ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਏਆਈਸੀਟੀਈ ਦੇ ਨਾਲ ਮਿਲ ਕੇ ਅਟਲ ਟਿੰਕਰਿੰਗ ਲੈਬਸ ਨੂੰ ਅਪਣਾਉਣ ਅਤੇ ਏਆਈਸੀਟੀਈ ਇੰਸਟੀਟਿਊਸ਼ਨ ਇਨੋਵੇਸ਼ਨ ਕਾਉਂਸਿਲ (ਆਈਆਈਸੀ) ਰਾਹੀਂ ਦੇਸ਼ ਭਰ ਦੇ ਮੈਨਟਰ ਸਕੂਲ ਸਟੂਡੈਂਟ ਦੇ ਸਸ਼ਕਤੀਕਰਨ ਲਈ ਸਾਂਝੇਦਾਰੀ ਦੀ ਘੋਸ਼ਣਾ ਕੀਤੀ

Posted On: 14 APR 2021 6:35PM by PIB Chandigarh

ਡਾ. ਬੀ.ਆਰ.ਅੰਬੇਡਕਰ ਜਯੰਤੀ ਦੇ ਅਵਸਰ ਤੇਅਟਲ ਇਨੋਵੇਸ਼ਨ ਮਿਸ਼ਨ,  ਨੀਤੀ ਆਯੋਗ ਅਤੇ ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ),  ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਨੇ ਦੇਸ਼ ਭਰ ਵਿੱਚ ਅਟਲ ਟਿੰਕਰਿੰਗ ਲੈਬ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਭਵਿੱਖ ਲਈ ਤਿਆਰ ਇਨੋਵੇਸ਼ਨ ਕੌਸ਼ਲ ਵਿੱਚ ਸਸ਼ਕਤ ਬਣਾਉਣ ਲਈ ਰਣਨੀਤੀਕ ਸਹਿਯੋਗ ਦੀ ਘੋਸ਼ਣਾ ਕੀਤੀ ਹੈ ।

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਵਿੱਚ 2500 ਤੋਂ ਅਧਿਕ ਇੰਸਟੀਟਿਊਸ਼ਨ ਇਨੋਵੇਸ਼ਨ ਕਾਉਂਸਿਲਸ (ਆਈਆਈਸੀ) ਦੇ ਨਾਲ ਸਕੂਲਾਂ ਵਿੱਚ ਸਥਾਪਤ 7200 ਤੋਂ ਅਧਿਕ ਅਟਲ ਟਿੰਕਰਿੰਗ ਲੈਬਸ (ਏਟੀਐੱਲ) ਨਾਲ ਜੁੜਣ ਲਈ ਸਾਂਝੇਦਾਰੀ ਸ਼ੁਰੂ ਕੀਤੀ ਗਈ ਹੈ ।

ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਸ ਸਹੂਲਤਾਂ ਨਾਲ ਲੈਸ ਹਨ ਅਤੇ ਇਹ ਸਕੂਲ ਦੇ ਵਿਦਿਆਰਥੀਆਂ ਨੂੰ ਨਵੇਂ ਪ੍ਰੋਜੈਕਟਾਂ ਤੇ ਕੰਮ ਕਰਨ ਅਤੇ ਆਪਣੀ ਇਨੋਵੇਸ਼ਨ ਸਮਰੱਥਾਵਾਂ ਵਿੱਚ ਸੁਧਾਰ ਕਰਨ ਲਈ ਅਵਸਰ ਪ੍ਰਦਾਨ ਕਰਦੇ ਹਨ। ਜਦੋਂ ਕਿ ਐੱਚਈਆਈ ਵਿੱਚ ਇੰਸਟੀਟਿਊਸ਼ਨ ਇਨੋਵੇਸ਼ਨ ਕਾਉਂਸਿਲ ਦੁਆਰਾ ਇਨੋਵੇਸ਼ਨ ਸਮਰੱਥਾ ਅਤੇ ਵਿਦਿਆਰਥੀਆਂ ਨੂੰ ਇਨੋਵੇਸ਼ਨ ਅਤੇ ਉੱਦਮਤਾ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਅਤੇ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਕੁਝ ਨਵਾਂ ਕਰਨ ਦਾ ਅਵਸਰ ਪ੍ਰਦਾਨ ਕਰਨ  ਦੇ ਨਾਲ ਹੀ ਉੱਦਮੀ ਬਨਣ  ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ।

