ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਦਰਾਮਦਕਾਰਾਂ / ਬਰਾਮਦਕਾਰਾਂ ਨੂੰ ਕਿਸੇ ਵੀ ਸਮੇਂ ਤੇ ਕਿਤਿਓਂ ਵੀ ਤੁਰੰਤ ਪਹੁੰਚ ਦੇਣ ਲਈ "ਡੀ ਜੀ ਐੱਫ ਟੀ ਵਪਾਰ ਸਹੂਲਤ ਐਪ" ਲਾਂਚ ਕੀਤੀ


ਸ਼੍ਰੀ ਗੋਇਲ ਨੇ ਕਿਹਾ ਕਿ ਵਪਾਰ ਸਹੂਲਤ ਐਪ 4.0 ਉਦਯੋਗ ਲਈ ਤਿਆਰ ਹੈ

ਐਪ ਸੁਖਾਲਾ , ਕਫਾਇਤੀ ਤੇ ਪਹੁੰਚ ਯੋਗ ਸ਼ਾਸਨ ਬਣਾਉਣ ਲਈ ਆਤਮਨਿਰਭਰ ਭਾਰਤ ਦੇ ਵਿਚਾਰ ਦਾ ਪ੍ਰਤੀਕ ਹੈ

ਵੱਖ ਵੱਖ ਕੇਂਦਰੀ ਭਾਸ਼ਾਵਾਂ ਵਿੱਚ ਸ਼ਾਸਨ ਐਪਸ ਵਿਕਸਿਤ ਕਰਨ ਦੀ ਅਪੀਲ


Posted On: 12 APR 2021 5:31PM by PIB Chandigarh

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਈਜ਼ ਆਫ ਡੂਇੰਗ ਬਿਜਨੇਸ ਨੂੰ ਉਤਸ਼ਾਹਿਤ ਕਰਨ ਅਤੇ ਦਰਾਮਦਕਾਰਾਂ / ਬਰਾਮਦਕਾਰਾਂ ਨੂੰ ਜਾਣਕਾਰੀ ਲਈ ਤੁਰੰਤ ਪਹੁੰਚ ਮੁਹੱਈਆ ਕਰਨ ਲਈ ਡੀ ਜੀ ਐੱਫ ਟੀ "ਵਪਾਰ ਸਹੂਲਤ ਮੋਬਾਇਲ ਐਪ" ਲਾਂਚ ਕੀਤੀ ਹੈ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਕਸਰ ਹੀ ਵਪਾਰ ਨਾਲ ਸੰਬੰਧਤ ਸੌਖੀ ਪ੍ਰਕਿਰਿਆ ਬੋਝਲ ਬਣ ਜਾਂਦੀ ਹੈ ਅਤੇ ਜਦ ਉਹ ਇੱਕ ਬਟਨ ਦੇ ਛੂਹਣ ਤੇ ਉਪਲਬੱਧ ਹੋਵੇ , ਜਿਵੇਂ ਮੋਬਾਈਲ ਐਪ ਤੇ ਤਾਂ ਅਸੀਂ ਈਜ਼ ਆਫ ਡੂਇੰਗ ਨੂੰ ਯਕੀਨੀ ਬਣਾਵਾਂਗੇ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ । ਉਹਨਾਂ ਕਿਹਾ ,"ਅਸੀਂ ਪੇਪਰਲੈੱਸ , ਸਵੈਚਾਲਤ ਪ੍ਰਕਿਰਿਆ ਪ੍ਰਣਾਲੀਆਂ ਅਤੇ ਵਪਾਰਕ ਖਿਡਾਰੀਆਂ ਲਈ ਸੌਖੇ ਤਰੀਕੇ , ਡਿਜੀਟਲ ਅਦਾਇਗੀਆਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਦੀ ਪਹੁੰਚ ਤੇ ਵਿਭਾਗਾਂ ਵਿਚਾਲੇ ਆਨਲਾਈਨ ਡਾਟਾ ਆਦਾਨ ਪ੍ਰਦਾਨ ਵੱਲ ਵਧਣ ਦੀ ਖਵਾਇਸ਼ ਰੱਖਦੇ ਹਾਂ "।
ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਵਾਲੇ ਵਿਸ਼ਵ ਵਿੱਚ ਤਕਨੀਕ ਯੋਗ ਸ਼ਾਸਨ ਭਾਰਤ ਦੀ ਉੱਨਤੀ ਅਤੇ ਮੁਕਾਬਲੇ ਦੀ ਭਾਵਨਾ ਨੂੰ ਨਿਸ਼ਚਿਤ ਕਰਨ ਲਈ ਇੱਕ ਮਹੱਤਵਪੂਰਨ ਯੋਗਦਾਨ ਪਾਏਗਾ । ਉਹਨਾਂ ਕਿਹਾ ਕਿ ਭਾਰਤ ਵਿੱਚ ਇੱਕ ਸਿੰਗਲ ਵਿੰਡੋ ਪਹੁੰਚ ਨੇ ਸੇਵਾ ਸਪੁਰਦਗੀ ਨੂੰ ਤਕਨੀਕੀ ਬਦਲਾਅ ਯੋਗ ਬਣਾਇਆ ਹੈ । ਇਸ ਨੇ ਅਖੀਰਲੇ ਲਾਭਪਾਤਰੀ ਤੱਕ ਸਥਾਨ ਅਧਾਰਿਤ ਰੋਕਾਂ ਨੂੰ ਹਟਾਇਆ ਹੈ ਅਤੇ ਈਜ਼ ਆਫ ਡੂਇੰਗ ਬਿਜਨੇਸ ਨੂੰ ਵਧਾਇਆ ਹੈ । ਉਹਨਾਂ ਕਿਹਾ ਕਿ ਤਕਨਾਲੋਜੀ ਵਿੱਚ ਉੱਨਤੀ ਅਰਥਚਾਰੇ ਦੇ ਵਿਕਾਸ ਵਿੱਚ ਮਦਦ ਕਰਦੀ ਹੈ ਅਤੇ ਵਿਸ਼ਵ ਬਜ਼ਾਰ ਵਿੱਚ ਮੁਕਾਬਲੇ ਲਈ ਭਾਰਤੀ ਫਰਮਾਂ ਨੂੰ ਮਜ਼ਬੂਤ ਕਰਦੀ ਹੈ ।



