ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਸਕੱਤਰ ਸ਼੍ਰੀ ਅਜੈ ਪ੍ਰਕਾਸ਼ ਸਾਹਨੀ ਨੇ ਨੈਸ਼ਨਲ ਇੰਟਰਨੈੱਟ ਐਕਸਚੇਂਜ ਆਫ਼ ਇੰਡੀਆ ਦੀਆਂ ਤਿੰਨ ਨਵੀਆਂ ਪਹਿਲਕਦਮੀਆਂ/ਸੇਵਾਵਾਂ ਦਾ ਉਦਘਾਟਨ ਕੀਤਾ

ਆਈਪੀ ਗੁਰੂ ਦੀ ਸ਼ੁਰੂਆਤ ਆਈਪੀਵੀ 6 ਨੂੰ ਅਪਣਾਉਣ ਵਿੱਚ ਭਾਰਤੀ ਸੰਸਥਾਵਾਂ ਨੂੰ ਤਕਨੀਕੀ ਸਹਾਇਤਾ ਦੇਣ ਲਈ ਕੀਤੀ ਗਈ ਹੈ

ਭਾਰਤ ਵਿੱਚ ਤਕਨੀਕੀ / ਗੈਰ-ਤਕਨੀਕੀ ਲੋਕਾਂ ਨੂੰ ਆਈਪੀਵੀ 6 ਵਰਗੀਆਂ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਐਨਆਈਐਕਸਆਈ ਅਕੈਡਮੀ ਬਣਾਈ ਜਾਏਗੀ, ਜਿਸ ਨਾਲ ਦੇਸ਼ ਵਿੱਚ ਇੰਟਰਨੈਟ ਸਰੋਤਾਂ ਦਾ ਬਿਹਤਰ ਪ੍ਰਬੰਧਨ ਹੋਵੇਗਾ

ਐਨਆਈਐਕਸਆਈ -ਆਈਪੀ-ਇੰਡੈਕਸ ਪੋਰਟਲ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਆਈਪੀਵੀ 6 ਅਪਣਾਉਣ ਦੀ ਦਰ ਦਰਸਾਉਣ ਲਈ ਲਾਂਚ ਕੀਤਾ ਗਿਆ ਹੈ

Posted On: 15 APR 2021 6:02PM by PIB Chandigarh

ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਅਤੇ ਐਨਆਈਐਕਸਆਈ ਦੇ ਚੇਅਰਮੈਨ ਅਜੈ ਪ੍ਰਕਾਸ਼ ਸਾਹਨੀ ਨੇ ਅੱਜ ਨੈਸ਼ਨਲ ਇੰਟਰਨੈਟ ਐਕਸਚੇਂਜ ਆਫ਼ ਇੰਡੀਆ (ਐਨਆਈਐਕਸਆਈ) ਲਈ ਤਿੰਨ ਮਹੱਤਵਪੂਰਨ ਪਹਿਲਕਦਮੀਆਂ ਦਾ ਉਦਘਾਟਨ ਕੀਤਾ। ਇਸ ਲਾਂਚ ਦੇ ਨਾਲ, ਨਿਕਸੀ ਨੇ ਡੀਓਟੀ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਦੇਸ਼ ਵਿੱਚ ਆਈਪੀਵੀ 6 ਜਾਗਰੂਕਤਾ ਅਤੇ ਅਪਨਾਉਣ ਲਈ ਇੱਕ ਸਹਾਇਕ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ ਹੈ।

ਤਿੰਨ ਨਵੀਆਂ ਪਹਿਲਕਦਮੀਆਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:

ਆਈਪੀਵੀ 6 ਮਾਹਰ ਪੈਨਲ (ਆਈਪੀ ਗੁਰੂ) (https://nixi.in):

