ਸੈਰ ਸਪਾਟਾ ਮੰਤਰਾਲਾ

ਸ਼੍ਰੀ ਮਨੋਜ ਸਿਨਹਾ ਅਤੇ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸ੍ਰੀਨਗਰ ਵਿੱਚ ਆਯੋਜਿਤ ਕੀਤੇ ਜਾ ਰਹੇ ਮੈਗਾ ਟੂਰਿਜ਼ਮ ਪ੍ਰਮੋਸ਼ਨ ਪ੍ਰੋਗਰਾਮ “ਕਸ਼ਮੀਰ ਦੀ ਸਮਰੱਥਾ ਦਾ ਲਾਭ ਉਠਾਉਣਾ: ਜੰਨਤ ਵਿੱਚ ਇੱਕ ਹੋਰ ਦਿਨ” ਦਾ ਉਦਘਾਟਨ ਕੀਤਾ


ਜੰਮੂ-ਕਸ਼ਮੀਰ ਵਿੱਚ ਜਨਵਰੀ 2020 ਦੇ ਮੁਕਾਬਲੇ ਦੇਸ਼ ਨੇ ਜਨਵਰੀ 2021 ਵਿੱਚ ਸੈਲਾਨੀਆਂ ਵਿੱਚ ਪੰਜ ਗੁਣਾ ਵਾਧਾ ਵੇਖਿਆ ਹੈ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

ਜੰਮੂ ਕਸ਼ਮੀਰ ਬਹੁਤ ਜਲਦੀ ਨਵੀਂ ਟੂਰਿਜ਼ਮ ਨੀਤੀ ਲੈ ਕੇ ਆਵੇਗਾ: ਸ਼੍ਰੀ ਮਨੋਜ ਸਿਨਹਾ

Posted On: 12 APR 2021 4:46PM by PIB Chandigarh

ਸੈਰ-ਸਪਾਟਾ ਮੰਤਰਾਲੇ ਨੇ ਸ੍ਰੀਨਗਰ ਵਿੱਚ 11-13 ਅਪ੍ਰੈਲ, 2021 ਤੋਂ “ਕਸ਼ਮੀਰ ਦੀ ਸਮਰੱਥਾ ਦਾ ਲਾਭ ਉਠਾਉਣਾ: ਜੰਨਤ ਵਿੱਚ ਇੱਕ ਹੋਰ ਦਿਨ” ਨਾਂ ਦਾ  ਇੱਕ ਮੈਗ ਟੂਰਿਜ਼ਮ ਪ੍ਰਮੋਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ੍ਰੀ ਮਨੋਜ ਸਿਨਹਾ ਅਤੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਇਸ ਸਮਾਰੋਹ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਡੈਲੀਗੇਟਾਂ ਨੂੰ ਸੰਬੋਧਨ ਕੀਤਾ। ਜੰਮੂ-ਕਸ਼ਮੀਰ ਦੇ ਟੂਰਿਜ਼ਮ ਵਿਭਾਗ, ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ (ਐੱਫਆਈਸੀਸੀਆਈ) ਅਤੇ ਇੰਡੀਅਨ ਗੋਲਫ ਟੂਰਿਜ਼ਮ ਐਸੋਸੀਏਸ਼ਨ (ਆਈਜੀਟੀਏ) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਇਹ ਆਯੋਜਨ ਕੀਤਾ ਹੈ। ਇਸ ਸਮਾਗਮ ਦਾ ਉਦੇਸ਼ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਅਣਗਿਣਤ ਸੈਰ-ਸਪਾਟਾ ਉਤਪਾਦਾਂ ਦਾ ਪ੍ਰਦਰਸ਼ਨ ਕਰਨਾ ਅਤੇ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਨੂੰ ਮਨੋਰੰਜਨ, ਸਾਹਸੀ, ਈਕੋ, ਵਿਆਹਾਂ ਲਈ, ਫਿਲਮਾਂ ਅਤੇ ਮਾਈਸ ਟੂਰਿਜ਼ਮ ਲਈ ਮੰਜ਼ਿਲ ਵਜੋਂ ਉਤਸ਼ਾਹਿਤ ਕਰਨਾ ਹੈ। ਸਕੱਤਰ ਟੂਰਿਜ਼ਮ, ਭਾਰਤ ਸਰਕਾਰ ਸ਼੍ਰੀ ਅਰਵਿੰਦ ਸਿੰਘ; ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੇ ਸਲਾਹਕਾਰ ਸ੍ਰੀ ਬਸੀਰ ਖਾਨ; ਸੱਕਤਰ ਸੈਰ ਸਪਾਟਾ, ਜੰਮੂ ਅਤੇ ਕਸ਼ਮੀਰ ਸਰਕਾਰ ਸ਼੍ਰੀ ਸਰਮਦ ਹਫੀਜ਼; ਵਧੀਕ ਡਾਇਰੈਕਟਰ ਜਨਰਲ, ਐੱਮਓਟੀ, ਸ਼੍ਰੀਮਤੀ ਰੁਪਿੰਦਰ ਬਰਾੜ ਅਤੇ ਹੋਰ ਸੀਨੀਅਰ ਅਧਿਕਾਰੀ ਉਦਘਾਟਨੀ ਸੈਸ਼ਨ ਵਿੱਚ ਮੌਜੂਦ ਸਨ।