ਡੀ ਜੀ ਐੱਫ ਟੀ ਪਹਿਲਕਦਮੀਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਨਵੀਂ ਵਪਾਰ ਸਹੂਲਤ ਐਪ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ , ਕਿਉਂਕਿ ਇਹ ਵੱਖ ਵੱਖ ਵਪਾਰ ਸੰਬੰਧਤ ਪ੍ਰਕਿਰਿਆਵਾਂ ਦੀ ਪਹੁੰਚ ਨੂੰ ਸੌਖੇ ਅਤੇ ਬਹੁ ਚੈਨਲ ਪਹੁੰਚ ਮੁਹੱਈਆ ਕਰਦੀ ਹੈ ਅਤੇ ਇਸ ਤੋਂ ਇਲਾਵਾ ਇੱਕ ਬਟਨ ਨੂੰ ਟੱਚ ਕਰਨ ਨਾਲ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਦੀ ਹੈ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਘੱਟੋ ਘੱਟ ਸਰਕਾਰ , ਵੱਧ ਤੋਂ ਵੱਧ ਸ਼ਾਸਨ ਦੀ ਦ੍ਰਿਸ਼ਟੀ ਨੂੰ ਅਸਲ ਵਿੱਚ ਸਮਾਉਂਦਿਆਂ ਹੋਇਆਂ ਡੀ ਜੀ ਐੱਫ ਟੀ ਵਪਾਰ ਲਈ ਪ੍ਰਮਾਣ ਪੱਤਰ ਜਾਰੀ ਕਰਨ , ਦਸਤਾਵੇਜ਼ਾਂ ਦੀ ਵੈਧਤਾ ਲਈ ਕਿਉ ਆਰ ਸਕੈਨ ਪ੍ਰਕਿਰਿਆ ਲਈ ਇੱਕ ਸੱਚੇ ਆਗੂ ਵਜੋਂ ਕੰਮ ਕਰਦੀ ਹੈ । ਇਹ ਦਰਾਮਦ ਅਤੇ ਬਰਾਮਦ ਸੰਬੰਧਤ ਪ੍ਰਕਿਰਿਆਵਾਂ ਲਈ ਲੈਣ ਦੇਣ ਲਾਗਤ ਅਤੇ ਸਮਾਂ ਘਟਾਏਗੀ । ਉਹਨਾਂ ਕਿਹਾ ਕਿ ਐਪ ਸੁਖਾਲਾ , ਕਫਾਇਤੀ ਤੇ ਪਹੁੰਚ ਯੋਗ ਸ਼ਾਸਨ ਬਣਾਉਣ ਲਈ ਆਤਮਨਿਰਭਰ ਭਾਰਤ ਦੇ ਵਿਚਾਰ ਦਾ ਚਿੰਨ ਹੈ , ਕਿਉਂਕਿ ਇਹ ਰਵਾਇਤੀ ਸੋਚ ਵਿੱਚ ਪਰਿਵਰਤਣ ਦਾ ਪ੍ਰਤੀਕ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਵਪਾਰ ਸਹੂਲਤ ਐਪ 4.0 ਉਦਯੋਗ ਲਈ ਤਿਆਰ ਹੈ ਤੇ ਇਹ ਹੇਠ ਲਿਖੀਆਂ ਸਹੂਲਤਾਂ ਦੇਂਦੀ ਹੈ ।
1.   ਰੀਅਲ ਟਾਈਮ ਵਪਾਰ ਨੀਤੀ ਅਪਡੇਟਸ , ਨੋਟੀਫਿਕੇਸ਼ਨਸ , ਅਰਜ਼ੀਆਂ ਦੀ ਸਥਿਤੀ ਬਾਰੇ ਚੇਤਾਵਨੀ , ਸਹਾਇਤਾ ਬੇਨਤੀਆਂ ਦੀ ਟਰੈਕਿੰਗ ।
2.   ਦਰਾਮਦ — ਬਰਾਮਦ ਨੀਤੀ ਅਤੇ ਅੰਕੜਿਆਂ ਦਾ ਆਈਟਮ ਵਾਈਜ਼ ਪਤਾ ਲਗਾਉਂਦੀ ਹੈ , ਆਈ ਈ ਸੀ ਪੋਰਟਫੋਲੀਓ ਟਰੈਕ ਕਰਦੀ ਹੈ ।
3.   ਵਪਾਰ ਪੁੱਛਗਿੱਛ ਲਈ ਏ ਆਈ ਅਧਾਰਿਤ 24x7 ਸਹਾਇਤਾ ।
4.   ਡੀ ਜੀ ਐੱਫ ਟੀ ਸੇਵਾਵਾਂ ਦੀ ਸਾਰਿਆਂ ਨੂੰ ਪਹੁੰਚ ਯੋਗ ਬਣਾਉਂਦੀ ਹੈ ।
5.   ਤੁਹਾਡਾ ਵਪਾਰ ਡੈਸ਼ਬੋਰਡ ਕਿਸੇ ਸਮੇਂ ਵੀ ਕਿਤਿਓਂ ਵੀ ਪਹੁੰਚ ਯੋਗ ਹੈ ।

