ਪ੍ਰਿਥਵੀ ਵਿਗਿਆਨ ਮੰਤਰਾਲਾ

15 ਅਪ੍ਰੈਲ ਨੂੰ ਦੇਸ਼ ਵਿਚ ਗਰਮ ਹਵਾ ਵਰਗੀਆਂ ਸਥਿਤੀਆਂ ਦੀ ਕੋਈ ਸੰਭਾਵਨਾ ਨਹੀਂ


14 ਅਪ੍ਰੈਲ ਨੂੰ ਸੌਰਾਸ਼ਟਰ ਅਤੇ ਕੱਛ ਅਤੇ ਹਰਿਆਣਾ ਦੇ ਇੱਕਾ-ਦੁੱਕਾ ਇਲਾਕਿਆਂ ਵਿਚ ਗਰਮ ਹਵਾ ਦੀਆਂ ਸਥਿਤੀਆਂ ਵੇਖੀਆਂ ਗਈਆਂ

14 ਅਪ੍ਰੈਲ ਨੂੰ ਨੌਗਾਂਗ (ਪੂਰਬੀ ਉੱਤਰ ਪ੍ਰਦੇਸ਼) ਵਿਚ ਸਭ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ

Posted On: 15 APR 2021 11:14AM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ -

ਹੇਠ ਲਿਖੀਆਂ ਵਿਸ਼ੇਸ਼ਤਾਵਾਂ ਨਾਲ "15.04.2021 ਦੀ ਸਵੇਰ ਦਾ ਗਰਮ ਹਵਾ ਬਾਰੇ ਬੁਲੇਟਨ" ਇਸ ਤਰ੍ਹਾਂ ਰਿਹਾ"-

ਅਗਲੇ 24 ਘੰਟਿਆਂ ਲਈ ਤਾਪਮਾਨ ਦੀ ਮੌਜੂਦਾ ਸਥਿਤੀ ਅਤੇ ਚੇਤਾਨਵੀ

ਗਰਮ ਹਵਾ ਵੇਖੀ ਗਈ -

ਸੌਰਾਸ਼ਟਰ 'ਤੇ ਕੱਛ ਅਤੇ ਹਰਿਆਣਾ ਦੇ ਇੱਕਾ-ਦੁੱਕਾ ਇਲਾਕਿਆਂ ਵਿਚ ਗਰਮ ਹਵਾ ਦੀਆਂ ਸਥਿਤੀਆਂ ਵੇਖੀਆਂ ਗਈਆਂ।

 ਵੱਧ ਤੋਂ ਵੱਧ ਤਾਪਮਾਨ

ਪੂਰਬੀ ਉੱਤਰ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਹਰਿਆਣਾ, ਚੰਡੀਗਡ਼੍ਹ ਅਤੇ ਦਿੱਲੀ, ਗੈਂਗਟਿਕ ਪੱਛਮੀ ਬੰਗਾਲ ਦਾ ਗੰਗਾ ਖੇਤਰ ਅਤੇ ਪੱਛਮੀ ਰਾਜਸਥਾਨ ਦੇ ਬਹੁਤ ਸਾਰੇ ਹਿੱਸਿਆਂ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਰਾਜ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਛੱਤੀਸਗਡ਼੍ਹ, ਵਿਦਰਭ,  ਓਡੀਸ਼ਾ, ਝਾਰਖੰਡ ਅਤੇ ਮਰਾਠਵਾੜਾ ਵਿਚ ਵੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ।