ਆਪਣੇ ਵਰਚੁਅਲ ਭਾਸ਼ਣ ਦੌਰਾਨ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਹ ਸਮਾਗਮ ਜੰਮੂ ਕਸ਼ਮੀਰ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸੈਰ ਸਪਾਟਾ ਮੰਤਰਾਲੇ ਅਤੇ ਹੋਰ ਹਿੱਸੇਦਾਰਾਂ ਵੱਲੋਂ ਕੀਤਾ ਗਿਆ ਇੱਕ ਨਵਾਂ ਉਪਰਾਲਾ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਨੇ ਜੰਮੂ-ਕਸ਼ਮੀਰ ਵਿੱਚ ਜਨਵਰੀ 2020 ਦੇ ਮੁਕਾਬਲੇ ਜਨਵਰੀ 2021 ਵਿੱਚ ਸੈਲਾਨੀਆਂ ਵਿੱਚ ਪੰਜ ਗੁਣਾ ਵਾਧਾ ਵੇਖਿਆ ਹੈ। ਇਹ ਪਹਿਲਕਦਮੀ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੈਰ ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰੇਗੀ। ਸ੍ਰੀ ਪਟੇਲ ਨੇ ਅੱਗੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਅਤੇ ਸਾਰੀਆਂ ਬੁਰੀਆਂ ਸਥਿਤੀਆਂ ਤੋਂ ਠੀਕ ਹੋਣ ਤੋਂ ਬਾਅਦ ਸੈਲਾਨੀਆਂ ਨੇ ਜੰਮੂ-ਕਸ਼ਮੀਰ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਪਟੇਲ ਨੇ ਅੱਗੇ ਕਿਹਾ ਕਿ ਇਸ ਸਥਾਨ ਦੀ ਪੁਰਾਤੱਤਵ, ਇਤਿਹਾਸਕ ਅਤੇ ਕੁਦਰਤੀ ਖੂਬਸੂਰਤੀ ਮਹੱਤਵਪੂਰਨ ਹੈ। ਸਾਨੂੰ ਸਿਰਫ਼ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਕਿਸਮ ਦੇ ਪ੍ਰੋਗਰਾਮ ਬਿਹਤਰ ਬੁਨਿਆਦੀ ਢਾਂਚਾ ਬਣਾਉਣ ਲਈ ਨਵੇਂ ਵਿਚਾਰ ਪੇਸ਼ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

