ਰੱਖਿਆ ਮੰਤਰਾਲਾ

ਆਈਏਐਫ ਕਮਾਂਡਰਾਂ ਦੀ ਕਾਂਫ੍ਰੇਂਸ ਅਪ੍ਰੈਲ 2021

Posted On: 16 APR 2021 8:34PM by PIB Chandigarh

ਆਈਏਐਫ ਦੇ ਕਮਾਂਡਰਾਂ ਦੀ ਕਾਂਫ੍ਰੇਂਸ 2021 ਜੋ 'ਭਵਿੱਖ ਦੇ ਪੁਨਰਨਿਰਮਾਣ'' ਵਿਸ਼ੇ ਤੇ ਕਾਰਵਾਈ ਗਈ ਸੀ, 16 ਅਪ੍ਰੈਲ 21 ਨੂੰ ਏਅਰ ਹੈਡਕੁਆਰਟਰਜ਼ ਵਿਖੇ ਸਮਾਪਤ ਹੋ ਗਈ। ਤਿੰਨ ਦਿਨਾ ਇਸ ਕਾਂਫ੍ਰੇਂਸ ਵਿਚ ਆਈਏਐਫ ਦੀਆਂ ਕਾਰਜਸ਼ੀਲ ਸਮਰੱਥਾਵਾਂ ਨੂੰ ਵਧਾਉਣ ਦੇ ਢੰਗ - ਤਰੀਕਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ I

ਸੱਤ ਕਮਾਂਡਾਂ ਦੇ ਏਅਰ ਆਫੀਸਰਸ ਕਮਾਂਡਿੰਗ-ਇਨ-ਚੀਫ ਅਤੇ ਏਅਰ ਹੈੱਡਕੁਆਰਟਰ ਦੇ ਮਹੱਤਵਪੂਰਨ ਤੇ ਮੁੱਖ ਅਧਿਕਾਰੀਆਂ ਨੇ ਕਾਂਫ੍ਰੇਂਸ ਵਿੱਚ ਸ਼ਿਰਕਤ ਕੀਤੀ। ਕਾਂਫ੍ਰੇਂਸ ਨੂੰ ਮਾਨਯੋਗ ਰਕਸ਼ਾ ਮੰਤਰੀ ਵੱਲੋਂ 15 ਅਪ੍ਰੈਲ 21 ਨੂੰ ਸੰਬੋਧਿਤ ਕੀਤਾ ਗਿਆ ਸੀ। । ਸੀਡੀਐਸ, ਸੀਐਨਐਸ ਅਤੇ ਸੀਓਏਐਸ ਨੇ ਵੀ ਕਾਂਫ੍ਰੇਂਸ ਨੂੰ ਸੰਬੋਧਿਤ ਕੀਤਾ ਅਤੇ ਸਾਂਝੀ ਯੋਜਨਾਬੰਦੀ ਅਤੇ ਸੇਵਾ ਸਮਰੱਥਾ ਦੇ ਏਕੀਕਰਨ ਰਾਹੀਂ ਭਵਿੱਖ ਦੀ ਜੰਗੀ-ਲੜਾਈ ਦੇ ਵਿਸ਼ਿਆਂ 'ਤੇ ਕਮਾਂਡਰਾਂ ਨਾਲ ਗੱਲਬਾਤ ਕੀਤੀ।

ਕਮਾਂਡਰਾਂ ਦੀ ਸੰਯੁਕਤ ਕਾਂਫ੍ਰੇਂਸ ਦੌਰਾਨ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਦੀਆਂ ਕਾਰਵਾਈਆਂ ਅਤੇ ਫਾਲੋ-ਅਪ ਯੋਜਨਾਵਾਂ ਬਾਰੇ ਭਾਗੀਦਾਰਾਂ ਵੱਲੋਂ ਵਿਚਾਰ ਵਟਾਂਦਰੇ ਕੀਤੇ ਗਏ। ਹੋਰ ਪ੍ਰਮੁੱਖ ਵਿਸ਼ਿਆਂ ਵਿੱਚ ਆਈਏਐਫ ਦੇ ਸਾਰੇ ਖਤਰੇ ਵਾਲੇ ਡੋਮੇਨਾਂ ਵਿੱਚ ਆਉਣ ਵਾਲੀਆਂ ਭਵਿੱਖ ਦੀਆਂ ਚੁਣੌਤੀਆਂ ਲਈ ਆਈਏਐਫ ਦੇ ਪੁਨਰ-ਨਿਰਮਾਣ, ਅਤੇ ਸੰਪਤੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਭਵਿੱਖ ਦੀ ਇੰਡਕਸ਼ਨ ਲਈ ਰੋਡਮੈਪ ਸ਼ਾਮਲ ਹੈ। ਕਾਰਜਸ਼ੀਲ ਫਲਸਫੇ  ਅਤੇ ਹਵਾਈ ਰੱਖਿਆ ਅਤੇ ਸੰਯੁਕਤ ਕਮਾਂਡ ਢਾਂਚਿਆਂ ਦੇ ਸੰਗਠਨਾਤਮਕ ਪਹਿਲੂਆਂ ਦੇ ਰੂਪਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। 

ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ, ਸੀਏਐਸ ਨੇ ਨਵੀਂ ਤਕਨੀਕ ਜਿਵੇਂ ਕਿ ਏਆਈ ਅਤੇ 5 ਜੀ ਨੂੰ ਸ਼ਾਮਲ ਕਰਨ, ਸਾਈਬਰ ਅਤੇ ਸਪੇਸ ਡੋਮੇਨਾਂ ਦੀ ਵਰਤੋਂ ਵਧਾਉਣ  ਅਤੇ ਸਿਧਾਂਤਾਂ, ਚਾਲਾਂ ਅਤੇ ਪ੍ਰਕਿਰਿਆਵਾਂ ਦੇ ਨਿਰੰਤਰ ਅਪਡੇਟ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਆਪਕ ਐਚਆਰ ਸੁਧਾਰਾਂ ਅਤੇ ਜੱਥੇਬੰਦਕ ਪੁਨਰਗਠਨ ਰਾਹੀਂ  ਕੁਸ਼ਲਤਾ ਵਧਾਉਂਦਿਆਂ ਜੂਨੀਅਰ ਲੀਡਰਸ਼ਿਪ ਦੇ ਸਸ਼ਕਤੀਕਰਨ ਤੇ ਜ਼ੋਰ ਦਿੱਤਾ।  ਉਨ੍ਹਾਂ ਸਿਖਲਾਈ ਦੇ ਪ੍ਰਭਾਵ ਨੂੰ ਵਧਾਉਣ ਦੇ ਨਾਲ-ਨਾਲ ਸਕੇਲੇਬਲ ਕੰਟੀਜੈਂਸੀ  ਜਵਾਬਦੇਹ ਮਾਡਲ ਨੂੰ ਅਪਨਾਉਣ ਲਈ ਨਵੀਨਤਾਕਾਰੀ ਅਤੇ ਘੱਟ ਲਾਗਤ ਵਾਲੇ ਹੱਲਾਂ ਦੀ ਜ਼ਰੂਰਤ ਤੇ ਵੀ ਚਾਨਣਾ ਪਾਇਆ। 

---------------------------------------------------------- 

 ਏ ਬੀ ਬੀ /ਏ ਐਮ /ਜੇ ਪੀ (Release ID: 1712499) Visitor Counter : 182


Read this release in: English , Urdu , Marathi , Hindi