖੰਡ ਅਤੇ ਹੋਰ ਰਾਜਾਂ ਦੀਆਂ ਰਾਜ ਸਰਕਾਰਾਂ  ਦੇ ਨਾਲ ਸਾਂਝੇਦਾਰੀ ਵਿੱਚ ਸਮਾਨ ਐੱਮਐੱਫਪੀ  ਅਧਾਰਿਤ ਉਦਯੋਗਿਕ ਪਾਰਕਾਂ ਦੀ ਸਥਾਪਨਾ ਦੀ ਦਿਸ਼ਾ ਵਿੱਚ ਵੀ ਕਾਰਜ ਕਰ ਰਿਹਾ ਹੈ । 

 

ਇਸ ਤਰ੍ਹਾਂ ਦਾ ਉੱਦਮ ਦ੍ਰਿਸ਼ਟੀਕੋਣ ਨਾ ਸਿਰਫ ਅਰਥਵਿਵਸਥਾਵਾਂ ਵਿਆਪਕ ਪੱਧਰ ‘ਤੇ ਪ੍ਰਦਾਨ ਕਰੇਗਾ ਬਲਕਿ ਗੈਰ-ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ਦੇ ਨਾਲ ਵੱਡੇ ਪੈਮਾਨੇ ‘ਤੇ ਕਬਾਇਲੀ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ, ਜਿਸ ਦੇ ਨਾਲ ਸਾਰੇ ਮੌਜੂਦਾ ਕੋਸ਼ ਅਤੇ ਸੰਸਾਧਨਾਂ ਦਾ ਲਾਭ ਉਠਾਉਂਦੇ ਹੋਏ ਜਨਜਾਤੀ ਸਵਾਮਿਤਵ,  ਜਨਜਾਤੀ ਪ੍ਰਬੰਧਿਤ ਉਤਪਾਦਨ ਇਕਾਈਆਂ ਦਾ ਨਿਰਮਾਣ ਹੋ ਸਕੇ। 

 

ਇਸ ਅਭਿਯਾਨ ਵਿੱਚ ਹਾਟ ਬਜ਼ਾਰਾਂ ਵਿੱਚ 3000 ਐੱਮਐੱਫਪੀ  ਸੰਗ੍ਰਿਹ ਕੇਂਦਰਾਂ ਦੇ ਇੱਕ ਨੈੱਟਵਰਕ ਦੇ ਨਾਲ ਇੱਕ ਵਿਸ਼ੇਸ਼ ਉਦੇਸ਼ ਵਾਹਨ  ਦੇ ਤਹਿਤ 200 ਵਨ ਧਨ ਨਿਰਮਾਤਾ ਕੰਪਨੀਆਂ ਦੀ ਸਥਾਪਨਾ  ਦੇ ਨਾਲ-ਨਾਲ ਐੱਮਐੱਸਪੀ ਫਾਰ ਐੱਮਐੱਫਪੀ ਸਕੀਮ ਦੇ ਤਹਿਤ 600 ਗੁਦਾਮ, 200 ਲਘੂ ਟੀਆਰਆਈਐੱਫ ਇਕਾਈਆਂ, 100 ਆਮ ਸੁਵਿਧਾ ਕੇਂਦਰਾਂ ਦੀ ਸਥਾਪਨਾ, 275  (1) ਜ਼ਿਲ੍ਹਾ  ਅਤੇ ਡੀਐੱਮਐੱਫ  ਦੇ ਅੰਦਰ 100 ਟਰਾਈਫੂਡ ਪਾਰਕ, ਐੱਮਐੱਸਐੱਮਈ ਦੇ ਤਹਿਤ 100 (ਸਫੂਰਤੀ)  ਸਮੂਹਾਂ ਦਾ ਵਿਕਾਸ, 200 ਟਰਾਇਬਸ ਇੰਡੀਆ ਰਿਟੇਲ ਸਟੋਰਸ ਦੀ ਸਥਾਪਨਾ ਅਤੇ ਟਰਾਈਫੂਡ ਐਂਡ ਟਰਾਈਬਸ ਇੰਡੀਆ ਬ੍ਰਾਂਡਸ ਲਈ ਈ-ਕਾਮਰਸ ਪਲੇਟਫਾਰਮਾਂ ਦੇ ਨਿਰਮਾਣ ਦੀ ਪਰਿਕਲਪਨਾ ਕੀਤੀ ਗਈ ਹੈ  । 

 

 

ਅਗਲੇ ਸਾਲ ਦੌਰਾਨ ਇਨ੍ਹਾਂ ਨਿਯੋਜਿਤ ਪਹਿਲਾਂ ਦੇ ਸਫਲ ਲਾਗੂਕਰਨ  ਰਾਹੀਂ, ਟਰਾਈਫੇਡ ਦੇਸ਼ ਭਰ ਵਿੱਚ ਕਬਾਇਲੀ ਈਕੋਸਿਸਟਮ ਦੇ ਪੂਰਨ ਪਰਿਵਰਤਨ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ ।

C:\Users\user\Desktop\narinder\2021\April\12 April\image0043RDH.jpg

 

*****

ਐੱਨਬੀ/ਐੱਸਕੇ


(Release ID: 1712674) Visitor Counter : 266


Read this release in: English , Urdu , Hindi , Telugu