ਆਪਣੇ ਵਰਚੁਅਲ ਭਾਸ਼ਣ ਵਿੱਚ ਸ਼੍ਰੀ ਮਨੋਜ ਸਿਨਹਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਇਸ ਸਾਲ ਦੇ ਬਜਟ ਵਿੱਚ 786 ਕਰੋੜ ਰੁਪਏ ਦਿੱਤੇ ਹਨ ਜੋ ਕਿ ਪਿਛਲੀ ਵਾਰ ਤੋਂ 509 ਕਰੋੜ ਵੱਧ ਹਨ। ਸ੍ਰੀ ਸਿਨਹਾ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੀ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੈਰ ਸਪਾਟਾ ਬਹਾਲ ਕਰਨ ਲਈ ਯਤਨ ਕਰਨ ਵਿੱਚ ਪੂਰਾ ਸਮਰਥਨ ਦੇਣ ਦਾ ਆਭਾਰ ਪ੍ਰਗਟਾਇਆ। ਸ੍ਰੀ ਸਿਨਹਾ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਸੈਰ-ਸਪਾਟਾ ਪ੍ਰਫੁੱਲਿਤ ਕਰਨ ਦੀ ਵੱਡੀ ਸੰਭਾਵਨਾ ਹੈ ਅਤੇ ਪ੍ਰਸ਼ਾਸਨ ਬਹੁਤ ਜਲਦੀ ਇੱਕ ਨਵੀਂ ਫਿਲਮ ਨੀਤੀ ਲੈ ਕੇ ਆਵੇਗਾ, ਜੋ ਜੰਮੂ ਅਤੇ ਕਸ਼ਮੀਰ ਵਿੱਚ ਸੁਨਹਿਰੀ ਫਿਲਮੀ ਯੁੱਗ ਨੂੰ ਬਹਾਲ ਕਰੇਗੀ। ਸ਼੍ਰੀ ਮਨੋਜ ਸਿਨਹਾ ਨੇ ਦੱਸਿਆ ਕਿ ਮਹਾਮਾਰੀ ਨਾਲ ਸੈਰ ਸਪਾਟਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਵਿੱਚ ਸ਼ਾਮਲ ਲੋਕਾਂ ਦੀ ਸਿਹਤ ਅਤੇ ਹੋਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਯਾਤਰੀਆਂ ਦੀ ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਉਪਾਅ ਕੀਤੇ ਗਏ ਹਨ। ਵਿਆਹ, ਫਿਲਮੀ ਸੈਰ-ਸਪਾਟਾ, ਐੱਮਆਈਸੀਈ ਆਦਿ ਦੀ ਮੰਜ਼ਿਲ ਵਜੋਂ ਕਸ਼ਮੀਰ ਵੱਲ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਹ ਬਹੁਤ ਸਾਰੀਆਂ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸਮਾਗਮ ਵਿੱਚ ਕੀਤੇ ਵਿਚਾਰ ਵਟਾਂਦਰੇ ਅੱਗੇ ਦਾ ਰਸਤਾ ਦਿਖਾਉਣ ਵਿੱਚ ਸਹਾਈ ਹੋਣਗੇ। ਸ਼੍ਰੀ ਸਿਨਹਾ ਨੇ ਅੱਗੇ ਦੱਸਿਆ ਕਿ ਸੈਰ ਸਪਾਟਾ ਸੈਕਟਰ ਦੀ ਤਬਦੀਲੀ ਲਈ ਪੰਜ ਖੇਤਰ ਕੇਂਦਰ ਵਿੱਚ ਰਹਿਣਗੇ ਜਿਨ੍ਹਾਂ ਵਿੱਚ ਸੈਰ ਸਪਾਟਾ ਉਦਯੋਗ ਲਈ ਸਥਿਰ ਵਿਕਾਸ, ਪ੍ਰਾਹੁਣਚਾਰੀ ਸੈਕਟਰ ਨੂੰ ਮਜ਼ਬੂਤ ਕਰਨਾ, ਮਨੁੱਖੀ ਸਰੋਤ ਵਿਕਾਸ, ਗੋਲਫ ਦਾ ਵਿਕਾਸ ਅਤੇ ਖਾਣੇ ਦੀ ਲੋਕਪ੍ਰਿਅਤਾ ਸ਼ਾਮਲ ਹਨ।

ਸੈਰ ਸਪਾਟਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ‘ਧਰਤੀ ਉੱਤੇ ਜੰਨਤ’ ਸੈਰ ਸਪਾਟੇ ਦੀਆਂ ਸੰਭਾਵਨਾ ਨਾਲ ਭਰਪੂਰ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਖੇਤਰ ਦੀ ਆਰਥਿਕਤਾ ਵਿੱਚ ਸੈਰ-ਸਪਾਟਾ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਕਿਉਂਕਿ ਜ਼ਿਆਦਾਤਰ ਆਰਥਿਕ ਗਤੀਵਿਧੀਆਂ ਸੈਰ-ਸਪਾਟੇ ਅਤੇ ਇਸ ਨਾਲ ਜੁੜੀਆਂ ਸੇਵਾਵਾਂ 'ਤੇ ਅਧਾਰਿਤ ਹਨ।

