ਰੱਖਿਆ ਮੰਤਰਾਲਾ
ਮੰਗਲੌਰ ਦੇ ਤਟ ਨੇੜੇ ਸਮੁੰਦਰ ਵਿੱਚ ਲਾਪਤਾ ਮੱਛੇਰਿਆਂ ਦੀ ਭਾਲ ਅਤੇ ਬਚਾਅ ਕਾਰਜਾਂ ਲਈ ਭਾਰਤੀ ਨੇਵੀ ਅਸਾਸੇ ਤੈਨਾਤ ਕੀਤੇ ਗਏ
Posted On:
14 APR 2021 6:21PM by PIB Chandigarh
ਭਾਰਤੀ ਜਲ ਸੈਨਾ ਨੇ ਮੰਗਲੌਰ ਦੇ ਤਟ ਨੇੜੇ ਸਮੁੰਦਰ ਵਿੱਚ ਲਾਪਤਾ ਹੋਏ ਮਛੇਰਿਆਂ ਦੀ ਭਾਲ ਅਤੇ ਬਚਾਅ (ਐੱਸਏਆਰ-SAR) ਲਈ ਆਪਣੀ ਸਰਫੇਸ ਅਤੇ ਹਵਾਈ ਅਸਾਸਿਆਂ ਨੂੰ ਤੈਨਾਤ ਕੀਤਾ ਹੈ। ਦੱਸਿਆ ਗਿਆ ਹੈ ਕਿ 14 ਮਛੇਰਿਆਂ ਨਾਲ ਸਵਾਰ ਇੱਕ ਭਾਰਤੀ ਫਿਸ਼ਿੰਗ ਕਿਸ਼ਤੀ 'ਆਈਐੱਫਬੀ ਰਬਾਹ' 13 ਅਪ੍ਰੈਲ 21 ਨੂੰ ਕਰੀਬ 0200 ਵਜੇ ਨਿਊ ਮੰਗਲੌਰ ਤੋਂ 40 ਨਾਟਿਕਲ ਮੀਲ ਪੱਛਮ ਵਿੱਚ ਇੱਕ ਸਿੰਗਾਪੁਰ ਦੇ ਝੰਡੇ ਵਾਲੇ ਮਰਚੈਂਟ ਸ਼ਿਪ 'ਐੱਮਵੀ ਏਪੀਐੱਲ ਲੇ ਹਾਵਰੇ' ਨਾਲ ਟਕਰਾਅ ਗਈ ਸੀ। ਕੋਸਟ ਗਾਰਡ ਦੇ ਸਮੁੰਦਰੀ ਜਹਾਜ਼ਾਂ ਦੀਆਂ ਐੱਸਏਆਰ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਲਈ ਨੇਵੀ ਦੇ ਜਹਾਜ਼ ਤਿਲਾਂਚੰਗ ਅਤੇ ਕਲਪੇਨੀ ਨੂੰ, ਗੋਆ ਤੋਂ ਨੇਵੀ ਦੇ ਹਵਾਈ ਜਹਾਜ਼ ਦੇ ਨਾਲ ਇਸ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਦੋ ਬਚਾਏ ਗਏ ਮਛੇਰਿਆਂ ਨੂੰ ਤਟ ‘ਤੇ ਸੁਰੱਖਿਅਤ ਲੈ ਆਇਆ ਗਿਆ ਹੈ, ਜਦਕਿ ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਾਕੀ ਨੌਂ ਮਛੇਰਿਆਂ ਦੀ ਭਾਲ ਜਾਰੀ ਹੈ।
ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਇੱਕ ਪਟਰੋਲਿੰਗ ਵੈਸਲ, ਆਈਐੱਨਐੱਸ ਸੁਭੱਦਰਾ, ਇੱਕ ਡਾਇਵਿੰਗ ਟੀਮ ਦੇ ਨਾਲ ਕਾਰਵਾਰ ਤੋਂ ਰਵਾਨਾ ਕੀਤਾ ਗਿਆ। ਇਹ ਸਮੁੰਦਰੀ ਜਹਾਜ਼ 14 ਅਪ੍ਰੈਲ 21 ਨੂੰ ਸਵੇਰੇ ਘਟਨਾ ਵਾਲੀ ਥਾਂ ‘ਤੇ ਪਹੁੰਚ ਗਿਆ। ਡਾਇਵਿੰਗ ਦੀਆਂ ਦੋ ਮਾਹਿਰ ਟੀਮਾਂ ਡੁੱਬੇ ਹੋਏ ਫਿਸ਼ਿੰਗ ਕ੍ਰਾਫਟ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਇਸ ਖੇਤਰ ਵਿੱਚ ਸਨੈਗਲਾਈਨ ਖੋਜ ਕਰ ਰਹੀਆਂ ਹਨ।



*******
ਏਬੀਬੀਬੀ/ਐੱਮਕੇ/ਵੀਐੱਮ/ਐੱਮਐੱਸ
(Release ID: 1711899)