ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਸੜਕ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਨੈੱਟਵਰਕ ਸਰਵੇਖਣ ਵਾਹਨ ਦੇ ਇਸਤੇਮਾਲ ਨੂੰ ਲਾਜ਼ਮੀ ਕਰੇਗਾ
Posted On:
13 APR 2021 6:47PM by PIB Chandigarh
ਯਾਤਰੀਆਂ ਨੂੰ ਬਿਹਤਰ ਸੜਕ ਉਪਲੱਬਧ ਕਰਵਾਉਣ ਦੀ ਆਪਣੀ ਪ੍ਰਤਿਬੱਧਤਾ ਦੇ ਅਨੁਰੂਪ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਰਾਸ਼ਟਰੀ ਰਾਜਮਾਰਗ ਦੀ ਗੁਣਵੱਤਾ ਬਣਾਉਣ ਲਈ ਨੈੱਟਵਰਕ ਸਰਵੇਖਣ ਵਾਹਨ (ਐੱਨਐੱਸਵੀ) ਨੂੰ ਤੈਨਾਤ ਕਰਨ ਦਾ ਫੈਸਲਾ ਲਿਆ ਹੈ। ਰਾਸ਼ਟਰੀ ਰਾਜਮਾਰਗਾਂ ‘ਤੇ ਪ੍ਰੋਜੈਕਟਾਂ ਨੂੰ ਪੂਰਾ ਹੋਣ ‘ਤੇ ਸੜਕ ਦੀ ਸਥਿਤੀ ਅਤੇ ਉਸ ਦੇ ਬਾਅਦ ਹਰ ਛੇ ਮਹੀਨੇ ਵਿੱਚ ਸੜਕ ਦੀ ਸਥਿਤੀ ਪ੍ਰਮਾਣਿਤ ਕਰਨ ਦੇ ਸਮੇਂ ਐੱਨਐੱਸਵੀ ਦਾ ਉਪਯੋਗ ਲਾਜ਼ਮੀ ਕੀਤਾ ਗਿਆ ਹੈ। ਪਰਾਮਰਸ਼ ਸੇਵਾਵਾਂ ਦੇ ਲਈ ਮਾਨਕ ਬੋਲੀ ਦਸਤਾਵੇਜ ਦੇ ਇੱਕ ਹਿੱਸੇ ਦੇ ਤੌਰ ‘ਤੇ ਇੱਕ ਪ੍ਰਾਵਧਾਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਤੈਨਾਤੀ ਨਾਲ ਰਾਜਮਾਰਗਾਂ ਦੀ ਸੰਪੂਰਨ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਕਿਉਂਕਿ ਐੱਨਐੱਸਵੀ ਨਵੀਨਤਮ ਸਰਵੇਖਣ ਤਕਨੀਕਾਂ ਦਾ ਉਪਯੋਗ ਕਰਦਾ ਹੈ। ਇਸ ਵਿੱਚ 3600 ਇਮੇਜਰੀ ਵਾਲਾ ਹਾਈ-ਰੈਜ਼ੋਲੇਸ਼ਨ ਡਿਜੀਟਲ ਕੈਮਰਾ ਲੱਗਿਆ ਹੈ ਜੋ ਨਿਯਮਿਤ ਅੰਤਰਾਲ ‘ਤੇ ਤਸਵੀਰਾਂ ਅਤੇ ਵੀਡੀਓ ਰਿਕਰਡ ਕਰਦਾ ਹੈ। ਨਾਲ ਹੀ ਇਹ ਲੇਜਰ ਰੋਡ ਪ੍ਰੋਫੀਲੋਮੀਟਰ ਅਤੇ ਸੜਕ ‘ਤੇ ਹੋਣ ਵਾਲੀਆਂ ਐਮਰਜੈਂਸੀ ਪਰਿਸਥਿਤੀਆਂ ਦੀ ਜਾਣਕਾਰੀ ਲਈ ਹੋਰ ਸਬੰਧਿਤ ਟੈਕਨੋਲੋਜੀ ਨਾਲ ਲੈਸ ਹੈ।
ਐੱਨਐੱਸਵੀ ਸੜਕ ਦੀ ਸਥਿਤੀ ਦੇ ਵਿਸ਼ਲੇਸ਼ਣ, ਸੜਕ ਦੀ ਸਤ੍ਹਾਂ ਦੀ ਲੰਬਾਈ, ਸੜਕ ‘ਤੇ ਆਈਆ ਦਰਾਰਾਂ, ਟੋਏ ਅਤੇ ਪੈਚ ਸਹਿਤ ਸੜਕ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਦੇ ਲਈ ਜਾਣਕਾਰੀਆਂ ਇੱਕਠੀਆਂ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਇਲਾਵਾ, ਐੱਨਐੱਸਵੀ ਸੜਕ ਦੇ ਕਿਨਾਰਿਆਂ ‘ਤੇ ਬਣੇ ਨਾਲਿਆਂ ਅਤੇ ਸੜਕ ਫਰਨੀਚਰ ਆਦਿ ਨਾਲ ਸੰਬੰਧਿਤ ਡੇਟਾ ਵੀ ਪ੍ਰਦਾਨ ਕਰੇਗਾ।