ਸ੍ਰੀ ਸਿੰਘ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਅਣਕਿਆਸੇ ਢੰਗ ਨਾਲ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਨੂੰ ਰੋਕ ਕੇ ਰੱਖ ਦਿੱਤਾ ਹੈ। ਮਨੁੱਖੀ ਆਵਾਜਾਈ ਅਤੇ ਸੈਰ-ਸਪਾਟੇ ਵਿੱਚ ਭਾਰੀ ਕਮੀ, ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰਨਾ, ਹਵਾਈ ਅੱਡਿਆਂ ਅਤੇ ਸਰਹੱਦਾਂ ਦਾ ਬੰਦ ਹੋਣਾ, ਯਾਤਰਾ 'ਤੇ ਸਖਤ ਪਾਬੰਦੀਆਂ ਨੂੰ ਲਾਗੂ ਕਰਨਾ ਆਦਿ ਅਰਥਚਾਰੇ ਦੇ ਸਾਰੇ ਹਿੱਸਿਆਂ ਲਈ ਲੰਬੇ ਸਮੇਂ ਲਈ ਸੰਕਟ ਦਾ ਕਾਰਨ ਬਣ ਗਏ ਹਨ ਅਤੇ ਇਸ ਤੋਂ ਇਲਾਵਾ ਸੈਰ-ਸਪਾਟਾ ਉਦਯੋਗ ਲਈ ਇਹ ਹੋਰ ਵੀ ਗੰਭੀਰ ਹੈ। ਹਾਲਾਂਕਿ, ਰਿਕਵਰੀ ਦੇ ਸੰਕੇਤ ਵੇਖੇ ਗਏ ਹਨ। ਸ੍ਰੀਨਗਰ ਵਿੱਚ ਦਸੰਬਰ 2020 ਤੋਂ ਰਿਕਾਰਡ ਸੈਰ-ਸਪਾਟਾ ਯਾਤਰਾ ਵੇਖੀ ਗਈ ਹੈ ਅਤੇ ਜਾਣਕਾਰੀ ਅਨੁਸਾਰ ਜੂਨ 2021 ਤੱਕ ਸਾਰੇ ਹੋਟਲ ਪੂਰੀ ਤਰ੍ਹਾਂ ਬੁੱਕ ਕੀਤੇ ਗਏ ਹਨ। ਇਹ ਬਹੁਤ ਉਤਸ਼ਾਹਜਨਕ ਖ਼ਬਰ ਹੈ। ਰਾਜ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਅਤੇ ਰਾਜ ਵਿੱਚ ਸੈਰ-ਸਪਾਟਾ ਵਿਕਸਤ ਕਰਨ ਲਈ ਹਿੱਸੇਦਾਰਾਂ ਨਾਲ ਸਾਂਝੇਦਾਰੀ ਕਰਨ ਦੇ ਇਸ ਅਵਸਰ ਲਈ ਮੈਂ ਬਹੁਤ ਖੁਸ਼ ਹਾਂ, ਜੋ ਰਾਜ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ।

ਸ਼੍ਰੀ ਅਰਵਿੰਦ ਨੇ ਅੱਗੇ ਕਿਹਾ ਕਿ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਅਧੀਨ ਮੰਤਰਾਲੇ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਵਿਕਾਸ ਲਈ 562.79 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਾਜੈਕਟ ਸੰਪੂਰਨ ਹੋਣ ਦੇ ਪੜਾਅ 'ਤੇ ਹਨ ਅਤੇ ਇੱਕ ਵਾਰ ਇਨ੍ਹਾਂ ਦੇ ਪੂਰਾ ਹੋਣ ’ਤੇ ਸੈਲਾਨੀਆਂ ਨੂੰ ਇੱਥੇ ਆਉਣ ’ਤੇ ਬਿਹਤਰ ਤਜ਼ਰਬਾ ਪ੍ਰਦਾਨ ਕਰਨ ਦੇ ਮੰਤਰਾਲੇ ਦੇ ਦਰਸ਼ਨ ਨੂੰ ਪੂਰਾ ਕੀਤਾ ਜਾਵੇਗਾ। ਡੱਲ ਝੀਲ ’ਤੇ ਲੇਜ਼ਰ ਸ਼ੋਅ ਕਸ਼ਮੀਰ ਵਿੱਚ ਸੈਰ-ਸਪਾਟੇ ਦੇ ਅਨੁਭਵ ਨੂੰ ਵਧਾਉਣ ਲਈ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚੋਂ ਇੱਕ ਹੈ।

