ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸਪੈਕਟ੍ਰਮ ਨਿਲਾਮੀ 2021: ਦੂਰਸੰਚਾਰ ਵਿਭਾਗ ਨੇ ਸਫਲ ਬੋਲੀਕਾਰਾਂ ਨੂੰ ਫ੍ਰੀਕੁਐਂਸੀਆਂ ਅਸਾਈਨ ਕੀਤੀਆਂ
ਸਪੈਕਟ੍ਰਮ ਦਾ ਸੁਮੇਲ ਫਰੀਕੁਐਂਸੀ ਅਸਾਈਨਮੈਂਟ ਨਾਲ ਪੂਰਾ ਕੀਤਾ
2306.97 ਕਰੋੜ ਰੁੱਪਏ ਦੀ ਰਕਮ ਬਾਅਦ ਵਿੱਚ ਲੈਣ ਦੀ ਬਜਾਏ ਸਪੈਕਟ੍ਰਮ ਅਸਾਈਨ ਕਰਨ ਦੇ ਤੁਰੰਤ ਬਾਅਦ ਬੋਲੀਕਾਰਾਂ ਤੋਂ ਪੇਸ਼ਗੀ ਦੇ ਤੌਰ ਤੇ ਪ੍ਰਾਪਤ ਕੀਤੀ
Posted On:
16 APR 2021 6:49PM by PIB Chandigarh
ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਅੱਜ (16.04.2021) ਸਪੈਕਟ੍ਰਮ ਆਕਸ਼ਨ, 2021 ਦੇ ਸਫਲ ਬੋਲੀਕਾਰਾਂ ਨੂੰ ਫ੍ਰੀਕੁਐਂਸੀ ਦੀ ਸਪੁਰਦਗੀ ਨੂੰ ਸਫਲਤਾਪੂਰਵਕ ਪੂਰਾ ਕੀਤਾ। ਸਫਲ ਬੋਲੀਕਾਰਾਂ ਨੂੰ ਅੱਜ ਫ੍ਰੀਕੁਐਂਸੀ ਅਸਾਈਨਮੈਂਟ ਪੱਤਰ ਜਾਰੀ ਕੀਤੇ ਗਏ।
ਫ੍ਰੀਕੁਐਂਸੀ ਅਸਾਈਨਮੈਂਟ ਇਕ ਫ੍ਰੀਕੁਐਂਸੀ ਸੁਮੇਲ ਅਭਿਆਸ ਦੇ ਨਾਲ ਸੀ, ਜਿਸ ਦੇ ਨਾਲ ਮੌਜੂਦਾ ਸਪੈਕਟ੍ਰਮ ਨਿਲਾਮੀ ਵਿਚ ਦੂਰਸੰਚਾਰ ਸੇਵਾ ਪ੍ਰਦਾਤਾ (ਟੀਐਸਪੀਜ਼) ਨੂੰ ਨਿਰਧਾਰਤ ਸਪੈਕਟ੍ਰਮ ਬਲਾਕਾਂ ਨੂੰ ਪਹਿਲਾਂ ਹੀ ਉਨ੍ਹਾਂ ਵੱਲੋਂ ਰੱਖੇ ਗਏ ਸਪੈਕਟ੍ਰਮ ਬਲਾਕਾਂ ਦੇ ਨਾਲ ਮੇਲ ਖਾਂਦਾ ਬਣਾਇਆ ਗਿਆ ਹੈ ਅਤੇ ਜਿਥੇ ਤਕ ਵੀ ਸੰਭਵ ਹੋਇਆ, ਵੱਖ ਵੱਖ ਲਾਇਸੰਸਸ਼ੁਦਾ ਸੇਵਾ ਖੇਤਰਾਂ ਵਿੱਚ ਵੱਖ ਵੱਖ ਬੈਂਡਾਂ ਨਾਲ (ਐਲਐਸਏ) ਇਹ ਅਸਾਈਨਮੈਂਟਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਸਪੈਕਟ੍ਰਮ ਦਾ ਸੁਮੇਲ 800 ਮੈਗਾਹਰਟਜ਼ ਬੈਂਡ ਵਿਚ 19 ਐਲਐਸਏ'ਜ , 900 ਮੈਗਾਹਰਟਜ਼ ਬੈਂਡ ਵਿਚ 8 ਐਲਐਸਏ, 1800 ਮੈਗਾਹਰਟਜ਼ ਬੈਂਡ ਵਿਚ 21 ਐਲਐਸਏ, ਅਤੇ 2100 ਮੈਗਾਹਰਟਜ਼ ਬੈਂਡ ਵਿਚ 3 ਐਲਐਸਏ, ਅਤੇ 2300 ਮੈਗਾਹਰਟਜ਼ ਬੈਂਡ ਵਿਚ 16 ਐਲਐਸਏ ਵਿਚ ਪੂਰਾ ਕੀਤਾ ਗਿਆ ਸੀ। ਟੀਐਸਪੀਜ਼ ਵੱਲੋਂ ਰੱਖੇ ਗਏ ਸਪੈਕਟ੍ਰਮ ਦੀ ਵਧੇਰੇ ਕੁਸ਼ਲ ਉਪਯੋਗਿਤਾ ਨਾਲ ਖਪਤਕਾਰਾਂ ਲਈ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ।
