ਕਿਰਤ ਤੇ ਰੋਜ਼ਗਾਰ ਮੰਤਰਾਲਾ

ਪ੍ਰਵਾਸੀ ਕਾਮਿਆਂ ਲਈ ਸਰਬ ਭਾਰਤੀ ਸਰਵੇਖਣ ਅਤੇ ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ (ਏ ਕਿਊ ਈ ਈ ਐੱਸ) ਲਈ ਗਿਣਤੀਕਾਰਾਂ , ਸੁਪਰਵਾਈਜ਼ਰਾਂ / ਸੂਬਾ ਸਰਕਾਰ ਅਧਿਕਾਰੀਆਂ / ਸੂਬਾ ਨੋਡਲ ਅਧਿਕਾਰੀਆਂ ਲਈ ਤਿੰਨ ਦਿਨਾ ਆਨਲਾਈਨ ਸਿਖਲਾਈ ਪ੍ਰੋਗਰਾਮ

Posted On: 15 APR 2021 4:12PM by PIB Chandigarh

ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਦੇ ਕਿਰਤ ਬਿਊਰੋ ਨੇ ਪਹਿਲਾਂ ਹੀ ਇੱਕ ਅਪ੍ਰੈਲ 2021 ਤੋਂ ਦੋ ਸਰਵੇਖਣਾਂ — ਪ੍ਰਵਾਸੀ ਕਾਮਿਆਂ ਲਈ ਸਰਬ ਭਾਰਤੀ ਸਰਵੇਖਣ ਅਤੇ ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ (ਏ ਕਿਊ ਈ ਈ ਐੱਸ) ਤੇ ਫੀਲਡ ਕੰਮ ਦੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਹੋਇਆ ਹੈ ।

ਬਰਾਡਕਾਸਟ , ਇੰਜੀਨੀਅਰਿੰਗ , ਕੰਸਲਟੈਂਟਸ ਇੰਡੀਆ ਲਿਮਟਿਡ (ਬੀ ਈ ਸੀ ਆਈ ਐੱਲ) ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਭਾਰਤੀ ਸਰਵੇਖਣਾਂ ਲਈ ਕਿਰਤ ਬਿਊਰੋ ਨੂੰ ਸੂਚਨਾ ਤਕਨਾਲੋਜੀ ਦੇ ਨਾਲ ਨਾਲ ਮਨੁੱਖੀ ਸ੍ਰੋਤ ਸਹਾਇਤਾ ਮੁਹੱਈਆ ਕਰ ਰਿਹਾ ਹੈ । ਵੱਡੀ ਗਿਣਤੀ ਵਿੱਚ ਫੀਲਡ ਗਿਣਤੀਕਾਰ ਤੇ ਸੁਪਰਵਾਈਜ਼ਰਸ ਟੈਬਲੈਟਸ / ਸੀ ਏ ਪੀ ਆਈ ਰਾਹੀਂ ਇਨ੍ਹਾਂ ਅਸਲ ਪਾਰਤੀ ਸਰਵੇਖਣਾਂ ਨੂੰ ਕਰਵਾਉਣ ਲਈ ਲੋੜੀਂਦੇ ਹਨ । ਇਨ੍ਹਾਂ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਦੇਸ਼ ਭਰ ਵਿੱਚੋਂ ਹਾਇਰ ਕੀਤਾ ਗਿਆ ਹੈ । ਇਨ੍ਹਾਂ ਸਰਵੇਖਣਾਂ ਨੂੰ ਪ੍ਰਭਾਵਸ਼ਾਲੀ ਸਹਿਜ ਅਤੇ ਸਫਲ ਬਣਾਉਣ ਲਈ ਇਨ੍ਹਾਂ ਜਾਂਚ ਕਰਤਾਵਾਂ ਤੇ ਸੁਪਰਵਾਈਜ਼ਰਸ ਦੀ ਸਿਖਲਾਈ ਬਹੁਤ ਮਹੱਤਵਪੂਰਨ ਹੈ ।

https://ci4.googleusercontent.com/proxy/51RxncBl7xjwGJX90ygo1YnNbzfwBQ_2hZzfYA9_ivGIEWIpw9Y82mjmfkD3F2kgPJv57-rGtdV0kaZO_G0PShQ7eHi0Q4YE30H-NYne13PkZPjPDsRVcS4bnQ=s0-d-e1-ft#https://static.pib.gov.in/WriteReadData/userfiles/image/image001O4JD.jpg

 