ਏਟੀਐੱਲ ਅਤੇ ਆਈਆਈਸੀ ਦੋਵੇਂ ਮਾਡਲ ਨੌਜਵਾਨਾਂ ਦੀ ਰਚਨਾਤਮਕ ਸਮਰੱਥਾ ਨੂੰ ਸਾਹਮਣੇ ਲਿਆਉਣ ਅਤੇ ਉੱਦਮੀ ਅਭਿਵਿਅਕਤੀਆਂ ਨੂੰ ਜੋੜਨ ਲਈ ਕੁਸ਼ਲ ਅਤੇ ਪ੍ਰਭਾਵੀ ਸੰਸਥਾਗਤ ਤੰਤਰ ਸਾਬਿਤ ਹੋਏ ਹਨ ।  ਇਨ੍ਹਾਂ ਮਾਡਲਾਂ ਨੂੰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਈਆਈਸੀ ਦੁਆਰਾ ਏਟੀਐੱਲ ਨੂੰ ਅਪਣਾਉਣਾ ਅਤੇ ਏਟੀਐੱਲ ਨੂੰ ਨਿਰੰਤਰ ਸਲਾਹ ਦੇਣਾ ਇੱਕ ਏਕੀਕ੍ਰਿਤ ਈਕੋਸਿਸਟਮ ਦੇ ਤਹਿਤ ਚੁੱਕਿਆ ਗਿਆ ਕ਼ਦਮ ਹੈਜੋ ਏਆਈਸੀਟੀਈ,  ਐੱਮਆਈਸੀਏਆਈਐੱਮ ਅਤੇ ਨੀਤੀ ਆਯੋਗ ਦੇ ਯਤਨਾਂ ਨਾਲ ਲਾਗੂ ਕੀਤਾ ਗਿਆ ਹੈ।

ਇਸ ਦੇ ਇਲਾਵਾਇਸ ਕਦਮ ਨੂੰ ਸਕੂਲਾਂ ਅਤੇ ਹਾਇਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਅੰਤਰ ਨੂੰ ਘੱਟ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ 2020  ਦੇ ਉਦੇਸ਼  ਦੇ ਨਾਲ ਵੀ ਜੋੜਿਆ ਗਿਆ ਹੈ।  ਇਸ ਨੂੰ ਅਪਣਾਉਣ ਦੀ ਪ੍ਰਕਿਰਿਆ ਵਿੱਚ ਦੋਵੇਂ ਪਾਸਿਓ ਔਨਲਾਈਨ ਮੈਂਟਰਿੰਗ ,  ਲੈਕਚਰ ਸੈਸ਼ਨਗਰੁੱਪ ਪ੍ਰੋਜੈਕਟਸ ਅਤੇ ਪ੍ਰਮੁੱਖ ਹਿਤਧਾਰਕਾਂ  ਦੇ ਦੌਰੇ ਆਦਿ ਦੀ ਕਾਰਵਾਈ ਹੋਣੀ ਹੈ ।

ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਆਰ ਰਾਮਾਨਨ ਨੇ ਵਰਚੂਅਲ ਈਵੈਂਟ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਏਆਈਸੀਟੀਈ ਅਤੇ ਏਆਈਐੱਮ ਨੇ ਪਿਛਲੇ ਕੁਝ ਸਾਲਾਂ ਵਿੱਚ ਇੱਕ ਰਣਨੀਤੀਕ ਸਾਂਝੇਦਾਰੀ ਵਿਕਸਿਤ ਕੀਤੀ ਹੈ। ਏਟੀਐੱਲ  ਦੇ ਨਾਲ ਵਿੱਚ ਏਆਈਸੀਟੀਈ, ਆਈਆਈਸੀ ਦੁਆਰਾ ਵਿਦਿਆਰਥੀਆਂ ਨੂੰ ਅਪਣਾਉਣ ਨਾਲ ਏਟੀਐੱਲ ਵਿੱਚ ਕਈ ਇਨੋਵੇਸ਼ਨ ਨਾਲ ਸੰਬੰਧਿਤ ਟ੍ਰੇਨਿੰਗ ਅਤੇ ਇਨੋਵੇਸ਼ਨ ਲੈਬ ਦੀ ਪਹਿਲ ਦਾ ਲਾਭ ਉਠਾਉਂਦੇ ਹੋਏ ਏਟੀਐੱਲ ਸਕੂਲ ਦੇ ਵਿਦਿਆਰਥੀਆਂ ਵਿੱਚ ਪ੍ਰਸੰਗਿਕ ਗਿਆਨ ਅਤੇ ਨਵੀਂ ਸੋਚ ਦੇ ਪ੍ਰਸਾਰ ਵਿੱਚ ਬਹੁਤ ਵਾਧਾ ਹੋਵੇਗਾ।

ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਡਾ. ਅਨਿਲ ਸਹਸ੍ਰਬੁੱਧੇ ਨੇ ਇਸ ਅਵਸਰ ਤੇ ਕਿਹਾ ਕਿ,  ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ  ਦੇ ਨਾਲ - ਨਾਲ ਭਾਰਤੀ ਗਿਆਨ ਪ੍ਰਣਾਲੀ ਅਤੇ ਉਸ ਨਾਲ ਜੁੜੀਆਂ ਕਦਰਾਂ-ਕੀਮਤਾਂ ਨੂੰ ਵੀ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਗਿਆ ਹੈ ।