ਫ੍ਰੀਕੁਐਂਸੀ ਅਸਾਈਨਮੈਂਟ ਦੇ ਇੱਕ ਹਿੱਸੇ ਵਜੋਂ, ਸਰਕਾਰ ਨੇ ਦੋ ਟੀਐਸਪੀਜ਼ - ਮੈਸਰਜ ਭਾਰਤੀ ਅਤੇ ਮੈਸਰਜ ਰਿਲਾਇੰਸ ਜੀਓ ਦੀ ਬੇਨਤੀ ਨੂੰ ਵੀ ਉਸੇ ਹੀ ਬੈਂਡ ਵਿਚ ਸਪੈਕਟ੍ਰਮ ਬਲਾਕਾਂ ਦੀ ਥਾਂ 'ਤੇ ਤੁਰੰਤ ਉਪਲਬਧ ਅਣਵਿਕੇ ਸਪੈਕਟ੍ਰਮ ਬਲਾਕਾਂ ਦੀ ਅਸਾਈਨਮੈਂਟ ਲਈ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਬਾਅਦ ਦੀਆਂ ਤਰੀਕਾਂ ਦੇ ਐਲ ਐਸ ਏ ਅਸਾਈਨ ਕੀਤੇ ਗਏ ਹਨ। ਸਰਕਾਰ ਵੱਲੋਂ 2306.97 ਕਰੋੜ ਰੁਪਏ ਦੀ ਰਕਮ (ਮੈਸਰਜ਼ ਭਾਰਤੀ ਤੋਂ 157.38 ਕਰੋੜ ਰੁਪਏ ਅਤੇ ਮੈਸਰਜ਼ ਰਿਲਾਇੰਸ ਜੀਓ ਤੋਂ 2149.59 ਕਰੋੜ ਰੁਪਏ) ਅਗਸਤ / ਸਤੰਬਰ, 2021 ਦੀ ਬਜਾਏ ਤੁਰੰਤ ਪ੍ਰਾਪਤ ਕੀਤੇ ਗਏ ਹਨ।
ਇਹ ਜ਼ਿਕਰਯੋਗ ਹੈ ਕਿ 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, ਅਤੇ 2300 ਮੈਗਾਹਰਟਜ਼ ਬੈਂਡਾਂ ਵਿਚ ਕੁੱਲ 855.60 ਮੈਗਾਹਰਟਜ਼ ਦੀ ਮਾਤਰਾ ਹੈ, ਜੋ 1 ਅਤੇ 2 ਮਾਰਚ 2021 ਨੂੰ ਸਪੈਕਟ੍ਰਮ ਆਕਸ਼ਨ, 2021 ਵਿਚ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ (ਟੀਐਸਪੀ'ਜ) ਵੱਲੋਂ ਹਾਸਲ ਕੀਤੀ ਗਈ ਸੀ। ਸਪੈਕਟ੍ਰਮ ਦੀ ਕੁੱਲ ਰਕਮ ਲਈ ਸਫਲ ਬੋਲੀਕਾਰਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਕੁਲ ਰਕਮ 77820.81 ਕਰੋੜ ਰੁਪਏ ਹੈ। ਇਸ ਵਿਚੋਂ 18 ਮਾਰਚ 2021 ਨੂੰ ਟੀਐਸਪੀ'ਜ਼ ਤੋਂ 21918.47 ਕਰੋੜ ਰੁਪਏ ਦੀ ਰਕਮ ਅਪਫਰੰਟ ਅਦਾਇਗੀ ਵੱਜੋਂ ਪ੍ਰਾਪਤ ਕੀਤੀ ਗਈ ਸੀ ਜੋ ਅਰਜ਼ੀਆਂ ਦੇ ਸੱਦੇ ਲਈ ਦਿੱਤੇ ਗਏ ਨੋਟਿਸ ਦੀਆਂ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਸੀ।
------------------------------------------------------------
ਆਰ ਕੇ ਜੇ/ਐਮ
(Release ID: 1712498)
Visitor Counter : 192