ਕੋਵਿਡ 19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਦੇ ਕਿਰਤ ਬਿਊਰੋ ਨੇ ਪਹਿਲਾਂ ਹੀ ਇੱਕ ਅਪ੍ਰੈਲ 2021 ਤੋਂ ਦੋ ਸਰਵੇਖਣਾਂ — ਪ੍ਰਵਾਸੀ ਕਾਮਿਆਂ ਲਈ ਸਰਬ ਭਾਰਤੀ ਸਰਵੇਖਣ ਅਤੇ ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ (ਏ ਕਿਊ ਈ ਈ ਐੱਸ) ਲਈ ਤਿੰਨ ਦਿਨਾ ਆਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ । ਇਨ੍ਹਾਂ ਸਰਵੇਖਣਾਂ ਲਈ ਸੂਬਾ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੁਪਰਵਾਈਜ਼ਰ ਅਤੇ 900 ਤੋਂ ਵੱਧ ਸੁਪਰਵਾਈਜ਼ਰ / ਗਿਣਤੀਕਾਰ ਇਸ ਸਿਖਲਾਈ ਪ੍ਰੋਗਰਾਮ ਵਿੱਚ 13 ਅਪ੍ਰੈਲ ਤੋਂ 15 ਅਪ੍ਰੈਲ 2021 ਵਿੱਚ ਹਿੱਸਾ ਲੈ ਰਹੇ ਹਨ ।

ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ (ਡੀ ਜੀ ) ਸ਼੍ਰੀ ਡੀ ਪੀ ਐੱਸ ਨੇਗੀ ਨੇ 13—04—2021 ਨੂੰ ਕੀਤਾ ਸੀ । ਉਦਘਾਟਨੀ ਸੈਸ਼ਨ ਦੌਰਾਨ ਸ਼੍ਰੀ ਹਰਦੀਪ ਸਿੰਘ ਚੋਪੜਾ , ਕਿਰਤ ਬਿਊਰੋ ਵਿੱਚ ਡਿਪਟੀ ਡਾਇਰੈਕਟਰ ਜਨਰਲ ਤੇ ਕਿਰਤ ਬਿਊਰੋ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਬਜੈਕਟ ਮੈਟਰ ਮਾਹਰ ਹਾਜ਼ਰ ਹੋਏ ਸਨ ।

https://ci5.googleusercontent.com/proxy/cJf_FNRWnw8eNHwIBRGBZSZ0sWV59IEYRHC7qyQfD2Q6kd6_orfaWvY82_vo9tQBUmmVkL2ug2WQo9aD97j4kILUccoNvS2tfVQlV6qxx7mxjeBwcnPaS5viAw=s0-d-e1-ft#https://static.pib.gov.in/WriteReadData/userfiles/image/image002JOLW.jpg

ਸ਼੍ਰੀ ਨੇਗੀ ਨੇ ਦੇਸ਼ ਵਿੱਚ ਕਾਮਿਆਂ ਲਈ ਕੇਂਦਰਿਤ ਨੀਤੀਆਂ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਸਰਵੇਖਣਾਂ ਦੇ ਮਹੱਤਵ ਨੂੰ ਵਿਸਥਾਰ ਨਾਲ ਦੱਸਿਆ । ਉਨ੍ਹਾਂ ਨੇ ਦੇਸ਼ ਦੇ ਮਜ਼ਦੂਰਾਂ ਦੀ ਭਲਾਈ ਲਈ ਸਰਕਾਰ ਦੇ ਇਰਾਦੇ ਤੇ ਵੀ ਫੋਕਸ ਕੀਤਾ । ਉਨ੍ਹਾਂ ਨੇ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ । ਉਨ੍ਹਾਂ ਨੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਚਾਲੂ ਸਰਬ ਭਾਰਤੀ ਸਰਵੇਖਣਾਂ ਲਈ ਸਿਖਲਾਈ ਦੇ ਮਹੱਤਵ ਨੂੰ ਵਿਸਥਾਰ ਨਾਲ ਦੱਸਿਆ ।

ਸਿਖਲਾਈ ਪ੍ਰੋਗਰਾਮ ਨੂੰ 2 ਹਿੱਸਿਆਂ ਵਿੱਚ ਵੰਡ ਕੇ ਹਰੇਕ ਹਿੱਸੇ ਨੂੰ ਡੇਢ ਦਿਨ ਦਿੱਤਾ ਗਿਆ ਹੈ । ਪਹਿਲੇ ਹਿੱਸੇ ਵਿੱਚ 1—04—2021 ਤੋਂ 14—04—2021 (ਦੁਪਹਿਰ ਤੋਂ ਪਹਿਲਾਂ ਤੱਕ ) ਸਿਖਲਾਈ ਦਿੱਤੀ ਗਈ ਅਤੇ ਦੂਜੇ ਹਿੱਸੇ ਵਿੱਚ ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ ਲਈ ਦੁਪਹਿਰ 14—04—2021 ਤੋਂ 15—04—2021 ਤੱਕ ਸਿਖਲਾਈ ਦਿੱਤੀ ਗਈ ।