ਮੰਤਰੀ ਨੇ ਕਿਹਾ ਕਿ "ਮੋਬਾਈਲ ਭਾਰਤ" ਵਿਦੇਸ਼ੀ ਖਿਡਾਰੀਆਂ ਅਤੇ ਐੱਮ ਐੱਸ ਐੱਮ ਈਜ਼ ਲਈ ਅੰਤਰਰਾਸ਼ਟਰੀ ਵਪਾਰ ਮੌਕੇ ਪੈਦਾ ਕਰਦਾ ਹੈ । ਇਹ ਗੁਣਵਤਾ ਸਚੇਤ ਅਤੇ ਲਾਗਤਾਂ ਵਿੱਚ ਮੁਕਾਬਲੇ ਵਾਲੇ ਸਵਦੇਸ਼ੀ ਉਦਯੋਗ ਕਾਇਮ ਕਰਨ ਯੋਗ ਹੈ । ਇਹ 2025 ਤੱਕ ਮਹੱਤਵਪੂਰਨ ਯੋਗਦਾਨ ਨਾਲ ਬਰਾਮਦ ਟੀਚਾ ਇੱਕ ਟ੍ਰਿਲੀਅਨ ਅਮਰੀਕੀ ਡਾਲਰ ਕਰੇਗਾ ਅਤੇ 5 ਟ੍ਰਿਲੀਅਨ ਅਮਰੀਕੀ ਡਾਲਰ ਜੀ ਡੀ ਪੀ ਟੀਚਾ ਕਰੇਗਾ । ਉਹਨਾਂ ਕਿਹਾ ਕਿ ਆਧੁਨਿਕ ਐਪ ਵਿਕਾਸ ਲਈ ਸਾਰੇ ਭਾਗੀਦਾਰਾਂ ਤੋਂ ਹੋਰ ਇਨਪੁਟਸ ਤੇ ਵਿਚਾਰ ਲਏ ਜਾਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਹੋਰ ਵਧੀਆ ਬਣਾਇਆ ਜਾ ਸਕੇ ਅਤੇ ਇਹ ਸਾਡੇ ਤਕਨੀਕੀ ਬਦਲਾਅ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗੀ । ਸ਼੍ਰੀ ਗੋਇਲ ਨੇ ਤਕਨਾਲੋਜੀ ਅਤੇ ਭਾਸ਼ਾ ਮਾਹਰਾਂ ਦੀ ਮਦਦ ਨਾਲ ਵੱਖ ਵੱਖ ਖੇਤਰੀ ਭਾਸ਼ਾਵਾਂ ਵਿੱਚ ਸ਼ਾਸਨ ਐਪਸ ਵਿਕਸਿਤ ਕਰਨ ਦੀ ਅਪੀਲ ਕੀਤੀ ਜੋ ਸਾਰੇ ਨਾਗਰਿਕਾਂ ਵਿੱਚ ਇੱਕਮਿਕਤਾ ਦੀ ਭਾਵਨਾ ਨੂੰ ਸਹਿਯੋਗ ਦੇਵੇਗੀ ।



