ਪ੍ਰਿਥਵੀ ਵਿਗਿਆਨ ਮੰਤਰਾਲਾ

ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਕੁਆਲਿਟੀ ਵਿੱਚ ਮਾਮੂਲੀ ਸੁਧਾਰ ਹੋਣ ਦੀ ਸੰਭਾਵਨਾ ਹੈ ਪਰ 13 ਅਪ੍ਰੈਲ ਨੂੰ ਖਰਾਬ ਤੋਂ ਦਰਮਿਆਨੀ ਸ਼੍ਰੇਣੀ ਵਿੱਚ ਰਹੇਗੀ


ਹਵਾ ਦੀ ਗੁਣਵੱਤਾ 14 ਅਤੇ 15 ਅਪ੍ਰੈਲ ਨੂੰ ਦਰਮਿਆਨੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ

Posted On: 13 APR 2021 4:58PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਅਨੁਸਾਰ: ਵਿੰਡ ਪੈਟਰਨ ਅਤੇ ਵੈਂਟੀਲੇਸ਼ਨ ਇੰਡੈਕਸ ਫੋਰਕਾਸਟ- ਅਨੁਮਾਨਿਤ ਵੈਂਟੀਲੇਸ਼ਨ ਗੁਣਾਂਕ ਅਤੇ ਮੌਸਮ ਦੀ ਭਵਿੱਖਬਾਣੀ ਦੇ ਨਾਲ ਦਿੱਲੀ ਵਿੱਚ ਹਵਾ ਦੇ ਵਿਆਪਕ ਪ੍ਰਵਾਹ ਦੀ ਭਵਿੱਖਬਾਣੀ ਹੇਠਾਂ ਦਿੱਤੀ ਗਈ ਹੈ:

 

ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਕੁਆਲਿਟੀ ਵਿੱਚ ਮਾਮੂਲੀ ਸੁਧਾਰ ਹੋਣ ਦੀ ਸੰਭਾਵਨਾ ਹੈ ਪਰ 13.04.2021 ਨੂੰ ਖਰਾਬ ਤੋਂ ਦਰਮਿਆਨੀ ਸ਼੍ਰੇਣੀ ਵਿੱਚ ਰਹੇਗੀ। ਧੂੜ ਦੀ ਮਾਤਰਾ ਵਧੇਰੇ ਹੋਣ ਕਾਰਨ ਪ੍ਰਮੁੱਖ ਪ੍ਰਦੂਸ਼ਕ ਪੀਐੱਮ 10 ਹੈ। ਹਵਾ ਦੀ ਕੁਆਲਿਟੀ 14.04.2021 ਅਤੇ 15.04.2021 ਨੂੰ ਮੱਧਮ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਲਈ ਆਉਟਲੁੱਕ: ਹਵਾ ਦੀ ਗੁਣਵੱਤਾ ਵੱਡੇ ਪੱਧਰ 'ਤੇ ਦਰਮਿਆਨੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। 

 

ਸਤਹ ਦੀ ਹਵਾ ਮੁੱਖ ਤੌਰ 'ਤੇ ਦਿੱਲੀ ਦੀਆਂ ਉੱਤਰ-ਪੂਰਬ ਦਿਸ਼ਾਵਾਂ ਤੋਂ 08-15 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚਲੇਗੀ, ਅਤੇ 13 ਅਪ੍ਰੈਲ 2021 ਨੂੰ ਅਸਮਾਨ ਸਾਫ ਰਹਿਣ ਦੀ ਉਮੀਦ ਹੈ। 14.04.2021 ਨੂੰ ਕੁਝ ਹੱਦ ਤੱਕ ਬੱਦਲਵਾਈ ਦੇ ਨਾਲ ਮੁੱਖ ਤੌਰ 'ਤੇ ਸਤਹੀ ਹਵਾ ਦੀ ਗਤੀ 06–18 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜੋ ਦਿੱਲੀ ਦੀ ਪੱਛਮੀ ਦਿਸ਼ਾ ਤੋਂ ਆਉਣ ਦੀ ਸੰਭਾਵਨਾ ਹੈ। 15.04.2021 ਨੂੰ ਕੁਝ ਹੱਦ ਤਕ ਬੱਦਲਵਾਈ ਦੇ ਨਾਲ ਸੰਭਾਵਿਤ ਤੌਰ ‘ਤੇ ਸਤਹ ਦੀ ਹਵਾ ਦੀ ਗਤੀ 05-18 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜਿਸਦੇ ਦਿੱਲੀ ਦੀਆਂ ਉੱਤਰ ਪੱਛਮੀ ਦਿਸ਼ਾਵਾਂ ਤੋਂ ਆਉਣ ਦੀ ਸੰਭਾਵਨਾ ਹੈ।