https://ci5.googleusercontent.com/proxy/t1I5LBMYlAxp2bFEWE30rvAvXT1AzRcyT0iJHwTxjWq5dFAvkiFMlef8IvacMWiKAIJFpvFjIrpoVmO4-3XilBBwhk7kZYn9ZEic48JTxX9xLvA8flNX7iq0aA=s0-d-e1-ft#https://static.pib.gov.in/WriteReadData/userfiles/image/image003ODXH.jpg

ਸਿਖਲਾਈ ਪ੍ਰੋਗਰਾਮ ਆਧੁਨਿਕ ਆਈ ਸੀ ਸਾਧਨ ਵਰਤਦਿਆਂ ਵੀਡੀਓ ਕਾਨਫਰੰਸ ਰਾਹੀਂ ਚਲਾਇਆ ਗਿਆ । 900 ਤੋਂ ਵੱਧ ਹਿੱਸਾ ਲੈਣ ਵਾਲਿਆਂ ਨੂੰ ਵੀ ਸੀ ਲਿੰਕ ਰਾਹੀਂ ਸਿਖਲਾਈ ਪ੍ਰਾਪਤ ਕਰਨ ਲਈ ਪੰਜੀਕ੍ਰਿਤ ਕੀਤਾ ਸੀ , ਜਿਸ ਵਿੱਚ ਸਬੰਧਤ ਸੂਬਿਆਂ ਦੇ ਨਾਮਜ਼ਦ ਸੂਬਾ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਸਨ । ਇਹ ਸਿਖਲਾਈ ਤਜ਼ਰਬਾਕਾਰ ਸਿਖਲਾਈ ਦੇਣ ਵਾਲੇ ਸਬਜੈਕਟ ਮਾਹਰਾਂ ਅਤੇ ਕਿਰਤ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਦਿੱਤੀ ਗਈ ।

* ਪ੍ਰਵਾਸੀ ਕਾਮਿਆਂ ਲਈ ਸਰਬ ਭਾਰਤੀ ਸਰਵੇਖਣ ਲਈ ਸਿਖਲਾਈ ਦੇਣ ਵਾਲੇ ਸਨ , ਸ਼੍ਰੀ ਅਮਿਤਾਬ ਪਾਂਡਾ , ਸ਼੍ਰੀ ਦੀਪਕ ਕੁਮਾਰ , ਐੱਮ ਐੱਸ ਆਯੁਸ਼ੀ ਮਿਸ਼ਰਾ ਤੇ ਐੱਮ ਐੱਸ ਸ਼ਰੀਆ ਦੀਕਸ਼ਤ ।

* ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ ਲਈ ਸਿਖਲਾਈ ਦੇਣ ਵਾਲੇ ਸਨ , ਸ਼੍ਰੀ ਰਕੇਸ਼ ਕੁਮਾਰ , ਸ਼੍ਰੀ ਗੌਰਵ ਭਾਟੀਆ , ਸ਼੍ਰੀ ਮਨਇੰਦਰ ਕੁਮਾਰ ਤੇ ਡਾਕਟਰ ਸ਼ਵੇਤਾ ਜ਼ਾਲਾ

ਸਿਖਲਾਈ ਦਾ ਮੁੱਖ ਕੇਂਦਰ ਹਿੱਸਾ ਲੈਣ ਵਾਲਿਆਂ ਨੂੰ ਕਿਰਤ ਬਿਊਰੋ , ਸਰਵੇਖਣਾਂ ਦੇ ਉਦੇਸ਼ ਤੇ ਟੀਚੇ , ਸਰਵੇਖਣ ਕਰਨ ਲਈ ਵੇਰਵਾ ਅਤੇ ਤਰੀਕਿਆਂ , ਸਰਵੇਖਣਾਂ ਦੌਰਾਨ ਰੋਲ ਤੇ ਜਿ਼ੰਮੇਵਾਰੀਆਂ , ਸਰਵੇਖਣਾਂ ਵਿੱਚ ਸ਼ਾਮਿਲ ਭਾਗੀਦਾਰਾਂ , ਸਰਵੇਖਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਪਰਿਭਾਸ਼ਾਵਾਂ ਤੇ ਧਾਰਨਾਵਾਂ ਤੋਂ ਜਾਣੂ ਅਤੇ ਜਾਗਰੂਕ ਕਰਾਉਣਾ ਸੀ । ਇਸ ਤੋਂ ਇਲਾਵਾ ਸਿਖਲਾਈ ਦੇਣ ਵਾਲਿਆਂ ਨੇ ਪ੍ਰਕਿਰਿਆ ਤੇ ਸੂਚੀ ਸ਼ਡਿਊਲ ਨੂੰ ਕਿਵੇਂ ਭਰਨਾ ਹੈ , ਹੈਮਲੇਟ ਗਰੁੱਪ ਫਾਰਮੇਸ਼ਨ , ਐੱਸ ਐੱਸ ਐੱਸ ਫਾਰਮੇਸ਼ਨ ਅਤੇ ਵਿਸਥਾਰਿਤ ਸੂਚੀ ਨੂੰ ਭਰਨ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਦੱਸਿਆ ।

