ਖੇਤੀਬਾੜੀ ਮੰਤਰਾਲਾ

6 ਰਾਜਾਂ ਦੇ 100 ਪਿੰਡਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਲਈ ਖੇਤੀਬਾੜੀ ਮੰਤਰਾਲੇ ਨੇ ਮਾਈਕ੍ਰੋਸੌਫਟ ਦੇ ਵਿੱਚ ਸਹਿਮਤੀ ਪੱਤਰ ’ਤੇ ਦਸਤਖਤ

ਡਿਜੀਟਲ ਖੇਤੀਬਾੜੀ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਲੈ ਰਹੀ ਹੈ ਅਸਲੀ ਰੂਪ: ਸ਼੍ਰੀ ਨਰੇਂਦਰ ਸਿੰਘ ਤੋਮਰ

ਕੇਂਦਰ ਸਰਕਾਰ ਦੇ ਪੱਧਰ ’ਤੇ ਪਾਰਦਰਸ਼ਤਾ ਨਾਲ ਹੋ ਰਿਹਾ ਹੈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਫਾਇਦਾ

Posted On: 14 APR 2021 7:52PM by PIB Chandigarh

ਕੇਂਦਰੀ ਖੇਤੀਬਾੜੀ ਮੰਤਰਾਲੇ ਅਤੇ ਮਾਈਕ੍ਰੋਸੌਫਟ ਇੰਡੀਆ ਨੇ ਕੱਲ੍ਹ 6 ਰਾਜਾਂ ਦੇ 100 ਪਿੰਡਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਲਈ ਸਮਝੌਤਾ ਕੀਤਾ। ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀਨਰੇਂਦਰ ਮੋਦੀ ਦੀ ਡਿਜੀਟਲ ਖੇਤੀਬਾੜੀ ਬਾਰੇ ਕਲਪਨਾ ਹੁਣ ਅਸਲੀ ਰੂਪ ਧਾਰਨ ਕਰ ਰਹੀ ਹੈ। 2014ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ, ਸ਼੍ਰੀ ਮੋਦੀ ਨੇ ਖੇਤੀ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਦੀ ਵਰਤੋਂ ’ਤੇ ਬਹੁਤ ਜ਼ੋਰ ਦਿੱਤਾ ਹੈ, ਤਾਂਕਿ ਇਸਦੇ ਮਾਧਿਅਮ ਨਾਲ ਕਿਸਾਨਾਂ ਨੂੰ ਸਹੂਲਤ ਹੋਵੇ ਅਤੇ ਉਨ੍ਹਾਂ ਦੀ ਆਮਦਨੀ ਵਧ ਸਕੇ। ਟੈਕਨੋਲੋਜੀ ਦੀ ਵਰਤੋਂ ਨਾਲ ਖੇਤੀਬਾੜੀ ਕਿਸਾਨਾਂ ਦੇ ਲਈ ਮੁਨਾਫ਼ੇ ਦਾ ਸੌਦਾ ਬਣੇਗੀ, ਅਤੇ ਨਵੀਂ ਪੀੜ੍ਹੀ ਵੀ ਖੇਤੀ ਵੱਲ ਆਕਰਸ਼ਿਤ ਹੋਵੇਗੀ।

 