ਆਈਪੀ ਗੁਰੂ ਗਰੁੱਪ ਭਾਰਤੀ ਇਕਾਈਆਂ ਨੂੰ ਸਹਾਇਤਾ ਦੇਣ ਲਈ ਇੱਕ ਸਮੂਹ ਹੈ, ਜੋ ਇਸ ਨੂੰ ਮਾਈਗਰੇਟ ਕਰਨ ਅਤੇ ਅਪਨਾਉਣ ਲਈ ਤਕਨੀਕੀ ਤੌਰ 'ਤੇ ਚੁਣੌਤੀ ਵਜੋਂ ਦੇਖ ਰਹੇ ਹਨ। ਇਸ ਤੋਂ ਇਲਾਵਾ ਆਈਪੀਵੀ 6 ਮਾਹਰ ਸਮੂਹ ਏਜੇਂਸੀ ਦੀ ਪਛਾਣ ਕਰਨ ਅਤੇ ਕਿਰਾਏ 'ਤੇ ਲੈਣ ਵਿੱਚ ਸਹਾਇਤਾ ਕਰੇਗਾ, ਜੋ ਗਾਹਕ ਨੂੰ ਆਈਪੀਵੀ 6 ਅਪਣਾਉਣ ਲਈ ਜ਼ਰੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਿਚ ਸਹਾਇਤਾ ਕਰੇਗਾ। ਇਹ ਪੈਨਲ ਅਜਿਹੀਆਂ ਸਾਰੀਆਂ ਭਾਰਤੀ ਸੰਸਥਾਵਾਂ ਨੂੰ ਮਾਰਗ ਦਰਸ਼ਨ ਦੇਵੇਗਾ ਅਤੇ ਆਈਪੀਵੀ 6 ਅਪਣਾਉਣ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਕਰੇਗਾ। ਇਹ ਆਈਪੀਵੀ 6 ਨੂੰ ਉਤਸ਼ਾਹਿਤ ਕਰਨ ਲਈ ਡੀਓਟੀ, ਮੰਤਰਾਲੇ ਅਤੇ ਕਮਿਊਨਿਟੀ ਦਾ ਸਾਂਝਾ ਯਤਨ ਹੈ। ਮਾਹਰ ਪੈਨਲ ਸਮੂਹ ਵਿੱਚ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦੇ ਮੈਂਬਰ ਸ਼ਾਮਲ ਹਨ।

ਨਿਕਸੀ ਅਕੈਡਮੀ (https://training.nixi.in):

ਨਿਕਸੀ ਅਕੈਡਮੀ ਭਾਰਤ ਵਿੱਚ ਤਕਨੀਕੀ / ਗੈਰ-ਤਕਨੀਕੀ ਲੋਕਾਂ ਨੂੰ ਆਈਪੀਵੀ 6 ਵਰਗੀਆਂ ਤਕਨੀਕਾਂ ਸਿੱਖਣ ਅਤੇ ਸਿਖਲਾਈ ਲਈ ਜਾਗਰੂਕ ਕਰਨ ਲਈ ਬਣਾਈ ਗਈ ਹੈ, ਜੋ ਆਮ ਤੌਰ 'ਤੇ ਵਿਦਿਅਕ ਸੰਸਥਾਵਾਂ ਵਿੱਚ ਨਹੀਂ ਸਿਖਾਈ ਜਾਂਦੀ। ਇਸ ਵਿੱਚ ਵਰਤਣ ਵਿੱਚ ਅਸਾਨ ਪਲੇਟਫਾਰਮ ਨੈਟਵਰਕ ਓਪਰੇਟਰਾਂ ਅਤੇ ਸਿੱਖਿਅਕਾਂ ਨੂੰ ਨੈੱਟਵਰਕਿੰਗ ਦੇ ਉੱਤਮ ਅਭਿਆਸਾਂ, ਸਿਧਾਂਤਾਂ ਅਤੇ ਤਕਨੀਕਾਂ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ; ਇੰਟਰਨੈਟ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨਾ; ਅਤੇ ਢੁਕਵੀਂ ਇੰਟਰਨੈਟ ਤਕਨਾਲੋਜੀ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨਾ ਸ਼ਾਮਲ ਹੈ। ਨਿਕਸੀ ਅਕੈਡਮੀ ਵਿੱਚ ਇੱਕ ਆਈਪੀਵੀ 6 ਸਿਖਲਾਈ ਪੋਰਟਲ ਸ਼ਾਮਲ ਹੈ, ਜੋ ਕਮਿਊਨਿਟੀ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਵੱਖ-ਵੱਖ ਤਕਨੀਕੀ ਮਾਹਰਾਂ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਇਸ ਅਕੈਡਮੀ ਦੇ ਜ਼ਰੀਏ ਸਾਡੀ ਇੰਟਰਨੈੱਟ ਕਮਿਊਨਿਟੀ ਵੱਖ-ਵੱਖ ਤਕਨੀਕੀ ਮੈਡਿਊਲਾਂ ਤੋਂ ਸਿੱਖ ਸਕੇਗੀ। ਸਫਲ ਉਮੀਦਵਾਰ (ਪ੍ਰੀਖਿਆ ਪਾਸ ਕਰਨ ਤੋਂ ਬਾਅਦ) ਨਿਕਸੀ ਤੋਂ ਇੱਕ ਸਰਟੀਫਿਕੇਟ ਲੈ ਸਕਦੇ ਹਨ, ਜੋ ਉਦਯੋਗ ਵਿੱਚ ਨੌਕਰੀਆਂ ਲੱਭਣ / ਅਪਗ੍ਰੇਡ ਕਰਨ ਵਿੱਚ ਲਾਭਦਾਇਕ ਹੋਵੇਗਾ।

ਨਿਕਸੀ-ਆਈਪੀ-ਇੰਡੈਕਸ (https://ipv6.nixi.in):