https://ci3.googleusercontent.com/proxy/ReefdzbGxKByUfHuZ0eaUV3Eill28ejsP_YQvvfnqLiXLkJvFmROxws7ISrSO2nPSMyJ2cLRUfkJ7TapEKiQOZnBbQ0yLZ4SWqSqqpY3KIAqfzV98dTjmEjfcA=s0-d-e1-ft#https://static.pib.gov.in/WriteReadData/userfiles/image/image004ATIN.jpg

ਸਿਖਲਾਈ ਪ੍ਰੋਗਰਾਮ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਸਾਰੇ ਤਿੰਨ ਦਿਨਾਂ ਦੌਰਾਨ 900 ਤੋਂ ਵੱਧ ਹਿੱਸਾ ਲੈਣ ਵਾਲੇ ਹਾਜ਼ਰ ਰਹੇ ਅਤੇ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਅਤੇ ਡੀ ਜੀ ਕਿਰਤ ਬਿਊਰੋ ਦੇ ਆਖ਼ਰੀ ਸ਼ਬਦਾਂ ਨਾਲ ਸਿਖਲਾਈ ਪ੍ਰੋਗਰਾਮ ਸਮਾਪਤ ਹੋਇਆ ।

ਇਹ ਸਿਖਲਾਈ ਪ੍ਰਾਪਤ ਗਿਣਤੀਕਾਰ ਤੇ ਸੁਪਰਵਾਈਜ਼ਰ ਭਾਰਤ ਦੇ ਸਾਰੇ ਸੂਬਿਆਂ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਫੀਲਡ ਵਿੱਚ ਕੰਮ ਸ਼ੁਰੂ ਕਰ ਦੇਣਗੇ । ਤਿਮਾਹੀ ਰੁਜ਼ਗਾਰ ਦੀ ਪਹਿਲੀ ਰਿਪੋਰਟ ਜੁਲਾਈ 2021 ਵਿੱਚ ਅਤੇ ਪ੍ਰਵਾਸੀ ਸਰਵੇਖਣ ਦੀ ਨਵੰਬਰ 2021 ਵਿੱਚ ਪ੍ਰਾਪਤ ਹੋਣ ਦੀ ਸੰਭਾਵਨਾ ਹੈ ।

ਸਰਬ ਭਾਰਤੀ ਪ੍ਰਵਾਸੀ ਕਾਮਿਆਂ ਦਾ ਸਰਵੇਖਣ ਉਨ੍ਹਾਂ ਘਰਾਂ ਦਾ ਸਰਵੇਖਣ ਹੈ , ਜਿਨ੍ਹਾਂ ਵਿੱਚ ਅੰਦਰੂਨੀ ਪ੍ਰਵਾਸੀ ਹਨ ਤੇ ਵਿਸ਼ੇਸ਼ ਕਰਕੇ ਪ੍ਰਵਾਸੀ ਕਾਮਿਆਂ ਤੇ ਕੇਂਦਰਿਤ ਹੈ । ਇਸ ਸਰਵੇਖਣ ਵਿੱਚ ਕੋਵਿਡ 19 ਮਹਾਮਾਰੀ ਦੇ ਵਿਸ਼ੇਸ਼ ਹਵਾਲੇ ਨਾਲ ਪ੍ਰਵਾਸੀ ਕਾਮਿਆਂ ਦੇ ਸਾਰੇ ਮਹੱਤਵਪੂਰਨ ਪਹਿਲੂਆਂ ਅਤੇ ਸਮਾਜਿਕ , ਆਰਥਿਕ ਤੇ ਵਸੋਂ ਬਾਰੇ ਡਾਟਾ ਇਕੱਤਰ ਕੀਤਾ ਜਾਵੇਗਾ ਤਾਂ ਜੋ ਮਹਾਮਾਰੀ ਦੇ ਪ੍ਰਵਾਸੀ ਮਜ਼ਦੂਰਾਂ ਤੇ ਪਏ ਅਸਰ ਨੂੰ ਸਮਝਿਆ ਜਾ ਸਕੇ ਅਤੇ ਇਹ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਸਬੂਤ ਅਧਾਰਿਤ ਨੀਤੀਆਂ ਬਣਾਉਣਯੋਗ ਕਰੇਗਾ । ਸਰਵੇ ਦਾ ਇੱਕ ਹਿੱਸਾ ਭਾਰਤ ਵਿੱਚ ਕੋਵਿਡ 19 ਦਾ ਪ੍ਰਵਾਸੀ ਮਜ਼ਦੂਰਾਂ ਤੇ ਹੋਣ ਵਾਲੇ ਅਸਰ ਨੂੰ ਸਮਝਣ ਲਈ ਸ਼ਾਮਿਲ ਕੀਤਾ ਗਿਆ ਹੈ ।