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰ ਦੀ ਪਾਰਦਰਸ਼ਤਾ ਦੇ ਵਿਚਾਰ ਅਨੁਸਾਰ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ ਕਿਸਾਨ) ਸਮੇਤ ਵੱਖ-ਵੱਖ ਯੋਜਨਾਵਾਂ ਦਾ ਪੈਸਾ ਸਿੱਧਾ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਨਰੇਗਾ ਵੀ ਪ੍ਰਧਾਨ ਮੰਤਰੀ ਦੀ ਤਰਜੀਹ ਦੀ ਸੂਚੀ ਵਿੱਚ ਹੈ। ਹਾਲਾਂਕਿ ਪਹਿਲਾਂ ਮਨਰੇਗਾ ਅਧੀਨ ਤਰੱਕੀ ਹੁੰਦੀ ਸੀ, ਪਰ ਜਦੋਂ ਪੁੱਛਿਆ ਗਿਆ ਤਾਂ ਬਿਰਤਾਂਤ ਨੂੰ ਸਹੀ ਢੰਗ ਨਾਲ ਬਿਆਨ ਕਰਨਾ ਮੁਸ਼ਕਿਲ ਸੀ। ਇਸ ਤੋਂ ਇਲਾਵਾ, ਇਸ ਯੋਜਨਾ ਦੀਆਂ ਕਈ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸੀ। ਪਰ ਪ੍ਰਧਾਨ ਮੰਤਰੀ ਦੇ ਵਿਚਾਰ ਅਨੁਸਾਰ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਨਾਲ, ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮਨਰੇਗਾ ਨਾਲ ਸਬੰਧਤ ਸਾਰੇ ਅੰਕੜੇ ਹੁਣ ਸਰਕਾਰ ਕੋਲ ਉਪਲਬਧ ਹਨ। ਇਸ ਨਾਲ ਹੁਣ ਸਿੱਧੇ ਤੌਰ ’ਤੇ ਮਜ਼ਦੂਰਾਂਦੇ ਬੈਂਕ ਖਾਤਿਆਂ ਵਿੱਚ ਉਨ੍ਹਾਂ ਦੀ ਉਜਰਤ ਜਾਵੇਗੀ। ਅੱਜ ਮਨਰੇਗਾ ਤਹਿਤ ਤਕਰੀਬਨ 12 ਕਰੋੜ ਲੋਕਾਂ ਕੋਲ ਜੌਬ ਕਾਰਡ ਹਨ। ਇਨ੍ਹਾਂ ਵਿੱਚੋਂ 7 ਕਰੋੜ ਰੋਜ਼ਗਾਰ ਪ੍ਰਾਪਤ ਕਰਨ ਲਈ ਆਉਂਦੇ ਰਹਿੰਦੇ ਹਨ।

 

 

ਉਨ੍ਹਾਂ ਕਿਹਾ ਕਿ ਖੇਤੀਬਾੜੀ ਅਰਥਵਿਵਸਥਾ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਕੋਰੋਨਾ ਮਹਾਮਾਰੀ ਵਰਗੇ ਮਾੜੇ ਹਾਲਾਤਾਂ ਵਿੱਚ ਵੀ ਖੇਤੀਬਾੜੀ ਖੇਤਰ ਨੇ ਸਾਡੇ ਦੇਸ਼ ਦੀ ਅਰਥਵਿਵਸਥਾ ਵਿੱਚ ਸਕਾਰਾਤਮਕ ਯੋਗਦਾਨ ਪਾਇਆ ਹੈ। ਖੇਤੀਬਾੜੀ ਨੂੰ ਹੋਣ ਵਾਲਾ ਕੋਈ ਵੀ ਨੁਕਸਾਨ ਦੇਸ਼ ਦਾ ਨੁਕਸਾਨ ਹੈ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਪਹਿਲ ਦੇ ਅਧਾਰ ’ਤੇ ਬਹੁਤ ਸਾਰੇ ਕੰਮ ਕੀਤੇ ਹਨ। ਛੋਟੇ ਕਿਸਾਨਾਂ ਲਈ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਇੱਕ ਤੋਂ ਬਾਅਦ ਇੱਕ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਹਨ।

 

