ਰੱਖਿਆ ਮੰਤਰਾਲਾ
ਖੋਜ ਅਤੇ ਬਚਾਅ - ਨਿਊ ਮੰਗਲੌਰ ਦੇ ਤੱਟ ਤੋਂ ਆਈਐਫਬੀ ਰਬਾਹ ਤੱਕ
ਭਾਰਤੀ ਜਲ ਸੈਨਾ ਨੇ ਆਈ ਐਨ ਐਸ ਨਿਰੀਕਸ਼ਕ ਨੂੰ ਭਾਲ ਲਈ ਪਾਣੀ ਹੇਠ ਤਾਇਨਾਤ ਕੀਤਾ
Posted On:
17 APR 2021 6:58PM by PIB Chandigarh
ਨਿਊ ਮੰਗਲੌਰ ਦੇ ਸਮੁਦਰੀ ਤੱਟ 'ਤੇ ਲਾਪਤਾ ਮਛੇਰਿਆਂ ਦੀ ਭਾਲ ਅਤੇ ਬਚਾਅ ਲਈ ਚੱਲ ਰਹੇ ਯਤਨਾਂ ਨੂੰ ਮਜ਼ਬੂਤ ਕਰਦਿਆਂ ਵਿਸ਼ੇਸ਼ ਡਾਈਵਿੰਗ ਸਪੋਰਟ ਵੇਸਲ - ਆਈਐੱਨਐੱਸ ਨਿਰੀਕਸ਼ਕ ਨੂੰ 16 ਅਪ੍ਰੈਲ 2021 ਨੂੰ ਭਾਰਤੀ ਜਲ ਸੈਨਾ ਵੱਲੋਂ ਵਿਸ਼ੇਸ਼ ਉਪਕਰਣਾਂ ਅਤੇ ਸਮੁਦਰੀ ਗੋਤਾਖੋਰਾਂ ਦੀ ਵਰਤੋਂ ਕਰਦਿਆਂ ਡੂੰਘੇ ਸਮੁਦਰੀ ਗੋਤਾਖੋਰੀ ਆਪ੍ਰੇਸ਼ਨ ਲਈ ਭੇਜਿਆ ਗਿਆ। ਸਮੁਦਰੀ ਜਹਾਜ਼ ਉਸੇ ਦਿਨ ਤਿੰਨ ਲਾਸ਼ਾਂ ਨੂੰ ਬਰਾਮਦ ਕਰਨ ਦੇ ਯੋਗ ਹੋਇਆ ਅਤੇ ਇਨ੍ਹਾਂ ਨੂੰ 17 ਅਪ੍ਰੈਲ 2021 ਨੂੰ ਨਿਊ ਮੰਗਲੌਰ ਵਿਖੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਬਾਕੀ ਛੇ ਲਾਪਤਾ ਮਛੇਰਿਆਂ ਦੀ ਭਾਲ ਲਈ ਜਹਾਜ਼ ਖੇਤਰ ਵਿੱਚ ਅੰਡਰ ਵਾਟਰ ਸਰਚ ਅਭਿਆਨ ਦਾ ਅਗਲਾ ਪੜਾਅ ਜਾਰੀ ਰੱਖੇ ਹੋਏ ਹੈ।
ਗੋਆ ਵਿੱਚ ਨੇਵਲ ਏਅਰ ਸਟੇਸ਼ਨ ਤੋਂ ਜਲ ਸੈਨਾ ਦੇ ਜਹਾਜ਼ਾਂ ਸਮੇਤ ਸੁਭਦਰਾ ਅਤੇ ਤਿਲੰਗਚੰਗ ਨੂੰ 14 ਅਪ੍ਰੈਲ 21 ਤੋਂ ਲਾਪਤਾ ਮਛੇਰਿਆਂ ਦੀ ਭਾਲ ਅਤੇ ਬਚਾਅ ਲਈ ਤਾਇਨਾਤ ਕੀਤਾ ਗਿਆ ਸੀ, ਜਦੋਂ ਕਿ ਮੱਛੀ ਫੜਨ ਵਾਲੀ ਕਿਸ਼ਤੀ ਰਬਾਹ ਸਿੰਗਾਪੁਰ ਦੇ ਰਜਿਸਟਰਡ ਵੈਸਲ ਐਮਵੀ ਏਪੀਐਲ ਲੀ ਹੈਵਰੇ ਨਾਲ 13 ਅਪ੍ਰੈਲ 2021 ਨੂੰ ਨਿਊ ਮੰਗਲੌਰ ਦੇ ਪੱਛਮ ਵਿੱਚ 41 ਨੌਟਿਕਲ ਮਾਈਲਜ਼ ਤੇ ਟਕਰਾ ਗਈ ਸੀ। ਮੱਛੀ ਫੜਨ ਵਾਲੇ ਸਮੁਦਰੀ ਵੈਸਲ ਵਿੱਚ ਸਵਾਰ ਚਾਲਕ ਦਲ ਅਮਲੇ ਦੇ 14 ਮੈਂਬਰਾਂ ਵਿੱਚੋਂ ਦੋ ਮੈਂਬਰਾਂ ਨੂੰ ਐਮਵੀ ਏਪੀਐਲ ਲੀ ਹੈਵਰੇ ਦੇ ਮਾਸਟਰ ਵੱਲੋਂ ਦੋਹਾਂ ਵੈਸਲਾਂ ਵਿਚਾਲ ਟੱਕਰ ਹੋਣ ਤੋਂ ਬਾਅਦ ਤੁਰੰਤ ਬਚਾਅ ਲਿਆ ਸੀ ਗਿਆ ਜਦੋਂਕਿ ਖੋਜ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ।
ਤਾਮਿਲਨਾਡੂ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਕੀਤੀ ਗਈ ਬੇਨਤੀ ਦੇ ਅਧਾਰ ਤੇ ਕਿ ਪਾਣੀ ਹੇਠ ਸਰਚ ਆਪ੍ਰੇਸ਼ਨ ਚਲਾਏ ਜਾਣ, ਭਾਰਤੀ ਜਲ ਸੈਨਾ ਦਾ ਜਹਾਜ਼ ਨਿਰੀਕਸ਼ਕ ਜੋ ਇੱਕ ਵਿਸ਼ੇਸ਼ ਗੋਤਾਖੋਰੀ ਸਹਾਇਤਾ ਵੈਸਲ ਹੈ, ਨੂੰ 15 ਅਪ੍ਰੈਲ 21 ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਬਾਕੀ ਰਹਿੰਦੇ ਅਮਲੇ ਦੀ ਭਾਲ ਕੀਤੀ ਜਾ ਸਕੇ ਜਿਸਦੇ ਪਾਣੀ ਹੇਠ (ਖੇਤਰ ਵਿੱਚ ਡੂੰਘਾਈ ਲਗਭਗ 130 ਮੀਟਰ - 200 ਮੀਟਰ) ਡੁੱਬੀ ਕਿਸ਼ਤੀ ਵਿੱਚ ਫਸਣ ਦੀ ਸੰਭਾਵਨਾ ਹੈ। ਜਹਾਜ਼ ਤੇ ਚੜ੍ਹੇ ਗੋਤਾਖੋਰਾਂ ਦੀ ਟੀਮ ਨੇ 16 ਅਪ੍ਰੈਲ ਨੂੰ ਸਫਲਤਾਪੂਰਵਕ ਡੁੱਬੀ ਕਿਸ਼ਤੀ ਨੂੰ ਲੱਭ ਲਿਆ ਸੀ ਅਤੇ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਸਨ।
ਬਾਕੀ ਦੇ ਛੇ ਲਾਪਤਾ ਮਛੇਰਿਆਂ ਦੀ ਭਾਲ ਜਾਰੀ ਰੱਖਣ ਲਈ ਸਮੁੰਦਰੀ ਜਹਾਜ਼ ਵਾਪਸ ਖੇਤਰ ਵਿਚ ਚਲਾ ਗਿਆ ਹੈ।
--------------------------------------
ਏ ਬੀ ਬੀ ਬੀ /ਵੀ ਐਮ /ਐਮ ਐਸ
(Release ID: 1712497)
Visitor Counter : 214