ਸਰਬ ਭਾਰਤੀ ਤਿਮਾਹੀ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇਖਣ (ਏ ਕਿਊ ਈ ਈ ਐੱਸ) ਨੂੰ ਸਾਰੀਆਂ ਸੰਸਥਾਵਾਂ ਤੋਂ ਤਿਮਾਹੀ ਅਧਾਰ ਤੇ ਰੁਜ਼ਗਾਰ ਡਾਟਾ ਇਕੱਤਰ ਕਰਨ ਦੇ ਉਦੇਸ਼ ਨਾਲ ਲਾਂਚ ਕੀਤਾ ਗਿਆ ਹੈ । ਇਸ ਨੂੰ ਸਥਾਪਨਾ ਅਧਾਰਿਤ ਰੁਜ਼ਗਾਰ ਸਰਵੇ ਵਜੋਂ ਡਿਜ਼ਾਇਨ ਕੀਤਾ ਗਿਆ ਹੈ , ਜੋ ਕਿਰਤ ਬਜ਼ਾਰ ਦੀਆਂ ਮੰਗ ਸ਼ਰਤਾਂ ਬਾਰੇ ਅੰਦਾਜ਼ੇ ਮੁਹੱਈਆ ਕਰੇਗਾ ।

ਏ ਕਿਊ ਈ ਈ ਐੱਸ ਦੇ ਦੋ ਹਿੱਸੇ ਹਨ — ਇੱਕ ਤਿਮਾਹੀ ਰੁਜ਼ਗਾਰ ਸਰਵੇਖਣ (ਕਿਊ ਈ ਐੱਸ) ਅਤੇ ਦੂਜਾ ਏਰੀਆ ਫਰੇਮ ਇਸਟੈਬਲਿਸ਼ਮੈਂਟ ਸਰਵੇ (ਏ ਐੱਫ ਈ ਐੱਸ) ਏ ਕਿਊ ਈ ਈ ਐੱਸ ਤਹਿਤ ਤਿਮਾਹੀ ਰੁਜ਼ਗਾਰ ਸਰਵੇਖਣ (ਕਿਊ ਟੀ ਐੱਸ) ਦਸ ਜਾਂ ਇਸ ਤੋਂ ਵੱਧ ਕਾਮਿਆਂ ਵਾਲੀਆਂ ਸੰਸਥਾਵਾਂ ਲਈ ਰੁਜ਼ਗਾਰ ਅੰਦਾਜ਼ੇ ਮੁਹੱਈਆ ਕਰੇਗਾ । ਏਰੀਆ ਫਰੇਮ ਐਸਟੈਬਲਿਸ਼ਮੈਂਟ ਸਰਵੇ ਵੀ ਡਾਟਾ ਤੇ ਅਧਾਰਿਤ ਮਜ਼ਦੂਰ ਭਲਾਈ ਨੀਤੀਆਂ ਬਣਾਉਣ ਦੀ ਲੋੜ ਨੂੰ ਲੈ ਕੇ ਲਾਂਚ ਕੀਤਾ ਗਿਆ ਹੈ , ਜੋ 9 ਜਾਂ ਇਸ ਤੋਂ ਘੱਟ ਰੁਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਲਈ ਰੁਜ਼ਗਾਰ ਅੰਦਾਜ਼ੇ ਮੁਹੱਈਆ ਕਰੇਗਾ ।


 

******************************

 

 

ਐੱਮ ਐੱਸ / ਜੇ ਕੇ(Release ID: 1712133) Visitor Counter : 52


Read this release in: English , Urdu , Hindi , Telugu