ਫਸਲ ਵੱਢਣ ਤੋਂ ਬਾਅਦ ਪ੍ਰਬੰਧਨ ਅਤੇ ਵੰਡਣ ਸਮੇਤ ਸਮਾਰਟ ਅਤੇ ਸੰਗਠਿਤ ਖੇਤੀਬਾੜੀ ਦੇ ਲਈ ਕਿਸਾਨ ਇੰਟਰਫੇਸ ਵਿਕਸਤ ਕਰਨ ਲਈ 6 ਰਾਜਾਂ (ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼) ਦੇ 10 ਜ਼ਿਲ੍ਹਿਆਂ ਵਿੱਚ ਚੁਣੇ ਗਏ 100 ਪਿੰਡਾਂ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੇ ਲਈ ਮਾਈਕ੍ਰੋਸੌਫਟ ਅੱਗੇ ਆਇਆ ਹੈ। ਇਸ ਪ੍ਰੋਜੈਕਟ ਦੇ ਲਈ ਮਾਈਕ੍ਰੋਸੌਫਟਆਪਣੇ ਸਥਾਨਕ ਭਾਗੀਦਾਰ, ਕ੍ਰੌਪਡੇਟਾ ਦੇ ਨਾਲ ਸ਼ਾਮਲ ਹੋਇਆ ਹੈ। ਇਸ ਸਬੰਧ ਵਿੱਚ ਕੈਬਨਿਟ ਮੰਤਰੀ ਸ਼੍ਰੀ ਤੋਮਰ ਅਤੇ ਦੋ ਰਾਜ ਮੰਤਰੀਆਂ ਦੀ ਹਾਜ਼ਰੀ ਵਿੱਚ ਐੱਮਓਯੂ ਅਤੇ ਤਿਕੋਣੀ ਸਮਝੌਤਾ ਹੋਇਆ ਹੈ। ਪ੍ਰੋਜੈਕਟ ਇੱਕ ਸਾਲ ਦੇ ਲਈ ਹੈ ਅਤੇ ਐੱਮਓਯੂ ਕਰਨ ਵਾਲੀਆਂ ਦੋਵੇਂ ਧਿਰਾਂ ਆਪਣੀ ਖੁਦ ਦੀ ਲਾਗਤ ਨਾਲ ਇਸਦਾ ਸੰਚਾਲਨ ਕਰਨਗੀਆਂ। ਇਸ ਪ੍ਰੋਜੈਕਟ ਨਾਲ ਚੁਣੇ ਗਏ 100 ਪਿੰਡਾਂ ਦੇ ਕਿਸਾਨਾਂ ਦੀ ਬਿਹਤਰੀ ਦੇ ਲਈ ਵੱਖ-ਵੱਖ ਕਾਰਜ ਹੋਣਗੇ, ਜੋ ਉਨ੍ਹਾਂ ਦੀ ਆਮਦਨੀ ਵਧਾਉਣਗੇ। ਇਹ ਪ੍ਰੋਜੈਕਟ ਕਿਸਾਨਾਂ ਦੀ ਇਨਪੁੱਟ ਲਾਗਤ ਨੂੰ ਘੱਟ ਕਰੇਗਾ ਅਤੇ ਖੇਤੀ ਨੂੰ ਸੌਖਾ ਬਣਾ ਦੇਵੇਗਾ। ਦੇਸ਼ ਵਿੱਚ ਇੱਕ ਜੀਵਿਤ ਡਿਜੀਟਲ ਐਗਰੋ-ਈਕੋਸਿਸਟਮ ਬਣਾਉਣ ਦੇ ਲਈ ਹੋਰ ਪਬਲਿਕ ਅਤੇ ਪ੍ਰਾਈਵੇਟ ਪਲੇਅਰਾਂ ਦੇ ਨਾਲ ਇਸੇ ਤਰ੍ਹਾਂ ਦੇ ਪਾਇਲਟ ਪ੍ਰੋਜੈਕਟਸ਼ੁਰੂ ਕਰਨ ਦਾ ਪ੍ਰਸਤਾਵ ਹੈ।

 