ਉਨ੍ਹਾਂ ਨੇ ਕਿਹਾ ਕਿ,  ਮੈਂ ਇਸ ਸਹਿਯੋਗ ਨਾਲ ਅਸਲ ਵਿੱਚ ਬਹੁਤ ਖੁਸ਼ ਹਾਂ ,  ਜਿਸ ਦੇ ਰਾਹੀਂ ਅਸੀਂ ਨਾ ਕੇਵਲ ਅਭਿਨਵ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਹਾਂ ,  ਬਲਕਿ ਉਨ੍ਹਾਂ ਦੇ  ਵਿੱਚ ਭਾਰਤੀ ਗਿਆਨ ਸਾਂਝਾਕਰਨ ਪ੍ਰਣਾਲੀ ਨੂੰ ਵੀ ਲੈ ਕੇ ਆਉਂਦੇ ਹਾਂ। ਮੇਰਾ ਮੰਨਣਾ ਹੈ ਕਿ ,  ਸਮਾਜ ਨੂੰ ਵਾਪਸ ਕਰਨਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਣ ਕਦਰਾਂ-ਕੀਮਤਾਂ ਵਾਲਾ ਕਾਰਜ ਹੈ।  ਇਸ ਲਈ ,  ਜਦੋਂ ਅਸੀਂ ਸੂਚਨਾ ਅਤੇ ਤਕਨੀਕੀਰੋਬੋਟਿਕਸ,  ਮਸ਼ੀਨ ਲਰਨਿੰਗ,  ਡੀਪ ਲਰਨਿੰਗ ,  3 ਡੀਬਲਾਕਚੇਨ, ਆਭਾਸੀ ਆਦਿ ਲਈ ਵਿਦਿਆਰਥੀਆਂ ਨੂੰ ਟ੍ਰੇਂਡ ਕਰਨ ਦਾ ਟੀਚਾ ਰੱਖਦੇ ਹਨ ,  ਤਾਂ ਸਾਨੂੰ ਇਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਵੈਲਿਊ ਸਿਸਟਮ  ਦੇ ਨਾਲ - ਨਾਲ ਖੁਦ ਨੂੰ ਕਿਵੇਂ ਪ੍ਰਦਰਸ਼ਿਤ ਕਰਦਾ ਹੈ ।

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਿੱਚ ਮੁੱਖ ਇਨੋਵੇਸ਼ਨ ਅਧਿਕਾਰੀ (ਸੀਆਈਓ) ਡਾ. ਅਭੈ ਜੇਰੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ,  “ਜੇਕਰ ਅਸੀਂ ਅਸਲ ਵਿੱਚ ਇੱਕ ਨਵੇਂ ਰਾਸ਼ਟਰ ਵੱਜੋਂ ਉੱਭਰਨਾ ਚਾਹੁੰਦੇ ਹੋ ਤਾਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿਸਾਡੇ ਕੋਲ ਮਹਾਨ ਵਿਚਾਰਾਂ ਦੀ ਇੱਕ ਵਿਸ਼ਾਲ ਪਾਇਪਲਾਈਨ ਹੋਵੇ।  ਇਸ ਸੰਦਰਭ ਵਿੱਚ ,  ਮੇਰਾ ਮੰਨਣਾ ਹੈ ਕਿ ਅਟਲ ਇਨੋਵੇਸ਼ਨ ਮਿਸ਼ਨ ਅਤੇ ਆਈਆਈਸੀ ਵਿੱਚ ਇਹ ਸਾਂਝੇਦਾਰੀ ਵਿਚਾਰਾਂ ਅਤੇ ਮਾਨਵ ਸੰਸਾਧਨਾਂ ਦੇ ਨਿਰਵਿਘਨ ਪ੍ਰਵਾਹ ਨੂੰ ਸਮਰੱਥ ਕਰਨ ਵਿੱਚ ਕਾਫ਼ੀ ਯੋਗਦਾਨ ਦੇਵੇਗੀ ,  ਜਿਸ ਦੇ ਨਾਲ ਉੱਦਮਸ਼ੀਲਤਾ ਦੀ ਮਾਨਸਿਕਤਾ ਪੈਦਾ ਹੁੰਦੀ ਹੈ ।

ਇਸ ਵਿੱਚ ,  ਇਹ ਸਹਿਯੋਗ ਵਿਦਿਆਰਥੀਆਂ ਨੂੰ ਇਨੋਵੇਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਇੱਕ ਅੱਲਗ ਅਵਸਰ ਪ੍ਰਦਾਨ ਕਰੇਗਾ,  ਇੱਥੋਂ ਤੱਕ ਕਿ ,  ਉਨ੍ਹਾਂ  ਦੇ  ਕੋਲ ਸਲਾਹਕਾਰ ਸਹਿਯੋਗ ਪ੍ਰਾਪਤ ਕਰਨ ਅਤੇ ਯੂਨੀਵਰਸਿਟੀ  ਦੇ ਈਕੋਸਿਸਟਮ ਸਮਰਥਨ ਤੱਕ ਪਹੁੰਚ ਆਦਿ ਦਾ ਵੀ ਅਵਸਰ ਹੋਵੇਗਾ ।

 

*****

ਡੀਐੱਸ/ਏਕੇਜੇ



(Release ID: 1712036) Visitor Counter : 192


Read this release in: English , Urdu , Hindi , Telugu