ਨਿਕਸੀ ਨੇ ਇੰਟਰਨੈਟ ਕਮਿਊਨਿਟੀ ਲਈ ਆਈਪੀਵੀ 6 ਇੰਡੈਕਸ ਪੋਰਟਲ ਤਿਆਰ ਕੀਤਾ ਹੈ। ਨਿਕਸੀ-ਆਈਪੀ-ਇੰਡੈਕਸ ਪੋਰਟਲ ਭਾਰਤ ਅਤੇ ਦੁਨੀਆ ਭਰ ਵਿੱਚ ਆਈਪੀਵੀ 6 ਅਪਨਾਉਣ ਦੀ ਦਰ ਪ੍ਰਦਰਸ਼ਤ ਕਰੇਗਾ। ਇਸ ਦੀ ਵਰਤੋਂ ਵਿਸ਼ਵ ਦੇ ਦੂਜੇ ਅਰਥਚਾਰਿਆਂ ਨਾਲ ਆਈਪੀਵੀ 6 ਅਪਨਾਉਣ ਦੀ ਭਾਰਤੀ ਦਰ ਦੀ ਤੁਲਨਾ ਕਰਨ ਲਈ ਕੀਤੀ ਜਾ ਸਕਦੀ ਹੈ। ਨਿਕਸੀ ਆਉਣ ਵਾਲੇ ਦਿਨਾਂ ਵਿੱਚ ਇਸ ਪੋਰਟਲ ਨੂੰ ਆਈਪੀਵੀ 6, ਆਈਪੀਵੀ 6 ਟ੍ਰੈਫਿਕ ਆਦਿ ਵਿੱਚ ਵੈੱਬ ਅਪਣਾਉਣ ਨਾਲ ਤਿਆਰ ਕਰੇਗਾ। ਇਹ ਪੋਰਟਲ ਸੰਗਠਨਾਂ ਨੂੰ ਆਈਪੀਵੀ 6 ਅਪਣਾਉਣ, ਤਕਨੀਕੀ ਸੰਸਥਾਵਾਂ ਦੁਆਰਾ ਯੋਜਨਾਬੰਦੀ ਲਈ ਜਾਣਕਾਰੀ ਪ੍ਰਦਾਨ ਕਰਨ ਅਤੇ ਅਕਾਦਮਕ ਵਿਗਿਆਨੀਆਂ ਦੁਆਰਾ ਖੋਜ ਕਰਨ ਲਈ ਪ੍ਰੇਰਿਤ ਕਰੇਗਾ।

ਨਿਕਸੀ ਬਾਰੇ

ਨੈਸ਼ਨਲ ਇੰਟਰਨੈੱਟ ਐਕਸਚੇਂਜ ਆਫ਼ ਇੰਡੀਆ (ਨਿਕਸੀ) ਇੱਕ ਗ਼ੈਰ-ਮੁਨਾਫਾ ਸੰਗਠਨ ਹੈ, ਜੋ (ਕੰਪਨੀਆਂ ਐਕਟ 2013 ਦੀ ਧਾਰਾ 8) 2003 ਤੋਂ ਹੇਠ ਲਿਖੀਆਂ ਗਤੀਵਿਧੀਆਂ ਰਾਹੀਂ ਭਾਰਤ ਦੇ ਨਾਗਰਿਕਾਂ ਲਈ ਇੰਟਰਨੈਟ ਢਾਂਚੇ ਦਾ ਵਿਸਥਾਰ ਕਰਨ ਲਈ ਕੰਮ ਕਰ ਰਹੀ ਹੈ:

i) ਇੰਟਰਨੈਟ ਐਕਸਚੇਂਜ ਰਾਹੀਂ ਇੰਟਰਨੈਟ ਡੇਟਾ ਦਾ ਆਈਐੱਸਪੀ ਦੇ, ਡੇਟਾ ਸੈਂਟਰਾਂ ਅਤੇ ਸੀਡੀਐਨਜ਼ ਵਿੱਚ ਵਟਾਂਦਰਾ ਹੁੰਦਾ ਹੈ।

ii) .ਆਈਐੱਨ(.IN) ਰਜਿਸਟਰੀ, .ਆਈਐੱਨ(.IN) ਦੇਸ਼ ਕੋਡ ਡੋਮੇਨ ਅਤੇ .ਭਾਰਤ (.BHARAT) ਆਈਡੀਐਨ ਡੋਮੇਨ ਦਾ ਪ੍ਰਬੰਧਨ ਅਤੇ ਸੰਚਾਲਨ।

iii) ਆਈਆਰਆਈਐਨਐਨ, ਪ੍ਰਬੰਧਨ ਅਤੇ ਓਪਰੇਟਿੰਗ ਇੰਟਰਨੈਟ ਪ੍ਰੋਟੋਕੋਲ (ਆਈਪੀਵੀ 4 / ਆਈਪੀਵੀ 6)

***

ਆਰਕੇਜੇ/ਐਮ(Release ID: 1712154) Visitor Counter : 43


Read this release in: English , Urdu , Hindi , Marathi