ਸ਼੍ਰੀ ਅਰਵਿੰਦ ਨੇ ਅੱਗੇ ਕਿਹਾ ਕਿ ਸੰਪਰਕ ਇੱਕ ਹੋਰ ਫੋਕਸ ਖੇਤਰ ਹੈ ਅਤੇ ਮੰਤਰਾਲਾ ਸੜਕ ਆਵਾਜਾਈ ਅਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਇਸ ਸਬੰਧੀ ਅਣਥੱਕ ਕਾਰਜ ਕਰ ਰਿਹਾ ਹੈ। ਹਾਲ ਹੀ ਵਿੱਚ ਬੰਗਲੁਰੂ ਅਤੇ ਅਹਿਮਦਾਬਾਦ ਤੋਂ ਘਾਟੀ ਲਈ ਸਿੱਧੀਆਂ ਉਡਾਣਾਂ ਵੀ ਸ਼ੁਰੂ ਹੋ ਗਈਆਂ ਹਨ ਅਤੇ ਇਸ ਨੇ ਉੱਤਰ ਅਤੇ ਦੱਖਣ ਦਰਮਿਆਨ ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਸੰਪਰਕ ਪ੍ਰਦਾਨ ਕੀਤਾ ਹੈ। ਹੁਣ ਸ੍ਰੀਨਗਰ ਲਈ ਰਾਤ ਦੀਆਂ ਉਡਾਣਾਂ ਵੀ ਹੁਣ ਸ਼ੁਰੂ ਹੋ ਗਈਆਂ ਹਨ। ਸੈਰ-ਸਪਾਟਾ ਮੰਤਰਾਲਾ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਾਲ ਮਹੱਤਵਪੂਰਣ ਸੈਰ-ਸਪਾਟਾ ਸਥਾਨਾਂ ਨਾਲ ਸੜਕੀ ਸੰਪਰਕ ਵਿੱਚ ਸੁਧਾਰ ਲਿਆਉਣ ਦੇ ਮਾਮਲੇ ਦੀ ਪੈਰਵੀ ਕਰ ਰਿਹਾ ਹੈ।

ਜੰਮੂ ਕਸ਼ਮੀਰ ਦੇ ਲੈਫ. ਜਨਰਲ ਦੇ ਸਲਾਹਕਾਰ ਸ੍ਰੀ ਬਸ਼ੀਰ ਅਹਿਮਦ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਮਾਗਮ ਬਹੁਤ ਲਾਭਕਾਰੀ ਸਾਬਤ ਹੋਣ ਵਾਲਾ ਹੈ ਅਤੇ ਸੈਰ ਸਪਾਟੇ ਦੀਆਂ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰਨ ਲਈ ਰੋਡ ਮੈਪ ਪ੍ਰਦਾਨ ਕਰੇਗਾ। ਜੰਮੂ ਅਤੇ ਕਸ਼ਮੀਰ ਸਰਕਾਰ ਨੇ ਨਵੀਆਂ ਥਾਵਾਂ ਦੀ ਸੂਚੀ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਇਨ੍ਹਾਂ ਸਥਾਨਾਂ ਨੂੰ ਪ੍ਰਸਿੱਧ ਬਣਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਬਣਾਉਣ ਲਈ ਕੰਮ ਕਰ ਰਹੀ ਹੈ।