ਐੱਨਐੱਸਵੀ ਸਰਵੇਖਣ ਰਾਹੀਂ ਇੱਕਤਰ ਕੀਤੇ ਗਏ ਡੇਟਾ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਆਰਟੀਫੀਸ਼ੀਅਲ ਇੰਟੇਲੀਜੈਂਸ ਅਧਾਰਿਤ ਪੋਰਟਲ ਡੇਟਾ ਲੇਕ ‘ਤੇ ਅਪਲੋਡ ਕੀਤਾ ਜਾਂਦਾ ਹੈ ਜਿੱਥੇ ਸੜਕ ਸੰਪਤੀ ਪ੍ਰਬੰਧਨ ਸੈੱਲ (ਆਰਏਐੱਮਐੱਸ) ਦੁਆਰਾ ਇਸ ਗੱਲ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਕਿਸ ਸੜਕ ਦੀ ਕੀ ਸਥਿਤੀ ਹੈ ਅਤੇ ਇਸੇ ਅਧਾਰ ‘ਤੇ ਪ੍ਰਾਥਮਿਕਤਾ ਤੈਅ ਕਰਕੇ ਰਖ-ਰਖਾਅ ਨੂੰ ਅੱਗੇ ਦਾ ਕਾਰਜ ਤੈਅ ਕੀਤਾ ਜਾਂਦਾ ਹੈ।
ਇਸ ਪ੍ਰਾਪਤ ਡੇਟਾ ਨਾਲ ਸੜਕ ਸੰਪਤੀ ਪ੍ਰਬੰਧਨ ਸੈੱਲ ਆਪਣੇ ਸੰਸਾਧਨਾਂ ਅਤੇ ਸੜਕ ਦੀ ਸਥਿਤੀ ਨੂੰ ਦੁਰਸਤ ਰੱਖਣ ਦੀ ਰਣਨੀਤੀ ਬਣਾਉਂਦਾ ਹੈ ਅਤੇ ਇਸ ਕੰਮ ਲਈ ਖੁਦ ਨੂੰ ਤਿਆਰ ਰੱਖਦਾ ਹੈ। ਸੜਕ ਨੈੱਟਵਰਕ ਯੋਜਨਾ ‘ਤੇ ਮਹੱਤਵਪੂਰਨ ਜਾਣਕਾਰੀ ਦੇਣ ਦੇ ਇਲਾਵਾ, ਸੜਕ ਸੁਰੱਖਿਆ ਉਪਾਵਾਂ ਦੇ ਵਿਕਾਸ ਵਰਗੇ ਹੋਰ ਪਹਿਲੂਆਂ ‘ਤੇ ਪ੍ਰਾਸੰਗਿਕ ਜਾਣਕਾਰੀ ਪ੍ਰਦਾਨ ਕਰਨਾ, ਇਹ ਰਾਜਮਾਰਗ ਰਖ-ਰਖਾਅ ਰਣਨੀਤੀਆਂ ਨੂੰ ਵਿਕਸਿਤ ਕਰਨ, ਰਖ-ਰਖਾਅ ਦੇ ਵਿਸ਼ਲੇਸ਼ਣ ਅਤੇ ਅਨੁਕੂਲ ਰਖ-ਰਖਾਅ ਸ਼ਾਸਨ ਦੀ ਚੋਣ ਵਿੱਚ ਵੀ ਸਹਾਇਤਾ ਕਰੇਗਾ।
ਐੱਨਐੱਸਵੀ ਸਰਵੇਖਣ ਦੇ ਮਾਧਿਅਮ ਨਾਲ ਇੱਕਤਰ ਕੀਤੇ ਗਏ ਅੰਕੜੇ ਸੜਕ ਦੀ ਸਥਿਤੀ ਵਿੱਚ ਕਰਮਚਾਰੀ ਨੂੰ ਉਜਾਗਰ ਕਰਨਗੇ ਅਤੇ ਬੀਓਟੀ ਓਪਰੇਟਰਾਂ/ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਅਧਿਕਾਰੀਆਂ ਨੂੰ ਸੜਕ ਦੀ ਸਥਿਤੀ ਨੂੰ ਲੋੜੀਂਦਾ ਪੱਧਰ ‘ਤੇ ਲਿਆਉਣ ਲਈ ਸੁਧਾਰਾਤਮਕ ਕਦਮ ਉਠਾਉਣ ਲਈ ਪ੍ਰੇਰਿਤ ਕਰਨਗੇ। ਇਸ ਦੀ ਬਦੌਲਤ ਰਾਸ਼ਟਰੀ ਰਾਜਮਾਰਗਾਂ ਦੇ ਬਿਹਤਰ ਰਖ-ਰਖਾਅ ਸੁਨਿਸ਼ਚਿਤ ਹੋ ਸਕੇਗਾ। ਜਿਸ ਵਿੱਚ ਰਾਜਮਾਰਗ ਉਪਯੋਗਕਰਤਾਵਾਂ ਲਈ ਅਧਿਕ ਆਰਾਮਦਾਇਕ ਅਤੇ ਬਿਹਤਰ ਯਾਤਰੀ ਅਨੁਭਵ ਹੋਵੇਗਾ।
*****
ਬੀਐੱਨ/ਆਰਆਰ
(Release ID: 1712033)
Visitor Counter : 189