14.04.2021 ਨੂੰ ਵੱਧ ਤੋਂ ਵੱਧ ਤਾਪਮਾਨ ਜਿਵੇਂ ਕਿ ਇਹ ਵਧਿਆ ਰਿਹਾ ਉੱਤਰਾਖੰਡ ਦੀਆਂ ਕੁਝ ਥਾਵਾਂ ਤੇ ਆਮ ਨਾਲੋਂ ਉੱਪਰ (5.1 ਡਿਗਰੀ ਸੈਲਸਿਅਸ) ਜਾਂ ਇਸ ਤੋਂ ਵੱਧ ਰਿਹਾ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗਡ਼੍ਹ, ਦਿੱਲੀ ਅਤੇ ਪੱਛਮੀ ਬੰਗਾਲ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਆਮ ਨਾਲੋਂ ਵੱਧ (3.1 ਡਿਗਰੀ ਸੈਲਸਿਅਸ ਤੋਂ 5.0 ਡਿਗਰੀ ਸੈਲਸਿਅਸ) ਤੇ ਰਿਹਾ। ਪੂਰਬੀ ਉੱਤਰ ਪ੍ਰਦੇਸ਼ ਵਿਚ ਕੁਝ ਥਾਵਾਂ ਤੇ, ਪੱਛਮੀ ਰਾਜਸਥਾਨ, ਸੌਰਾਸ਼ਟਰ ਅਤੇ ਕੱਛ, ਕੌਂਕਣ 'ਤੇ ਗੋਆ ਅਤੇ ਅਸਾਮ ਅਤੇ ਮੇਘਾਲਿਆ ਵਿਚ ਆਮ ਨਾਲੋਂ (1.6 ਡਿਗਰੀ ਸੈਲਸਿਅਸ ਤੋਂ 3.0 ਡਿਗਰੀ ਸੈਲਸਿਅਸ) ਤੋਂ ਉੱਚਾ ਰਿਹਾ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਝਾਰਖੰਡ, ਬਿਹਾਰ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਅਤੇ ਪੂਰਬੀ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਅਤੇ ਤੱਟਵਰਤੀ ਕਰਨਾਟਕ, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ , ਬਾਲਟੀਸਤਾਨ ਅਤੇ ਮੁਜ਼ਫਰਾਬਾਦ, ਉੱਪ-ਹਿਮਾਲਿਆ ਗੈਂਗਟਿਕ ਪੱਛਮੀ ਬੰਗਾਲ ਅਤੇ ਸਿੱਕਮ, ਪੂਰਬੀ ਰਾਜਸਥਾਨ, ਗੁਜਰਾਤ ਖੇਤਰ ਅਤੇ ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਾਨਮ ਵਿਚ ਵੀ ਤਾਪਮਾਨ ਆਮ ਨਾਲੋਂ (1.6 ਡਿਗਰੀ ਤੋਂ 3.0 ਡਿਗਰੀ ਸੈਲਸਿਅਸ) ਉੱਪਰ ਰਿਹਾ। ਇਹ ਤੇਲੰਗਾਨਾ ਦੇ ਕੁਝ ਹਿੱਸਿਆਂ ਅਤੇ ਮੱਧ ਮਹਾਰਾਸ਼ਟਰ, ਉੱਤਰੀ ਅੰਦਰੂਨੀ ਕਰਨਾਟਕ ਅਤੇ ਛੱਤੀਸਗਡ਼੍ਹ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਕੁਝ ਥਾਵਾਂ 'ਤੇ, ਪੱਛਮੀ ਮੱਧ ਪ੍ਰਦੇਸ਼ ਵਿਚ ਇੱਕ-ਦੁੱਕਾ ਥਾਵਾਂ ਤੇ ਇਹ ਆਮ ਨਾਲੋਂ (-1.6 ਡਿਗਰੀ ਸੈਲਸਿਅਸ ਤੋਂ -3.0 ਡਿਗਰੀ ਸੈਲਸਿਅਸ) ਹੇਠਾਂ ਰਿਹਾ। ਇਸੇ ਤਰ੍ਹਾਂ ਮਰਾਠਵਾੜਾ, ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ, ਵਿਦਰਭ. ਕੇਰਲ ਅਤੇ ਮਹੇ, ਰਾਇਲ ਸੀਮਾ ਅਤੇ ਲਕਸ਼ਦ੍ਵੀਪ ਅਤੇ ਦੇਸ਼ ਦੇ ਹੋਰ ਬਾਕੀ ਹਿੱਸਿਆਂ ਵਿਚ ਤਕਰੀਬਨ ਆਮ ਵਰਗਾ ਰਿਹਾ।

ਕਲ੍ਹ ਨੌਗਾਂਗ (ਪੂਰਬੀ ਉੱਤਰ ਪ੍ਰਦੇਸ਼) ਵਿਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ।

 

(Please CLICK HERE for details in graphics)

 

Kindly download MAUSAM APP for location specific forecast & warning, MEGHDOOT APP for Agromet advisory and DAMINI APP for Lightning Warning & visit state MC/RMC websites for district wise warning.

 

*****

ਆਰਪੀ (ਆਈਐਮਡੀ ਇਨਪੁਟ)



(Release ID: 1712038) Visitor Counter : 138


Read this release in: Urdu , Hindi , English , Bengali