ਕਈ ਦਿਲਚਸਪ ਪ੍ਰੋਗਰਾਮ, ਵਿਚਾਰ ਵਟਾਂਦਰੇ ਦੇ ਸੈਸ਼ਨ, ਤਕਨੀਕੀ ਯਾਤਰਾਵਾਂ, ਪ੍ਰਦਰਸ਼ਨੀਆਂ, ਆਪਸੀ ਗੱਲਬਾਤ, ਤੁਹਾਡੇ ਆਪਰੇਟਰਾਂ ਵਿਚਕਾਰ ਇੱਕ ਬੀ2ਬੀ ਸੈਸ਼ਨ ਆਦਿ ਪ੍ਰੋਗਰਾਮ ਦਾ ਹਿੱਸਾ ਹਨ। ਜੰਮੂ-ਕਸ਼ਮੀਰ ਦੀਆਂ ਸੈਰ-ਸਪਾਟਾ ਸੰਭਾਵਨਾਵਾਂ ਬਾਰੇ ਪੇਸ਼ਕਾਰੀਆਂ ਵੀ ਹੋਈਆਂ, ਜਿਨ੍ਹਾਂ ਨੂੰ ਸੀਨੀਅਰ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਸੱਕਤਰ (ਸੈਰ-ਸਪਾਟਾ), ਸੈਰ ਸਪਾਟਾ ਮੰਤਰਾਲਾ, ਭਾਰਤ ਸਰਕਾਰ ਸ਼੍ਰੀ ਅਰਵਿੰਦ ਸਿੰਘ ਅਤੇ ਸੈਕਟਰੀ - ਟੂਰਿਜ਼ਮ, ਜੰਮੂ ਅਤੇ ਕਸ਼ਮੀਰ ਸ਼੍ਰੀ ਸਰਮਦ ਹਫੀਜ਼ ਸ਼ਾਮਲ ਸਨ। 

12 ਅਪ੍ਰੈਲ 2021 ਨੂੰ ਹੋਏ ਸੈਸ਼ਨਾਂ ਵਿੱਚ ਵੱਖ ਵੱਖ ਵਿਸ਼ਿਆਂ 'ਤੇ ਚਾਰ ਪੈਨਲ ਵਿਚਾਰ ਵਟਾਂਦਰੇ ਹੋਏ ਜਿਨ੍ਹਾਂ ਵਿੱਚ' ਕਸ਼ਮੀਰ ਨੂੰ ਤਰਜੀਹ ਵਾਲੇ ਟੂਰਿਸਟ ਸਥਾਨ ਵਜੋਂ ਅਗਲੇ ਪੱਧਰ 'ਤੇ ਲਿਜਾਣਾ', 'ਕਸ਼ਮੀਰ ਨੂੰ ਹੋਰ ਮਹੱਤਵਪੂਰਨ ਬਣਾਉਣਾ', ਕਸ਼ਮੀਰ ਦੇ ਵਿਭਿੰਨ ਟੂਰਿਜ਼ਮ ਉਤਪਾਦਾਂ ਦਾ ਪ੍ਰਦਰਸ਼ਨ 'ਵਜ਼ਨ, ਜ਼ਾਫ਼ਰਾਨ, ਅਤੇ ਸ਼ਿਕਾਰਾ ਦੀ ਕਹਾਣੀ ਜਾਰੀ ਹੈ ... ' ਅਤੇ ਮਾਸਟਰ ਸ਼ੈੱਫ ਪੰਕਜ ਭਦੂਰੀਆ ਨਾਲ ‘ਚਾਏ ਪੇ ਚਰਚਾ’ ਸ਼ਾਮਲ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਮਸ਼ਹੂਰ ਡੱਲ ਝੀਲ ਵਿਖੇ ਇੱਕ ਲੇਜ਼ਰ ਸ਼ੋਅ ਵੀ ਕੀਤਾ ਜਿਸ ਤੋਂ ਬਾਅਦ ਇੱਕ ਸਭਿਆਚਾਰਕ ਪ੍ਰੋਗਰਾਮ ਹੋਇਆ। ਸ੍ਰੀਨਗਰ ਦੇ ਰੋਇਲ ਸਪ੍ਰਿੰਗਜ਼ ਗੋਲਫ ਕੋਰਸ ਵਿਖੇ ਕੀਨੀਆ ਅਤੇ ਵੀਅਤਨਾਮ ਦੇ ਡਿਪਲੋਮੈਟਾਂ ਸਮੇਤ ਮਹੱਤਵਪੂਰਣ ਸੱਦੇ ਗਏ ਪਤਵੰਤਿਆਂ ਲਈ ਇੱਕ ਗੋਲਫ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ।

 

*******

ਐਨਬੀ / ਓਏ



(Release ID: 1711260) Visitor Counter : 141


Read this release in: Bengali , English , Urdu , Hindi