ਸਰਕਾਰ ਦਾ ਟੀਚਾ ਹੈ ਕਿ ਅਸੰਗਤ ਜਾਣਕਾਰੀ ਦੀ ਰੁਕਾਵਟ ਨੂੰ ਦੂਰ ਕਰਕੇ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕੀਤਾ ਜਾਵੇ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਨਵੀਆਂ ਪਹਿਲਾਂ ਆਰੰਭੀਆਂ ਗਈਆਂ ਹਨ। ਇਸ ਸਬੰਧ ਵਿੱਚ ਇੱਕ ਵੱਡੀ ਪਹਿਲਕਦਮੀ ਰਾਸ਼ਟਰੀ ਕਿਸਾਨ ਡੇਟਾਬੇਸ ਦੇ ਅਧਾਰ ’ਤੇ ਖੇਤੀ-ਫੰਡਾਂ ਦੀ ਸਿਰਜਣਾ ਹੈ। ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੇ ਜ਼ਮੀਨੀ ਰਿਕਾਰਡਾਂ ਨੂੰ ਜੋੜ ਕੇ ਇੱਕ ਕਿਸਾਨ ਡੇਟਾਬੇਸ ਤਿਆਰ ਕਰ ਰਹੀ ਹੈ। ਸਰਕਾਰ ਕੋਲ ਉਪਲਬਧ ਪ੍ਰਧਾਨ ਮੰਤਰੀ ਕਿਸਾਨ, ਮਿੱਟੀ ਸਿਹਤ ਕਾਰਡ ਅਤੇ ਪ੍ਰਧਾਨ ਫਸਲ ਬੀਮਾ ਯੋਜਨਾ ਨਾਲ ਜੁੜੇ ਅੰਕੜਿਆਂ ਨੂੰ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਅਤੇ ਹੋਰ ਅੰਕੜਿਆਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਖੇਤੀਬਾੜੀ ਮੰਤਰਾਲੇ ਦੀਆਂ ਸਾਰੀਆਂ ਯੋਜਨਾਵਾਂ ਵਿੱਚ ਜੋ ਵੀ ਜਾਇਦਾਦਾਂ ਨਿਰਮਿਤ ਹੋਣਗੀਆਂ, ਉਨ੍ਹਾਂ ਦੀ ਜੀਓ ਟੈਗਿੰਗ ਦੇ ਲਈ ਵੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਨਿਰਦੇਸ਼ ਜਾਰੀ ਕੀਤੇ ਹਨ।

 

ਇਸ ਸਮਾਰੋਹ ਵਿੱਚ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਖੇਤੀਬਾੜੀ ਸਕੱਤਰ ਸ਼੍ਰੀ ਸੰਜੈ ਅਗਰਵਾਲ, ਐਡੀਸ਼ਨਲ ਸਕੱਤਰ ਸ਼੍ਰੀ ਵਿਵੇਕ ਅਗਰਵਾਲ, ਮਾਈਕ੍ਰੋਸੌਫਟ ਇੰਡੀਆ ਦੇ ਪ੍ਰਧਾਨ ਸ਼੍ਰੀ ਅਨੰਤ ਮਹੇਸ਼ਵਰੀ, ਕਾਰਜਕਾਰੀ ਡਾਇਰੈਕਟਰ ਸ਼੍ਰੀ ਨਵਤੇਜ ਬੱਲ, ਡਾਇਰੈਕਟਰ (ਰਣਨੀਤਕ ਸੇਲਜ਼) ਸ਼੍ਰੀਮਤੀ ਨੰਦਿਨੀ ਸਿੰਘ ਅਤੇ ਕ੍ਰੌਪਡਾਟਾ ਟੈਕਨੋਲੋਜੀ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਚਿਨ ਸੂਰੀ, ਡਾਇਰੈਕਟਰ ਸ਼੍ਰੀ ਰਮਾਕਾਂਤ ਝਾਅ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ।

 

*****

 

ਏਪੀਐੱਸ/ ਐੱਮਜੀ(Release ID: 1711901) Visitor Counter : 141


Read this release in: Hindi , English , Urdu , Marathi