ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਸਕੱਤਰ ਨੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉਦਯੋਗਿਕ ਉਦੇਸ਼ਾਂ ਲਈ ਆਕਸੀਜਨ ਦੀ ਸਪਲਾਈ 'ਤੇ ਰੋਕ ਲਗਾਉਣ ਲਈ ਜ਼ਰੂਰੀ ਉਪਾਅ ਕਰਨ ਲਈ ਪੱਤਰ ਲਿਖਿਆ

Posted On: 18 APR 2021 9:04PM by PIB Chandigarh

ਕੇਂਦਰੀ ਗ੍ਰਿਹ ਸਕੱਤਰ ਨੇ ਅੱਜ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਆਪਣੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਬੰਧਤ ਸਾਰੇ ਅਧਿਕਾਰੀਆਂ ਨੂੰ ਸਨਅਤੀ ਉਦੇਸ਼ਾਂ ਲਈ ਨੋਂ ਉਦਯੋਗਾਂ ਨੂੰ ਛੱਡ ਕੇ ਆਕਸੀਜਨ ਦੀ ਸਪਲਾਈ ‘ਤੇ ਰੋਕ ਲਗਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦੇਣ, ਜਿਵੇਂ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਦੇ ਮਿਤੀ 18.04.2021 ਦੇ ਪੱਤਰ ਵਿਚ ਕਿਹਾ ਗਿਆ ਹੈ। ਇਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਹੈ ਅਤੇ ਮੈਡੀਕਲ ਆਕਸੀਜਨ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਕਾਰਨ ਹੈ ਜੋ ਵਿਸ਼ੇਸ਼ ਤੌਰ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼,  ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ, ਕਰਨਾਟਕ, ਕੇਰਲ, ਤਾਮਿਲਨਾਡੂ, ਹਰਿਆਣਾ,  ਪੰਜਾਬ, ਰਾਜਸਥਾਨ ਆਦਿ ਦੇ ਰਾਜਾਂ ਵਿੱਚ ਕੋਵਿਡ ਮਾਮਲਿਆਂ ਦੇ ਭਾਰੀ ਬੋਝ ਨਾਲ ਨਜਿੱਠਣ ਲਈ ਮੈਡੀਕਲ ਆਕਸੀਜਨ ਦੀ ਤੇਜੀ ਨਾਲ ਵਧਦੀ ਮੰਗ ਦੇ ਨਤੀਜੇ ਵੱਜੋਂ ਹੈ।   

ਕੇਂਦਰੀ ਗ੍ਰਿਹ ਸਕੱਤਰ ਦਾ ਪੱਤਰ ਕੇਂਦਰ ਸਰਕਾਰ ਵੱਲੋਂ ਸ਼ਕਤੀਸ਼ਾਲੀ ਸਮੂਹ -II ਦੀਆਂ ਸਿਫਾਰਸ਼ਾਂ 'ਤੇ ਅੱਜ ਲਏ ਗਏ ਫੈਸਲੇ ਦੀ ਪਾਲਣਾ ਕਰਦਾ ਹੈ, ਜੋ ਨਿਰਮਾਤਾਵਾਂ ਅਤੇ ਸਪਲਾਇਰਾਂ ਵੱਲੋਂ ਉਦਯੋਗਿਕ ਉਦੇਸ਼ਾਂ ਲਈ ਆਕਸੀਜਨ ਦੀ ਸਪਲਾਈ' ਤੇ ਤੁਰੰਤ ਪ੍ਰਭਾਵ ਨਾਲ 22.04.2021 ਤੋਂ ਅਗਲੇ ਆਦੇਸ਼ਾਂ ਤਕ (ਨੋਂ ਉਦਯੋਗਾਂ ਨੂੰ ਛੱਡ ਕੇ) ਰੋਕ ਲਗਾਉਂਦਾ ਹੈ ਤਾਂ ਜੋ ਦੇਸ਼ ਵਿਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਈ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। 

-----------------------------------------------------

ਐਨ ਡਬਲਯੂ /ਆਰਕੇ /ਪੀਕੇ/ਏਵਾਈ/ਡੀ ਡੀ   


(Release ID: 1712603) Visitor Counter : 225


Read this release in: English , Urdu , Hindi , Bengali