ਨਵੀਂ ਮੋਬਾਈਲ ਐਪ ਡੀ ਜੀ ਐੱਫ ਟੀ ਦਰਾਮਦਕਾਰਾਂ ਅਤੇ ਬਰਾਮਦਕਾਰਾਂ ਦੀ ਸੌਖ ਲਈ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਮੁਹੱਈਆ ਕਰਦੀ ਹੈ ।
1.   ਰੀਅਲ ਟਾਈਮ ਟਰੇਡ ਨੀਤੀ ਅਪਡੇਟਸ ਅਤੇ ਈਵੇਂਟ ਨੋਟੀਫਿਕੇਸ਼ਨਸ ।
2.   ਤੁਹਾਡੇ ਵਪਾਰ ਡੈਸ਼ਬੋਰਡ ਤੇ ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ।
3.   ਡੀ ਜੀ ਐੱਫ ਟੀ ਦੁਆਰਾ ਐਪ ਵਿੱਚ ਸਾਰੀਆਂ ਸੇਵਾਵਾਂ ਲਈ ਪਹੁੰਚ ਦਿੱਤੀ ਗਈ ਹੈ ।
4.   ਦਰਾਮਦ—ਬਰਾਮਦ ਨੀਤੀ ਅਤੇ ਅੰਕੜਿਆਂ ਨੂੰ ਆਈਟਮ ਅਨੁਸਾਰ ਪਤਾ ਲਗਾਉਂਦੀ ਹੈ ।
5.   ਵਪਾਰ ਸੰਬੰਧੀ ਪੁੱਛਗਿੱਛ ਲਈ 24x7 ਵਰਚੂਅਲ ਸਹਿਯੋਗ ।
6.   ਤੁਹਾਡੇ ਆਈ ਈ ਸੀ ਪੋਰਟਫੋਲਿਓ ਦਾ ਟਰੈਕ — ਆਈ ਈ ਸੀ , ਅਰਜ਼ੀਆਂ ਅਤੇ ਅਧਿਕਾਰਤਾ ।
7.   ਅਰਜ਼ੀਆਂ ਦੀ ਸਥਿਤੀ ਬਾਰੇ ਰੀਅਲ ਟਾਈਮ ਚੇਤਾਵਨੀਆਂ ।
8.   ਰੀਅਲ ਟਾਈਮ ਵਿੱਚ ਸਹਾਇਤਾ ਬੇਨਤੀਆਂ ਨੂੰ ਉਠਾਉਣਾ ਤੇ ਟਰੈਕ ਕਰਨਾ ।
9.   ਵਪਾਰ ਨੋਟਿਸ , ਜਨਤਕ ਨੋਟਿਸਾਂ ਨੂੰ ਆਸਾਨੀ ਨਾਲ ਸਾਂਝਾ ਕਰਨਾ ।

ਐਪ ਐਂਡਰਾਇਡ ਅਤੇ ਆਈ ਓ ਐੱਸ ਪਲੇਟਫਾਰਮਾਂ ਤੇ ਉਪਲਬੱਧ ਹੋਵੇਗੀ । ਐਪ ਨੂੰ ਡੀ ਜੀ ਐੱਫ ਟੀ ਵੈਬਸਾਈਟ   (https://dgft.gov.in)   ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ । ਇਸ ਨੂੰ ਡਾਇਰੈਕਟੋਰੇਟ ਜਨਰਲ ਵਿਦੇਸ਼ ਵਪਾਰ (ਡੀ ਜੀ ਐੱਫ ਟੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਾਟਾ ਕੰਸਲਟੈਂਸਿੰਸ ਸਰਵਿਸੇਜ਼ (ਟੀ ਸੀ ਐੱਸ) ਦੁਆਰਾ ਵਿਕਸਿਤ ਕੀਤਾ ਗਿਆ ਹੈ ।

 

*************************

 

ਵਾਈ ਬੀ / ਐੱਸ ਐੱਸ



(Release ID: 1711235) Visitor Counter : 166


Read this release in: English , Urdu , Marathi , Hindi