 

ਭਵਿੱਖਬਾਣੀ ਕੀਤੀ ਗਈ ਹੈ ਕਿ ਦਿੱਲੀ ਉਪਰ ਵੱਧ ਤੋਂ ਵੱਧ ਅਨੁਮਾਨਿਤ ਮਿਸ਼ਰਤ ਡੂੰਘਾਈ 13.04.2021 ਨੂੰ 4800 ਮੀਟਰ, 14.04.2021 ਨੂੰ 5300 ਮੀਟਰ ਅਤੇ 15.04.2021 ਨੂੰ 5000 ਮੀਟਰ ਹੋਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਵੈਂਟੀਲੇਸ਼ਨ ਇੰਡੈਕਸ 13.04.2021 ਨੂੰ ਤਕਰੀਬਨ 42000 ਐੱਮ2/ਐੱਸ, 14.04.2021 ਨੂੰ 36000 ਐੱਮ2/ਐੱਸ ਅਤੇ 15.04.2021 ਨੂੰ 31500 ਐੱਮ2/ਐੱਸ ਹੋਣ ਦੀ ਸੰਭਾਵਨਾ ਹੈ। 6000 ਐੱਮ2/ਐੱਸ ਤੋਂ ਘੱਟ ਵੈਂਟੀਲੇਸ਼ਨ ਇੰਡੈਕਸ 10 ਕਿਲੋਮੀਟਰ ਤੋਂ ਘੱਟ ਦੀ ਹਵਾ ਦੀ ਔਸਤ ਗਤੀ ਦੇ ਨਾਲ ਪ੍ਰਦੂਸ਼ਣ ਨੂੰ ਖਿੰਡਾਉਣ ਦੇ ਪ੍ਰਤੀਕੂਲ ਹੈ।

 

ਰਾਜਸਥਾਨ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼ ਅਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਧੂੜ ਦਾ ਸੰਘਣਾਪਣ ਵੱਧ ਹੋਣ ਦੀ ਸੰਭਾਵਨਾ ਹੈ। ਅੱਜ ਦਿੱਲੀ/ਐੱਨਸੀਆਰ ‘ਤੇ ਆਵਾਜਾਈ ਅਤੇ ਸਥਾਨਕ ਧੂੜ ਦੇ ਮਾਮੂਲੀ ਪ੍ਰਭਾਵ ਦੀ ਸੰਭਾਵਨਾ ਹੈ।

 

ਪੂਰਵ ਅਨੁਮਾਨ ਵਿਸ਼ਲੇਸ਼ਣ ਅਤੇ ਜਾਂਚ ਨੂੰ  https://ews.tropmet.res.in 'ਤੇ ਦੇਖਿਆ ਜਾ ਸਕਦਾ ਹੈ।

 

ਕਿਰਪਾ ਕਰਕੇ ਗ੍ਰਾਫਿਕਸ ਦੇ ਵੇਰਵਿਆਂ ਦੇ ਲਈ ਇੱਥੇ ਕਲਿੱਕ ਕਰੋ ):


 

ਕਿਰਪਾ ਕਰਕੇ ਸਥਾਨ-ਵਿਸ਼ੇਸ਼ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ (MAUSAM APP), ਖੇਤੀ ਵਿਗਿਆਨ ਨਾਲ ਸਬੰਧਿਤ ਜਾਣਕਾਰੀ ਲਈ ਮੇਘਦੂਤ ਐਪ  (MEGHDOOT APP) ਅਤੇ ਅਸਮਾਨੀ ਬਿਜਲੀ ਡਿੱਗਣ ਬਾਰੇ ਚੇਤਾਵਨੀ ਲਈ ਦਾਮਿਨੀ ਐਪ (DAMINI APP) ਨੂੰ ਡਾਊਨਲੋਡ ਕਰੋ ਅਤੇ ਜ਼ਿਲ੍ਹਾਵਾਰ ਚੇਤਾਵਨੀ ਲਈ ਐੱਮਸੀ / ਆਰਐੱਮਸੀ ਦੀਆਂ ਵੈੱਬਸਾਈਟਾਂ ‘ਤੇ ਜਾਓ।


 

                 *******************

 

ਆਰਪੀ/(ਆਈਐੱਮਡੀ ਇਨਪੁੱਟਸ)


(Release ID: 1711636) Visitor Counter : 276


Read this release in: English , Hindi , Kannada